ਮੋਦੀ ਕਾਲਜ ਵਿਖੇ 15-ਰੋਜ਼ਾ ਫੈਕਲਟੀ ਡਿਵੈਲਪਮੈਂਟ ਪ੍ਰੋਗਰਾਮ ਆਯੋਜਿਤ

ਮੋਦੀ ਕਾਲਜ ਵਿਖੇ 15-ਰੋਜ਼ਾ ਫੈਕਲਟੀ ਡਿਵੈਲਪਮੈਂਟ ਪ੍ਰੋਗਰਾਮ ਆਯੋਜਿਤ

ਪਟਿਆਲਾ: 15 ਜੁਲਾਈ, 2014
    ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਯੂ.ਜੀ.ਸੀ. ਦੇ ਸਹਿਯੋਗ ਨਾਲ ਕਰਵਾਇਆ ਜਾ ਰਿਹਾ *15 ਰੋਜ਼ਾ ਫੈਕਲਟੀ ਡਿਵੈਲਪਮੈਂਟ ਪ੍ਰੋਗਰਾਮ* ਅੱਜ ਸਮਾਪਤ ਹੋ ਗਿਆ। ਇਸ ਪ੍ਰੋਗਰਾਮ ਦੇ ਵਿਦਾਇਗੀ ਸੈਸ਼ਨ ਨੂੰ ਸੰਬੋਧਨ ਕਰਦਿਆਂ ਪੰਜਾਬੀ ਯੂਨੀਵਰਸਿਟੀ ਦੇ ਰਜਿਸਟਰਾਰ ਡਾ. ਦਵਿੰਦਰ ਸਿੰਘ ਨੇ ਕਿਹਾ ਕਿ ਅਜੋਕੇ ਤੇਜ਼ੀ ਨਾਲ ਬਦਲ ਰਹੇ ਸੂਚਨਾ ਤਕਨਾਲੋਜੀ ਦੇ ਯੁੱਗ ਵਿਚ ਅਧਿਆਪਕ ਨੂੰ ਹਰ ਵੇਲੇ ਆਪਣੇ ਆਪ ਨੂੰ ਸਮੇਂ ਦੇ ਹਾਣ ਦਾ ਬਣਾਉਣ ਲਈ ਯਤਨ ਕਰਦੇ ਰਹਿਣਾ ਚਾਹੀਦਾ ਹੈ। ਉਨ੍ਹਾਂ ਨੇ ਪੰਜਾਬੀ ਯੂਨੀਵਰਸਿਟੀ ਨੂੰ ਖੇਡਾਂ ਦੇ ਖੇਤਰ ਵਿਚ ਮਿਲੀ *ਮਾਕਾ* ਟਰਾਫ਼ੀ ਵਿਚ ਮੋਦੀ ਕਾਲਜ ਦੇ ਯੋਗਦਾਨ ਦੀ ਪ੍ਰਸੰਸਾ ਕੀਤੀ। ਉਨ੍ਹਾਂ ਨੇ ਇਸ ਪ੍ਰੋਗਰਾਮ ਵਿਚ ਭਾਗ ਲੈਣ ਵਾਲੇ ਅਧਿਆਪਕਾਂ ਨੂੰ ਸਰਟੀਫ਼ਿਕੇਟ ਵੀ ਪ੍ਰਦਾਨ ਕੀਤੇ।
    DSC_0033ਇਸ ਮੌਕੇ ਤੇ ਸਮਾਗਮ ਦੇ ਵਿਸ਼ੇਸ਼ ਮਹਿਮਾਨ ਡਾ. ਪਵਨ ਕੁਮਾਰ ਸਿੰਗਲਾ, ਕੰਟਰੋਲਰ (ਪਰੀਖਿਆਵਾਂ), ਪੰਜਾਬੀ ਯੂਨੀਵਰਸਿਟੀ, ਪਟਿਆਲਾ ਨੇ ਕਿਹਾ ਕਿ ਅਧਿਆਪਕਾਂ ਦੀ ਟ੍ਰੇਨਿੰਗ ਲਈ ਅਜਿਹੇ ਪ੍ਰੋਗਰਾਮ ਆਯੋਜਿਤ ਕਰਨਾ ਬਹੁਤ ਹੀ ਸ਼ਲਾਘਾ ਯੋਗ ਕਦਮ ਹੈ। ਉਨ੍ਹਾਂ ਨੇ ਅਧਿਆਪਕਾਂ ਨੂੰ ਅੰਤਰ-ਅਨੁਸਾਸ਼ਨੀ ਅਧਿਐਨ ਵੱਲ ਵਿਸ਼ੇਸ਼ ਧਿਆਨ ਦੇਣ ਲਈ ਕਿਹਾ। ਡਾ. ਸਿੰਗਲਾ ਨੇ ਪੰਜਾਬੀ ਯੂਨੀਵਰਸਿਟੀ ਵਲੋਂ ਸਮੈਸਟਰ ਸਿਸਟਮ ਅਤੇ ਪਰੀਖਿਆਵਾਂ ਸੰਬੰਧੀ ਹੋਰ ਸੁਧਾਰਾਂ ਬਾਰੇ ਵਿਸਤ੍ਰਿਤ ਚਰਚਾ ਕੀਤੀ।
    ਕਾਲਜ ਦੇ ਪ੍ਰਿੰਸੀਪਲ ਡਾ. ਖੁਸ਼ਵਿੰਦਰ ਕੁਮਾਰ ਨੇ ਇਸ ਪ੍ਰੋਗਰਾਮ ਦਾ ਉਦਘਾਟਨ ਕਰਦਿਆਂ ਕਿਹਾ ਕਿ ਉਚੇਰੀ ਸਿੱਖਿਆ ਦੇ ਖੇਤਰ ਵਿਚ ਨਵੀਆਂ ਪਰਿਸਥਿਤੀਆਂ ਅਨੁਕੂਲ ਅਧਿਆਪਨ ਦੀਆਂ ਤਕਨੀਕਾਂ ਅਪਣਾ ਕੇ ਹੀ ਅਧਿਆਪਕ ਆਪਣੇ ਕਿੱਤੇ ਨਾਲ ਇਨਸਾਫ਼ ਕਰ ਸਕਦਾ ਹੈ। ਅਧਿਆਪਕ ਨੂੰ ਆਪਣੇ ਆਪ ਦਾ ਮੁੱਲਾਂਕਣ ਕਰਕੇ ਆਪਣੀ ਕਾਰਜ-ਸ਼ੈਲੀ ਨੂੰ ਵਿਦਿਆਰਥੀਆਂ ਦੇ ਹਿਤਾਂ ਦੇ ਅਨੁਕੂਲ ਬਦਲਣ ਲਈ ਤਿਆਰ ਰਹਿਣਾ ਚਾਹੀਦਾ ਹੈ।
    ਨਵੇਂ ਅਕਾਦਮਿਕ ਸੈਸ਼ਨ ਦੇ ਅਰੰਭ ਹੁੰਦਿਆਂ ਹੀ ਡਾ. ਖੁਸ਼ਵਿੰਦਰ ਕੁਮਾਰ, ਕਾਲਜ ਦੇ ਪ੍ਰਿੰਸੀਪਲ ਦੀ ਰਹਿਨੁਮਾਈ ਵਿਚ ਪਹਿਲੀ ਜੁਲਾਈ ਤੋਂ ਇਹ *15-ਰੋਜ਼ਾ ਫੈਕਲਟੀ ਡਿਵੈਲਪਮੈਂਟ ਪ੍ਰੋਗਰਾਮ* ਚਲ ਰਿਹਾ ਹੈ। ਕਾਲਜ ਅਧਿਆਪਕਾਂ ਦੀ ਟ੍ਰੇਨਿੰਗ ਦੇ ਇਸ ਵਿਸ਼ੇਸ਼ ਪ੍ਰੋਗਰਾਮ ਵਿਚ ਹਰ ਰੋਜ਼ ਸਿੱਖਿਆ, ਅਧਿਆਪਨ ਅਤੇ ਖੋਜ-ਕਾਰਜ ਦੇ ਖੇਤਰ ਨਾਲ ਜੁੜੇ ਨਵੀਨਤਮ ਮਸਲਿਆਂ ਉਪਰ ਭਾਸ਼ਣ, ਵਿਚਾਰ ਵਟਾਂਦਰਾ ਤੇ ਸਵਾਲ-ਜਵਾਬ ਹੁੰਦੇ ਰਹੇ। ਉਚੇਰੀ ਸਿੱਖਿਆ ਦੇ ਖੇਤਰ ਵਿਚ ਆ ਰਹੀਆਂ ਚੁਣੌਤੀਆਂ ਵੀ ਵਿਚਾਰ ਚਰਚਾ ਦਾ ਕੇਂਦਰ ਬਣੀਆਂ ਰਹੀਆਂ। ਖ਼ਾਸ ਕਰਕੇ ਅਧਿਆਪਕਾਂ ਦੀ ਨਵੀਂ ਪੀੜ੍ਹੀ ਨੇ ਇਸ *ਫੈਕਲਟੀ ਡਿਵੈਲਪਮੈਂਟ ਪ੍ਰੋਗਰਾਮ* ਵਿਚ ਵਿਸ਼ੇਸ਼ ਦਿਲਚਸਪੀ ਲਈ ਤੇ ਬਹੁਤ ਉਤਸ਼ਾਹ ਨਾਲ ਵੱਖ-ਵੱਖ ਵਿਸ਼ਿਆਂ ਤੇ ਆਪਣੀਆਂ ਪੇਸ਼ਕਾਰੀਆਂ ਦਿੱਤੀਆਂ ਤੇ ਵਿਚਾਰ ਵਟਾਂਦਰੇ ਵਿਚ ਸਰਗਰਮ ਸ਼ਮੂਲੀਅਤ ਕੀਤੀ।
    ਸਰਕਾਰੀ ਕਾਲਜ ਲੁਧਿਆਣਾ ਤੋਂ ਆਏ ਡਾ. ਅਸ਼ਵਨੀ ਕੁਮਾਰ ਭੱਲਾ ਨੇ *ਕਲਾਸ ਰੂਮ ਟ੍ਰਾਂਜ਼ੈਕਸ਼ਨ ਪ੍ਰੈਕਟਿਸਿਜ਼* ਵਿਸ਼ੇ ਤੇ ਬੋਲਦਿਆਂ ਅਧਿਆਪਨ ਕਾਰਜ ਨੂੰ ਵਧੇਰੇ ਦਿਲਚਸਪ ਤੇ ਵਿਦਿਆਰਥੀ ਕੇਂਦਰਿਤ ਬਣਾਉਣ ਤੇ ਜ਼ੋਰ ਦਿੱਤਾ। 
   DSC_0065 (2) ਪੰਜਾਬੀ ਯੂਨੀਵਰਸਿਟੀ ਦੇ ਡੀਨ ਭਾਸ਼ਾਵਾਂ ਅਤੇ ਡਾਇਰੈਕਟਰ ਯੁਵਕ ਭਲਾਈ ਡਾ. ਸਤੀਸ਼ ਕੁਮਾਰ ਵਰਮਾ ਨੇ *ਸੰਚਾਰ ਯੋਗਤਾ* ਵਿਸ਼ੇ ਤੇ ਬੋਲਦਿਆਂ ਪੰਜਾਬੀ ਸਭਿਆਚਾਰ, ਗੁਰਬਾਣੀ ਤੇ ਇਤਿਹਾਸਕ-ਮਿਥਿਹਾਸਕ ਹਵਾਲਿਆਂ ਨਾਲ ਇਹ ਦਰਸਾਉਣ ਦਾ ਯਤਨ ਕੀਤਾ ਕਿ ਪੰਜਾਬੀਆਂ ਦੀ ਸੰਚਾਰ ਯੋਗਤਾ ਦੁਨੀਆਂ ਦੇ ਬਹੁਤੇ ਲੋਕਾਂ ਨਾਲੋਂ ਬਿਹਤਰ ਹੈ ਤੇ ਪੰਜਾਬੀ ਭਾਸ਼ਾ ਇਸ ਪੱਖ ਤੋਂ ਇਕ ਸਮੱਰਥ ਭਾਸ਼ਾ ਹੈ।
    ਚੰਡੀਗੜ੍ਹ ਦੇ ਗੌਰਮਿੰਟ ਕਾਲਜ ਆਫ਼ ਯੋਗ ਐਜੂਕੇਸ਼ਨ ਐਂਡ ਹੈਲਥ ਤੋਂ ਆਏ ਪ੍ਰੋ. ਜਸਬੀਰ ਕੌਰ ਚਾਹਲ ਅਤੇ ਆਚਾਰੀਆ ਬਲਵਿੰਦਰ ਕੁਮਾਰ ਨੇ ਵਿਦਿਆਰਥੀਆਂ ਦੀਆਂ ਸਿਹਤ ਸੰਬੰਧੀ ਸਮੱਸਿਆਵਾਂ ਅਤੇ ਯੋਗ ਪ੍ਰਣਾਲੀ ਰਾਹੀਂ ਸਰੀਰ ਨੂੰ ਤੰਦਰੁਸਤ ਰੱਖਣ ਅਤੇ ਤਣਾਓ ਤੋਂ ਬਚਣ ਲਈ ਕੁਝ ਅਹਿਮ ਨੁਕਤੇ ਸਾਂਝੇ ਕੀਤੇ। 
    ਡਾ. ਵਿਨੇ ਜੈਨ ਨੇ *ਪੋਸਟ ਗ੍ਰੈਜੂਏਟ ਵਿਦਿਆਥੀਆਂ ਲਈ ਇੰਟਰਨਸ਼ਿਪ ਦਾ ਮਹੱਤਵ* ਵਿਸ਼ੇ ਤੇ ਵਿਚਾਰ ਪੇਸ਼ ਕੀਤੇ। ਕਾਲਜ ਰਜਿਸਟਰਾਰ ਡਾ. ਹਰਚਰਨ ਸਿੰਘ ਨੇ *ਅਕਾਦਮਿਕ ਆਡਿਟਿੰਗ ਅਤੇ ਰਿਪੋਰਟ ਰਾਈਟਿੰਗ* ਵਿਸ਼ੇ ਤੇ, ਡਾ. ਅਸ਼ਵਨੀ ਸ਼ਰਮਾ ਨੇ *ਵਾਤਾਵਰਣਿਕ ਚੁਣੌਤੀਆਂ* ਵਿਸ਼ੇ ਤੇ ਵਿਚਾਰ ਪ੍ਰਗਟ ਕੀਤੇ। ਪ੍ਰੋ. ਵੇਦ ਪ੍ਰਕਾਸ਼ ਤੇ ਪ੍ਰੋ. ਗਣੇਸ਼ ਸੇਠੀ ਨੇ *ਵਿਦਿਆਰਥੀਆਂ ਲਈ ਵਜ਼ੀਫਾ ਸਕੀਮਾਂ*, ਡਾ. ਸੰਜੇ ਕੁਮਾਰ ਨੇ *ਇੰਟਰਨੈਂਟ ਉਪਰ ਲਾਇਬਰੇਰੀ ਤੇ ਰਸਾਲਿਆਂ ਦੀ ਸਹੂਲਤ*, ਪ੍ਰੋ. ਪਰਮਿੰਦਰ ਕੌਰ ਤੇ ਡਾ. ਦੀਪਿਕਾ ਸਿੰਗਲਾ ਨੇ *ਫੀਡਬੈਕ ਮੈਕੇਨਿਜ਼ਮ* ਵਿਸ਼ੇ ਉਪਰ ਅਤੇ ਡਾ. ਪਵਨ ਕੁਮਾਰ ਨੇ *ਐਜੂਕੇਸ਼ਨ ਕਰੀਅਰ ਗਾਈਡੈਂਸ* ਵਿਸੇy ਤੇ ਭਾਸ਼ਣ ਦਿੱਤਾ।
    ਇਸ ਵਰਕਸ਼ਾਪ ਵਿਚ ਹੋਰਨਾਂ ਤੇ ਇਲਾਵਾ ਪ੍ਰੋ. ਨਿਰਮਲ ਸਿੰਘ, ਪ੍ਰੋ. ਬਲਵੀਰ ਸਿੰਘ, ਪ੍ਰੋ. ਪੂਨਮ ਮਲਹੋਤਰਾ, ਪ੍ਰੋ. ਜਸਬੀਰ ਕੌਰ, ਪ੍ਰੋ. ਵਿਨੈ ਗਰਗ, ਪ੍ਰੋ. ਅਜੀਤ ਕੁਮਾਰ, ਪ੍ਰੋ. ਸੁਮੀਤ ਕੁਮਾਰ, ਪ੍ਰੋ. ਰੋਹਿਤ ਸਚਦੇਵਾ, ਮਿਸ ਵਿਨੀਤ ਕੌਰ, ਮਿਸ ਪੂਨਮ ਧੀਮਾਨ ਤੇ ਮਿਸ ਚਰਨਲੀਨ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ। ਪ੍ਰੋਗਰਾਮ ਦੇ ਸੁਚਾਰੂ ਸੰਚਾਲਨ ਦਾ ਸਿਹਰਾ ਇਸ ਪ੍ਰੋਗਰਾਮ ਦੇ ਕੋਆਰਡੀਨੇਟਰਾਂ ਪ੍ਰੋ. ਸੈਲੇਂਦਰ ਕੌਰ, ਪ੍ਰੋ. ਜਸਬੀਰ ਕੌਰ ਤੇ ਪ੍ਰੋ. ਹਰਮੋਹਨ ਸ਼ਰਮਾ ਨੂੰ ਜਾਂਦਾ ਹੈ। 
    Presenting momento to Dr. Ashwani Kumar Bhalla, SCD Govt. College, Ludhianaਪ੍ਰੋਗਰਾਮ ਦੀ ਕੋਆਰਡੀਨੇਟਰ ਸ਼ੈਲੇਂਦਰ ਕੌਰ ਨੇ ਪੰਦਰਾਂ ਦਿਨਾਂ ਦੀਆਂ ਸਰਗਰਮੀਆਂ ਦੀ ਰਿਪੋਰਟ ਪੇਸ਼ ਕੀਤੀ। ਪ੍ਰੋ. ਬਲਜਿੰਦਰ ਕੌਰ ਨੇ ਮੰਚ ਸੰਚਾਲਨ ਬਾਖੂਬੀ ਨਿਭਾਇਆ। ਪ੍ਰੋ. ਸ਼ਰਵਨ ਕੁਮਾਰ ਨੇ ਧੰਨਵਾਦ ਦੇ ਸ਼ਬਦ ਕਹੇ।

Similar News
One day seminar to mark 550th Birth Anniversary of Guru Nanak Dev Ji
One day seminar to mark 550th Birth Anniversary of Guru Nanak Dev Ji
ਪਟਿਆਲਾ: 11 ਮਾਰਚ, 2019 ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਇੱਕ ਰੋਜਾ ਸੈਮੀਨਾਰ ਦਾ ਆਯੋਜਨ ਸਥਾਨਕ...
One Day National Seminar on Mathematics held at Modi College
One Day National Seminar on Mathematics held at Modi College
Patiala: 07 March, 2019 One Day National Seminar on Mathematics held at Modi College Post-graduate department of Mathematics, Multani Mal...
Technoquest – 2019 held at Multani Mal Modi College
Technoquest – 2019 held at Multani Mal Modi College
Patiala: 06 March, 2019 ‘Technoquest – 2019 held at Multani Mal Modi College’ Technoquest-2019 an inter-institutional IT Fest was organised...
Shares