ਪੰਜਾਬੀ ਯੂਨੀਵਰਸਿਟੀ ਅੰਤਰ-ਕਾਲਜ ਬੈਸਟ ਫਿਜ਼ੀਕ ਚੈਂਪੀਅਨਸ਼ਿਪ ਮੋਦੀ ਕਾਲਜ ਪਟਿਆਲਾ ਨੇ ਜਿੱਤੀ

ਪੰਜਾਬੀ ਯੂਨੀਵਰਸਿਟੀ ਅੰਤਰ-ਕਾਲਜ ਬੈਸਟ ਫਿਜ਼ੀਕ ਚੈਂਪੀਅਨਸ਼ਿਪ ਮੋਦੀ ਕਾਲਜ ਪਟਿਆਲਾ ਨੇ ਜਿੱਤੀ

ਮੁਲਤਾਨੀ ਮੱਲ ਮੋਦੀ ਕਾਲਜ, ਪਟਿਆਲਾ ਦੇ ਖਿਡਾਰੀਆਂ ਨੇ ਪੰਜਾਬੀ ਯੂਨੀਵਰਸਿਟੀ ਅੰਤਰ ਕਾਲਜ ਬੈਸਟ ਫਿਜ਼ੀਕ ਚੈਂਪੀਅਨਸ਼ਿਪ ਜਿੱਤ ਲਈ ਹੈ। ਇਸ ਚੈਂਪੀਅਨਸ਼ਿਪ ਦਾ ਆਯੋਜਨ ਮਾਤਾ ਗੁਜਰੀ ਕਾਲਜ, ਫਤਿਹਗੜ੍ਹ ਸਾਹਿਬ ਵਿਖੇ ਕੀਤਾ ਗਿਆ ਸੀ। ਮਾਤਾ ਗੁਜਰੀ ਕਾਲਜ, ਫਤਿਹਗੜ੍ਹ ਸਾਹਿਬ ਦੀ ਟੀਮ ਦੂਜੇ ਸਥਾਨ ਤੇ ਰਹੀ।

ਮੋਦੀ ਕਾਲਜ ਦੀ ਜੇਤੂ ਟੀਮ ਵਿਚ ਸੁਨੀਲ ਕੁਮਾਰ, ਸਾਹਿਲ ਖੰਨਾ, ਆਰਿਅਨ ਪਾਸੀ, ਖੇਮ ਬਹਾਦੁਰ, ਕ੍ਰਿਸ਼ਨਕਾਂਤ ਸਿੰਘ, ਗੁਰਵਿੰਦਰ ਸਿੰਘ ਅਤੇ ਸਮਰਜੀਤ ਸਿੰਘ ਖਿਡਾਰੀ ਸ਼ਾਮਲ ਸਨ। ਇਸ ਮੁਕਾਬਲੇ ਵਿਚ ਸੁਨੀਲ ਕੁਮਾਰ ਨੇ ਸੋਨੇ ਦਾ, ਸਾਹਿਲ ਖੰਨਾ, ਆਰਿਅਨ ਪਾਸੀ ਅਤੇ ਕਿਸ਼ਨ ਕਾਂਤ ਸਿੰਘ ਨੇ ਕਾਂਸੀ ਦਾ ਤਮਗਾ ਹਾਸਲ ਕਰਕੇ ਕਾਲਜ ਦਾ ਨਾਂ ਉਂਚਾ ਕੀਤਾ।

ਕਾਲਜ ਦੇ ਪ੍ਰਿੰਸੀਪਲ ਡਾ. ਖੁਸ਼ਵਿੰਦਰ ਕੁਮਾਰ ਤੇ ਕਾਲਜ ਖੇਡ ਕਮੇਟੀ ਦੇ ਚੇਅਰਮੈਨ ਡਾ. ਗੁਰਦੀਪ ਸਿੰਘ ਨੇ ਜੇਤੂ ਖਿਡਾਰੀਆਂ ਨੂੰ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਕਾਲਜ ਵੱਲੋਂ ਖਿਡਾਰੀਆਂ ਨੂੰ ਹਰ ਪ੍ਰਕਾਰ ਦੀਆਂ ਸਹੂਲਤਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ ਤੇ ਅੱਗੇ ਤੋਂ ਵੀ ਜਾਰੀ ਰਹਿਣਗੀਆਂ। ਡਾ. ਖੁਸ਼ਵਿੰਦਰ ਕੁਮਾਰ ਨੇ ਖੇਡ ਵਿਭਾਗ ਦੇ ਪ੍ਰੋ. ਨਿਸ਼ਾਨ ਸਿੰਘ ਅਤੇ ਮਿਸ ਮਨਦੀਪ ਕੌਰ ਦੀ ਸਖਤ ਮਿਹਨਤ ਤੇ ਯੋਗ ਅਗਵਾਈ ਦੀ ਸਰਾਹਨਾ ਕੀਤੀ।

Similar News
MODI COLLEGE WINS PUNJABI UNIVERSITY Wrestling (Men) INTER COLLEGE CHAMPIONSHIP
MODI COLLEGE WINS PUNJABI UNIVERSITY Wrestling (Men) INTER COLLEGE CHAMPIONSHIP
Date: 9th Nov., 2017 Multani Mal Modi College has won the Punjabi University Inter-College Wrestling Championship (Men). College Wrestling (Men) team...
Three-Day Punjabi University Inter-College Boxing (Women) Championship bagged by Multani Mal Modi College, Patiala
Three-Day Punjabi University Inter-College Boxing (Women) Championship bagged by Multani Mal Modi College, Patiala
Patiala: Oct. 16, 2017 Three Day Punjabi University Inter-College Boxing (Women) Championship hosted by M M Modi College, Patiala concluded...
Three-Day Punjabi University Inter-College Boxing (Men) Championship bagged by Multani Mal Modi College, Patiala
Three-Day Punjabi University Inter-College Boxing (Men) Championship bagged by Multani Mal Modi College, Patiala
Patiala: Oct. 11, 2017 Three Day Punjabi University Inter-College Boxing (Men) Championship hosted by M M Modi College, Patiala concluded...
Shares