Patiala: 9th April, 2020
Modi College running online classes successfully

To compensate the loss of regular study due to lockdown and to prepare students for the next semester exams, Multani Mal Modi College, Patiala is successfully running Online classes through various online platforms.

College Principal Dr. Khushvinder Kumar said here today that college is committed for providing best content material according to latest syllabus as well as psychological support to its students to counter the stress and problems related with Lockdown because of corona virus pandemic. He told that our college is running online classes since 13-14 March, 2020 after we organized an orientation and skill workshop for faculty members to equip them with methods and techniques of online and virtual learning.

Dr. Sanjay Kumar, Department of Chemistry and Prof. Vinay Garg, Department of Computer Sciences demonstrated in this workshop about how to use different apps, software and online portals.

Later faculty members informed and enrolled the students through e-mails, WhatsApp Groups and Google Classrooms and motivated them for regular attendance in the online classes. Students were provided not only reading and learning material but also evaluation through online tests and assignments.

Dr. Ajit Kumar, college registrar told that 74% of our students are already attending these classes regularly. He also informed that some students are not able to benefit from these due to lack of smart phones, internet or laptops but we are trying hard to find out some feasible solution of this problem. Through these classes 142 live lectures, 368 Google Classroom sessions, 400 power point presentations, 168 audio tutorials, 913 recorded video lectures and 2200 PDF/JPEG text material is being made available to the students. College Principal Dr. Khushvinder Kumar ensured that the syllabus will be covered till end of this month and if required we may conduct mid-semester examination online too. He appreciated the efforts of college academic council for their consistent guidance and persuasion and efficiency of faculty members in running on-line classes.

 

 
ਪਟਿਆਲਾ: 9 ਅਪ੍ਰੈਲ, 2020
ਮੋਦੀ ਕਾਲਜ ਵੱਲੋਂ ਆਨ-ਲਾਈਨ ਕਲਾਸਾਂ ਸੁਚਾਰੂ ਰੂਪ ਵਿੱਚ ਜਾਰੀ

ਕਰੋਨਾ ਮਹਾਮਾਰੀ ਦੇ ਚੱਲਦਿਆਂ, ਪੰਜਾਬ ਅੰਦਰ ਜਾਰੀ ਲਾਕਡਾਊਨ ਦੇ ਮੱਦੇਨਜ਼ਰ ਆਉਣ ਵਾਲੀਆਂ ਸਲਾਨਾ ਪ੍ਰੀਖਿਆਵਾਂ ਦੀ ਤਿਆਰੀ ਅਤੇ ਵਿਦਿਆਰਥੀਆਂ ਦੀ ਪੜ੍ਹਾਈ ਦੇ ਨੁਕਸਾਨ ਦੀ ਪੂਰਤੀ ਹਿੱਤ, ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਸ਼ੁਰੂ ਕੀਤੀਆਂ ਆਨ-ਲਾਈਨ ਕਲਾਸਾਂ ਨਿਰਵਿਘਨ ਜਾਰੀ ਹਨ। ਕਾਲਜ ਪ੍ਰਿੰਸੀਪਲ ਡਾ. ਖੁਸ਼ਵਿੰਦਰ ਕੁਮਾਰੀ ਜੀ ਨੇ ਇਸ ਮੌਕੇ ਤੇ ਦੱਸਿਆ ਕਿ ਇਸ ਅਚਣਚੇਤੀ ਮਹਾਂਮਾਰੀ ਮੌਕੇ ਕਾਲਜ ਨਾ ਸਿਰਫ਼ ਵਿਦਿਆਰਥੀਆਂ ਨੂੰ ਨਵੀਨਤਮ ਸਿਲੇਬਸ ਆਧਾਰਿਤ ਬਿਹਤਰੀਨ ਸਮੱਗਰੀ ਪ੍ਰਦਾਨ ਕਰਵਾਉਣ ਲਈ ਵਚਨਬੱਧ ਹੈ ਸਗੋਂ ਅਸੀਂ ਅਧਿਆਪਕ ਵੱਲੋਂ ਵਿਦਿਆਰਥੀਆਂ ਨੂੰ ਪੜ੍ਹਾਈ ਨਾਲ ਸਬੰਧਿਤ ਹੋ ਰਹੇ ਤਨਾਉ ਅਤੇ ਮਹਾਂਮਾਰੀ ਦੇ ਚੱਲਦਿਆਂ ਉਹਨਾਂ ਦੀ ਮਾਨਸਿਕ ਸਿਹਤ ਪ੍ਰਤੀ ਵੀ ਫਿਕਰਮੰਦ ਹਾਂ। ਉਹਨਾਂ ਦੱਸਿਆ ਕਿ ਕਰੋਨਾ ਵਾਇਰਸ ਦੀ ਮਹਾਂਮਾਰੀ ਦੇ ਸ਼ੁਰੂਆਤੀ ਦਿਨਾਂ ਵਿੱਚ ਹੀ 13 ਅਤੇ 14 ਮਾਰਚ, 2020 ਨੂੰ ਕਾਲਜ ਵਿੱਚ ਅਧਿਆਪਕਾਂ ਨੂੰ ਆਨ-ਲਾਈਨ ਪੜਾਉਣ ਦੇ ਢੰਗਾਂ/ਤਰੀਕਿਆਂ ਅਤੇ ਤਕਨੀਕੀ ਮੁਹਾਰਤ ਹਾਸਿਲ ਕਰਵਾਉਣ ਲਈ ਇੱਕ ਵਰਕਸ਼ਾਪ ਦਾ ਪ੍ਰਬੰਧ ਕੀਤਾ ਗਿਆ ਸੀ। ਇਸ ਵਰਕਸ਼ਾਪ ਵਿੱਚ ਡਾ. ਸੰਜੇ ਕੁਮਾਰ, ਕਮਿਸਟਰੀ ਵਿਭਾਗ ਅਤੇ ਪ੍ਰੋ. ਵਿਨੇ ਗਰਗ, ਕੰਪਿਊਟਰ ਵਿਭਾਗ ਨੇ ਆਨ-ਲਾਈਨ ਪੜ੍ਹਾਉਣ ਅਤੇ ਸਿਖਲਾਈ ਲਈ ਵਰਤੋਂ ਵਿੱਚ ਆਉਂਦੇ ਐਪਸ, ਸਾਫ਼ਟਵੇਅਰਾਂ ਅਤੇ ਆਨ-ਲਾਈਨ ਪੋਰਟਲਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਸਾਂਝੀ ਕੀਤੀ ਸੀ। ਕਾਲਜ ਦੇ ਸਮੂਹ ਅਧਿਆਪਕਾਂ ਨੇ ਇਸ ਸਿਖਲਾਈ ਤੋਂ ਬਾਅਦ ਈ-ਮੇਲਾਂ, ਵੱਟਸਐਪ ਗਰੁੱਪਾਂ ਅਤੇ ਗੂਗਲ ਕਲਾਸ-ਰੂਮਾਂ ਦੀ ਵਰਤੋਂ ਦੁਆਰਾ ਵਿਦਿਆਰਥੀਆਂ ਨੂੰ ਕਲਾਸਾਂ ਵਿੱਚ ਆਨ-ਲਾਈਨ ਹਾਜ਼ਿਰ ਕੀਤਾ। ਉਹਨਾਂ ਨੇ ਦੱਸਿਆ ਕਿ ਇਹਨਾਂ ਦਿਨਾਂ ਦੌਰਾਨ ਵਿਦਿਆਰਥੀਆਂ ਨੂੰ ਪੜ੍ਹਣ-ਸਮੱਗਰੀ ਦੇ ਨਾਲ-ਨਾਲ ਆਨਲਾਈਨ ਟੈਸਟ ਅਤੇ ਅਸਾਈਨਮੈਂਟਾਂ ਵੀ ਕਰਵਾਈਆਂ ਗਈਆਂ। ਕਾਲਜ ਰਜਿਸਟਰਾਰ ਡਾ. ਅਜੀਤ ਕੁਮਾਰ ਨੇ ਦੱਸਿਆ ਕਿ ਇਹਨਾਂ ਆਨ-ਲਾਈਨ ਪਲੇਟਫ਼ਾਰਮਾਂ ਰਾਹੀਂ ਸਾਡੇ 74% ਵਿਦਿਆਰਥੀ ਕਲਾਸਾਂ ਵਿੱਚ ਆਨ-ਲਾਈਨ ਹਾਜ਼ਿਰ ਹਨ। ਉਹਨਾਂ ਨੇ ਇਹ ਵੀ ਦੱਸਿਆ ਕਿ ਕੁੱਝ ਵਿਦਿਆਰਥੀ ਸਮਾਰਟ ਫੋਨਾਂ ਦੀ ਅਣਹੋਂਦ, ਲੈਪਟਾਪ ਨਾ ਹੋਣ ਜਾਂ ਇੰਟਰਨੈਟ ਤੋਂ ਵਾਂਝੇ ਹੋਣ ਕਾਰਨ ਕਲਾਸਾਂ ਨਹੀਂ ਲਗਾ ਪਾ ਰਹੇ, ਜਿਹਨਾਂ ਲਈ ਅਸੀਂ ਹੋਰ ਢੰਗ-ਤਰੀਕੇ ਲੱਭਣ ਦੀ ਕੋਸ਼ਿਸ਼ ਕਰ ਰਹੇ ਹਾਂ। ਇਨ੍ਹਾਂ ਕਲਾਸ-ਰੂਮਾਂ ਰਾਹੀਂ ਹੁਣ ਤੱਕ 142 ਲਾਈਵ ਲੈਕਚਰ, 368 ਗੂਗਲ ਕਲਾਸ-ਰੂਮ ਸੈਸ਼ਨ, 400 ਪਾਰਵ-ਪੁਆਇੰਟ ਪ੍ਰੈਜਨਟੇਸ਼ਨਜ਼, 168 ਆਡੀਓ ਟਿਉਟੋਰੀਅਲਜ਼, 913 ਰਿਕਾਰਡਿਡ ਵੀਡੀਓ ਲੈਕਚਰ ਅਤੇ 2200 ਪੀ.ਡੀ.ਐਫ./ਜੇ.ਪੀ.ਜੀ. ਟੈਕਸਟ ਫ਼ਾਇਲਾਂ ਵਿਦਿਆਰਥੀਆਂ ਤੱਕ ਪਹੁੰਚ ਚੁੱਕੀਆਂ ਹਨ। ਕਾਲਜ ਪ੍ਰਿੰਸੀਪਲ ਡਾ. ਖੁਸ਼ਵਿੰਦਰ ਕੁਮਾਰ ਜੀ ਨੇ ਦੱਸਿਆ ਕਿ ਪੂਰਾ ਸਿਲੇਬਸ ਇਸ ਮਹੀਨੇ ਦੇ ਅਖ਼ੀਰ ਤੱਕ ਮੁਕੰਮਲ ਹੋ ਜਾਵੇਗਾ ਅਤੇ ਜੇ ਜ਼ਰੂਰਤ ਹੋਈ ਤਾਂ ਕਾਲਜ ਮੱਧ-ਸੈਮਿਸਟਰ ਪ੍ਰੀਖਿਆਵਾਂ ਆਨਲਾਈਨ ਵੀ ਕਰਵਾ ਸਕਦਾ ਹੈ। ਉਹਨਾਂ ਨੇ ਸਮੂਹ ਅਧਿਆਪਕਾਂ ਦਾ ਧੰਨਵਾਦ ਅਤੇ ਪ੍ਰਸੰਸਾ ਕਰਦਿਆਂ ਕਿਹਾ ਕਿ ਕਾਲਜ ਦੀ ਅਕਾਦਮਿਕ ਕਾਉਂਸਲ ਦੀ ਅਗਵਾਈ ਅਤੇ ਅਧਿਆਪਕਾਂ ਦੀ ਪ੍ਰਤੀਬੱਧਤਾ ਸਦਕਾ ਆਨਲਾਈਨ ਕਲਾਸਾਂ ਸਫ਼ਲਤਾਪੂਰਵਕ ਜਾਰੀ ਹਨ।