ਟੈਕਨਾਲੋਜੀ ਐਂਡ ਮੈਂਨੇਜਮੈਂਟ ਯੂਨੀਵਰਸਿਟੀ, ਸ਼ਿਲਾਂਗ ਦੇ ਪ੍ਰੋ ਵਾਈਸ ਚਾਂਸਲਰ (ਐਮਰੀਟਸ) ਤੇ ਉਂਘੇ ਕੌਮੀ ਪੱਤਰਕਾਰ ਪ੍ਰੋਫੈਸਰ ਅਵਿਨਾਸ਼ ਸਿੰਘ ਵੱਲੋਂ ‘ਨੌਜਵਾਨ ਤੇ ਸਮਕਾਲੀ ਮਸਲੇ’ ਵਿਸ਼ੇ ਤੇ ਵਿਸ਼ੇਸ਼ ਭਾਸ਼ਣ

ਟੈਕਨਾਲੋਜੀ ਐਂਡ ਮੈਂਨੇਜਮੈਂਟ ਯੂਨੀਵਰਸਿਟੀ, ਸ਼ਿਲਾਂਗ ਦੇ ਪ੍ਰੋ ਵਾਈਸ ਚਾਂਸਲਰ (ਐਮਰੀਟਸ) ਤੇ ਉਂਘੇ ਕੌਮੀ ਪੱਤਰਕਾਰ ਪ੍ਰੋਫੈਸਰ ਅਵਿਨਾਸ਼ ਸਿੰਘ ਵੱਲੋਂ ‘ਨੌਜਵਾਨ ਤੇ ਸਮਕਾਲੀ ਮਸਲੇ’ ਵਿਸ਼ੇ ਤੇ ਵਿਸ਼ੇਸ਼ ਭਾਸ਼ਣ

ਪਟਿਆਲਾ: 12 ਨਵੰਬਰ, 2014

12 13

ਅੱਜ ਮੁਲਤਾਨੀ ਮੱਲ ਮੋਦੀ ਕਾਲਜ ਪਟਿਆਲਾ ਦੀ ਆਰਟਸ ਫੈਕਲਟੀ ਵੱਲੋਂ ਆਯੋਜਿਤ ਵਿਸ਼ੇਸ਼ ਭਾਸ਼ਣ “ਨੌਜਵਾਨ ਤੇ ਸਮਕਾਲੀ ਮਸਲੇ“ ਵਿਸ਼ੇ ਤੇ ਬੋਲਦਿਆਂ ਟੈਕਨਾਲੋਜੀ ਐਂਡ ਮੈਂਨੇਜਮੈਂਟ ਯੂਨੀਵਰਸਿਟੀ, ਸ਼ਿਲਾਂਗ ਦੇ ਪ੍ਰੋ ਵਾਈਸ ਚਾਂਸਲਰ (ਐਮਰੀਟਸ) ਤੇ ਉਂਘੇ ਕੌਮੀ ਪੱਤਰਕਾਰ ਪ੍ਰੋਫੈਸਰ ਅਵਿਨਾਸ਼ ਸਿੰਘ ਨੇ ਕਿਹਾ ਕਿ ਅਜੋਕੇ ਨੌਜਵਾਨ ਬਹੁਤ ਚੇਤੰਨ ਹਨ, ਉਨ੍ਹਾਂ ਦੀ ਪਹੁੰਚ ਸੰਚਾਰ ਦੀ ਨਵੀਂ ਤਕਨਾਲੋਜੀ ਤਕ ਵੀ ਹੈ, ਜੇਕਰ ਉਹ ਸੁਚੇਤ ਹੋ ਕੇ ਆਪਣੀ ਸ਼ਖ਼ਸੀਅਤ ਦਾ ਨਿਰਮਾਣ ਕਰਨ ਤੇ ਜੀਵਨ ਦੇ ਲਕਸ਼ ਸਾਹਮਣੇ ਰੱਖ ਕੇ ਯੋਗ ਅਧਿਆਪਕਾਂ ਤੇ ਮਾਹਿਰਾਂ ਦੀ ਅਗਵਾਈ ਵਿਚ ਮਿਹਨਤ ਕਰਨ ਤਾਂ ਉਹ ਸਮਾਜ ਵਿਚ ਲੋੜੀਂਦੀਆਂ ਤਬਦੀਲੀਆਂ ਲਿਆ ਸਕਦੇ ਹਨ। ਵਿਦਵਾਨ ਵਕਤਾ ਨੇ ਇਹ ਵੀ ਕਿਹਾ ਅਜੋਕੀ ਨੌਜਵਾਨ ਪੀੜ੍ਹੀ ਹਰ ਵਰਤਾਰੇ ਵਿਚ ਤੁਰੰਤ ਨਤੀਜੇ ਮਿਲਣ ਦੀ ਉਮੀਦ ਕਰਦੀ ਹੈ। ਉਨ੍ਹਾਂ ਨੂੰ ਆਪਣੇ ਸੁਭਾਅ ਵਿਚ ਠਰ੍ਹੰਮਾ ਤੇ ਸਹਿਨਸ਼ੀਲਤਾ ਅਪਣਾਉਣੀ ਚਾਹੀਦੀ ਹੈ। ਅਕਸਰ ਹਰ ਕੰਮ ਵਿਚ ਪਹਿਲੀ ਵਾਰ ਸਫ਼ਲਤਾ ਨਹੀਂ ਮਿਲਦੀ, ਪਰ ਕੰਮ ਕਰਦਿਆਂ ਅਸਫਲ ਹੋਣ ਨਾਲ ਵੀ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ। ਉਨ੍ਹਾਂ ਨੇ ਅਬਰਾਹੀਮ ਲਿੰਕਨ ਤੇ ਅਨੇਕਾਂ ਹੋਰ ਸੰਸਾਰ ਪ੍ਰਸਿੱਧ ਸ਼ਖ਼ਸੀਅਤਾਂ ਦੀਆਂ ਉਦਾਹਰਣਾਂ ਦਿੱਤੀਆਂ ਜਿਹਨਾਂ ਨੂੰ ਅਨੇਕਾਂ ਅਸਫ਼ਲਤਾਵਾਂ ਤੋਂ ਬਾਅਦ ਸਫ਼ਲਤਾ ਤੇ ਪ੍ਰਸਿੱਧੀ ਹਾਸਲ ਹੋਈ। ਪ੍ਰੋ. ਅਵਿਨਾਸ਼ ਸਿੰਘ ਨੇ ਵਿਦਿਆਰਥੀਆਂ ਨੂੰ ਕਿਹਾ ਕਿ ਉਹ ਕਾਲਜ ਦੀਆਂ ਸਭਿਆਚਾਰਕ ਤੇ ਮੰਚ-ਸਰਗਰਮੀਆਂ ਵਿਚ ਵੱਧ ਚੜ੍ਹ ਕੇ ਹਿੱਸਾ ਲੈਣ ਤਾਂ ਕਿ ਉਨ੍ਹਾਂ ਦਾ ਆਤਮ ਵਿਸ਼ਵਾਸ ਵਧ ਸਕੇ ਤੇ ਭੀੜ ਵਿੱਚ ਚਿਹਰਾ ਬਣ ਕੇ ਉਭਰਨ। ਉਹ ਆਪਣੇ ਸਮੇਂ ਦੀ ਸੁਯੋਗ ਵਿਉੁੁੁੁਤਬੰਦੀ ਕਰਕੇ ਹਰ ਕੰਮ ਵਿਚ ਗੁਣਵਤਾ ਤੇ ਮਿਆਰ ਪੈਦਾ ਕਰਨ ਤਾਂ ਉਨ੍ਹਾਂ ਨੂੰ ਚੰਗੀਆਂ ਤਨਖਾਹਾਂ ਵਾਲੇ ਰੁਜ਼ਗਾਰ ਦੀ ਕੋਈ ਕਮੀ ਨਹੀਂ ਰਹੇਗੀ। ਅਜਿਹਾ ਕਰਦਿਆਂ ਉਹ ਸਮਾਜ ਤੇ ਦੇਸ਼ ਸਾਹਮਣੇ ਪੇਸ਼ ਚੁਣੋਤੀਆਂ ਦਾ ਦਲੇਰੀ ਨਾਲ ਮੁਕਾਬਲਾ ਕਰਨ ਦੇ ਸਮਰੱਥ ਵੀ ਬਣ ਸਕਣਗੇ।

ਵਿਦਵਾਨ ਵਕਤਾ ਦਾ ਸਵਾਗਤ ਕਰਦਿਆਂ ਕਾਲਜ ਦੇ ਪ੍ਰਿੰਸੀਪਲ ਡਾ. ਖੁਸ਼ਵਿੰਦਰ ਕੁਮਾਰ ਨੇ ਕਿਹਾ ਕਿ ਕਾਲਜ ਵਲੋਂ ਲਗਾਤਾਰ ਇਹ ਯਤਨ ਕੀਤੇ ਜਾ ਰਹੇ ਹਨ ਕਿ ਵਿਦਿਆਰਥੀਆਂ ਸਾਹਮਣੇ ਉਹ ਸ਼ਖਸੀਅਤਾਂ ਰੂ-ਬ-ਰੂ ਕਰਵਾਈਆਂ ਜਾਣ ਜਿਨ੍ਹਾਂ ਦੇ ਡੂੰਘੇ ਜੀਵਨ ਅਨੁਭਵ ਤੋਂ ਨੌਜਵਾਨ ਪੀੜ੍ਹੀ ਸੇਧ ਲੈ ਸਕੇ ਤੇ ਦੇਸ਼ ਅਤੇ ਸਮਾਜ ਨੂੰ ਦਰਮੇਸ਼ ਮਸਲਿਆਂ ਬਾਰੇ ਆਪਣੀ ਸਮਝ ਨੂੰ ਪਕੇਰਾ ਕਰ ਸਕੇ।

ਇਸ ਅਵਸਰ ਤੇ ਬੋਲਦਿਆਂ ਕਾਲਜ ਦੇ ਸਾਬਕਾ ਪ੍ਰਿੰਸੀਪਲ ਸ੍ਰੀ ਸੁਰਿੰਦਰ ਲਾਲ ਨੇ ਦੱਸਿਆ ਕਿ ਪ੍ਰੋ. ਅਵਿਨਾਸ਼ ਸਿੰਘ ਕਾਲਜ ਦੇ ਵਿਦਿਆਰਥੀ ਰਹਿ ਚੁੱਕੇ ਹਨ ਅਤੇ ਖੇਡਾਂ ਵਿਚ ਦੇਸ਼ ਦੀ ਪ੍ਰਤਿਨਿਧਤਾ ਕਰ ਚੁੱਕੇ ਹਨ। ਕੌਮੀ ਪੱਧਰ ਦੇ ਅਖ਼ਬਾਰਾਂ ਲਈ ਪੱਤਰਕਾਰੀ ਦੇ ਫਰਜ਼ ਨਿਭਾਉਂਦਿਆਂ ਉਨ੍ਹਾਂ ਨੇ ਅਪਰੇਸ਼ਨ ਬਲੂ ਸਟਾਰ, ਬਲੈਕ ਥੰਡਰ, ਹਜ਼ਰਤ ਬਲ (ਕਸ਼ਮੀਰ) ਦੀ ਘਟਨਾ ਤੇ ਸ੍ਰੀਲੰਕਾ ਵਿਚ ਅਮਨ ਬਹਾਲੀ ਲਈ ਭੇਜੀ ਫੌਜ ਦੇ ਅਪਰੇਸ਼ਨ ਦੀ ਨਿਧੜਕ ਰਿਪੋਰਟਿੰਗ ਵੀ ਕੀਤੀ ਹੈ। ਗੁਰੂ ਨਾਨਕ ਦੇਵ ਯੂਨੀਵਰਸਿਟੀ ਅਮ੍ਰਿਤਸਰ ਵਿਚ ਅੰਗਰੇਜ਼ੀ ਦੇ ਰਹਿ ਚੁੱਕੇ ਪ੍ਰੋਫੈਸਰ ਅਵਿਨਾਸ਼ ਸਿੰਘ ਅੱਜ ਕੱਲ੍ਹ ਸ਼ਿਲੌਂਗ ਵਿਖੇ ਪੋz ਵਾਈਸ ਚਾਂਸਲਰ (ਐਮਰੀਟਸ) ਵਜੋਂ ਕਾਰਜਸ਼ੀਲ ਹਨ।

ਕਾਲਜ ਦੇ ਵਿਦਿਆਰਥੀਆਂ ਨੇ ਵਿਦਵਾਨ ਵਕਤਾ ਤੋਂ ਬਹੁਤ ਹੀ ਸੂਝਵਾਨ ਸਵਾਲ ਪੁੱਛੇ ਤੇ ਪ੍ਰੋਗਰਾਮ ਨੂੰ ਜੀਵੰਤ ਬਣਾਇਆ। ਕਾਲਜ ਦੀ ਵਿਦਿਆਰਥਣ ਸ੍ਰਿਸ਼ਟੀ ਨੂੰ ਸਭ ਤੋਂ ਵਧੀਆ ਸਵਾਲ ਪੁੱਛਣ ਕਰਕੇ ਪ੍ਰੋ. ਅਵਿਨਾਸ਼ ਸਿੰਘ ਨੇ 500 ਰੁਪਏ ਦਾ ਨਕਦ ਇਨਾਮ ਦੇ ਕੇ ਵਿਦਿਆਰਥੀਆਂ ਨੂੰ ਚੰਗੇ ਪ੍ਰਸ਼ਨ ਪੁੱਛਣ ਦੀ ਕਲਾ ਅਪਣਾਉਣ ਲਈ ਉਤਸ਼ਾਹਿਤ ਕੀਤਾ। ਕਾਲਜ ਪ੍ਰਬੰਧਕਾਂ ਵੱਲੋਂ ਮੁੱਖ ਮਹਿਮਾਨ ਨੂੰ ਯਾਦ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਮੰਚ ਸੰਚਾਲਨ ਦਾ ਕਾਰਜ ਡਾ. ਹਰਚਰਨ ਸਿੰਘ ਨੇ ਬਾਖੂਬੀ ਨਿਭਾਇਆ। ਪ੍ਰੋ. ਮਿਸਿਜ਼ ਬਲਜਿੰਦਰ ਕੌਰ ਨੇ ਧੰਨਵਾਦ ਦੇ ਸ਼ਬਦ ਕਹੇ।

ਡਾ. ਖੁਸ਼ਵਿੰਦਰ ਕੁਮਾਰ
ਪ੍ਰਿੰਸੀਪਲ

Similar News
M M Modi College releases prospectus for 2019-20 session
M M Modi College releases prospectus for 2019-20 session
Patiala: April 30, 2019 M M Modi College releases prospectus for 2019-20 session            Multani Mal Modi College Patiala today...
Multani Mal Modi College releases ‘Ruminations’: A Book of Reviews
Multani Mal Modi College releases ‘Ruminations’: A Book of Reviews
Patiala: April 22, 2019 Multani Mal Modi College releases ‘Ruminations’: A Book of Reviews             In order to observe the...
Valedictory function of the 10th National Conference on Recent Advances in Chemical and Environmental Sciences (RACES, 2019) held
Valedictory function of the 10th National Conference on Recent Advances in Chemical and Environmental Sciences (RACES, 2019) held
Valedictory function of the 10th National Conference on Recent Advances in Chemical and Environmental Sciences (RACES, 2019) held at M....
Shares