ਪਟਿਆਲਾ: 12 ਅਗਸਤ, 2015
ਸਥਾਨਕ ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਅੱਜ ਅੰਤਰੱਰਾਸ਼ਟਰੀ ਯੁਵਕ ਦਿਵਸ ਮੌਕੇ ਕਾਲਜ ਦੇ ਐਨ.ਐਸ.ਐਸ. ਵਿਭਾਗ ਅਤੇ ਰੈਂਡ ਰਿੱਬਨ ਕਲੱਬ ਦੇ ਸਹਿਯੋਗ ਨਾਲ ਇਕ ਖੂਨ ਦਾਨ ਕੈਂਪ ਆਯੋਜਿਤ ਕੀਤਾ ਗਿਆ।
ਖੂਨਦਾਨ ਕੈਂਪ ਦਾ ਉਦਘਾਟਨ ਕਰਦਿਆਂ ਕਾਲਜ ਦੇ ਪ੍ਰਿੰਸੀਪਲ ਡਾ. ਖੁਸ਼ਵਿੰਦਰ ਕੁਮਾਰ ਨੇ ਕਿਹਾ ਖੂਨਦਾਨ ਸਰਵੋਤਮ ਦਾਨ ਹੈ। ਨੌਜਵਾਨਾਂ ਨੂੰ ਵੱਧ ਤੋਂ ਵੱਧ ਗਿਣਤੀ ਰੈਗੂਲਰ ਬਲੱਡ ਡੋਨਰ ਬਣ ਕੇ ਰਾਸ਼ਟਰੀ ਏਡਜ਼ ਕੰਟਰੋਲ ਸੰਸਥਾ ਦੁਆਰਾ ਮਿੱਥੇ ਗਏ ਸੌ ਪ੍ਰਤੀਸ਼ਤ ਸਵੈੱਇੱਛੁਕ ਖੂਨ ਦਾਨ ਦੇ ਟੀਚੇ ਨੂੰ ਸਾਕਾਰ ਬਣਾਉਣ ਲਈ ਵੱਧ ਚੜ੍ਹ ਕੇ ਯੋਗਦਾਨ ਪਾਉਣਾ ਚਾਹੀਦਾ ਹੈ। ਐਨ.ਐਸ.ਐਸ. ਪ੍ਰੋਗਰਾਮ ਅਫ਼ਸਰ ਤੇ ਰੈਡ ਰਿਬਨ ਕਲੱਬ ਦੇ ਕੋਆਰਡੀਨੇਟਰ ਡਾ. ਰਾਜੀਵ ਸ਼ਰਮਾ ਨੇ
ਵਿਦਿਆਰਥੀਆਂ ਨੂੰ ਸਵੈੱਇੱਛੁਕ ਖੂਨ ਦਾਨ ਲਈ ਪ੍ਰੇਰਦਿਆਂ ਖੂਨ ਦਾਨ ਨਾਲ ਸਬੰਧਤ ਜਾਣਕਾਰੀ ਦਿੱਤੀ। ਨੌਜਵਾਨਾਂ ਨੂੰ ਆਪਣੇ ਫ਼ਰਜ਼ ਜ਼ਿੰਮੇਵਾਰੀ ਨਾਲ ਨਿਭਾਉਣ ਲਈ ਕਿਹਾ।
ਐਨ.ਐਸ.ਐਸ. ਪ੍ਰੋਗਰਾਮ ਅਫ਼ਸਰਾਂ ਡਾ. ਰਾਜੀਵ ਸ਼ਰਮਾ, ਪ੍ਰੋ. ਜਗਦੀਪ ਕੌਰ ਅਤੇ ਪ੍ਰੋ. ਹਰਮੋਹਨ ਸ਼ਰਮਾ ਦੀ ਅਗੁਵਾਈ ਹੇਠ ਲਗਾਏ ਇਸ ਕੈਂਪ *ਚ 73 ਵਲੰਟੀਅਰਾਂ ਨੇ ਖ਼ੂਨੱਦਾਨ ਕੀਤਾ। ਰਜਿੰਦਰਾ ਹਸਪਤਾਲ ਦੇ ਬਲੱਡ ਬੈਂਕ ਤੋਂ ਆਈ ਡਾਕਟਰਾਂ ਦੀ ਟੀਮ ਨੇ ਡਾ. ਨਮਰਤਾ ਗੋਇਲ ਅਤੇ ਸੁਖਵਿੰਦਰ ਸਿੰਘ ਦੀ ਅਗਵਾਈ *ਚ ਆਪਣੀ ਡਿਊਟੀ ਬਾਖੂਬੀ ਨਿਭਾਈ। ਖੂਨਦਾਨੀਆਂ ਲਈ ਕਾਲਜ ਵਲੋਂ ਬਹੁਤ ਹੀ ਪੌਸ਼ਟਿਕ ਰਿਫ਼ਰੈਸ਼ਮੈਂਟ ਦਾ ਉਂਚਿਤ ਪ੍ਰਬੰਧ ਕੀਤਾ ਗਿਆ ਸੀ। ਕਾਲਜ ਪ੍ਰਿੰਸੀਪਲ ਡਾ. ਖੁਸ਼ਵਿੰਦਰ ਕੁਮਾਰ ਨੇ ਖੂਨਦਾਨੀਆਂ ਨੂੰ ਮੈਡਲ ਤੇ ਸਰਟੀਫ਼ਿਕੇਟ ਦੇ ਕੇ ਸਨਮਾਨਤ ਕੀਤਾ।
ਡਾ. ਖੁਸ਼ਵਿੰਦਰ ਕੁਮਾਰ
ਪ੍ਰਿੰਸੀਪਲ