Patiala: April 22, 2019

Multani Mal Modi College releases ‘Ruminations’: A Book of Reviews

            In order to observe the momentous occasion of ‘International Day of the Book’ M M Modi College, Patiala today formally released a book comprising a selection of exclusive book appraisals entitled ‘Ruminations’. The book was released by Mr. Arpit Gupta, an alumnus of the Modi College, who has cracked Civil Services Exam recently. The guest of honour on this book release was Sh. Ajaiveer Singh Sarao, Deputy Director, Department of Food and Civil Supplies, Government of Punjab. Dr. Baljinder Kaur, HOD English Department formally introduced the chief guest and guest of honour. She said that this book is an effort to cultivate healthy reading habits among our students.

            College Principal Dr. Khushvinder Kumar welcomed the Chief Guest and Guest of Honour. He elaborated how this book is a rich tapestry of selective books of philosophy, science, arts, management, computer and commerce streams. He emphasized on adopting inter-disciplinary and adopting pro-digital approach for selection and interpretation of new knowledge streams.

            Mr. Amit Gupta, while addressing the students congratulated the college for maintaining a conducive learning environment and cultivating high quality educational values among the students. He also shared his experiences and struggles on the road to success with the students.

            Guest of honour Mr. Sarao congratulated the students and staff for compiling high quality reviews of different books. The Vote of thank was presented by Dr. Gurdeep Singh, Head, Department of Punjabi. The stage was conducted by Dr. Shikha, English Department. On this occasion, Dr. Ajit Kumar, Registrar of the college, Dr. Ganesh Sethi, Dr. Harmohan Sharma and a large number of students and staff members were present.


ਪਟਿਆਲਾ: 22 ਅਪ੍ਰੈਲ, 2019

ਮੋਦੀ ਕਾਲਜ ਵਿਖੇ ਪੁਸਤਕਾਂ ਦੇ ਰਿਵਿਊਜ਼ ਤੇ ਅਧਾਰਿਤ ਪੁਸਤਕ ਰਿਊਮੀਨੇਸ਼ਨਜ਼ਰਿਲੀਜ਼

ਸਥਾਨਕ ਮੁਲਤਾਨੀ ਮੱਲ ਮੋਦੀ ਕਾਲਜ ਪਟਿਆਲਾ ਵਿਖੇ ਅੱਜ ‘ਅੰਤਰਰਾਸ਼ਟਰੀ ਪੁਸਤਕ ਦਿਨ’ ਦੇ ਸੰਦਰਭ ਵਿੱਚ ਅਧਿਆਪਕਾਂ ਅਤੇ ਵਿਦਿਆਰਥੀਆਂ ਵੱਲੋੱ ਕੀਤੇ ਗਏ ਵੱਖੋਂ-ਵੱਖਰੀਆਂ ਕਿਤਾਬਾਂ ਦੇ ਰਿਵਿਊਜ਼ ਤੇ ਆਧਾਰਿਤ ਪੁਸਤਕ ‘ਰਿਊਮੀਨੇਸ਼ਨਜ਼’ ਨੂੰ ਰਿਲੀਜ਼ ਕੀਤਾ ਗਿਆ। ਇਸ ਪੁਸਤਕ ਨੂੰ ਰਸਮੀ ਤੌਰ ਤੇ ਰਿਲੀਜ਼ ਕਰਨ ਦੀ ਕਾਰਵਾਈ ਸ੍ਰੀ ਅਰਪਿਤ ਗੁਪਤਾ, ਜਿਨ੍ਹਾਂ ਨੇ ਪਿਛਲੇ ਦਿਨੀ ਸਿਵਲ ਸਰਵਿਸਿਜ਼ ਵਿੱਚ ਸਫ਼ਲਤਾ ਪ੍ਰਾਪਤ ਕੀਤੀ ਹੈ ਅਤੇ ਜੋ ਮੋਦੀ ਕਾਲਜ ਦੇ ਸਾਬਕਾ ਵਿਦਿਆਰਥੀ ਵੀ ਹਨ, ਨੇ ਅਦਾ ਕੀਤੀ। ਇਸ ਮੌਕੇ ਤੇ ਵਿਸ਼ੇਸ਼ ਮਹਿਮਾਨ ਵਜੋਂ ਸ੍ਰੀ ਅਜੇਵੀਰ ਸਿੰਘ ਸਰਾਉ, ਡਿਪਟੀ ਡਾਇਰੈਕਟਰ, ਡਿਪਾਰਟਮੈਂਟ ਆਫ਼ ਫੂਡ ਐਂਡ ਸਿਵਲ ਸਪਲਾਈਜ਼, ਗੌਰਮਿੰਟ ਆਫ਼ ਪੰਜਾਬ ਨੇ ਵੀ ਸ਼ਿਰਕਤ ਕੀਤੀ। ਅੰਗਰੇਜ਼ੀ ਵਿਭਾਗ ਦੇ ਮੁਖੀ ਡਾ. ਬਲਜਿੰਦਰ ਕੌਰ ਨੇ ਇਸ ਮੌਕੇ ਤੇ ਮੁੱਖ ਮਹਿਮਾਨ ਅਤੇ ਵਿਸ਼ੇਸ਼ ਮਹਿਮਾਨ ਨਾਲ ਰਸਮੀ ਜਾਣ-ਪਛਾਣ ਕਰਵਾਈ ਅਤੇ ਦੱਸਿਆ ਕਿ ਇਹ ਪੁਸਤਕ ਮੌਜੂਦਾ ਦੌਰ ਵਿੱਚ ਛਪਕੇ ਆਈਆਂ ਉੱਚ-ਮਿਆਰੀ ਅਤੇ ਵਿਚਾਰ-ਉਤੇਜਕ ਪੁਸਤਕਾਂ ਨਾਲ ਵਿਦਿਆਰਥੀਆਂ ਦੀ ਸਾਂਝ ਪਵਾਉਣ ਵੱਲ ਸੇਧਿਤ ਹੈ ਜਿਸ ਦਾ ਉਦੇਸ਼ ਵਿਦਿਆਰਥੀਆਂ ਨੂੰ ਮਿਆਰੀ ਪੁਸਤਕਾਂ ਪੜ੍ਹਣ ਅਤੇ ਉਨ੍ਹਾਂ ਨੂੰ ਗਹਿਰਾਈ ਨਾਲ ਵਾਂਚਨ ਦੀ ਸਿਹਤਮੰਦ ਆਦਤ ਦਾ ਵਿਕਾਸ ਕਰਨਾ ਹੈ। ਕਾਲਜ ਪ੍ਰਿੰਸੀਪਲ ਡਾ. ਖੁਸ਼ਵਿੰਦਰ ਕੁਮਾਰ ਜੀ ਨੇ ਇਸ ਮੌਕੇ ਆਏ ਮਹਿਮਾਨਾਂ ਦਾ ਸਵਾਗਤ ਕਰਦਿਆਂ ਸੰਪਾਦਕੀ ਮੰਡਲ ਨੂੰ ਪੁਸਤਕ ਦੀ ਦਿੱਖ ਅਤੇ ਸਮੱਗਰੀ ਲਈ ਵਧਾਈ ਦਿੱਤੀ। ਉਨ੍ਹਾਂ ਦੱਸਿਆ ਕਿ ਇਸ ਪੁਸਤਕ ਦੇ ਸੰਪਾਦਕੀ ਮੰਡਲ ਸਾਹਮਣੇ ਇੱਕ ਮੁੱਖ ਉਦੇਸ਼ ਇਸ ਪੁਸਤਕ ਰਾਹੀਂ ਦਰਸ਼ਨ ਵਿਗਿਆਨ, ਸਾਇੰਸ, ਆਰਟਸ, ਮੈਨੇਜਮੈਂਟ, ਕੰਪਿਊਟਰ ਅਤੇ ਕਾਮਰਸ ਦੇ ਖੇਤਰਾਂ ਦੀਆਂ ਚੁਣਿੰਦਾ ਪੁਸਤਕਾਂ ਲਈ  ਪੜ੍ਹਣ ਦੀ ਲਲਕ ਪੈਦਾ ਕਰਨਾ ਸੀ।
ਸ੍ਰੀ ਅਰਪਿਤ ਗੁਪਤਾ ਨੇ ਇਸ ਮੌਕੇ ਤੇ ਵਿਦਿਆਰਥੀਆਂ ਨੂੰ ਸੰਬੋਧਿਤ ਕਰਦਿਆਂ ਮੋਦੀ ਕਾਲਜ ਦੇ ਵਿਦਿਅਕ ਢਾਂਚੇ ਅਤੇ ਮਿਆਰੀ ਵਿਦਿਅਕ ਪ੍ਰੰਪਰਾਵਾਂ ਦੀ ਤਾਰੀਫ਼ ਕੀਤੀ। ਉਨ੍ਹਾਂ ਨੇ ਇਸ ਮੌਕੇ ਤੇ ਸਿਵਲ ਸਰਵਿਸਿਜ਼ ਵਿੱਚ ਸਫ਼ਲਤਾ ਪ੍ਰਾਪਤ ਕਰਨ ਲਈ ਬਹੁਤ ਸਾਰੇ ਨੁਕਤੇ ਵੀ ਵਿਦਿਆਰਥੀਆਂ ਨਾਲ ਸਾਂਝੇ ਕੀਤੇ ਅਤੇ ਉਨ੍ਹਾਂ ਦਾ ਉਤਸ਼ਾਹ ਵਧਾਇਆ। ਇਸ ਮੌਕੇ ਤੇ ਵਿਸ਼ੇਸ਼ ਮਹਿਮਾਨ ਵਜੋਂ ਬੋਲਦਿਆਂ ਸ੍ਰੀ ਅਜੇਵੀਰ ਸਿੰਘ ਸਰਾਉ ਨੇ ਵਿਦਿਆਰਥੀਆਂ ਨੂੰ ਆਪਣੇ ਮਿੱਥੇ ਟੀਚੇ ਪ੍ਰਾਪਤ ਕਰਨ ਲਈ ਸਖ਼ਤ ਮਿਹਨਤ ਕਰਨ ਅਤੇ ਆਪਣੇ ਮਾਰਗ ਤੇ ਅਡਿੱਗ ਰਹਿਣ ਦੀ ਪ੍ਰੇਰਣਾ ਦਿੱਤੀ। ਉਨ੍ਹਾਂ ਪੁਸਤਕ ਲਈ ਸੰਪਾਦਕੀ ਮੰਡਲ ਅਤੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ। ਇਸ ਮੌਕੇ ਤੇ ਧੰਨਵਾਦ ਦਾ ਮਤਾ ਡਾ. ਗੁਰਦੀਪ ਸਿੰਘ, ਮੁਖੀ, ਪੰਜਾਬੀ ਵਿਭਾਗ ਵੱਲੋਂ ਪੇਸ਼ ਕੀਤਾ ਗਿਆ। ਸਟੇਜ ਸੰਚਾਲਣ ਦੀ ਜ਼ਿੰਮੇਵਾਰੀ ਡਾ. ਸ਼ਿਖਾ, ਅੰਗਰੇਜ਼ੀ ਵਿਭਾਗ ਨੇ ਅਦਾ ਕੀਤੀ। ਇਸ ਮੌਕੇ ਤੇ ਵੱਡੀ ਗਿਣਤੀ ਵਿਦਿਆਰਥੀਆਂ ਅਤੇ ਅਧਿਆਪਕਾਂ ਤੋਂ ਬਿਨਾ ਕਾਲਜ ਰਜਿਸਟਰਾਰ ਡਾ. ਅਜੀਤ ਕੁਮਾਰ, ਡਾ. ਗਣੇਸ਼ ਸੇਠੀ ਅਤੇ ਡਾ. ਹਰਮੋਹਨ ਸ਼ਰਮਾ ਨੇ ਵੀ ਸਮਾਗਮ ਵਿੱਚ ਸਮੂਲੀਅਤ ਕੀਤੀ।