Patiala : 16 July, 2015

Seven-Day Faculty Development Programme organized at M M Modi College, Patiala

A Seven-day UGC sponsored FDP was organized at M M Modi College, Patiala. Speaking on the occasion Dr. S. S. Dhillon, a scientist and former Dean, Punjabi University, Patiala said that most of the teachers just impart information to the students while it is required to analyse and explain the information so that the students get inspired for further studies. He also said that population explosion has consumed our natural resources. Water crisis will even be more severe in the coming years. He said that Punjab will turn into a desert during next 200-300 years.

The College Principal Dr. Khushvinder Kumar welcomed the guests and said that we have to change our education system in the backdrop of fast changing socio-economic and political scenario all over the world. He stressed upon the need to make the youth skillful, so that they become employable.

Dr. Narinder Singh Kapoor, former Professor and Head of the Department, Journalism and Mass Communication, Punjabi University, Patiala exhorted the teachers to inculcate the qualities of self confidence and rational behaviour. Dr. Dalip Kumar from Govt. College, Chandigarh explained to the participants the policies of Rashtriya Uchchtar Shiksha Abhiyaan (RUSA).

Dr. Ashwani Kumar Bhalla from Govt. College, Ludhiana said that we have to update our curriculum as well as the teaching methodology in these changing times. Programme co-ordinators Prof. (Mrs.) Shailendra Kaur, Prof. (Mrs.) Jasbir Kaur and Prof. Harmohan Sharma conducted the proceedings of the Faculty Development Programme.

ਪਟਿਆਲਾ: 16 ਜੂਲਾਈ, 2015

ਮੁਲਤਾਨੀ ਮੱਲ ਮੋਦੀ ਕਾਲਜ ਵਿੱਚ ਸੱਤ-ਰੋਜ਼ਾ ਫੈਕਲਟੀ ਡਿਵੈਲਪਮੈਂਟ ਪ੍ਰੋਗਰਾਮ ਆਯੋਜਿਤ

ਸਥਾਨਕ ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਯੂ.ਜੀ.ਸੀ. ਦੇ ਸਹਿਯੋਗ ਨਾਲ ਸੱਤ-ਰੋਜ਼ਾ ਫੈਕਲਟੀ ਡਿਵੈਲਪਮੈਂਟ ਪ੍ਰੋਗਰਾਮ ਆਯੋਜਿਤ ਕੀਤਾ ਗਿਆ। ਇਸ ਪ੍ਰੋਗਰਾਮ ਵਿਚ ਕਾਲਜ ਦੇ ਅਧਿਆਪਕਾਂ ਨੂੰ ਉਚੇਰੀ ਵਿਦਿਆ ਦੇ ਖੇਤਰ ਵਿਚ ਆ ਰਹੀਆਂ ਤਬਦੀਲੀਆਂ ਤੋਂ ਜਾਣੂੰ ਕਰਵਾਉਣ ਦੇ ਨਾਲ-ਨਾਲ ਉਂਚ ਸਿੱਖਿਆ ਸੰਸਥਾਵਾਂ ਵਿਚ ਅਧਿਆਪਨ ਦੇ ਕਾਰਜ ਨੂੰ ਮਿਆਰੀ ਬਣਾਉਣ ਤੇ ਜ਼ੋਰ ਦਿੱਤਾ ਗਿਆ। ਪ੍ਰੋਗਰਾਮ ਦੇ ਉਦਘਾਟਨੀ ਸੈਸ਼ਨ ਵਿਚ ਮਹਿਮਾਨਾਂ ਦਾ ਸਵਾਗਤ ਕਰਦਿਆਂ ਕਾਲਜ ਦੇ ਪ੍ਰਿੰਸੀਪਲ ਡਾ. ਖੁਸ਼ਵਿੰਦਰ ਕੁਮਾਰ ਨੇ ਕਿਹਾ ਕਿ ਸੰਸਾਰ ਪੱਧਰ ਤੇ ਤੇਜ਼ੀ ਨਾਲ ਬਦਲ ਰਹੇ ਸਮਾਜਿਕ-ਆਰਥਿਕ ਦ੍ਰਿਸ਼ ਦੇ ਅਨੁਕੂਲ ਸਾਨੂੰ ਆਪਣੀ ਸਿੱਖਿਆ ਪ੍ਰਣਾਲੀ ਵਿਚ ਤਬਦੀਲੀਆਂ ਲਿਆਉਣੀਆਂ ਪੈਣਗੀਆਂ। ਵਿਸ਼ੇਸ਼ ਕਰਕੇ ਨੌਜਵਾਨਾਂ ਨੂੰ ਹੁਨਰ ਸਿਖਲਾਈ ਦੇ ਕੇ ਉਨ੍ਹਾਂ ਨੂੰ ਰੋਜ਼ਗਾਰ ਲੈਣ ਦੇ ਯੋਗ ਬਣਾਉਣਾ ਸਮੇਂ ਦੀ ਮੁੱਖ ਲੋੜ ਹੈ।

ਕਾਲਜ ਅਧਿਆਪਕਾਂ ਨੂੰ ਸੰਬੋਧਨ ਕਰਦਿਆਂ ਪ੍ਰਸਿੱਧ ਵਿਗਿਆਨੀ ਅਤੇ ਲੇਖਕ ਡਾ. ਸੁਰਜੀਤ ਸਿੰਘ ਢਿੱਲੋਂ ਨੇ ਆਪਣੇ ਭਾਸ਼ਣ ਵਿਚ ਕਿਹਾ ਕਿ ਬਹੁਤੇ ਅਧਿਆਪਕ ਕੇਵਲ ਸੂਚਨਾ ਪ੍ਰਦਾਨ ਕਰ ਰਹੇ ਹਨ। ਜਦਕਿ ਲੋੜ ਇਸ ਗੱਲ ਦੀ ਹੈ ਕਿ ਇਸ ਸੂਚਨਾ ਦੀ ਬੌਧਿਕ ਵਿਆਖਿਆ ਕਰਕੇ ਵਿਦਿਆਰਥੀਆਂ ਨੂੰ ਪ੍ਰੇਰਿਤ ਕੀਤਾ ਜਾਵੇ। ਉਨ੍ਹਾਂ ਨੇ ਕਿਹਾ ਕਿ ਗਿਆਨ ਦਾ ਸਮੁੰਦਰ ਬਹੁਤ ਡੂੰਘਾ ਹੈ, ਸਾਡਾ ਬ੍ਰਾਹਮੰਡ ਬਹੁਤ ਵਿਸ਼ਾਲ ਹੈ ਜਿਸ ਵਿਚ ਸਾਡਾ ਜੀਵਨ ਕੇਵਲ ਕਿਣਕਾ ਮਾਤਰ ਹੈ। ਸਾਨੂੰ ਆਪਣੀ ਹੳਮੈਂ ਛੱਡ ਕੇ ਗਿਆਨ ਪ੍ਰਾਪਤੀ ਦੇ ਰਾਹ ਤੇ ਚੱਲ ਕੇ ਸਿਆਣਪ ਤੱਕ ਪਹੁੰਚਣ ਦਾ ਯਤਨ ਕਰਨਾ ਚਾਹੀਦਾ ਹੈ। ਉਨ੍ਹਾਂ ਨੇ ਐਂਟਾਰਕਟਿਕ ਮਹਾਂਦੀਪ ਵਿਚ ਬਿਤਾਏ ਦਿਨਾਂ ਬਾਰੇ ਕਈ ਦਿਲਚਸਪ ਅਨੁਭਵ ਹਾਜ਼ਰੀਨ ਨਾਲ ਸਾਂਝੇ ਕੀਤੇ। ਵਾਤਾਵਰਨ ਵਿਚ ਆਏ ਨਿਘਾਰ ਤੇ ਚਿੰਤਾ ਪ੍ਰਗਟ ਕਰਦਿਆਂ ਉਨ੍ਹਾਂ ਨੇ ਕਿਹਾ ਆਬਾਦੀ ਵਿਚ ਵਿਸਫੋਟਕ ਵਾਧੇ ਨਾਲ ਕੁਦਰਤੀ ਸੋਮੇਂ ਮੁੱਕ ਰਹੇ ਹਨ, ਪਾਣੀ ਦਾ ਸੰਕਟ ਉਤਪਨ ਹੋ ਗਿਆ ਹੈ। ਅਗਲੇ 200 ਤੋਂ 300 ਸਾਲਾਂ ਵਿਚ ਪੰਜਾਬ ਦੇ ਰੇਗੀਸਤਾਨ ਬਣ ਜਾਣ ਦਾ ਡਰ ਹੈ।

ਡਾ. ਨਰਿੰਦਰ ਸਿੰਘ ਕਪੂਰ, ਸਾਬਕਾ ਪ੍ਰੋਫੈਸਰ (ਪੱਤਰਕਾਰੀ ਵਿਭਾਗ), ਪੰਜਾਬੀ ਯੂਨੀਵਰਸਿਟੀ, ਪਟਿਆਲਾ ਨੇ ਅਧਿਆਪਕਾਂ ਨੂੰ ਆਪਣੇ ਅੰਦਰ ਸਵੈ-ਵਿਸ਼ਵਾਸ ਅਤੇ ਸਾਕਾਰਤਮਕ ਸੋਚ ਪੈਦਾ ਕਰਨ ਲਈ ਕਿਹਾ। ਉਨ੍ਹਾਂ ਨੇ ਇਹ ਵੀ ਕਿਹਾ ਕਿ ਸਿੱਖਿਆ ਦਾ ਅਸਲੀ ਮੰਤਵ ਵਿਦਿਆਰਥੀਆਂ ਨੂੰ ਰੁਜ਼ਗਾਰ ਯੋਗ ਬਣਾਉਣ ਦੇ ਨਾਲ-ਨਾਲ ਸਫ਼ਲ ਸਮਾਜਿਕ ਪ੍ਰਾਣੀ ਬਣਾਉਣਾ ਵੀ ਹੈ।

ਡਾ. ਦਲੀਪ ਕੁਮਾਰ, ਸਰਕਾਰੀ ਕਾਲਜ, ਸੈਕਟਰ 42, ਚੰਡੀਗੜ੍ਹ ਨੇ ਰਾਸ਼ਟਰੀ ਉਂਚਤਰ ਸਿਕਸ਼ਾ ਅਭਿਆਨ (ਰੂਸਾ) ਅਧੀਨ ਚਲਾਏ ਪ੍ਰੋਗਰਾਮਾਂ ਦੀ ਜਾਣਕਾਰੀ ਦਿੱਤੀ। ਡਾ. ਅਸ਼ਵਨੀ ਕੁਮਾਰ ਭੱਲਾ, ਸਰਕਾਰੀ ਕਾਲਜ, ਲੁਧਿਆਣਾ ਨੇ ਕਿਹਾ ਕਿ ਸਾਨੂੰ ਆਪਣੇ ਪਾਠਕ੍ਰਮ ਅਤੇ ਅਧਿਆਪਨ ਦੀਆਂ ਵਿਧੀਆਂ ਨੂੰ ਸਮੇਂ ਦੇ ਹਾਣ ਦਾ ਬਣਾਉਣਾ ਪਵੇਗਾ।

ਇਸ ਪ੍ਰੋਗਰਾਮ ਦੇ ਕੋ-ਆਰਡੀਨੇਟਰ ਪ੍ਰੋ. ਸੈਲੇਂਦਰ ਕੌਰ ਸਿੱਧੂ, ਪ੍ਰੋ. ਜਸਬੀਰ ਕੌਰ ਅਤੇ ਪ੍ਰੋ. ਹਰਮੋਹਨ ਸ਼ਰਮਾ ਦੀ ਰਹਿਨੁਮਾਈ ਵਿਚ ਚੱਲੇ ਇਸ ਪ੍ਰੋਗਰਾਮ ਵਿਚ ਵਿਦਿਆਰਥੀਆਂ ਲਈ ਓਰੀਅੇਂਨਟੇਸ਼ਨ ਪ੍ਰੋਗਰਾਮ, ਵਿਭਿੰਨ ਕਲੱਬ, ਸਭਾਵਾਂ ਅਤੇ ਕਾਲਜ ਦੇ ਸਾਲਾਨਾ ਅਕਾਦਮਿਕ ਕਲੰਡਰ ਬਾਰੇ ਵੀ ਭਰਪੂਰ ਚਰਚਾ ਕੀਤੀ ਗਈ।