ਮ. ਮ. ਮੋਦੀ ਕਾਲਜ ਵਿਚ ਪ੍ਰਿੰਸੀਪਲ, ਡਾ. ਖੁਵਿੰਦਰ ਕੁਮਾਰ ਦੀ ਰਹਿਨੁਮਾਈ ਵਿਚ ਕਾਲਜ ਦੇ “ਈਕੋ ਕਲੱਬ“ ਵਲੋਂ “ਸੰਸਾਰ ਵਾਤਾਵਰਣ ਦਿਵਸ“ ਮਨਾਇਆ ਗਿਆ। ਵਿਦਿਆਰਥੀਆਂ ਤੇ ਅਧਿਆਪਕਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਡਾ. ਖੁਵਿੰਦਰ ਕੁਮਾਰ ਨੇ ਕਿਹਾ ਕਿ ਭਾਵੇਂ ਪਟਿਆਲਾ ਹਿਰ ਬਹੁਤ ਘੱਟ ਪ੍ਰਦੂਤਿ ਤੇ ਬਹੁਤ ਚੰਗੇ ਰਹਿਣ-ਯੋਗ ਹਿਰਾਂ ਵਿੱਚੋਂ ਇੱਕ ਹੈ, ਪਰ ਫਿਰ ਵੀ ਵਾਤਾਵਰਣ ਵਿੱਚ ਆ ਰਹੀਆਂ ਤਬਦੀਲੀਆਂ ਨੂੰ ਅਣਗੌਲਿਆਂ ਨਹੀਂ ਕੀਤਾ ਜਾ ਸਕਦਾ। ਰੁੱਖਾਂ ਦੀ ਕਟਾਈ ਸਾਡੀਆਂ ਹਰੀਆਂ ਭਰੀਆਂ ਪਹਾੜੀਆਂ ਨੂੰ ਬਦਸੂਰਤ ਬਣਾ ਰਹੀ ਹੈ। ਕਾਰਖਾਨਿਆਂ ਚੋਂ ਨਿਕਲਦੀਆਂ ਜ਼ਹਿਰੀਲੀਆਂ ਗੈਸਾਂ, ਲਗਾਤਾਰ ਵੱਧ ਰਹੀ ਅਬਾਦੀ ਅਤੇ ਇਸ ਦੇ ਕੁਦਰਤੀ ਵਸੀਲਿਆਂ ਤੇ ਵਧ ਰਹੇ ਦਬਾਅ ਕਾਰਨ ਆਲਮੀ ਤਪ (ਗਲੋਬਲ ਵਾਰਮਿੰਗ) ਵਧ ਰਹੀ ਹੈ। ਨਤੀਜੇ ਵਜੋਂ ਗਲੇੀਅਰ ਪਿਘਲ ਰਹੇ ਹਨ, ਸਮੁੰਦਰ ਦੀ ਸਤਹ ਉਚੇਰੀ ਹੋ ਰਹੀ ਹੈ, ਟਾਪੂ ਡੁੱਬ ਰਹੇ ਹਨ ਤੇ ਸਮੁੰਦਰਾਂ ਕੰਢੇ ਵਸੇ ਹਿਰਾਂ ਦੀ ਹੋਂਦ ਖਤਰੇ ਵਿੱਚ ਪੈ ਰਹੀ ਹੈ। ਕਾਲਜ ਦੇ “ਈਕੋ ਕਲੱਬ’ ਦਾ ਮਕਸਦ ਵਿਦਿਆਰਥੀਆਂ ਨੂੰ ਅਜਿਹੀਆਂ ਵਾਤਾਵਰਣਿਕ ਤਬਦੀਲੀਆਂ ਤੋਂ ਜਾਣੂੰ ਕਰਾਉਣਾ ਅਤੇ ਉਨ੍ਹਾਂ ਨੂੰ ਈਕੋ-ਅੰਬੈਸਡਰਾਂ ਵਜੋਂ ਕਾਰਜ ਕਰਨ ਲਈ ਪ੍ਰੇਰਿਤ ਕਰਨਾ ਹੈ।

ਉਨ੍ਹਾਂ ਨੇ ਵਿਦਿਆਰਥੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਜਨਮ ਦਿਨ ਦੇ ਅਵਸਰ ਤੇ ਇਕ-ਇਕ ਪੌਦਾ ਜ਼ਰੂਰ ਲਗਾਉਣ ਤੇ ਉਸ ਪੌਦੇ ਦੀ ਨਿਰੰਤਰ ਦੇਖ-ਭਾਲ ਕਰਨ। ਹਾਜ਼ਰ ਵਿਦਿਆਰਥੀਆਂ ਨੇ ਵਾਤਾਵਰਣ ਨੂੰ ਬਚਾਉਣ ਲਈ ਹਰ ਤਰ੍ਹਾਂ ਦੇ ਸੰਭਵ ਉਪਰਾਲੇ ਕਰਨ ਅਤੇ ਇਸ ਬਾਰੇ ਜਾਗਰੂਕਤਾ ਫੈਲਾਉਣ ਦਾ ਪ੍ਰਣ ਕੀਤਾ। ਇਸ ਅਵਸਰ ਤੇ ਕਾਲਜ ਦੇ ਐਨ.ਐਸ.ਐਸ. ਪ੍ਰੋਗਰਾਮ ਅਫ਼ਸਰ ਡਾ. ਰਾਜੀਵ ਰਮਾ ਤੇ ਪ੍ਰੋ. ਹਰਮੋਹਨ ਰਮਾ ਤੋਂ ਇਲਾਵਾ ਪ੍ਰੋ. ਨਿਰਮਲ ਸਿੰਘ, ਡਾ. ਹਰਚਰਨ ਸਿੰਘ, ਪੋz. ਗਣੇ ਕੁਮਾਰ ਸੇਠੀ, ਪ੍ਰੋ. ਸੁਖਦੇਵ ਸਿੰਘ, ਪ੍ਰੋ. ਰੋਹਿਤ ਸਚਦੇਵਾ ਤੇ ਡਾ. ਸੰਜੇ ਕੁਮਾਰ ਵੀ ਹਾਜ਼ਰ ਸਨ।