ਮੁਲਤਾਨੀ ਮਲ ਮੋਦੀ ਕਾਲਜ ਵਿੱਚ ‘ਲੋਹੜੀ ਧੀਆਂ ਦੀ’ ਮਨਾਈ ਗਈ

ਮੁਲਤਾਨੀ ਮਲ ਮੋਦੀ ਕਾਲਜ ਵਿੱਚ ‘ਲੋਹੜੀ ਧੀਆਂ ਦੀ’ ਮਨਾਈ ਗਈ

ਪਟਿਆਲਾ: 13 ਜਨਵਰੀ, 2016

    ਅੱਜ ਮੁਲਤਾਨੀ ਮੱਲ ਮੋਦੀ ਕਾਲਜ, ਪਟਿਆਲਾ ਵਿਖੇ ਸਮੂਹ ਵਿਦਿਆਰਥੀਆਂ, ਅਧਿਆਪਕਾਂ ਅਤੇ ਕਰਮਚਾਰੀਆਂ ਵੱਲੋਂ ਲੋਹੜੀ ਦੇ ਪਵਿੱਤਰ ਤਿਓਹਾਰ ਨੂੰ ਬਹੁਤ ਹੀ ਉਹਸ਼ਾਹਅਤੇ ਚਾਅ ਨਾਲ ਮਨਾਇਆ ਗਿਆ। ਇਸ ਸਮੇਂ ਕਾਲਜ ਗਰਾਊਂਡ ਵਿੱਚ ਵਿਦਿਆਰਥੀਆਂ ਵਲੋਂ ਲੋਹੜੀ ਨਾਲ ਸੰਬੰਧਤ ਸਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਗਿਆ। ਕਾਲਜਪ੍ਰਿੰਸੀਪਲ ਡਾ. ਖੁਸ਼ਵਿੰਦਰ ਕੁਮਾਰ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਲੋਹੜੀ ਦੇ ਸਮਾਜਕ, ਸਭਿਆਚਾਰਕ ਤੇ ਇਤਿਹਾਸਕ ਮਹੱਤਵ ਸਬੰਧੀ ਜਾਣੂੰ ਕਰਵਾਇਆ ਅਤੇ ਨਾਲਹੀ ਉਨਾਂ ਨੇ ਸਮੂਹ ਵਿਦਿਆਰਥੀਆਂ ਤੋਂ ਚੰਗੇ ਸਮਾਜ ਦੀ ਸਿਰਜਣਾ ਦਾ ਪ੍ਰਣ ਲਿਆ। ਉਨਾਂ ਇਹ ਵੀ ਕਿਹਾ ਕਿ ਲੜਕੀਆਂ ਨੂੰ ਵਿਚਾਰੀਆਂ ਜਾਂ ਨਿਤਾਣੀਆਂ ਸਮਝਣ ਦੀ ਬਜਾਏ ਉਨਾਂਨੂੰ ਸਮਰਥ ਮਨੁਖੀ ਸਖਸੀਅਤਾਂ ਸਮਝਿਆ ਜਾਵੇ। ਲੜਕੀਆਂ ਦੀ ਸਖਸੀਅਤ ਦੇ ਵਿਭਿੰਨ ਪਖਾਂ ਦੇ ਸੰਪੂਰਨ ਵਿਕਾਸ ਲਈ ਉਸਾਰੂ ਮਾਹੌਲ ਅਤੇ ਸਾਜਗਾਰ ਮੌਕੇ ਮੁਹਈਆ ਕਰਵਾਉਣਾਸਮੁਚੇ ਸਮਾਜ ਅਤੇ ਸਰਕਾਰਾਂ ਦੀ ਜਿਮੇਵਾਰੀ ਹੈ।

    ਕਾਲਜ ਦੇ ਸਭਿਆਚਾਰਕ ਸਰਗਰਮੀਆਂ ਦੇ ਡੀਨ ਪ੍ਰੋ. ਬਲਵੀਰ ਸਿੰਘ ਨੇ ਸਮਾਰੋਹ ਦਾ ਸੰਚਾਲਨ ਕਰਦਿਆਂ ਭਰੂਣ ਹਤਿਆ ਅਤੇ ਲੜਕੀਆਂ ਨੂੰ ਉਚੇਰੀ ਸਿਖਿਆ ਤੋਂ ਵੰਚਿਤਰਖਣ ਵਰਗੀਆਂ ਲਾਹਨਤਾਂ ਨੂੰ ਮਰਦ ਪ੍ਰਧਾਨ ਸਮਾਜ ਦੀ ਮਧਯੁਗੀ ਸੋਚ ਦਾ ਨਤੀਜਾ ਦਸਿਆ। ਉਨਾਂ ਨੇ ਕਿਹਾ ਕਿ ਕਾਲਜ ਵਿਚ ਧੀਆਂ ਦੀ ਲੋਹੜੀ ਮਨਾਉਣ ਦਾ ਮੰਤਵ ਇਸ ਸੋਚਨੂੰ ਬਦਲਣ ਵਿਚ ਆਪਣਾ ਬਣਦਾ ਯੋਗਦਾਨ ਪਾਉਣਾ ਹੀ ਹੈ।

          ਵਿਦਿਆਰਥਣਾਂ ਨੇ ਗਿਧਾ ਅਤੇ ਬੋਲੀਆਂ ਵੀ ਪਾਈਆਂ। ਸਮਾਗਮ ਦੇ ਅੰਤ ਵਿਚ ਸਮੂਹ ਵਿਦਿਆਰਥੀਆਂ, ਅਧਿਆਪਕਾਂ ਅਤੇ ਕਰਮਚਾਰੀਆਂ ਨੇ ਆਪਸ ਵਿੱਚ ਰਿਉੜੀਆਂ,ਮੂੰਗਫਲੀਆਂ ਤੇ ਮਠਿਆਈਆਂ ਵੰਡੀਆਂ ਅਤੇ ਇੱਕ ਦੂਜੇ ਨੂੰ ਇਸ ਪਵਿੱਤਰ ਦਿਨ ਦੀਆਂ ਵਧਾਈ ਦਿੰਦਿਆਂ ਸਭ ਦੇ ਸੁਹਾਵਣੇ ਜੀਵਨ ਦੀ ਕਾਮਨਾ ਕੀਤੀ।DSC_0711 DSC_0712 DSC_0730

Similar News
142nd Modi Jayanti Celebrations Concluded
142nd Modi Jayanti Celebrations Concluded
Patiala: Oct. 21, 2017 M M Modi College, Patiala organized Hawan Yajna on the conclusion of week-long celebrations of 142st Modi...
Inter Institutional Science Fair held at Multani Mal Modi College Patiala
Inter Institutional Science Fair held at Multani Mal Modi College Patiala
Patiala: 16th October, 2017 Inter Institutional Science Fair was held at Multani Mal Modi College on the eve of Modi Jayanti on...
Three-Day Punjabi University Inter-College Boxing (Women) Championship bagged by Multani Mal Modi College, Patiala
Three-Day Punjabi University Inter-College Boxing (Women) Championship bagged by Multani Mal Modi College, Patiala
Patiala: Oct. 16, 2017 Three Day Punjabi University Inter-College Boxing (Women) Championship hosted by M M Modi College, Patiala concluded...