ਮੁਲਤਾਨੀ ਮੱਲ ਮੋਦੀ ਕਾਲਜ ਵਿੱਚ “ਹਰੀਆਂ ਸਬਜ਼ੀਆਂ ਕਿੰਨੀਆਂ ਕੁ ਹਰੀਆਂ ਨੇ?“ ਵਿਸ਼ੇ ਤੇ ਵਿਸ਼ੇਸ਼ ਭਾਸ਼ਣ

ਮੁਲਤਾਨੀ ਮੱਲ ਮੋਦੀ ਕਾਲਜ ਵਿੱਚ “ਹਰੀਆਂ ਸਬਜ਼ੀਆਂ ਕਿੰਨੀਆਂ ਕੁ ਹਰੀਆਂ ਨੇ?“ ਵਿਸ਼ੇ ਤੇ ਵਿਸ਼ੇਸ਼ ਭਾਸ਼ਣ

ਪਟਿਆਲਾ: 9 ਅਗਸਤ, 2016

ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਆਪਣੀ ਗੋਲਡਨ ਵਰ੍ਹੇਗੰਢ ਨੁੰ ਮਨਾਉਂਦਿਆਂ ਵਿਸ਼ੇਸ਼ ਭਾਸ਼ਣ ਲੜੀ ਦਾ ਆਯੋਜਨ ਕੀਤਾ ਗਿਆ। ਕਾਲਜ ਦੇ ਜੀਵ ਵਿਗਿਆਨ ਵਿਭਾਗ ਵੱਲੋਂ “ਹਰੀਆਂ ਸਬਜ਼ੀਆਂ ਕਿੰਨੀਆਂ ਕੁ ਹਰੀਆਂ ਨੇ?“ ਵਿਸ਼ੇ ਉਂਤੇ ਡਾ. ਮਨਦੀਪ ਸਿੰਘ, ਐਸੋਸੀਏਟ ਪ੍ਰੋਫੈਸਰ, ਥਾਪਰ ਯੂਨੀਵਰਸਿਟੀ, ਪਟਿਆਲਾ ਦਾ ਵਿਸ਼ੇਸ਼ ਭਾਸ਼ਣ ਕਰਵਾਇਆ ਗਿਆ। ਡਾ. ਸਿੰਘ ਨੇ ਗੰਭੀਰ ਚਿੰਤਾ ਪ੍ਰਗਟ ਕਰਦਿਆਂ ਦੱਸਿਆ ਕਿ ਕਿਵੇਂ ਅਨਾਜ ਅਤੇ ਸਬਜ਼ੀਆਂ ਦੀ ਵੱਧ ਤੋਂ ਵੱਧ ਪੈਦਾਵਾਰ ਲਈ ਰਾਸਾਇਣਿਕ ਖਾਦਾਂ ਅਤੇ ਕੀਟਨਾਸ਼ਕ ਦਵਾਈਆਂ ਦੀ ਵਰਤੋਂ ਕੀਤੀ ਜਾ ਰਹੀ ਹੈ। ਇਹਨਾਂ ਪਦਾਰਥਾਂ ਦੀ ਅੰਨ੍ਹੇਵਾਹ ਅਤੇ ਬੇਲੋੜੀ ਵਰਤੋਂ ਕਾਰਨ ਹੀ ਅਸੀਂ ਅਨੇਕਾਂ ਬਿਮਾਰੀਆਂ ਦੇ ਸ਼ਿਕਾਰ ਹਾਂ। ਡਾ. ਸਿੰਘ ਨੇ ਕੁਝ ਸੰਭਾਵੀ ਨੁੱਕਤੇ ਸਾਂਝੇ ਕੀਤੇ ਜਿਸ ਨਾਲ ਜ਼ਹਿਰੀਲੇ ਫਲਾਂ ਅਤੇ ਸਬਜ਼ੀਆਂ ਨੂੰ ਖਾਣ ਤੋਂ ਬਚਿਆ ਜਾ ਸਕਦਾ ਹੈ।

ਪਿ੍ਰੰਸੀਪਲ ਡਾ. ਖੁਸ਼ਵਿੰਦਰ ਕੁਮਾਰ ਨੇ ਆਪਣੇ ਡੂੰਘੇ ਅਨੁਭਵ ਸਾਂਝੇ ਕਰਦਿਆਂ ਧਰਤੀ ਹੇਠਲੇ ਪਾਣੀ ਦੀ ਸਤਿਹ ਵਿਚ ਗਿਰਾਵਟ ਅਤੇ ਖੇਤੀਬਾੜੀ ਜਿਨਸਾਂ ਵਿਚ ਮਿਲਾਵਟ ਦੇ ਮੁੱਦੇ ਨੂੰ ਉਭਾਰਿਆ। ਵਿਦਿਆਰਥੀਆਂ ਨੂੰ ਰਸਾਇਣਿਕ ਖਾਦਾਂ ਦੀ ਜ਼ਿਆਦਾ ਵਰਤੋਂ ਤੋ ਗੁਰੇਜ਼ ਕਰਨ ਅਤੇ ਇਸ ਪ੍ਰਤੀ ਸੁਚੇਤ ਰਹਿਣ ਲਈ ਵੀ ਪ੍ਰੇਰਿਆ। ਵਾਤਾਵਰਨ ਨੂੰ ਸ਼ੁਧ ਅਤੇ ਸਾਫ਼-ਸੁਥਰਾ ਰੱਖਣ ਲਈ ਦ੍ਰਿੜ ਨਿਸ਼ਚਾ ਕਰਨ ਦੀ ਤਾਕੀਦ ਕੀਤੀ।

ਡਾ. ਅਸ਼ਵਨੀ ਕੁਮਾਰ ਸ਼ਰਮਾ, ਡੀਨ ਜੀਵ ਵਿਗਿਆਨ ਵਿਭਾਗ ਨੇ ਮੁੱਖ ਬੁਲਾਰੇ ਬਾਰੇ ਬੋਲਦਿਆਂ ਉਨ੍ਹਾਂ ਦੀਆਂ ਅਕਾਦਮਿਕ ਅਤੇ ਸਮਾਜਿਕ ਸੇਵਾਵਾਂ ਵਿੱਚ ਪ੍ਰਾਪਤੀਆਂ ਦੀ ਜਾਣਕਾਰੀ ਦਿੱਤੀ।

ਪ੍ਰੋਗਰਾਮ ਦੇ ਅੰਤ ਵਿਚ ਡਾ. ਕੁਲਦੀਪ ਕੁਮਾਰ ਵੱਲੋਂ ਸਭਨਾਂ ਆਏ ਮਹਿਮਾਨਾਂ ਅਤੇ ਵਿਦਿਆਰਥੀਆਂ ਦਾ ਧੰਨਵਾਦ ਕੀਤਾ।

ਡਾ. ਖੁਸ਼ਵਿੰਦਰ ਕੁਮਾਰ
ਪ੍ਰਿੰਸੀਪਲ

Similar News
ਮੋਦੀ ਕਾਲਜ ਪਟਿਆਲਾ ਵਿੱਚ ‘ਸੂਫ਼ੀ ਗਾਈਕੀ’ ਅਤੇ ‘ਕਵੀ ਦਰਬਾਰ’
ਮੋਦੀ ਕਾਲਜ ਪਟਿਆਲਾ ਵਿੱਚ ‘ਸੂਫ਼ੀ ਗਾਈਕੀ’ ਅਤੇ ‘ਕਵੀ ਦਰਬਾਰ’
ਪਟਿਆਲਾ: 25 ਦਸੰਬਰ, 2017 ਅੱਜ ਸ਼ਾਮ ਮੁਲਤਾਨੀ ਮੱਲ ਮੋਦੀ ਕਾਲਜ ਨੇ ਆਪਣੀ ਗੋਲਡਨ ਜੁਬਲੀ ਦੇ ਮੌਕੇ ਤੇ ‘ਸੂਫ਼ੀ ਗਾਇਕੀ’ ਅਤੇ...
Modi College Celebrates Golden Jubilee
Modi College Celebrates Golden Jubilee
M M Modi College, Patiala organized two functions to celebrate its Golden Jubilee Year here today. Sh. Brahm Mohindra, Honourable...
Golden Jubilee Celebration Function
Golden Jubilee Celebration Function
Our college is organizing Golden Jubilee Celebration Function of the college on December 24, 2017 at 10:00 a.m. Sh. Brham Mohindra, Honourable...