ਅੱਜ ਮੁਲਤਾਨੀ ਮੱਲ ਮੋਦੀ ਕਾਲਜ, ਪਟਿਆਲਾ ਵਿਖੇ ਸਮੂਹ ਵਿਦਿਆਰਥੀਆਂ, ਅਧਿਆਪਕਾਂ ਅਤੇ ਕਰਮਚਾਰੀਆਂ ਵੱਲੋਂ ਲੋਹੜੀ ਦੇ ਪਵਿੱਤਰ ਤਿਓਹਾਰ ਨੂੰ ਇਕੱਠੇ ਹੋ ਕੇ ਬਹੁਤ ਹੀ ਉਹਸ਼ਾਹ ਅਤੇ ਚਾਵਾਂ ਨਾਲ ਮਨਾਇਆ ਗਿਆ। ਇਸ ਸਮੇਂ ਕਾਲਜ ਗਰਾਂਉਂਡ ਵਿੱਚ ਵਿਦਿਆਰਥੀਆਂ ਵਲੋਂ ਆਪਣੇ ਤੌਰ ਤੇ ਲੋਹੜੀ ਨਾਲ ਸਬੰਧਤ ਸਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ। ਇਸ ਮੌਕੇ ਤੇ ਕਾਲਜ ਪ੍ਰਿੰਸੀਪਲ ਡਾ. ਖੁਸ਼ਵਿੰਦਰ ਕੁਮਾਰ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਲੋਹੜੀ ਦੇ ਸਮਾਜਕ, ਸਭਿਆਚਾਰਕ ਤੇ ਇਤਿਹਾਸਕ ਮਹੱਤਵ ਸਬੰਧੀ ਜਾਣੂ ਕਰਵਾਇਆ ਅਤੇ ਨਾਲ ਹੀ ਉਹਨਾ ਨੇ ਸਮੂਹ ਵਿਦਿਆਰਥੀਆਂ ਤੋਂ ਚੰਗੇ ਸਮਾਜ ਦੀ ਸਿਰਜਨਾ ਦਾ ਪ੍ਰਣ ਲਿਆ। ਇਸ ਸਮੇਂ ਤੇ ਪ੍ਰੋਂ ਬਲਵੀਰ ਸਿੰਘ ਨੇ ਸਮਾਰੋਹ ਦਾ ਸੰਚਾਲਨ ਕਰਦਿਆਂ ਅੱਜ ਦੀ ਲੋਹੜੀ ਦੇ ਇਸ ਉਤਸਵ ਨੂੰ ਧੀਆਂ ਪ੍ਰਤੀ ਸਮਰਪਿਤ ਕੀਤਾ। ਸਮਾਗਮ ਦੌਰਾਨ ਕਾਲਜ ਅਧਿਆਪਕ ਪ੍ਰੋ. ਬਲਵੀਰ ਸਿੰਘ, ਪ੍ਰੋ. ਮਿਸਿਜ ਬਲਜਿੰਦਰ ਕੌਰ, ਪ੍ਰੋ. ਵੇਦ ਪ੍ਰਕਾਸ਼ ਤੇ ਡਾ. ਮਨਜੀਤ ਕੌਰ ਨੇ ਆਪਣੇ ਗੀਤਾਂ ਰਾਹੀਂ ਇਸ ਸਮਾਗਮ ਦੀ ਸ਼ਾਨ ਵਧਾਈ। ਕਾਲਜ ਵਿਦਿਆਰਥੀਆਂ ਜਸਵੰਤ ਰਾਮ ਅਤੇ ਸਪਨਾ ਨੇ ਵੀ ਆਪਣੇ ਗੀਤਾਂ ਰਾਹੀਂ ਖੂਬ ਰੰਗ ਬੰਨਿਆ। ਸਮਾਗਮ ਦੇ ਅੰਤ ਵਿਚ ਸਮੂਹ ਵਿਦਿਆਰਥੀਆਂ, ਅਧਿਆਪਕਾਂ ਅਤੇ ਕਰਮਚਾਰੀਆਂ ਨੇ ਆਪਸ ਵਿੱਚ ਰਿਉੜੀਆਂ, ਮੂੰਗਫਲੀਆਂ ਤੇ ਮਠਿਆਈਆਂ ਵੰਡੀਆਂ ਅਤੇ ਇੱਕ ਦੂਜੇ ਨੂੰ ਇਸ ਪਵਿੱਤਰ ਦਿਨ ਦੀਆਂ ਵਧਾਈ ਦਿੰਦਿਆਂ ਸਭ ਦੇ ਸੁਹਾਵਨੇ ਜੀਵਨ ਦੀ ਕਾਮਨਾ ਕੀਤੀ। ਡਾ. ਵਿਨੇ ਜੈਨ ਵਾਈਸ ਪ੍ਰਿੰਸੀਪਲ, ਮੋਦੀ ਕਾਲਜ ਨੇ ਸਮਾਗਮ ਵਿੱਚ ਸ਼ਾਮਲ ਸਮੂਹ ਵਿਦਿਆਰਥੀਆਂ ਦਾ ਧੰਨਵਾਦ ਕੀਤਾ।