ਪਟਿਆਲਾ: 19 ਜੁਲਾਈ, 2016

ਮੁਲਤਾਨੀ ਮੱਲ ਮੋਦੀ ਕਾਲਜ ਵਿਚ ਨਵੇਂ ਵਿਦਿਅਕ ਸੈਸ਼ਨ ਦੇ ਆਗਾਜ਼ ਮੌਕੇ ਪਹਿਲੇ ਸਾਲ ਵਿਚ ਦਾਖ਼ਲ ਹੋਏ ਵਿਦਿਆਰਥੀਆਂ ਲਈ ਦੋ-ਰੋਜ਼ਾ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ ਕੀਤਾ ਗਿਆ। ਇਸ ਪ੍ਰੋਗਰਾਮ ਦੌਰਾਨ ਵਿਦਿਆਰਥੀਆਂ ਨੂੰ ਕਾਲਜ ਦੇ ਸਾਲਾਨਾ ਅਕਾਦਮਿਕ ਕਲੰਡਰ, ਸਭਿਆਚਾਰਕ ਸਰਗਰਮੀਆਂ, ਸਮੈਸਟਰ ਪ੍ਰਣਾਲੀ ਅਧੀਨ ਘਰੇਲੂ ਪਰੀਖਿਆਵਾਂ, ਇੰਟਰਨਲ ਅਸੈਂਸਮੈਂਟ, ਕੌਮੀ ਸੇਵਾ ਯੋਜਨਾ ਤੇ ਐਨ.ਸੀ.ਸੀ. ਦੀਆਂ ਸਰਗਰਮੀਆਂ, ਕਾਲਜ ਵਿਚ ਚੱਲ ਰਹੇ ਕਲੱਬ ਤੇ ਸੁਸਾਇਟੀਆਂ, ਵੱਖ ਵੱਖ ਵਜ਼ੀਫਾ ਸਕੀਮਾਂ, ਕਾਲਜ ਮੈਗ਼ਜ਼ੀਨ, ਐਂਟੀ ਰੈਗਿੰਗ ਸੈਂਲ ਤੇ ਵੁਮੈਂਨ ਸੈਂਲ ਆਦਿ ਬਾਰੇ ਵਿਦਿਆਰਥੀਆਂ ਨੂੰ ਜਾਣਕਾਰੀ ਦਿੱਤੀ ਗਈ।

ਕਾਲਜ ਦੇ ਪ੍ਰਿੰਸੀਪਲ ਡਾ. ਖੁਸ਼ਵਿੰਦਰ ਕੁਮਾਰ ਨੇ ਨਵੇਂ ਦਾਖ਼ਲ ਹੋਏ ਵਿਦਿਆਰਥੀਆਂ ਦਾ ਸਵਾਗਤ ਕੀਤਾ ਅਤੇ ਨਾਲ ਹੀ ਉਨ੍ਹਾਂ ਨੂੰ ਸੁਚੇਤ ਕੀਤਾ ਕਿ ਸਕੂਲਾਂ ਤੋਂ ਆਏ ਵਿਦਿਆਰਥੀਆਂ ਨੂੰ ਕਾਲਜ ਦੇ ਨਵੇਂ ਮਾਹੌਲ ਵਿਚ ਢਲਦਿਆਂ ਕੁਝ ਮੁਸ਼ਕਿਲਾਂ ਪੇਸ਼ ਆਉਂਦੀਆਂ ਹਨ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਭਰੋਸਾ ਦਵਾਇਆ ਕਿ ਉਨ੍ਹਾਂ ਦੀ ਹਰ ਸਮੱਸਿਆ ਦਾ ਹਲ ਕਰਨ ਅਤੇ ਮਾਰਗ ਦਰਸ਼ਨ ਲਈ ਕਾਲਜ ਵਿਚ ਵੱਖ-ਵੱਖ ਕਮੇਟੀਆਂ ਬਣਾਈਆਂ ਗਈਆਂ ਹਨ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਦੱਸਿਆ ਕਿ ਮੋਦੀ ਕਾਲਜ ਨੇ ਪਿਛਲੇ 50 ਸਾਲਾਂ ਦੌਰਾਨ ਉਂਚ ਸਿੱਖਿਆ ਵਿਚ ਵੱਡਾ ਯੋਗਦਾਨ ਪਾ ਕੇ, ਉਂਤਰੀ ਭਾਰਤ ਦੇ ਉਂਚ ਕੋਟੀ ਦੇ ਕਾਲਜਾਂ ਵਿਚ ਆਪਣਾ ਸਥਾਨ ਬਣਾਇਆ ਹੈ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਵੀ ਜ਼ਿੰਮੇਵਾਰ ਨਾਗਰਿਕ ਬਣ ਕੇ ਦੇਸ਼ ਅਤੇ ਕੌਮ ਦੀ ਖੁਸ਼ਹਾਲੀ ਵਿਚ ਵੱਧ-ਤੋਂ-ਵੱਧ ਯੋਗਦਾਨ ਪਾਉਣ ਲਈ ਪ੍ਰੇਰਿਤ ਕੀਤਾ।

ਪ੍ਰੋ. ਨਿਰਮਲ ਸਿੰਘ ਨੇ ਵਿਦਿਆਰਥੀਆਂ ਨੂੰ ਕਾਲਜ ਦੀਆਂ ਵਧੀਆ ਬੁਨਿਆਦੀ ਸਹੂਲਤਾਂ ਬਾਰੇ ਜਾਣੂ ਕਰਵਾਇਆ। ਉਨ੍ਹਾਂ ਨੇ ਨਵੇਂ ਆਏ ਵਿਦਿਆਰਥੀਆਂ ਨੂੰ ਰੈਗਿੰਗ ਦੀਆਂ ਬੁਰਾਈਆਂ ਬਾਰੇ ਦੱਸਿਆ ਅਤੇ ਕਿਹਾ ਕਿ ਜੇਕਰ ਕੋਈ ਅਜਿਹੀ ਘਟਨਾ ਹੁੰਦੀ ਹੈ ਤਾਂ ਵਿਦਿਆਰਥੀ ਤੁਰੰਤ ਕਾਲਜ ਪ੍ਰਸ਼ਾਸਨ ਨੂੰ ਰਿਪੋਰਟ ਕਰਨ। ਪ੍ਰੋ. (ਮਿਸਿਜ) ਪੂਨਮ ਮਲਹੋਤਰਾ ਨੇ ਕਾਲਜ ਦੀਆਂ ਸ਼ਾਨਦਾਰ ਰਵਾਇਤਾਂ ਅਤੇ ਪ੍ਰਾਪਤੀਆਂ ਬਾਰੇ ਦੱਸਿਆ। ਉਨ੍ਹਾਂ ਨੇ ਲੜਕੀਆਂ ਨੂੰ ਕਾਲਜ ਦੇ ਵੂਮੈਂਨ ਸੈਂਲ ਦੀ ਕਾਰਜ ਪ੍ਰਣਾਲੀ ਬਾਰੇ ਦੱਸਿਆ। ਪ੍ਰੋ. ਸ਼ਰਵਨ ਕੁਮਾਰ ਨੇ ਕਾਲਜ ਟਾਈਮ-ਟੇਬਲ ਬਾਰੇ ਵਿਸਤਾਰ ਪੂਰਵਕ ਜਾਣਕਾਰੀ ਦਿੱਤੀ। ਉਨ੍ਹਾਂ ਅਤੇ ਡਾ. ਮਨਜੀਤ ਕੌਰ ਨੇ ਨਵੇਂ ਵਿਦਿਆਰਥੀਆਂ ਨੂੰ ਕਾਲਜ ਦੀਆਂ ਸਭਿਆਚਾਰਕ ਸਰਗਰਮੀਆਂ ਨਾਲ ਜਾਣੂ ਕਰਵਾਇਆ।

ਪ੍ਰੋ. (ਮਿਸਿਜ) ਬਲਜਿੰਦਰ ਕੌਰ ਨੇ ਵਿਦਿਆਰਥੀਆਂ ਨੂੰ ਕਾਲਜ ਮੈਗਜ਼ੀਨ “ਦਿ ਲੂਮਿਨਰੀ“ ਵਿਚ ਛਪਵਾਉਣ ਲਈ ਆਪਣੀਆਂ ਸਿਰਜਨਾਤਮਿਕ ਲਿਖਤਾਂ ਤਿਆਰ ਕਰਨ ਨੂੰ ਕਿਹਾ। ਪ੍ਰੋ. (ਮਿਸਿਜ) ਸ਼ਲੈਂਦਰ ਸਿੱਧੂ, ਪ੍ਰੋ. ਨੀਰਜ ਗੋਇਲ ਅਤੇ ਪ੍ਰੋ. (ਮਿਸਿਜ) ਵਨੀਤ ਕੌਰ ਨੇ ਐਡ-ਔਨ ਕੋਰਸਾਂ ਬਾਰੇ ਦੱਸਿਆ। ਪ੍ਰੋ. ਵੇਦ ਪ੍ਰਕਾਸ਼ ਨੇ ਕਾਲਜ ਦੀਆਂ ਐਨ.ਸੀ.ਸੀ. ਗਤੀਵਿਧੀਆਂ ਬਾਰੇ ਦੱਸਿਆ। ਡਾ. ਗੁਰਦੀਪ ਸਿੰਘ ਅਤੇ ਸ੍ਰੀ ਨਿਸ਼ਾਨ ਸਿੰਘ ਨੇ ਕਾਲਜ ਦੀਆਂ ਖੇਡ ਸਹੂਲਤਾਂ ਅਤੇ ਪ੍ਰਾਪਤੀਆਂ ਬਾਰੇ ਜਾਣਕਾਰੀ ਦਿੱਤੀ। ਡਾ. ਅਸ਼ਵਨੀ ਸ਼ਰਮਾ ਨੇ ਈਕੋ-ਕਲੱਬ ਅਤੇ ਵਿਗਿਆਨ-ਮੇਲੇ ਬਾਰੇ ਜਾਣਕਾਰੀ ਦਿੱਤੀ। ਡਾ. ਰਾਜੀਵ ਸ਼ਰਮਾ ਨੇ ਕਾਲਜ ਦੀਆਂ ਐਨ.ਐਸ.ਐਸ. ਗਤੀਵਿਧੀਆਂ ਤੇ ਰੌਸ਼ਨੀ ਪਾਈ। ਪ੍ਰੋ. ਵਿਨੇ ਗਰਗ ਨੇ ਕਾਲਜ ਦੇ “ਸਟੂਡੈਂਟ ਇੰਫਰਮੇਸ਼ਨ ਸਿਸਟਮ“ ਬਾਰੇ ਜਾਣਕਾਰੀ ਦਿੱਤੀ। ਡਾ. ਅਜੀਤ ਕੁਮਾਰ ਨੇ ਵਿਦਿਆਰਥੀਆਂ ਨੂੰ ਸਾਲਾਨਾ ਅਕਾਦਮਿਕ-ਕਲੰਡਰ ਵਿਚ ਮੌਜੂਦ ਅਕਾਦਮਿਕ ਅਤੇ ਸਹਿ-ਅਕਾਦਮਿਕ ਪ੍ਰੋਗਰਾਮਾਂ ਬਾਰੇ ਦੱਸਿਆ। ਉਨ੍ਹਾਂ ਨੇ ਪੰਜਾਬੀ ਯੂਨੀਵਰਸਿਟੀ ਵੱਲੋਂ ਸਥਾਪਿਤ ਘਰੇਲੂ ਪਰੀਖਿਆਵਾਂ ਅਤੇ ਕਲਾਸਾਂ ਵਿਚ ਘੱਟੋ ਘੱਟ ਹਾਜ਼ਰੀ ਦੀਆਂ ਸ਼ਰਤਾਂ ਬਾਰੇ ਵੀ ਦੱਸਿਆ। ਪ੍ਰੋ. ਗਣੇਸ਼ ਸੇਠੀ ਨੇ ਵੱਖ-ਵੱਖ ਸਕਾਲਰਸ਼ਿਪ ਸਕੀਮਾਂ ਬਾਰੇ ਜਾਣਕਾਰੀ ਦਿੱਤੀ, ਪ੍ਰੋ. ਹਰਮੋਹਨ ਸ਼ਰਮਾ ਨੇ ਕਾਲਜ ਦੇ ਕਲੱਬਾਂ ਅਤੇ ਸੋਸਾਇਟੀਆਂ ਬਾਰੇ ਦੱਸਿਆ। ਪ੍ਰੋ. ਰੋਹਿਤ ਸਚਦੇਵਾ ਨੇ ਕਾਲਜ ਵਿਚ ਚੱਲ ਰਹੇ ਪਲੇਸਮੈਂਟ ਸੈਂਲ ਦੀਆਂ ਸੁਵਿਧਾਵਾਂ ਬਾਰੇ ਜਾਣਕਾਰੀ ਦਿੱਤੀ।

ਡਾ. ਖੁਸ਼ਵਿੰਦਰ ਕੁਮਾਰ
ਪ੍ਰਿੰਸੀਪਲ