Patiala: 28th March, 2019

Annual Prize Distribution Function held at Modi College

Annual Prize Distribution Function was held at Multani Mal Modi College, Patiala today to felicitate student achievers in Academics, Sports and Co-curricular activities. Dr. Indu Malhotra, IAS, Punjab, Director Public Instruction (Colleges) and Managing Director, Punjab Financial Corporation presided over the function. The function started with Saraswati Vandana and Shabad Gayan presented by the students of the college. Dr. Baljinder Kaur, Head of English Department formally introduced the Chief Guest.
College Principal Dr. Khushvinder Kumar welcomed the Chief Guest and other dignitaries. He congratulated the prize winners and presented the Annual Report of the College for session 2018-19, which was a blueprint of academic and other achievements of the college. He said that in the present era of knowledge-based globalised new liberal societies Modi College is committed to provide affordable and quality education based on ethical values.
Chief Guest Smt. (Dr.) Indu Malhotra, a Modi College Alumna congratulated the college for imparting quality education as par with the best educational institutions of India. She also emphasized how college has indeed lived up to the expectations of the society as well as to the philosophy of its founder. Dr. Sangeeta Handa, Principal, Govt. Mohindra College, Patiala, Dr. Kusum Bansal, Principal, Govt. Bikram College for Commerce, Patiala and Dr. Chinranjiv Kaur, Principal, Govt. College for Girls, Patiala also graced the occasion as special guests.
The Chief Guest distributed the Roll of Honour, College Colour and Merit Certificates to the winners. She said that today Modiites are serving as Doctors, Administrators, Engineers, Army Officers, Industrialists and Artists in different high profile Indian and International organizations. She also said that being a student of Modi College is in itself a matter of pride.
Dr. Ajit Kumar, Registrar of the College told that 50 Rolls of Honour, 296 College Colours, 358 Merit Certificates prizes were awarded to the students including two Gold Medals in Punjabi University Examinations.
Rolls of Honour were awarded for achievements in Academics to Rishu Jindal (First position in University in MSc – Pharmaceutical Chemistry), Deepti Goyal (First position in University in MSc – Food and Nutrition), Shubham Kumar (Second position in University in MSc – Pharmaceutical Chemistry), Sukhneet Kaur (Second position in University in B.A.), Lalita Devi (Third position in University in MSc – Pharmaceutical Chemistry), Ritika Sachdeva (Third position in University in BCom), Amarpreet Kaur (Third position in University in MSc – Biotechnology), Sakshi Bhardwaj (Third position in University in MSc – Food and Nutrition).
Roll of Honour were awarded to Mayank Markandey (BA-II) for representing India in International T-20 match vs. Australia held at Vishakhapatnam, Naman Kapil (BA-II) for participating in World Cycling Championship held at Switzerland, Pawan Kumar (BA-I) for participating in World University Canoeing Championship held at Hungry, Pankaj Garg (BA-III) for participating in 3rd Junior World Soft Tennis Championship held at South Korea, Gurjatinder Singh (BA-III) for representing the country in Asia Cup World Ranking Archery Tournament held at Manila. Besides this Prizes were also distributed to sports persons who won 55 Gold Medals, 39 Silver Medals and 23 Bronze Medals at various National and Inter-University Level Competitions. Their coaches were also felicitated on the occasion.
Prof. Surindra Lal and Col. Karminder Singh, Members of the College Managing Committee and College Principal presented the mementoes to the Chief Guest and Guest of Honour and also addressed the prize winners. Dr. Baljinder Kaur proposed the vote of thanks. Prof. Shailendra Sidhu, Dr. Ajit Kumar, Dr. Ganesh Sethi and Dr. Harmohan Sharma conducted the stage. College students presented cultural items including Songs, Skit and Guitar playing etc. during the function. A large number of ex-staff members of the college were also present on the occasion.


ਪਟਿਆਲਾ: 28 ਮਾਰਚ, 2019

ਮੋਦੀ ਕਾਲਜ ਨੇ ਆਯੋਜਿਤ ਕੀਤਾ ਸਾਲਾਨਾ ਇਨਾਮ ਵੰਡ ਸਮਾਰੋਹ

ਸਥਾਨਕ ਮੁਲਤਾਨੀ ਮੱਲ ਮੋਦੀ ਕਾਲਜ, ਪਟਿਆਲਾ ਵਿਖੇ ਅੱਜ ਵਿਦਿਅਕ ਖੇਤਰ, ਖੇਡਾਂ ਅਤੇ ਸੱਭਿਆਚਾਰਕ/ਸਮਾਜਿਕ ਗਤੀਵਿਧੀਆਂ ਵਿੱਚ ਵਿਸ਼ੇਸ਼ ਪ੍ਰਾਪਤੀਆਂ ਕਰਨ ਵਾਲੇ ਵਿਦਿਆਰਥੀਆਂ ਨੁੰ ਸਨਮਾਨਿਤ ਕਰਨ ਲਈ ਸਲਾਨਾ ਇਨਾਮ ਵੰਡ ਸਮਾਰੋਹ ਦਾ ਆਯੋਜਨ ਕੀਤਾ ਗਿਆ। ਇਸ ਸਮਾਰੋਹ ਦੀ ਪ੍ਰਧਾਨਗੀ ਡਾ. ਇੰਦੂ ਮਲਹੋਤਰਾ, ਆਈ.ਏ.ਐਸ., ਡਾਇਰੈਕਟਰ ਪਬਲਿਕ ਇੰਸਟਰਕਸ਼ਨਸ (ਕਾਲਜਾਂ) ਅਤੇ ਮੈਨੇਜਿੰਗ ਡਾਇਰੈਕਟਰ, ਪੰਜਾਬ ਫ਼ਾਈਨੈਸ਼ੀਅਲ ਕਾਰਪੋਰੇਸ਼ਨ ਨੇ ਕੀਤੀ। ਸਮਾਰੋਹ ਦੀ ਸ਼ੁਰੂਆਤ ਵਿਦਿਆਰਥੀਆਂ ਵੱਲੋਂ ਪ੍ਰਸਤੁਤ ਕੀਤੀ ਸਰਸਵਤੀ ਵੰਦਨਾ ਅਤੇ ਸ਼ਬਦ ਗਾਇਨ ਨਾਲ ਕੀਤੀ ਗਈ। ਡਾ. ਬਲਜਿੰਦਰ ਕੌਰ, ਮੁਖੀ, ਅੰਗਰੇਜ਼ੀ ਵਿਭਾਗ ਨੇ ਮੁੱਖ-ਮਹਿਮਾਨ ਨਾਲ ਰਸਮੀ ਜਾਣ-ਪਛਾਣ ਕਰਵਾਈ।
ਕਾਲਜ ਪ੍ਰਿੰਸੀਪਲ ਡਾ. ਖੁਸ਼ਵਿੰਦਰ ਕੁਮਾਰ ਜੀ ਨੇ ਮੁੱਖ ਮਹਿਮਾਨ, ਵਿਸ਼ੇਸ਼ ਮਹਿਮਾਨਾਂ ਅਤੇ ਹੋਰ ਸ਼ਖਸੀਅਤਾਂ ਦਾ ਸਵਾਗਤ ਕਰਦਿਆਂ ਸਨਮਾਨਿਤ ਕੀਤੇ ਜਾਣ ਵਾਲੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਕਾਲਜ ਦੀ ਸ਼ੈਸ਼ਨ 2018-19 ਬਾਰੇ ਸਲਾਨਾ ਰਿਪੋਰਟ ਪੇਸ਼ ਕੀਤੀ। ਰਿਪੋਰਟ ਵਿੱਚ ਕਾਲਜ ਦੀਆਂ ਵਿਦਿਅਕ ਅਤੇ ਹੋਰ ਗਤੀਵਿਧੀਆਂ ਦਾ ਖੁਲਾਸਾ ਕਰਦਿਆਂ ਉਹਨਾ ਨੇ ਦੱਸਿਆ ਕਿ ਮੌਜੂਦਾ ਸਮੇਂ ਵਿੱਚ ਗਿਆਨ-ਅਧਾਰਿਤ, ਗਲੋਬਲੀ ਅਤੇ ਉਦਾਰਵਾਦੀ ਸਮਾਜਾਂ ਦੇ ਦੌਰ ਵਿੱਚ ਮੋਦੀ ਕਾਲਜ ਸਮਾਜ ਦੇ ਸਾਰੇ ਵਰਗਾਂ ਲਈ ਕਫ਼ਾਇਤੀ ਦਰਾਂ ਤੇ ਕਦਰਾਂ-ਕੀਮਤਾਂ ਆਧਾਰਿਤ ਸਿੱਖਿਆ ਪ੍ਰਦਾਨ ਕਰਨ ਲਈ ਵਚਨਬੱਧ ਹੈ।
ਮੁੱਖ ਮਹਿਮਾਨ ਸ੍ਰੀਮਤੀ (ਡਾ.) ਇੰਦੂ ਮਲਹੋਤਰਾ ਜਿਹੜੇ ਕਿ ਮੋਦੀ ਕਾਲਜ ਦੇ ਪੁਰਾਣੇ ਵਿਦਿਆਰਥੀ ਵੀ ਹਨ, ਨੇ ਕਾਲਜ ਨੂੰ ਅਤੇ ਵਿਦਿਆਰਥੀਆਂ ਨੂੰ ਸ਼ਾਨਦਾਰ ਪ੍ਰਾਪਤੀਆਂ ਲਈ ਵਧਾਈ ਦਿੰਦਿਆਂ ਕਿਹਾ ਕਿ ਉੱਚ-ਸਿੱਖਿਆ ਦੇ ਖੇਤਰ ਵਿੱਚ ਮੋਦੀ ਕਾਲਜ ਭਾਰਤ ਦੀਆਂ ਬਿਹਤਰੀਨ ਸਿੱਖਿਆ ਸੰਸਥਾਵਾਂ ਵਿੱਚ ਸ਼ੁਮਾਰ ਹੈ। ਇਸ ਕਾਲਜ ਨੇ ਨਾ ਸਿਰਫ਼ ਸਮਾਜ ਦੀਆਂ ਵਿਦਿਅਕ ਜ਼ਰੂਰਤਾਂ ਨੂੰ ਸੁਹਿਰਦਤਾ ਨਾਲ ਪੂਰਾ ਕੀਤਾ ਹੈ ਸਗੋਂ ਆਪਣੇ ਬਾਨੀਆਂ ਦੀ ਸਿੱਖਿਆ ਪ੍ਰਤੀ ਸੋਚ ਅਤੇ ਫ਼ਲਸਫ਼ੇ ਦਾ ਵੀ ਮਾਣ ਰੱਖ ਦਿਖਾਇਆ ਹੈ। ਡਾ. ਸੰਗੀਤਾ ਹਾਂਡਾ, ਪ੍ਰਿੰਸੀਪਲ, ਗੌਰਮਿੰਟ ਮਹਿੰਦਰਾ ਕਾਲਜ, ਪਟਿਆਲਾ, ਡਾ. ਕੁਸਮ ਬਾਸਲ, ਪ੍ਰਿੰਸੀਪਲ, ਗੌਰਮਿੰਟ ਬਿਕਰਮ ਕਾਲਜ ਫ਼ਾਰ ਕਾਮਰਸ, ਪਟਿਆਲਾ ਅਤੇ ਡਾ. ਚਿਰੰਜੀਵ ਕੌਰ, ਪ੍ਰਿੰਸੀਪਲ, ਗੌਰਮਿੰਟ ਕਾਲਜ ਫ਼ਾਰ ਗਰਲਜ਼, ਪਟਿਆਲਾ ਵਿਸ਼ੇਸ਼ ਮਹਿਮਾਨਾਂ ਵਜੋਂ ਸ਼ਾਮਿਲ ਹੋਏ।
ਇਸ ਸਮਾਗਮ ਦੌਰਾਨ ਮੁੱਖ-ਮਹਿਮਾਨ ਨੇ ਵੱਖ-ਵੱਖ ਖੇਤਰਾਂ ਵਿੱਚ ਮੋਹਰੀ ਰਹੇ ਵਿਦਿਆਰਥੀਆਂ ਨੂੰ ਰੋਲ ਆਫ਼ ਆਨਰ, ਕਾਲਜ ਕਲਰ ਅਤੇ ਮੈਰਿਟ ਸਰਟੀਫ਼ਿਕੇਟ ਤਕਸੀਮ ਕੀਤੇ। ਉਨ੍ਹਾਂ ਨੇ ਇਸ ਮੌਕੇ ਵਿਦਿਆਰਥੀਆਂ ਨੂੰ ਮੋਦੀ ਕਾਲਜ ਦਾ ਹਿੱਸਾ ਹੋਣ ਤੇ ਵਧਾਈ ਦਿੰਦਿਆਂ ਦੱਸਿਆ ਕਿ ਅੱਜ ਇਸ ਕਾਲਜ ਦੇ ਪੜ੍ਹੇ ਵਿਦਿਆਰਥੀ ਅਨੇਕਾਂ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਅਦਾਰਿਆਂ ਵਿੱਚ ਡਾਕਟਰਾਂ, ਪ੍ਰਬੰਧਕਾਂ, ਇੰਜਨੀਅਰਾਂ, ਆਰਮੀ ਅਫ਼ਸਰਾਂ, ਕਾਰੋਬਾਰੀਆਂ ਅਤੇ ਕਲਾਕਾਰਾਂ ਵੱਜੋਂ ਆਪਣੀਆਂ ਸੇਵਾਵਾਂ ਦੇ ਰਹੇ ਹਨ। ਮੋਦੀ ਕਾਲਜ ਦੀ ਵਿਦਿਆਰਥਣ ਹੋਣ ਤੇ ਉਨ੍ਹਾਂ ਮਾਣ ਮਹਿਸੂਸ ਕੀਤਾ।
ਇਸ ਮੌਕੇ ਕਾਲਜ ਦੇ ਰਜਿਸਟਰਾਰ ਡਾ. ਅਜੀਤ ਕੁਮਾਰ ਨੇ ਦੱਸਿਆ ਕਿ ਇਸ ਇਨਾਮ ਵੰਡ ਸਮਾਰੋਹ ਦੌਰਾਨ 50 ਰੋਲ ਆਫ਼ ਆਨਰਜ਼, 296 ਕਾਲਜ ਕਲਰ ਅਤੇ 358 ਮੈਰਿਟ ਸਰਟੀਫ਼ਿਕੇਟਾਂ ਤੋਂ ਇਲਾਵਾ 2 ਵਿਦਿਆਰਥੀਆਂ ਨੂੰ ਯੂਨੀਵਰਸਿਟੀ ਵੱਲੋਂ ਐਵਾਰਡ ਕੀਤੇ ਗੋਲਡ ਮੈਡਲ ਵੀ ਵੰਡੇ ਗਏ।
ਇਸ ਮੌਕੇ ਸ਼ਾਨਦਾਰ ਪ੍ਰਾਪਤੀਆਂ ਲਈ ਰਿਸ਼ੂ ਜਿੰਦਲ ਨੇ ਐਮ.ਐਸ.ਸੀ. ਫ਼ਾਰਮਾਸਿਊਟੀਕਲ ਕੈਮਿਸਟਰੀ ਵਿੱਚ ਯੂਨੀਵਰਸਿਟੀ ਵਿੱਚੋਂ ਪਹਿਲਾ ਸਥਾਨ, ਦੀਪਤੀ ਗੋਇਲ ਨੇ ਐਮ.ਐਸ.ਸੀ. ਫੂਡ ਐਂਡ ਨਿਊਟਰੀਸ਼ਨ ਵਿੱਚੋਂ ਯੂਨੀਵਰਸਿਟੀ ਵਿੱਚੋਂ ਪਹਿਲਾ ਸਥਾਨ, ਸ਼ੁਭਮ ਕੁਮਾਰ ਨੇ ਐਮ.ਐਸ.ਸੀ. ਫ਼ਾਰਮਾਸਿਊਟੀਕਲ ਕੈਮਿਸਟਰੀ ਵਿੱਚ ਯੂਨੀਵਰਸਿਟੀ ਵਿੱਚੋਂ ਦੂਜਾ ਸਥਾਨ, ਸੁਖਨੀਤ ਕੌਰ ਨੇ ਬੀ.ਏ. ਵਿੱਚ ਯੂਨੀਵਰਸਿਟੀ ਵਿੱਚੋਂ ਦੂਜਾ ਸਥਾਨ, ਲਲਿਤਾ ਦੇਵੀ ਨੇ ਐਮ.ਐਸ.ਸੀ. ਫ਼ਾਰਮਾਸਿਊਟੀਕਲ ਕੈਮਿਸਟਰੀ ਵਿੱਚ ਯੂਨੀਵਰਸਿਟੀ ਵਿੱਚੋਂ ਤੀਜਾ ਸਥਾਨ, ਰਿਤਿਕਾ ਸਚਦੇਵਾ ਨੇ ਬੀ.ਕਾਮ. ਵਿੱਚ ਯੂਨੀਵਰਸਿਟੀ ਵਿੱਚੋਂ ਤੀਜਾ ਸਥਾਨ, ਅਮਰਪ੍ਰੀਤ ਕੌਰ ਨੇ ਐਮ.ਐਸ.ਸੀ. ਬਾਇਓਟੈਕਨਾਲੋਜੀ ਵਿੱਚ ਯੂਨੀਵਰਸਿਟੀ ਵਿੱਚੋਂ ਤੀਜਾ ਸਥਾਨ, ਸਾਖਸ਼ੀ ਭਾਰਦਵਾਜ ਨੂੰ ਐਮ.ਐਸ.ਸੀ. ਫੂਡ ਐਂਡ ਨਿਊਟਰੀਸ਼ਨ ਵਿੱਚ ਯੂਨੀਵਰਸਿਟੀ ਵਿੱਚੋਂ ਤੀਜਾ ਸਥਾਨ ਪ੍ਰਾਪਤ ਕਰਨ ਲਈ ਰੋਲ ਆਫ਼ ਆਨਰ ਪ੍ਰਦਾਨ ਕੀਤਾ ਗਿਆ।
ਖੇਡਾਂ ਅਤੇ ਸਬੰਧਿਤ ਗਤੀਵਿਧੀਆਂ ਦੇ ਖੇਤਰ ਵਿੱਚ ਮਯੰਕ ਮਾਰਕੰਡੇ (ਬੀ.ਏ. ਭਾਗ ਦੂਜਾ) ਨੂੰ ਵਿਸ਼ਾਖਾਪਟਨਮ ਵਿਖੇ ਸੰਪਨ ਹੋਈ ਅੰਤਰਰਾਸ਼ਟਰੀ ਟੀ-20 ਇੰਡੀਆ ਬਨਾਮ ਆਸਟਰੇਲੀਆ ਮੈਚ ਵਿੱਚ ਭਾਰਤ ਦੀ ਪ੍ਰਤੀਨਿਧਤਾ ਕਰਨ ਲਈ, ਨਮਨ ਕਪਿਲਾ (ਬੀ.ਏ. ਭਾਗ ਦੂਜਾ) ਨੂੰ ਵਰਲਡ ਸਾਈਕਲਿੰਗ ਚੈਪੀਅਨਸ਼ਿਪ (ਸਵਿਟਜ਼ਰਲੈਂਡ) ਵਿੱਚ ਹਿੱਸਾ ਲੈਣ ਲਈ, ਪਵਨ ਕੁਮਾਰ (ਬੀ.ਏ. ਭਾਗ ਪਹਿਲਾ) ਨੂੰ ਵਰਲਡ ਯੂਨੀਵਰਸਿਟੀ ਕੈਲੋਇੰਗ ਚੈਂਪੀਅਨਸ਼ਿਪ (ਹੰਗਰੀ) ਵਿੱਚ ਹਿੱਸਾ ਲੈਣ ਲਈ, ਪੰਕਜ ਗਰਗ (ਬੀ.ਏ.ਭਾਗ ਤੀਜਾ) ਨੂੰ ਤੀਸਰੀ ਜੂਨੀਅਰ ਸੌਫ਼ਟ ਟੈਨਿਸ ਚੈਂਪੀਅਨਸ਼ਿਪ (ਦੱਖਣੀ ਕੋਰੀਆ) ਵਿੱਚ ਹਿੱਸਾ ਲੈਣ ਲਈ ਅਤੇ ਗੁਰਜਤਿੰਦਰ ਸਿੰਘ (ਬੀ.ਏ. ਭਾਗ ਤੀਜਾ) ਨੂੰ ਏਸ਼ੀਆ ਕੱਪ ਵਰਲਡ ਰੈਕਿੰਗ ਤੀਰੰਦਾਜ਼ੀ ਟੂਰਨਾਮੈਂਟ ਵਿੱਚ ਭਾਰਤ ਦੀ ਪ੍ਰਤੀਨਿਧਤਾ ਕਰਨ ਲਈ ਰੋਲ ਆਫ਼ ਆਨਰ ਪ੍ਰਦਾਨ ਕੀਤੇ ਗਏ।
ਇਸ ਤੋਂ ਇਲਾਵਾ ਰਾਸ਼ਟਰੀ ਅਤੇ ਇੰਟਰ-ਯੂਨੀਵਰਸਿਟੀ ਖੇਡਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਨ ਲਈ ਕਾਲਜ ਦੇ 55 ਖਿਡਾਰੀਆਂ ਨੂੰ ਗੋਲਡ ਮੈਡਲ, 39 ਖਿਡਾਰੀਆਂ ਨੂੰ ਸਿਲਵਰ ਮੈਡਲ ਅਤੇ 23 ਨੂੰ ਕਾਂਸੀ ਦੇ ਤਗਮਿਆਂ ਨਾਲ ਸਨਮਾਨਿਤ ਕੀਤਾ ਗਿਆ। ਇਸ ਮੌਕੇ ਤੇ ਉਨ੍ਹਾਂ ਦੇ ਕੋਚਾਂ ਨੂੰ ਵੀ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਤੇ ਕਾਲਜ ਦੀ ਪ੍ਰਬੰਧਕੀ ਕਮੇਟੀ ਦੇ ਮੈਂਬਰਾਂ ਪ੍ਰੋ. ਸੁਰਿੰਦਰ ਲਾਲ ਅਤੇ ਕਰਨਲ ਕਰਮਿੰਦਰ ਸਿੰਘ ਨੇ ਮੁੱਖ ਮਹਿਮਾਨ ਅਤੇ ਵਿਸ਼ੇਸ਼ ਮਹਿਮਾਨਾਂ ਨੂੰ ਸਨਮਾਨਿਤ ਕੀਤਾ ਅਤੇ ਜੇਤੂ ਵਿਦਿਆਰਥੀਆਂ ਨੂੰ ਸੁਨਹਿਰੇ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ। ਇਸ ਮੌਕੇ ਤੇ ਸਟੇਜ ਪ੍ਰਬੰਧਨ ਦੀ ਜ਼ਿੰਮੇਵਾਰੀ ਪ੍ਰੋ. ਸ਼ੈਲੇਂਦਰ ਸਿਧੂ, ਡਾ. ਅਜੀਤ ਕੁਮਾਰ, ਡਾ. ਗਣੇਸ਼ ਸੇਠੀ, ਡਾ. ਹਰਮੋਹਨ ਸ਼ਰਮਾ ਅਤੇ ਡਾ. ਕੁਲਦੀਪ ਕੁਮਾਰ ਜੀ ਨੇ ਬਾਖੂਬੀ ਨਿਭਾਈ। ਕਾਲਜ ਦੇ ਵਿਦਿਆਰਥੀਆਂ ਨੇ ਇਸ ਮੌਕੇ ਗੀਤਾਂ, ਸਕਿੱਟਾਂ ਅਤੇ ਵੱਖ-ਵੱਖ ਕਲਾ-ਵੰਨਗੀਆਂ ਵੀ ਪ੍ਰਸਤੁਤ ਕੀਤੀਆਂ। ਇਸ ਸਮਾਰੋਹ ਦੌਰਾਨ ਵੱਡੀ ਗਿਣਤੀ ਵਿੱਚ ਸਾਬਕਾ-ਕਾਲਜ ਸਟਾਫ਼, ਕਾਲਜ ਦਾ ਸਮੂਹ ਸਟਾਫ਼ ਅਤੇ ਵਿਦਿਆਰਥੀ ਹਾਜ਼ਿਰ ਰਹੇ।