Patiala: April 30, 2019

M M Modi College releases prospectus for 2019-20 session

           Multani Mal Modi College Patiala today released its prospectus for the academic session 2019-2020. The release ceremony was presided over by Col. Karminder Singh and Prof. Surindra Lal, Members of the Modi Education Society. Dr. Harmohan Sharma formally introduced the chief guests. College Principal Dr Khushvinder Kumar welcomed the Chief Guests and said that this prospectus is designed to provide high quality educational learning opportunities for the students according to latest technological shift in the global process of knowledge production.

            Dr. Ganesh Sethi discussed the core aspects of the prospectus, different courses and academic calendar with the faculty members. Col. Karminder Singh and Prof. Surindra Lal while releasing the prospectus congratulated the publication team for design, look and content of the prospects and said that management committee is committed for providing affordable education to the underprivileged and poor sections of the society.

            Dr. (Mrs) Baljinder Kaur, Vice Principal of the college presented the vote of thanks. She said that the release of the prospectus is the beginning of the new session. All the staff member of the college were present on the occasion. College also released a new Ad-Teaser for social media.

ਪਟਿਆਲਾ: 30 ਅਪ੍ਰੈਲ, 2019

ਮੋਦੀ ਕਾਲਜ ਵੱਲੋਂ ਸੈਸ਼ਨ 2019-2020 ਲਈ ਪ੍ਰਾਸਪੈਕਟਸ ਰਿਲੀਜ਼ ਕੀਤਾ ਗਿਆ

ਸਥਾਨਕ ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਅੱਜ ਅਗਲੇ ਅਕਾਦਮਿਕ ਸੈਸ਼ਨ (2019-2020) ਲਈ ਪ੍ਰਾਸਪੈਕਟਸ ਰਿਲੀਜ਼ ਕੀਤਾ ਗਿਆ। ਇਸ ਰਿਲੀਜ਼ ਸਮਾਰੋਹ ਦੀ ਪ੍ਰਧਾਨਗੀ ਮੋਦੀ ਐਜੂਕੇਸ਼ਨ ਸੋਸਾਇਟੀ ਦੇ ਮੈਂਬਰ ਸਾਹਿਬਾਨ ਕਰਨਲ ਕਰਮਿੰਦਰ ਸਿੰਘ ਅਤੇ ਪ੍ਰੋ. ਸੁਰਿੰਦਰ ਲਾਲ ਨੇ ਕੀਤੀ। ਕਾਲਜ ਪ੍ਰਿੰਸੀਪਲ ਡਾ. ਖੁਸ਼ਵਿੰਦਰ ਕੁਮਾਰ ਜੀ ਨੇ ਆਏ ਮਹਿਮਾਨਾਂ ਦਾ ਸਵਾਗਤ ਕਰਦਿਆਂ ਕਾਲਜ ਸਟਾਫ਼ ਨੂੰ ਪ੍ਰਾਸਪੈਕਟਸ ਲਈ ਵਧਾਈ ਦਿੱਤੀ ਅਤੇ ਕਿਹਾ ਕਿ ਇਸ ਪ੍ਰਾਸਪੈਕਟਸ ਰਾਹੀਂ ਕਾਲਜ ਵੱਲੋਂ ਵਿਦਿਆਰਥੀਆਂ ਨੂੰ ਵਿਸ਼ਵ-ਪੱਧਰੀ ਸਿੱਖਿਆ ਮੁਹੱਈਆ ਕਰਵਾਉਣ ਅਤੇ ਉਨ੍ਹਾਂ ਦੇ ਸਰਬਪੱਖੀ ਵਿਕਾਸ ਲਈ ਹਰ ਤਰ੍ਹਾਂ ਦੀ ਸਹੂਲਤ ਉਪਲਬਧ ਕਰਵਾਉਣ ਦੀ ਵਚਨਬੱਧਤਾ ਦੁਹਰਾਈ ਗਈ ਹੈ। ਡਾ. ਹਰਮੋਹਨ ਸ਼ਰਮਾ ਨੇ ਇਸ ਮੌਕੇ ਤੇ ਪਹੁੰਚੇ ਮਹਿਮਾਨਾਂ ਦੀ ਰਸਮੀ ਜਾਣ-ਪਛਾਣ ਕਰਵਾਈ। ਡਾ. ਗਣੇਸ਼ ਸੇਠੀ ਨੇ ਕਾਲਜ ਅਧਿਆਪਕਾਂ ਨਾਲ ਪ੍ਰਾਸਪੈਕਟਸ ਦੀ ਰੂਪ ਰੇਖਾ, ਵੱਖ-ਵੱਖ ਕੋਰਸਾਂ, ਸਹਿ-ਗਤੀਵਿਧੀਆਂ ਅਤੇ ਸੈਸ਼ਨ ਦੇ ਅਕਾਦਮਿਕ ਕੈਲੰਡਰ ਬਾਰੇ ਜਾਣਕਾਰੀ ਸਾਂਝੀ ਕੀਤੀ। ਕਰਨਲ ਕਰਮਿੰਦਰ ਸਿੰਘ ਅਤੇ ਪ੍ਰੋ. ਸੁਰਿੰਦਰ ਲਾਲ ਨੇ ਪ੍ਰਾਸਪੈਕਟਸ ਦੀ ਸਮੱਗਰੀ ਅਤੇ ਡਿਜ਼ਾਈਨ ਲਈ ਪਬਲੀਕੇਸ਼ਨ ਟੀਮ ਨੂੰ ਵਧਾਈ ਦਿੰਦਿਆਂ ਕਿਹਾ ਕਿ ਕਾਲਜ ਦੀ ਪ੍ਰਬੰਧਕੀ ਕਮੇਟੀ ਸਮਾਜ ਦੇ ਸਾਰੇ ਤਬਕਿਆਂ ਨੂੰ ਰਿਆਇਤੀ ਦਰਾਂ ਤੇ ਉੱਚ ਮਿਆਰੀ ਸਿੱਖਿਆ ਪ੍ਰਦਾਨ ਕਰਵਾਉਣ ਲਈ ਲਗਾਤਾਰ ਪ੍ਰਯਤਨ ਕਰਦੀ ਰਹੇਗੀ। ਸਮਾਰੋਹ ਦੀ ਸਮਾਪਤੀ ਤੇ ਧੰਨਵਾਦ ਦਾ ਮਤਾ ਕਾਲਜ ਦੇ ਵਾਈਸ ਪ੍ਰਿੰਸੀਪਲ ਡਾ. ਬਲਜਿੰਦਰ ਕੌਰ ਵੱਲੋਂ ਪੇਸ਼ ਕੀਤਾ ਗਿਆ। ਉਨ੍ਹਾਂ ਨੇ ਅਧਿਆਪਕਾਂ ਨੂੰ ਨਵੇਂ ਅਕਾਦਮਿਕ ਸੈਸ਼ਨ ਲਈ ਸ਼ੁਭਕਾਮਨਾਵਾਂ ਦਿੱਤੀਆਂ। ਇਸ ਮੌਕੇ ਤੇ ਕਾਲਜ ਵੱਲੋਂ ਸੋਸ਼ਲ ਮੀਡੀਆ ਲਈ ਇੱਕ ਐਡ-ਟੀਜ਼ਰ ਵੀ ਜਾਰੀ ਕੀਤਾ ਗਿਆ। ਰਿਲੀਜ਼ ਸਮਾਰੋਹ ਵਿੱਚ ਕਾਲਜ ਦੇ ਸਮੂਹ ਸਟਾਫ਼ ਨੇ ਭਾਗ ਲਿਆ।


 
https://www.youtube.com/watch?v=8VrfaNMwY8I