ਪਟਿਆਲਾ: 11 ਮਾਰਚ, 2019
ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਇੱਕ ਰੋਜਾ ਸੈਮੀਨਾਰ ਦਾ ਆਯੋਜਨ

ਸਥਾਨਕ ਮੁਲਤਾਨੀ ਮੱਲ ਮੋਦੀ ਕਾਲਜ, ਪਟਿਆਲਾ ਦੇ ਪੋਸਟ-ਗ੍ਰੈਜੂਏਟ ਪੰਜਾਬੀ ਵਿਭਾਗ ਵੱਲੋਂ ਅੱਜ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਇੱਕ-ਰੋਜਾ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਇਸ ਸੈਮੀਨਾਰ ਦਾ ਵਿਸ਼ਾ ‘ਗੁਰੂ ਨਾਨਕ ਬਾਣੀ ਅਤੇ ਸਮਕਾਲੀ ਜੀਵਨ’ ਸੀ। ਇਸ ਪ੍ਰੋਗਰਾਮ ਵਿੱਚ ਮੁੱਖ ਵਕਤਾ ਵਜੋਂ ਡਾ. ਹਰਪਾਲ ਸਿੰਘ ਪੰਨੂ, ਪ੍ਰੋਫੈਸਰ ਅਤੇ ਚੇਅਰਪਰਸਨ, ਗੁਰੂ ਗੋਬਿੰਦ ਸਿੰਘ ਚੇਅਰ, ਕੇਂਦਰੀ ਯੂਨੀਵਰਸਿਟੀ, ਬਠਿੰਡਾ ਅਤੇ ਵਕਤਾ ਵਜੋਂ ਪ੍ਰਮੁੱਖ ਪੰਜਾਬੀ ਕਵੀ ਜਸਵੰਤ ਜ਼ਫ਼ਰ ਨੇ ਸ਼ਿਰਕਤ ਕੀਤੀ। ਕਾਲਜ ਪ੍ਰਿੰਸੀਪਲ ਡਾ. ਖੁਸ਼ਵਿੰਦਰ ਕੁਮਾਰ ਜੀ ਨੇ ਇਸ ਮੌਕੇ ਤੇ ਆਏ ਮਹਿਮਾਨਾਂ ਦਾ ਸਵਾਗਤ ਕਰਦਿਆਂ ਕਿਹਾ ਕਿ ਗੁਰੂ ਨਾਨਕ ਦੇਵ ਜੀ ਦੀ ਬਾਣੀ ਸਦਾ ਹੀ ਮਨੁੱਖਤਾ ਲਈ ਇੱਕ ਰਾਹ ਦਸੇਰੇ ਦਾ ਕੰਮ ਕਰਦੀ ਰਹੀ ਹੈ। ਅੱਜ ਦੇ ਦੌਰ ਵਿੱਚ ਵੀ ਇਹ ਬਾਣੀ ਮਨੁੱਖੀ ਹੋਂਦ ਦੇ ਗੁੰਝਲਦਾਰ ਦਵੰਦਾਂ ਅਤੇ ਸਮੱਸਿਆਵਾਂ ਦੇ ਪ੍ਰਭਾਵਸ਼ਾਲੀ ਹੱਲ ਲਈ ਬੇਹਦ ਸਾਰਥਕ ਹੈ। ਇਸ ਮੌਕੇ ਤੇ ਪਹੁੰਚੇ ਵਿਦਵਾਨਾਂ ਦੀ ਰਸਮੀ ਜਾਣ-ਪਛਾਣ ਡਾ. ਦਵਿੰਦਰ ਸਿੰਘ ਨੇ ਕਰਵਾਈ। ਸੈਮੀਨਾਰ ਦੇ ਆਰੰਭ ਵਿੱਚ ਪੰਜਾਬੀ ਵਿਭਾਗ ਦੇ ਮੁਖੀ, ਡਾ. ਗੁਰਦੀਪ ਸਿੰਘ ਸੰਧੂ ਨੇ ਸੈਮੀਨਾਰ ਦੇ ਵਿਸ਼ੇ ਦੀ ਪ੍ਰਸੰਗਿਕਤਾ ਅਤੇ ਸਾਰਥਕਤਾ ਤੋਂ ਸਰੋਤਿਆਂ ਨੂੰ ਜਾਣੂ ਕਰਵਾਇਆ।
ਇਸ ਮੌਕੇ ਜਸਵੰਤ ਜ਼ਫ਼ਰ ਜੀ ਨੇ ਗੁਰੂ ਨਾਨਕ ਦੇਵ ਜੀ ਬਾਰੇ ਪ੍ਰਚਲੱਤ ਲੋਕ-ਬਿੰਬਾਂ ਅਤੇ ਮਿੱਥਾਂ ਬਾਰੇ ਸੰਵਾਦ ਰਚਾਉਂਦਿਆਂ ਕਿਹਾ ਕਿ ਗੁਰੂ ਨਾਨਕ ਦੇਵ ਜੀ ਨੇ ਉਪਦੇਸ਼ਾਤਮਿਕ ਸੁਰ ਦੀ ਬਜਾਏ ਸੰਵਾਦੀ ਅਤੇ ਸਰੋਦੀ ਪਰੰਪਰਾ ਨੂੰ ਚੁਣਿਆ ਜਿਸ ਵਿੱਚ ‘ਦੂਜੇ’ ਦੇ ਮਤ, ਵਿਸ਼ਵਾਸ, ਸਥਿਤੀ ਅਤੇ ਵਿਚਾਰਾਂ ਨੂੰ ਸਵੀਕਾਰਨਾ ਅਤੇ ਸਮਝਣਾ ਮੁੱਖ ਤੱਤ ਹੈ। ਉਨ੍ਹਾਂ ਨੇ ਦੱਸਿਆ ਕਿ ਗੁਰੂ ਨਾਨਕ ਦੇਵ ਜੀ ਨੇ ਆਪਣੀਆਂ ਚਾਰ ਉਦਾਸੀਆਂ ਦੌਰਾਨ ਲੋਕਾਈ ਨੂੰ ਨਜ਼ਦੀਕ ਤੋਂ ਦੇਖਿਆ ਅਤੇ ਸਮਝਿਆ। ਉਨ੍ਹਾਂ ਦੀ ਬਾਣੀ ਦਾ ਆਧਾਰ ਵਿਗਿਆਨਕ ਅਤੇ ਤੱਥ-ਅਧਾਰਿਤ ਹੈ। ਉਨ੍ਹਾਂ ਨੇ ਪੂਰਬਲੇ ਗਿਆਨ ਦੀ ਨਵੇਂ ਪ੍ਰਸੰਗਾਂ ਅਤੇ ਸਮਕਾਲੀ ਸੰਦਰਭਾਂ ਵਿੱਚ ਪੁਨਰ-ਵਿਆਖਿਆ ਕੀਤੀ।
ਡਾ. ਹਰਪਾਲ ਸਿੰਘ ਪੰਨੂ ਨੇ ਪੰਜਾਬੀ ਜਨਮਸਾਖੀ ਪਰੰਪਰਾ ਵਿੱਚੋਂ ਪ੍ਰਗਟ ਹੁੰਦੀ ਗੁਰੂ ਨਾਨਕ ਦੇਵ ਜੀ ਦੀ ਸ਼ਖ਼ਸੀਅਤ ਨੂੰ ਉਭਾਰਦਿਆਂ ਅਤੇ ਸਮਕਾਲੀ ਜੀਵਨ ਨਾਲ ਇਨ੍ਹਾਂ ਦੀ ਪ੍ਰਸੰਗਿਕਤਾ ਸਥਾਪਿਤ ਕਰਦਿਆਂ ਕਿਹਾ ਕਿ ਆਧੁਨਿਕ ਪੰਜਾਬੀ ਸਾਹਿਤ ਦੇ ਜਨਮ ਨਾਲ ਬੇਸ਼ਕ ਇਨ੍ਹਾਂ ਸਾਖੀਆਂ ਦੀ ਸਾਰਥਿਕਤਾ ਬਾਰੇ ਨਵੇਂ ਸਵਾਲ ਪੈਦਾ ਹੋਏ ਹਨ ਪਰ ਇਨ੍ਹਾਂ ਵਿੱਚ ਜਿਹੜੀਆਂ ਜੀਵਨ-ਜੁਗਤਾਂ, ਅਮਲੀ ਜੀਵਨ-ਜਾਚ ਅਤੇ ਜੀਵਨ-ਦਰਸ਼ਨ ਆਪਸ ਵਿੱਚ ਗੁੰਦੇ ਹੋਏ ਮਿਲਦੇ ਹਨ, ਜਿਸ ਦੀ ਮਿਸਾਲ ਇਤਿਹਾਸ ਅਤੇ ਸਾਹਿਤ ਵਿੱਚ ਆਪਣੇ ਤੌਰ ‘ਤੇ ਵਿਲੱਖਣ ਹੈ। ਇਨ੍ਹਾਂ ਸਾਖੀਆਂ ਦੀ ਸਾਰਥਿਕਤਾ ਦੂਜਿਆਂ ਦੇ ਵਿਸ਼ਵਾਸ ਪ੍ਰਤੀ ਸਹਿਣਸ਼ੀਲਤਾ ਵਿੱਚ ਮੌਜੂਦ ਹੈ।

ਡਾ. ਬਲਜਿੰਦਰ ਕੌਰ, ਮੁਖੀ, ਅੰਗਰੇਜ਼ੀ ਵਿਭਾਗ ਨੇ ਇਸ ਮੌਕੇ ‘ਤੇ ਵਿਦਿਆਰਥੀਆਂ ਨੂੰ ਪ੍ਰੇਰਿਤ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਗੁਰੂ ਨਾਨਕ ਦੇਵ ਜੀ ਦੀ ਬਾਣੀ ਤੋਂ ਸੇਧ ਲੈ ਕੇ ਆਪਣੀ ਜ਼ਿੰਦਗੀ ਨੂੰ ਸੁਚੱਜੀਆਂ ਲੀਹਾਂ ‘ਤੇ ਤੋਰਨਾ ਚਾਹੀਦਾ ਹੈ। ਇਸ ਸੈਮੀਨਾਰ ਦਾ ਮੰਚ-ਸੰਚਾਲਨ ਡਾ. ਰੁਪਿੰਦਰ ਸਿੰਘ, ਪੰਜਾਬੀ ਵਿਭਾਗ ਨੇ ਬਾਖੂਬੀ ਨਿਭਾਇਆ। ਡਾ. ਮਨਜੀਤ ਕੌਰ ਨੇ ਧੰਨਵਾਦ ਦਾ ਮਤਾ ਪੇਸ਼ ਕੀਤਾ। ਇਸ ਸੈਮੀਨਾਰ ਵਿੱਚ ਪ੍ਰੋ. ਸ਼ਲੈਂਦਰ ਸਿੱਧੂ, ਪ੍ਰੋ. ਨੀਨਾ ਸਰੀਨ, ਪ੍ਰੋ. ਜਗਦੀਪ ਕੌਰ ਸਮੇਤ ਪੰਜਾਬੀ ਵਿਭਾਗ ਦੇ ਸਾਰੇ ਅਧਿਆਪਕਾਂ ਅਤੇ ਵੱਡੀ ਗਿਣਤੀ ਵਿੱਚ ਵਿਦਿਆਰਥੀਆਂ ਨੇ ਸ਼ਮੂਲੀਅਤ ਕੀਤੀ।


Patiala: March 11, 2019
One day seminar to mark 550th Birth Anniversary of Guru Nanak Dev Ji

Post-graduate department of Punjabi, Multani Mal Modi College, Patiala today organized one day seminar on the topic of ‘Guru Nanak Bani and Contemporary Life’. This Seminar was dedicated to 550th birth Anniversary of Guru Nanak Dev Ji. The Main Speaker of this Seminar was Dr. Harpal Singh Pannu, Professor Chairman, Guru Gobind Singh Chair, Central University, Bathinda and speaker Jaswant Singh Zafar, a renowned writer and artist. College Principal Dr. Khushvinder Kumar welcomed the learned thinkers and said that philosophy of Guru Nanak Devi Ji is enlightening and revolutionary force for solving the conflicts and problems of our contemporary world. Formal introduction of the Main Speaker and speaker was given by Dr. Davinder Singh, Punjabi Department. In the beginning of the seminar Dr. Gurdeep Singh Sandhu, Head, Department of Punjabi explored the theme of the seminar.

Dr. Jaswant Jafar with appropriate references and lines from Bani of Guru Nanak Dev Ji said that Guru Nanak consciously initiated and maintained the traditions of Inter-dialogue and inter-communication between different sects and schools of philosophy, religion, mythology, theology, anthropology, sociological and socio-cultural discourse. His four ‘Uddasies’ were instrumental in understanding the different stream of consciousness which were redefining the contemporary realities of His times.

Dr. Harpal Singh Pannu while discussing the reconstruction of personality of Guru Nanak Dev Ji in ‘Janam-Sakhis’ elaborated that these texts are like a matrix of truth, complexities of life and philosophy of living. The most important feature of these ‘Janam-Sakhis’ is their humanistic approach for ‘others’. The philosophy of Guru Nanak Dev Ji is oriented at creating a learned and thinking human being.

Dr. Baljinder Kaur, Head, Department of English motivated the students to read writings of Guru Nanak Dev Ji to understand the true meanings of a productive life. The stage was conducted by Dr. Rupinder Singh, Department of Punjabi. The vote of thanks was presented by Dr. Manjit Kaur, Department of Punjabi. Prof. Shailendra Sidhu, Prof. Neena Sareen, Prof. Jagdeep Kaur and all the faculty members of Punjabi Department and a large number of students were also present on this seminar.