Patiala : 14 May, 2016

Dr. Sanjay Kumar felicitated on the completion of research project under Raman Post Doctoral Fellowship carried out at the University of South Florida, US

Multani Mal Modi College organized a function to felicitate Dr. Sanjay Kumar of the Dept. of Chemistry on the successful completion of his research project under the ‘Raman Post Doctoral Fellowship’ sponsored by the UGC and the University of South Florida, US. Dr. Khushvinder Kumar, Principal of the College congratulated Dr. Sanjay Kumar and dispelled the wrong impression, people normally carry, that colleges don’t promote quality research. He said that Modi College has excellent track record of promoting talented researchers and promised that the college management will remain ever committed for this great cause.

Prof. Nirmal Singh, Dean, Commerce Faculty expressed that this achievement of the faculty member is a milestone in the annals of the college and wished that more and more teachers will get inspiration from Dr. Sanjay’s research work.

Dr. Sanjay Kumar thanked the college authorities for the co-operation extended during the project work. He shared his observations regarding the work culture in the Universities of the US. He told that primary focus of his project was to develop material which can absorb poisonous gases from the environment.

ਪਟਿਆਲਾ: 14 ਮਈ, 2016

“ਰਮਨ ਪੋਸਟ ਡੌਕਟਰਲ ਫੈਲੋਸ਼ਿਪ “ ਅਧੀਨ ਅਮਰੀਕਾ ਵਿਖੇ ਖੋਜ ਪ੍ਰਾਜੈਕਟ ਸੰਪਨ ਕਰਨ ਉਪਰੰਤ ਮੋਦੀ ਕਾਲਜ ਵਲੋਂ ਡਾ. ਸੰਜੇ ਕੁਮਾਰ ਸਨਮਾਨਿਤ

ਮੁਲਤਾਨੀ ਮੱਲ ਮੋਦੀ ਕਾਲਜ ਵਿਚ ਆਯੋਜਿਤ ਇਕ ਸਮਾਗਮ ਵਿਚ ਕਾਲਜ ਦੇ ਕੈਮਿਸਟਰੀ ਵਿਭਾਗ ਦੇ ਅਧਿਆਪਕ ਡਾ. ਸੰਜੇ ਕੁਮਾਰ ਨੂੰ “ਰਮਨ ਪੋਸਟ ਡੌਕਟਰਲ ਫੈਲੋਸ਼ਿਪ“ ਅਧੀਨ ਅਮਰੀਕਾ ਦੀ ਸਾਊਥ ਫਲੋਰਿਡਾ ਯੂਨੀਵਰਸਿਟੀ ਵਿਖੇ ਖੋਜ ਪ੍ਰਾਜੈਕਟ ਪੂਰਾ ਕਰਨ ਉਪਰੰਤ ਵਾਪਸ ਪਰਤਣ ਤੇ ਅੱਜ ਸਨਮਾਨਿਤ ਕੀਤਾ ਗਿਆ। ਡਾ. ਸੰਜੇ ਕੁਮਾਰ ਦੇ ਖੋਜ ਕਾਰਜਾਂ ਨੂੰ ਮਾਨਤਾ ਦਿੰਦਿਆਂ ਯੂ.ਜੀ.ਸੀ. ਵਲੋਂ ਪਿਛਲੇ ਵਰ੍ਹੇ ਉਨ੍ਹਾਂ ਨੂੰ “ਰਮਨ ਪੋਸਟ ਡੌਕਟਰਲ ਫੈਲੋਸ਼ਿਪ“ ਪ੍ਰਦਾਨ ਕੀਤੀ ਗਈ ਸੀ।

ਕਾਲਜ ਦੇ ਪ੍ਰਿੰਸੀਪਲ ਡਾ. ਖੁਸ਼ਵਿੰਦਰ ਕੁਮਾਰ ਨੇ ਇਸ ਮੌਕੇ ਅਧਿਆਪਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਡਾ. ਸੰਜੇ ਕੁਮਾਰ ਨੂੰ “ਰਮਨ ਫੈਲੋਸ਼ਿਪ“ ਮਿਲਣ ਨਾਲ ਕੁਝ ਲੋਕਾਂ ਦਾ ਇਹ ਭੁਲੇਖਾ ਦੂਰ ਹੋ ਗਿਆ ਹੈ ਕਿ ਕਾਲਜਾਂ ਵਿਚ ਮਿਆਰੀ ਖੋਜ ਕਰਨ ਵਾਲਿਆਂ ਨੂੰ ਉਤਸ਼ਾਹਿਤ ਨਹੀਂ ਕੀਤਾ ਜਾਂਦਾ। ਉਨ੍ਹਾਂ ਨੇ ਇਹ ਵੀ ਕਿਹਾ ਕਿ ਮੋਦੀ ਕਾਲਜ ਦਾ ਇਹ ਰਿਕਾਰਡ ਰਿਹਾ ਹੈ ਕਿ ਇਥੇ ਖੋਜ ਕਾਰਜਾਂ ਵਿਚ ਲੱਗੇ ਅਧਿਆਪਕਾਂ ਨੂੰ ਹਰ ਪ੍ਰਕਾਰ ਦੀਆਂ ਸਹੂਲਤਾਂ ਉਪਲਬਧ ਕਰਵਾਈਆਂ ਜਾਂਦੀਆਂ ਰਹੀਆਂ ਹਨ। ਉਨ੍ਹਾਂ ਨੇ ਯਕੀਨ ਦਿਵਾਇਆ ਕਿ ਭਵਿੱਖ ਵਿਚ ਵੀ ਕਾਲਜ ਵਿਚ ਖੋਜ ਕਾਰਜਾਂ ਨੂੰ ਉਤਸ਼ਾਹਿਤ ਕਰਨ ਵਿਚ ਕੋਈ ਕਸਰ ਨਹੀਂ ਛੱਡੀ ਜਾਵੇਗੀ।

ਇਸ ਅਵਸਰ ਤੇ ਬੋਲਦਿਆਂ ਪ੍ਰੋ. ਨਿਰਮਲ ਸਿੰਘ, ਡੀਨ, ਕਾਮਰਸ ਨੇ ਕਿਹਾ ਕਿ ਕਾਲਜ ਦੇ ਅਧਿਆਪਕ ਦੀ ਅਜਿਹੀ ਪ੍ਰਾਪਤੀ ਕਾਲਜ ਦੇ ਇਤਿਹਾਸ ਵਿਚ ਇਕ ਮੀਲ ਪੱਥਰ ਹੈ ਜਿਸ ਤੋਂ ਬਾਕੀ ਦੇ ਅਧਿਆਪਕ ਵੀ ਪ੍ਰੇਰਨਾ ਲੈ ਕੇ ਇਸ ਖੇਤਰ ਵਿਚ ਵਡੇਰੀਆਂ ਪ੍ਰਾਪਤੀ ਕਰਨਗੇ।

ਡਾ. ਸੰਜੇ ਕੁਮਾਰ ਨੇ ਜਿਥੇ ਕਾਲਜ ਪ੍ਰਸ਼ਾਸਨ ਵਲੋਂ ਮਿਲੇ ਸਹਿਯੋਗ ਲਈ ਧੰਨਵਾਦ ਕੀਤਾ ਉਥੇ ਅਮਰੀਕਾ ਵਿਖੇ ਆਪਣੇ ਖੋਜ ਕਾਰਜ ਦੌਰਾਨ ਹੋਏ ਅਨੁਭਵ ਵੀ ਆਪਣੇ ਸਹਿਕਰਮੀਆਂ ਨਾਲ ਸਾਂਝੇ ਕੀਤੇ। ਡਾ. ਸੰਜੇ ਕੁਮਾਰ ਨੇ ਦੱਸਿਆ ਕਿ ਅਮਰੀਕਾ ਦੀਆਂ ਯੂਨੀਵਰਸਿਟੀਆਂ ਵਿਚ ਖੋਜ ਕਾਰਜਾਂ ਲਈ ਬਹੁਤ ਢੁਕਵਾਂ ਵਾਤਾਵਰਣ ਹੈ ਤੇ ਖੋਜ ਕਾਰਜ ਸਮਾਜਕ ਉਪਯੋਗਤਾ ਨਾਲ ਜੁੜੇ ਹੋਏ ਹੁੰਦੇ ਹਨ। ਡਾ. ਸੰਜੇ ਨੇ ਕਿਹਾ ਕਿ ਉਸਦੇ ਖੋਜ-ਪ੍ਰਾਜੈਕਟ ਦਾ ਵਿਸ਼ਾ ਅਜਿਹਾ ਪਦਾਰਥ ਵਿਕਸਤ ਕਰਨਾ ਸੀ ਜੋ ਵਾਤਾਵਰਣ ਵਿਚੋਂ ਜ਼ਹਿਰੀਲੀਆਂ ਗ਼ੈਸਾਂ ਨੂੰ ਆਪਣੇ ਅੰਦਰ ਜਜ਼ਬ ਕਰ ਲਵੇ।