ਪਟਿਆਲਾ: 18 ਅਕਤੂਬਰ, 2014
ਮੋਦੀ ਜੈਅੰਤੀ ਦੇ ਮੌਕੇ ਮੁਲਤਾਨੀ ਮੱਲ ਮੋਦੀ ਕਾਲਜ ਪਟਿਆਲਾ ਵਿਚ ਅੱਜ ਪੰਜਾਬ ਸਟੇਟ ਕੌਂਸਲ ਫ਼ਾਰ ਸਾਇੰਸ ਐਂਡ ਟੈਕਨਾਲੋਜੀ ਦੇ ਸਹਿਯੋਗ ਨਾਲ ਅੰਤਰ ਸੰਸਥਾ ਵਿਗਿਆਨ ਮੇਲਾ ਆਯੋਜਿਤ ਕੀਤਾ ਗਿਆ। ਇਸ ਵਿਗਿਆਨ ਮੇਲੇ ਦਾ ਉਦਘਾਟਨ ਪ੍ਰੋ. ਗੁਰਮੇਲ ਸਿੰਘ, ਡਾਇਰੈਕਟਰ, ਪੰਜਾਬੀ ਯੂਨੀਵਰਸਿਟੀ, ਨੇਬਰਹੁੱਡ ਕੈਂਪਸ, ਤਲਵੰਡੀ ਸਾਬੋ ਨੇ ਕੀਤਾ। ਉਨ੍ਹਾਂ ਕਿਹਾ ਕਿ ਕਾਲਜਾਂ ਵਿਚ ਵਿਗਿਆਨ ਨਾਲ ਸੰਬੰਧਿਤ ਵਿਦਿਆਰਥੀਆਂ ਦੇ ਵੱਖ-ਵੱਖ ਮੁਕਾਬਲੇ ਆਯੋਜਿਤ ਕਰਨ ਨਾਲ ਜਿਥੇ ਵਿਗਿਆਨਕ ਵਿਸ਼ਿਆਂ ਪ੍ਰਤਿ ਵਿਦਿਆਰਥੀਆਂ ਦੀ ਰੁਚੀ ਵਧੇਗੀ, ਉਥੇ ਲੋਕਾਂ ਦਾ ਜੀਵਨ ਦ੍ਰਿਸ਼ਟੀਕੋਣ ਵੀ ਵਿਗਿਆਨਕ ਬਣਾਉਣ ਵਿਚ ਪ੍ਰਗਤੀ ਹੋਵੇਗੀ।
ਕਾਲਜ ਦੇ ਪ੍ਰਿੰਸੀਪਲ ਡਾ. ਖੁਸ਼ਵਿੰਦਰ ਕੁਮਾਰ ਨੇ ਬਾਹਰੋਂ ਆਏ ਵਿਦਵਾਨ ਅਧਿਆਪਕਾਂ ਅਤੇ ਵਿਦਿਆਰਥੀਆਂ ਦਾ ਸਵਾਗਤ ਕਰਦਿਆਂ ਕਿਹਾ ਕਿ ਅਜਿਹੇ ਮੇਲਿਆਂ ਦੀ ਮੁੱਖ ਭੂਮਿਕਾ ਸਕੂਲਾਂ ਅਤੇ ਕਾਲਜਾਂ ਦੇ ਵਿਦਿਆਰਥੀਆਂ ਵਿੱਚ ਵਿਗਿਆਨਕ ਸੋਚ ਵਿਕਸਿਤ ਕਰਨਾ ਅਤੇ ਆਪਣੇ ਜੀਵਨ ਵਿੱਚ ਵਿਗਿਆਨਕ ਸੋਚ ਅਪਨਾਉਣ ਲਈ ਪ੍ਰੇਰਿਤ ਕਰਨਾ ਹੈ। ਉਨ੍ਹਾਂ ਵਿਗਿਆਨਕ ਵਿਸ਼ਿਆਂ ਦੀ ਪੜ੍ਹਾਈ ਨੂੰ ਮਜ਼ਬੂਤ ਲੀਹਾਂ ਤੇ ਪਾਉਣ ਲਈ ਆਪਣਾ ਬਣਦਾ ਯੋਗਦਾਨ ਪਾਉਣ ਲਈ ਪ੍ਰਤਿਬੱਧਤਾ ਵੀ ਪ੍ਰਗਟਾਈ। ਡੀਨ ਸਾਈਸਿੰਜ਼ ਡਾ. ਵਿਨੇ ਜੈਨ ਨੇ ਮਨੁੱਖ ਤੇ ਆਪਦਾਵਾਂ ਵਿਸ਼ੇ ਤੇ ਆਪਣੇ ਵਿਚਾਰ ਪੇਸ਼ ਕੀਤੇ।
“ਮਨੁੱਖ, ਵਿਕਾਸ ਤੇ ਆਫ਼ਤਾਂ“ ਵਿਸ਼ੇ ਤੇ ਆਯੋਜਿਤ ਇਸ ਵਿਗਿਆਨ ਮੇਲੇ ਦੇ ਕਨਵੀਨਰ ਡਾ. ਅਸ਼ਵਨੀ ਸ਼ਰਮਾ ਨੇ ਦੱਸਿਆ ਕਿ 15 ਕਾਲਜਾਂ ਅਤੇ 25 ਸਕੂਲਾਂ ਦੇ ਵਿਦਿਆਰਥੀਆਂ ਨੇ ਆਪਣੇ ਵਿਗਿਆਨਕ ਹੁਨਰ ਨੂੰ ਪੋਸਟਰਾਂ, ਸਟੈਟਿਕ ਤੇ ਵਰਕਿੰਗ ਮਾਡਲਾਂ ਰਾਹੀਂ ਪੇਸ਼ ਕੀਤਾ। ਪੋਸਟਰ ਪੇਸ਼ਕਾਰੀ ਵਿਚ ਡੀ.ਏ.ਵੀ. ਪਬਲਿਕ ਸਕੂਲ ਦੇ ਯਾਦਵਿੰਦਰ ਤੇ ਰਸ਼ਪ੍ਰੀਤ ਨੇ ਪਹਿਲਾ ਸਥਾਨ, ਗੁਰੂ ਨਾਨਕ ਫ਼ਾਉਂਡੇਸ਼ਨ ਪਬਲਿਕ ਸਕੂਲ, ਪਟਿਆਲਾ ਦੇ ਅਰਸ਼ਦੀਪ ਕੌਰ ਤੇ ਹਰਸਿਮਰਨ ਕੌਰ ਅਤੇ ਐਸ.ਡੀ.ਐਸ.ਈ. ਸੀਨੀਅਰ ਸੈਕੰਡਰੀ ਸਕੂਲ, ਪਟਿਆਲਾ ਦੇ ਲਵਪ੍ਰੀਤ ਸਿੰਘ ਅਤੇ ਗੁਰਦੀਪ ਸਿੰਘ ਨੇ ਦੂਜਾ ਸਥਾਨ ਅਤੇ ਗੁਰੂ ਨਾਨਕ ਫ਼ਾਊਂਡੇਸ਼ਨ ਪਬਲਿਕ ਸਕੂਲ, ਪਟਿਆਲਾ ਦੇ ਸਵਨੀਤ ਕੌਰ ਤੇ ਗੁਰਲੀਨ ਕੌਰ ਅਤੇ ਡੀ.ਏ.ਵੀ. ਪਬਲਿਕ ਸਕੂਲ ਪਟਿਆਲਾ ਦੇ ਅਕਾਂਸ਼ਾ ਅਤੇ ਰਮਨਦੀਪ ਕੌਰ ਨੇ ਤੀਜਾ ਸਥਾਨ ਹਾਸਲ ਕੀਤਾ। ਸਥਿਰ ਮਾਡਲ ਮੁਕਾਬਲੇ ਵਿਚ ਗੁਰੂ ਨਾਨਕ ਫ਼ਾਊਂਡੇਸ਼ਨ ਪਬਲਿਕ ਸਕੂਲ ਦੇ ਪ੍ਰਭਸਿਮਰਨ ਸਿੰਘ ਅਤੇ ਸ਼ਿਵਮ ਰਾਣਾ ਨੇ ਪਹਿਲਾ ਸਥਾਨ, ਸ਼ਿਵਾਲਿਕ ਪਬਲਿਕ ਸਕੂਲ, ਪਟਿਆਲਾ ਦੇ ਪ੍ਰਤਿਭਾ ਨੰਦਾ, ਖੁਸ਼ਪ੍ਰੀਤ ਕੌਰ, ਅਭਿਸ਼ੇਕ ਅਤੇ ਗੁਰਨੂਰ ਨੇ ਦੂਜਾ ਸਥਾਨ ਅਤੇ ਸ਼ਿਵਾਲਿਕ ਪਬਲਿਕ ਸਕੂਲ ਦੇ ਸਿਮਰਨਜੀਤ ਸਿੰਘ, ਮਹੀਪ ਅਤੇ ਸੁਖਮੀਨ ਕੌਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ।
ਵਰਕਿੰਗ ਮਾਡਲ ਮੁਕਾਬਲੇ ਵਿਚ ਸ਼ਿਵਾਲਿਕ ਪਬਲਿਕ ਸਕੂਲ, ਪਟਿਆਲਾ ਦੇ ਵਰਦਾਨ ਅਤੇ ਯੁਪੇਸ਼ ਗਰੋਵਰ ਨੇ ਪਹਿਲਾ ਸਥਾਨ, ਕੈਂਟਲ ਪਬਲਿਕ ਸਕੂਲ, ਪਟਿਆਲਾ ਦੇ ਸੰਜਮ ਅਤੇ ਅਭੈ ਬਾਂਸਲ ਨੇ ਦੂਜਾ ਸਥਾਨ ਅਤੇ ਸੇਂਟ ਪੀਟਰਸ ਅਕੈਡਮੀ ਦੇ ਸ਼ਿਵਮ ਕੁਮਾਰ ਅਤੇ ਲਵੀਸ਼ ਮਿੱਤਲ ਅਤੇ ਕੈਂਟਲ ਸਕੂਲ, ਪਟਿਆਲਾ ਦੇ ਵੈਭਵ ਅਤੇ ਹਰਜੋਤ ਨੇ ਤੀਜਾ ਸਥਾਨ ਪ੍ਰਾਪਤ ਕੀਤਾ।
ਕਾਲਜ ਵਰਗ ਵਿੱਚ ਪੋਸਟਰ ਮੁਕਾਬਲੇ ਵਿੱਚ ਬੀ.ਸੀ.ਐਮ. ਕਾਲਜ ਆਫ਼ ਐਜੂਕੇਸ਼ਨ, ਲੁਧਿਆਣਾ ਨੇ ਪਹਿਲਾ ਸਥਾਨ, ਮੁਲਤਾਨੀ ਮੱਲ ਮੋਦੀ ਕਾਲਜ, ਪਟਿਆਲਾ ਦੀ ਰਵਨੀਤ ਕੌਰ ਅਤੇ ਸਰਗਮਦੀਪ ਕੌਰ ਨੇ ਦੂਜਾ ਸਥਾਨ ਅਤੇ ਮੁਲਤਾਨੀ ਮੱਲ ਮੋਦੀ ਕਾਲਜ, ਪਟਿਆਲਾ ਦੀ ਮਨਪ੍ਰੀਤ ਕੌਰ ਅਤੇ ਮੇਧਾ ਸ਼ਰਮਾ ਨੇ ਤੀਜਾ ਸਥਾਨ ਹਾਸਲ ਕੀਤਾ। ਸਥਿਰ ਮਾਡਲ ਮੁਕਾਬਲੇ ਵਿਚ ਮਾਤਾ ਸਾਹਿਬ ਕੌਰ ਖਾਲਸਾ ਕਾਲਜ ਫ਼ਾਰ ਗਰਲਜ਼ ਦੀ ਪ੍ਰਭਜੋਤ ਕੌਰ ਅਤੇ ਦੀਪਸ਼ਿਖਾ ਨੇ ਪਹਿਲਾ ਸਥਾਨ, ਸਰਕਾਰੀ ਸਟੇਟ ਕਾਲਜ ਆਫ਼ ਐਜੂਕੇਸ਼ਨ, ਪਟਿਆਲਾ ਦੇ ਰੋਮੀ ਅਤੇ ਅਮਨਦੀਪ ਕੌਰ ਨੇ ਦੂਜਾ, ਅਤੇ ਮੁਲਤਾਨੀ ਮੱਲ ਮੋਦੀ ਕਾਲਜ, ਪਟਿਆਲਾ ਸ਼੍ਰੇਆ ਸ਼ਰਮਾ ਅਤੇ ਸਾਵੀ ਜੈਨ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਵਰਕਿੰਗ ਮਾਲਡ ਮੁਕਾਬਲੇ ਵਿਚ ਮਾਤਾ ਸਾਹਿਬ ਕੌਰ ਖਾਲਸਾ ਕਾਲਜ ਫ਼ਾਰ ਗਰਲਜ਼ ਦੇ ਗੁਰਿੰਦਰ ਕੌਰ ਅਤੇ ਜਸਮੀਤ ਕੌਰ ਨੇ ਪਹਿਲਾ ਸਥਾਨ, ਬੀ.ਸੀ.ਐਮ. ਕਾਲਜ ਆਫ਼ ਐਜੂਕੇਸ਼ਨ ਲੁਧਿਆਣਾ ਦੇ ਵਿਵੇਕ ਰੌਬਰਟ ਅਤੇ ਯਾਦਵਿੰਦਰ ਨੇ ਦੂਜਾ ਸਥਾਨ ਅਤੇ ਮੁਲਤਾਨੀ ਮੱਲ ਮੋਦੀ ਕਾਲਜ ਦੇ ਹਰਮਨਦੀਪ, ਸਿਮਰਨਦੀਪ ਕੌਰ, ਜੈਨੀਥ ਰਾਠੌਰ ਅਤੇ ਨੀਤੀਕਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ।
ਡਾ. ਬਲਜੀਤ ਸਿੰਘ, ਡਾ. ਅਵਨੀਤ ਪਾਲ ਸਿੰਘ ਅਤੇ ਡਾ. ਗੁਰਮੇਲ ਨੇ ਕਾਲਜ ਵਰਗ ਦੇ ਮੁਕਾਬਲਿਆਂ ਲਈ ਜੱਜਾਂ ਦੇ ਫਰਜ਼ ਨਿਭਾਏ। ਸਕੂਲ ਪੱਧਰ ਦੇ ਮੁਕਾਬਲਿਆਂ ਲਈ ਡਾ. ਨੀਨਾ ਸਿੰਗਲਾ, ਡਾ. ਕਰਮਜੀਤ ਸਿੰਘ ਅਤੇ ਡਾ. ਰਾਜੀਵ ਸ਼ਰਮਾ ਬਤੌਰ ਜੱਜ ਹਾਜ਼ਰ ਸਨ।
ਇਸ ਪ੍ਰੋਗਰਾਮ ਦੇ ਇਨਾਮ ਵੰਡ ਸਮਾਰੋਹ ਦੀ ਪ੍ਰਧਾਨਗੀ ਡਾ. ਐਮ.ਆਈ.ਐਸ. ਸੱਗੂ, ਪ੍ਰੋਫੈਸਰ ਅਤੇ ਮੁਖੀ ਬਾਟਨੀ ਵਿਭਾਗ ਅਤੇ ਅਡੀਸ਼ਨਲ ਡੀਨ ਰਿਸਰਚ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਨੇ ਕੀਤੀ। ਕਾਲਜ ਪ੍ਰਬੰਧਕਾਂ ਤੇ ਪ੍ਰਤਿਭਾਗੀਆਂ ਦੀ ਸ਼ਲਾਘਾ ਕਰਦਿਆਂ ਉੁੁੁੁੁੁੁੁੁੁੁੁੁੁੁੁੁਨ੍ਹਾਂ ਕਿਹਾ ਕਿ ਅਜਿਹੇ ਮੇਲਿਆਂ ਤੋਂ ਸਾਡੇ ਵਿਦਿਆਰਥੀ ਬਹੁਤ ਕੁਝ ਸਿੱਖ ਕੇ ਆਪਣੇ ਜੀਵਨ ਵਿੱਚ ਉੱਚਿਆਂ ਪਲਾਂਘਾਂ ਪੁੱਟ ਸਕਦੇ ਹਨ। ਕਾਲਜ ਪ੍ਰਿੰਸੀਪਲ ਡਾ. ਖੁਸ਼ਵਿੰਦਰ ਕੁਮਾਰ ਅਤੇ ਮੁੱਖ ਮਹਿਮਾਨ ਪ੍ਰੋ. ਸੱਗੂ ਤੇ ਪ੍ਰੋ. ਗੁਰਮੇਲ ਸਿੰਘ ਨੇ ਜੇਤੂਆਂ ਨੂੰ ਮੈਡਲ ਅਤੇ ਸਰਟੀਫ਼ਿਕੇਟ ਤਕਸੀਮ ਕੀਤੇ।
ਇਸ ਵਿਗਿਆਨ ਮੇਲੇ ਦੇ ਪ੍ਰਬੰਧਕੀ ਸਕੱਤਰ ਡਾ. ਰਾਜੀਵ ਸ਼ਰਮਾ ਨੇ ਮੰਚ ਸੰਚਾਲਨ ਕੀਤਾ। ਡਾ. ਮੀਨੂ ਨੇ ਧੰਨਵਾਦ ਦਾ ਮਤਾ ਪੇਸ਼ ਕੀਤਾ। ਇਸ ਮੌਕੇ ਤੇ ਸਮੂਹ ਸਟਾਫ਼ ਮੈਂਬਰ ਮੌਜੂਦ ਸਨ।

ਡਾ. ਖੁਸ਼ਵਿੰਦਰ ਕੁਮਾਰ
ਪ੍ਰਿੰਸੀਪਲ