ਪਟਿਆਲਾ: 29 ਦਸੰਬਰ, 2014

ਮੁਲਤਾਨੀ ਮੱਲ ਮੋਦੀ ਕਾਲਜ ਵਿਚ ਇਕ ਸੱਤ-ਰੋਜ਼ਾ ਵਿਸ਼ੇਸ਼ ਐਨ.ਐਸ.ਐਸ. ਕੈਂਪ ਆਯੋਜਿਤ ਕੀਤਾ ਗਿਆ ਜਿਸ ਵਿਚ ਸੌ ਤੋਂ ਵੱਧ ਵਲੰਟੀਅਰਾਂ ਅਤੇ ਅਧਿਆਪਕਾਂ ਨੇ ਸਰਗਰਮੀ ਨਾਲ ਸ਼ਮੂਲੀਅਤ ਕੀਤੀ। ਇਸ ਕੈਂਪ ਦੌਰਾਨ ਜਿਥੇ ਵਿਦਿਆਰਥੀਆਂ ਅੰਦਰ ਹੱਥੀਂ ਕੰਮ ਕਰਨ ਦੀ ਭਾਵਨਾ ਨੂੰ ਉਤਸ਼ਾਹਿਤ ਕਰਨ ਦਾ ਯਤਨ ਕੀਤਾ ਗਿਆ ਉਥੇ ਨਾਲ ਹੀ ਸਮਾਜ ਤੇ ਮਾਨਵਤਾ ਸਾਹਮਣੇ ਖੜ੍ਹੀਆਂ ਵੰਗਾਰਾਂ ਪ੍ਰਤੀ ਨੋਜਾਵਾਨਾਂ ਨੂੰ ਜਾਗਰੂਕ ਕਰਾਕੇ ਨਰੋਏ ਸਮਾਜ ਦੀ ਉਸਾਰੀ ਪ੍ਰਤੀ ਜ਼ਿੰਮੇਵਾਰੀ ਦਾ ਅਹਿਸਾਸ ਪੈਦਾ ਕਰਨ ਦਾ ਉਪਰਾਲਾ ਕੀਤਾ ਗਿਆ।

ਇਸ ਕੈਂਪ ਦੌਰਾਨ ਟ੍ਰੈਫ਼ਿਕ ਸਿੱਖਿਆ ਸੈਂਲ ਪਟਿਆਲਾ ਵੱਲੋਂ ਸ. ਗੁਰਜਾਪ ਸਿੰਘ ਨੇ *ਟ੍ਰੈਫ਼ਿਕ ਨਿਯਮਾਂ ਬਾਰੇ ਜਾਣਕਾਰੀ ਅਤੇ ਸੜਕ ਸੁਰੱਖਿਆ* ਬਾਰੇ ਬਹੁਤ ਹੀ ਰੌਚਕ ਪੇਸ਼ਕਾਰੀ ਮਲਟੀਮੀਡੀਆ ਰਾਹੀਂ ਕੀਤੀ। ਦੇਸ਼ ਭਰ ਵਿਚ ਚਲ ਰਹੀ *ਸਵੱਛ ਭਾਰਤ* ਮੁਹਿੰਮ ਤਹਿਤ ਕੈਂਪ ਦੇ ਵਲੰਟੀਅਰਾਂ ਨੇ ਕਾਲਜ ਕੈਂਪਸ ਦੀ ਸਾਫ਼-ਸਫ਼ਾਈ ਕੀਤੀ। 25 ਦਸੰਬਰ ਨੂੰ ਦੇਸ਼ ਭਰ ਵਿਚ ਮਨਾਏ ਗਏ *ਗੁੱਡ ਗਵਰਨੈਂਸ ਦਿਵਸ* ਮੌਕੇ ਇਸ ਕੈਂਪ ਵਿਚ ਡਾ. ਆਰ. ਐਨ. ਮਿਸ਼ਰਾ, ਸਾਬਕਾ ਪ੍ਰਫੈਸਰ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦਾ ਵਿਸ਼ੇਸ਼ ਭਾਸ਼ਣ ਕਰਵਾਇਆ ਗਿਆ। ਪ੍ਰਸਿੱਧ ਸਮਾਜ ਸੇਵੀ ਕਾਕਾ ਰਾਮ ਵਰਮਾ ਨੇ *ਸੰਕਟਕਾਲੀਨ ਸਥਿਤੀਆਂ ਵਿਚ ਫਸਟ ਏਡ ਦਾ ਮਹੱਤਵ* ਵਿਸੇy ਤੇ ਭਾਸ਼ਣ ਦਿੱਤਾ ਤੇ ਵਲੰਟੀਅਰਾਂ ਨੂੰ ਡੁੱਬ ਰਹੇ ਵਿਅਕਤੀ, ਦਿਲ ਦਾ ਦੌਰਾ ਪੈਣ ਸਮੇਂ ਤੇ ਸੜਕ ਹਾਦਸਿਆਂ ਵਿਚ ਜ਼ਖਮੀ ਹੋਏ ਵਿਅਕਤੀਆਂ ਦੀ ਜਾਨ ਬਚਾਉਣ ਦੇ ਬਹੁਤ ਹੀ ਅਹਿਮ ਗੁਰ ਸਮਝਾਏ।

ਕਾਲਜ ਦੇ ਪ੍ਰਿੰਸੀਪਲ ਡਾ. ਖੁਸ਼ਵਿੰਦਰ ਕੁਮਾਰ ਨੇ ਕੌਮੀ ਸੇਵਾ ਯੋਜਨਾ ਦੇ ਕੈਂਪਾਂ ਦੀ ਅਹਿਮੀਅਤ ਬਾਰੇ ਦੱਸਿਆ ਕਿ ਵਿਦਿਆਰਥੀਆਂ ਅੰਦਰ ਦੇਸ਼ ਭਗਤੀ ਦੀ ਭਾਵਨਾ ਪੈਦਾ ਕਰਨ ਅਤੇ ਚਰਿੱਤਰ ਨਿਰਮਾਣ ਵਿਚ ਅਜਿਹੇ ਕੈਂਪ ਵੱਡੀ ਭੂਮਿਕਾ ਨਿਭਾਉਂਦੇ ਹਨ।

ਲੈਫ਼ਟੀਨੈਂਟ ਕਰਨਲ (ਸੇਵਾ ਮੁਕਤ) ਬਿਸ਼ਨ ਦਾਸ ਨੇ *ਵਾਤਾਵਰਨ ਅਤੇ ਮਨੁੱਖੀ ਜੀਵਨ* ਵਿਸ਼ੇ ਤੇ ਬੋਲਦਿਆਂ ਕੁਦਰਤੀ ਵਾਤਾਵਰਣ ਨੂੰ ਬਚਾਉਣ ਲਈ ਉਪਰਾਲੇ ਕਰਨ ਦੀ ਲੋੜ ਤੇ ੧ਜ਼ੋਰ ਦਿੱਤਾ।

ਕੈਂਪ ਦੇ ਵਲੰਟੀਅਰਾਂ ਅਤੇ ਅਧਿਆਪਕਾਂ ਨੇ ਇਕ ਦਿਨ *ਪਟਿਆਲਾ ਸਕੂਲ ਫ਼ਾਰ ਡੈਂਫ਼ ਐਂਡ ਬਲਾਈਂਡ* ਸ਼ੇਖੂਪੁਰਾ ਦੇ ਉਨ੍ਹਾਂ ਬੱਚਿਆਂ ਨਾਲ ਬਿਤਾਇਆ ਜਿਨ੍ਹਾਂ ਕੋਲ ਵੇਖਣ, ਸੁਣਨ ਅਤੇ ਬੋਲਣ ਦੀ ਸਮਰੱਥਾ ਨਹੀਂ ਪਰੰਤੂ ਹੋਰ ਅਨੇਕਾਂ ਗੁਣਾਂ ਦੇ ਮਾਲਕ ਹਨ। ਇਨ੍ਹਾਂ ਬੱਚਿਆਂ ਨੂੰ ਵਲੰਟੀਅਰਾਂ ਵਲੋਂ ਦਵਾਈਆਂ ਤੇ ਖਾਣ-ਪੀਣ ਦਾ ਸਾਮਾਨ ਦਿੱਤਾ ਗਿਆ ਤੇ ਬੱਚਿਆਂ ਦੇ ਹੱਥਾਂ ਨਾਲ ਬਣਾਏ ਕਾਰਡ ਤੇ ਹੋਰ ਸਮੱਗਰੀ ਖਰੀਦੀ।

ਕਾਲਜ ਦੇ ਪ੍ਰੋ. ਨਿਰਮਲ ਸਿੰਘ, ਪ੍ਰੋ. ਬਲਵੀਰ ਸਿੰਘ, ਡਾ. ਹਰਚਰਨ ਸਿੰਘ, ਪ੍ਰੋ. ਅਜੀਤ ਕੁਮਾਰ, ਡਾ. ਪਵਨ ਕੁਮਾਰ ਤੇ ਮਿਸ ਗਾਇਤਰੀ ਨੇ ਵੀ ਕੈਂਪ ਦੌਰਾਨ ਵੱਖ-ਵੱਖ ਸਰੋਕਾਰਾਂ ਬਾਰੇ ਆਪਣੇ ਵਿਚਾਰ ਵਲੰਟੀਅਰਾਂ ਨਾਲ ਸਾਂਝੇ ਕੀਤੇ।

ਕੈਂਪ ਦੇ ਵਿਦਾਇਗੀ ਸੈਸ਼ਨ ਦੌਰਾਨ ਪੰਜਾਬੀ ਯੂਨੀਵਰਸਿਟੀ ਦੇ ਐਨ.ਐਸ.ਐਸ. ਕੋਆਰਡੀਨੇਟਰ ਡਾ. ਪਰਮਵੀਰ ਸਿੰਘ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਤੇ ਕੈਂਪ ਦੌਰਾਨ ਵੱਖ-ਵੱਖ ਸਰਗਰਮੀਆਂ ਦੌਰਾਨ ਪੁਜ਼ੀਸ਼ਨਾਂ ਹਾਸਲ ਕਰਨ ਵਾਲੇ ਵਲੰਟੀਅਰਾਂ ਨੂੰ ਇਨਾਮ ਦੇ ਕੇ ਸਨਮਾਨਿਤ ਕੀਤਾ। ਕਾਲਜ ਦੇ ਯੁਵਰਾਜ ਸਿੰਘ ਨੂੰ ਇਸ ਕੈਂਪ ਦੇ *ਸਰਵੋਤਮ ਵਲੰਟੀਅਰ* ਵਜੋਂ ਸਨਮਾਨਿਤ ਕੀਤਾ ਅਿਗਾ। ਡਾ. ਰਾਜੀਵ ਸ਼ਰਮਾ, ਪ੍ਰੋ. ਜਗਦੀਪ ਕੌਰ ਤੇ ਪ੍ਰੋ. ਹਰਮੋਹਨ ਸ਼ਰਮਾ, ਪ੍ਰੋਗਰਾਮ ਅਫ਼ਸਰਾਂ ਦੀ ਅਗਵਾਈ ਵਿੱਚ ਲੱਗੇ ਇਸ ਕੈਂਪ ਵਿਚ ਕਾਲਜ ਦੇ ਅਧਿਆਪਕਾਂ ਪ੍ਰੋ. ਗਣੇਸ਼ ਸੇਠੀ, ਪ੍ਰੋ. ਸੁਮੀਤ ਕੁਮਾਰ, ਮਿਸ ਪ੍ਰਿਤਪਾਲ ਕੌਰ, ਮਿਸਿਜ਼ ਹਨੀ, ਡਾ. ਕਵਿਤਾ ਤੇ ਹੇਮਲਤਾ ਨੇ ਵੀ ਬਹੁਤ ਦਿਲਚਸਪੀ ਨਾਲ ਹਿੱਸਾ ਲਿਆ।

ਪ੍ਰਿੰਸੀਪਲ