ਮੋਦੀ ਕਾਲਜ ਨੇ ਪੰਜਾਬੀ ਯੂਨੀਵਰਸਿਟੀ ਅੰਤਰ-ਕਾਲਜ ਰੋਡ-ਸਾਈਕਲਿੰਗ (ਪੁਰਸ਼) ਚੈਂਪੀਅਨਸ਼ਿਪ ਜਿੱਤੀ

ਮੋਦੀ ਕਾਲਜ ਨੇ ਪੰਜਾਬੀ ਯੂਨੀਵਰਸਿਟੀ ਅੰਤਰ-ਕਾਲਜ ਰੋਡ-ਸਾਈਕਲਿੰਗ (ਪੁਰਸ਼) ਚੈਂਪੀਅਨਸ਼ਿਪ ਜਿੱਤੀ

ਪਟਿਆਲਾ: 8 ਸਤੰਬਰ, 2015

ਮੁਲਤਾਨੀ ਮੱਲ ਮੋਦੀ ਕਾਲਜ ਦੀ ਰੋਡ-ਸਾਈਕਲਿੰਗ ਟੀਮ (ਪੁਰਸ਼) ਨੇ ਇਸ ਸਾਲ ਦੀ ਪੰਜਾਬੀ ਯੂਨੀਵਰਸਿਟੀ ਅੰਤਰ-ਕਾਲਜ ਚੈਂਪੀਅਨਸ਼ਿਪ ਜਿੱਤ ਲਈ ਹੈ। ਇਹ ਚੈਂਪੀਅਨਸ਼ਿਪ ਚੰਡੀਗੜ੍ਹ-ਬਠਿੰਡਾ ਬਾਈਪਾਸ ਰੋਡ, ਪਟਿਆਲਾ ਵਿਖੇ 5-6 ਸਤੰਬਰ, 2015 ਨੂੰ ਆਯੋਜਿਤ ਕੀਤੀ ਗਈ ਸੀ। ਇਸ ਟੀਮ ਵਿਚ ਮੈਂਬਰ ਰਾਜਬੀਰ ਸਿੰਘ, ਮੋਹਿਤ ਕੁਮਾਰ, ਸੁਖਦੀਪ ਸਿੰਘ, ਸੁਖਬੀਰ ਸਿੰਘ ਅਤੇ ਗਗਨਬੀਰ ਸਿੰਘ ਸ਼ਾਮਲ ਸਨ। ਇਥੇ ਇਹ ਵੀ ਵਿਸ਼ੇਸ਼ ਵਰਨਣਯੋਗ ਹੈ ਕਿ ਟੀਮ ਮੈਂਬਰ ਰਾਜਬੀਰ ਸਿੰਘ ਏਸ਼ੀਅਨ ਚੈਂਪੀਅਨਸ਼ਿਪ ਖੇਡਣ ਵਾਲੀ ਭਾਰਤੀ ਟੀਮ ਦਾ ਮੈਂਬਰ ਵੀ ਰਿਹਾ ਹੈ।

ਕਾਲਜ ਦੀ ਰੋਡ-ਸਾਇਕਲਿੰਗ ਟੀਮ (ਇਸਤਰੀਆਂ) ਵੀ ਪੰਜਾਬੀ ਯੂਨੀਵਰਸਿਟੀ ਅੰਤਰ-ਕਾਲਜ ਮੁਕਾਬਲੇ ਵਿਚ ਦੂਸਰੇ ਸਥਾਨ ਤੇ ਰਹੀ ਹੈ। ਇਸ ਟੀਮ ਵਿਚ ਪ੍ਰਿਅੰਕਾ ਰਾਣੀ, ਸਰਿਤਾ ਅਤੇ ਜਗਜੀਤ ਕੌਰ ਖਿਡਾਰਨਾਂ ਸ਼ਾਮਲ ਸਨ। ਜੇਤੂ ਟੀਮਾਂ ਦਾ ਕਾਲਜ ਪਹੁੰਚਣ ਤੇ ਗਰਮਜੋਸ਼ੀ ਨਾਲ ਸਵਾਗਤ ਕੀਤਾ ਗਿਆ। ਇਸ ਅਵਸਰ ਤੇ ਕਾਲਜ ਦੇ ਪ੍ਰਿੰਸੀਪਲ ਡਾ. ਖੁਸ਼ਵਿੰਦਰ ਕੁਮਾਰ ਅਤੇ ਕਾਲਜ ਸਪੋਰਟਸ ਕਮੇਟੀ ਦੇ ਚੇਅਰਮੈਨ ਡਾ. ਗੁਰਦੀਪ ਸਿੰਘ ਸੰਧੂ ਨੇ ਖਿਡਾਰੀਆਂ ਦੀ ਸ਼ਾਨਦਾਰ ਜਿੱਤ ਤੇ ਉਨ੍ਹਾਂ ਨੂੰ ਮੁਬਾਰਕਬਾਦ ਦਿੱਤੀ। ਉਨ੍ਹਾਂ ਨੇ ਟੀਮ ਇੰਚਾਰਜ ਪੋz. ਨਿਸ਼ਾਨ ਸਿੰਘ ਤੇ ਪ੍ਰੋ. (ਮਿਸ) ਮਨਦੀਪ ਕੌਰ ਦੀ ਕਰੜੀ ਮਿਹਨਤ ਅਤੇ ਅਗਵਾਈ ਦੀ ਸ਼ਲਾਘਾ ਵੀ ਕੀਤੀ। ਪ੍ਰਿੰਸੀਪਲ ਡਾ. ਖੁਸ਼ਵਿੰਦਰ ਕੁਮਾਰ ਨੇ ਕਿਹਾ ਕਿ ਕਾਲਜ ਵੱਲੋਂ ਖਿਡਾਰੀਆਂ ਨੂੰ ਕੇਵਲ ਅਕਾਦਮਿਕ ਅਤੇ ਖੇਡ-ਖੇਤਰ ਵਿਚ ਯੋਗ ਅਗਵਾਈ ਅਤੇ ਮਦਦ ਹੀ ਨਹੀਂ ਕੀਤੀ ਜਾਂਦੀ, ਸਗੋਂ ਉਹਨਾਂ ਨੂੰ ਕਾਲਜ ਦੇ ਵਿਸ਼ੇਸ਼ ਸਮਾਗਮ ਵਿਚ ਪੁਰਸਕਾਰਾਂ ਨਾਲ ਵੀ ਸਨਮਾਨਿਤ ਕੀਤਾ ਜਾਵੇਗਾ।


ਡਾ. ਖੁਸ਼ਵਿੰਦਰ ਕੁਮਾਰ
ਪ੍ਰਿੰਸੀਪਲ

DSC_0902

Similar News
Three-Day Punjabi University Inter-College Boxing (Women) Championship bagged by Multani Mal Modi College, Patiala
Three-Day Punjabi University Inter-College Boxing (Women) Championship bagged by Multani Mal Modi College, Patiala
Patiala: Oct. 16, 2017 Three Day Punjabi University Inter-College Boxing (Women) Championship hosted by M M Modi College, Patiala concluded...
Three-Day Punjabi University Inter-College Boxing (Men) Championship bagged by Multani Mal Modi College, Patiala
Three-Day Punjabi University Inter-College Boxing (Men) Championship bagged by Multani Mal Modi College, Patiala
Patiala: Oct. 11, 2017 Three Day Punjabi University Inter-College Boxing (Men) Championship hosted by M M Modi College, Patiala concluded...
Punjabi University Inter-college Boxing (Men) Championship inaugurated at Multani Mal Modi College Patiala
Punjabi University Inter-college Boxing (Men) Championship inaugurated at Multani Mal Modi College Patiala
Patiala: 9th Oct., 2017 Inter-college Boxing (Men) Championship of Punjabi University Patiala, started here in the local M.M. Modi College Patiala today. College...