Seven day Faculty Development Programme concluded at M. M. Modi College, Patiala

Date: 27.06.2020

            Internal quality Assurance Cell (IQAC) of Multani Mal Modi College, Patiala in collaboration with council for Teacher Education Foundation (Punjab and Chandigarh Chapter) concluded seven day faculty development programme on the topic of ‘Research Methodology and Statistics for Social Sciences’. This programme was focused at various research methodologies, techniques, emerging technological interventions and different perspectives of research. College Principal Dr. Khushvinder Kumar welcomed the Chief Guest, Key Note Speakers, delegates and participants and said that social sciences research fields are in a transformation phase and inter-disciplinary approach is the need of the hour. The programme was inaugurated by Prof. (Dr.) B. S. Ghuman, Vice Chancellor, Punjabi University, Patiala. He congratulated the college for providing such platform for social scientists and discussed how big date and digital technology is changing the face and content of social sciences.  The keynote address was delivered by Prof. R. G. Kothari former Vice Chancellor, VNSG University Surat, Former Dean Educational and Psychology MSU Baroda. In his session Dr. Amit Ahuja, University School of Education, GGSIP University, Delhi discussed how to identify a research problem, analysis and reporting of related literature. On the second day of the programme, Prof. Arbind Jha, Dean, School of Education, Baba Saheb Bhimrao Ambedkar University, Lucknow discussed about the formation of research questions, how to define objectives and hypothesis. Prof. Amit Kauts, Dean, Faculty of Education, GNDU, Amritsar presented a talk on preparation of research proposal for research degree and grant. A well researched case-study research perspective was discussed with the participants by Dr. Mandeep Kochar, BTTC Mumbai. After that Dr. Amanpreet Singh, School of Management Studies, Punjabi University, Patiala discussed with the delegates the types of variable, scales of measurement and selection of measuring of tools. Dr. Rajeev Jha, HSNC University, Mumbai explored the methods of Experimental Research while Qualitative research methods were discussed by Prof. Kuldeep Puri, USOL, PU, Chandigarh. Dr. Khushvinder Kumar in his session explained mixed methods of research.

On 5th Day of the programme Prof. D. K. Madaan, Head School of Social Sciences, Punjabi University, Patiala discussed Data tabulation and dealing with the assumptions of Parametric tests. Dr. Amanpreet Singh, School of Management Studies, Punjabi University, Patiala briefed about Quantitative Data analysis: T-Test, one way analysis of variance, two day analysis of variance. Dr. Vikasdeep, USBS, PUP Regional Campus, Talwandi Sabo discussed about Quantitative Data Analysis, Correlation and factor analysis. The valedictory session was addressed by Dr. Indu Malhotra, IAS, DPI (Colleges), Punjab. She said that Covid-19 has impacted the research in social sciences making it complicated and it is difficult to analyze social and human behavior issues in some prefixed parameters.

            Announcing from this platform Dr. Malhotra stated that the long pending issues of aided colleges have been resolved, it includes refilling of 1925 posts fallen vacant due to resignation, allowing the conversion of post from one academic subject to other as per the requirement of colleges and pay protection of Principals appointed on aided posts.

            This programme was technically managed and structured by Dr. Rohit Sachdeva, Assistant Professor, Modi College, Patiala, Dr. Harmohan Sharma, Assistant Professor, Dr. Pargat Garcha, Secretary, CTEF (Punjab and Chandigarh Chapter), Dr. Ganesh Kumar Sethi, Assitant Professor, Modi College, Patiala, Dr. Yogesh Sharma, Associate Professor, Ramgahria College of Education, Phagwara, Dr. Vikas Kumar Tezi, Associate Professor, DAV College of Education, SBS Nagar. The programme was attended by all faculty members and around 1000 delegates from various universities and colleges.

 

ਪਟਿਆਲਾ: 27.06.2020

ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਸੱਤ ਰੋਜ਼ਾ ਫੈਕਲਟੀ ਡਿਵੈਲਪਮੈਂਟ ਪ੍ਰੋਗਰਾਮ ਦੀ ਸਮਾਪਤੀ

ਸਥਾਨਕ ਮੁਲਤਾਨੀ ਮੱਲ ਮੋਦੀ ਕਾਲਜ, ਪਟਿਆਲਾ ਦੇ ਇੰਟਰਨਲ ਕੁਆਲਿਟੀ ਇੰਸ਼ੋਰੈਂਸ ਸੈੱਲ (ਆਈ.ਕਿਊ.ਏ.ਸੀ) ਵੱਲੋਂ ਕੌਂਸਲ ਫ਼ਾਰ ਟੀਚਰ ਐਜੂਕੇਸ਼ਨ ਫਾਊਂਡੇਸ਼ਨ (ਪੰਜਾਬ ਤੇ ਚੰਡੀਗੜ੍ਹ ਚੈਪਟਰ) ਦੇ ਸਹਿਯੋਗ ਨਾਲ ਸੱਤ-ਰੋਜ਼ਾ ਫੈਕਲਟੀ ਡਿਵੈਲਪਮੈਂਟ ਪ੍ਰੋਗਰਾਮ ਦੀ ਅੱਜ ਸਮਾਪਤੀ ਹੋ ਗਈ। ਇਸ ਦਾ ਵਿਸ਼ਾ, ‘ਰਿਸਰਚ ਮੈਥੋਡੋਲਜੀਜ਼ ਐਂਡ ਸਟੈਟਟਿਕਸ ਫ਼ਾਰ ਸ਼ੋਸਲ ਸਾਇੰਸਿਜ਼’ ਸੀ ਜਿਸ ਦੇ ਅੰਤਰਗਤ ਉੱਚ-ਸਿੱਖਿਆ ਦੇ ਖੇਤਰ ਨਾਲ ਸਬੰਧਿਤ ਖੋਜ ਕਾਰਜਾਂ ਖ਼ਾਸ ਤੌਰ ਤੇ ਸਮਾਜਿਕ ਵਿਗਿਆਨਾਂ ਦੇ ਸੰਦਰਭ ਵਿੱਚ ਤਕਨੀਕਾਂ, ਪ੍ਰਣਾਲੀਆਂ, ਪੱਧਤੀਆਂ ਅਤੇ ਤਰੀਕਿਆਂ ਬਾਰੇ ਚਰਚਾ ਕਰਨਾ ਸੀ। ਕਾਲਜ ਪ੍ਰਿੰਸੀਪਲ ਡਾ. ਖੁਸ਼ਵਿੰਦਰ ਕੁਮਾਰ ਜੀ ਨੇ ਇਸ ਮੌਕੇ ਤੇ ਪ੍ਰੋਗਰਾਮ ਵਿੱਚ ਸ਼ਮੂਲੀਅਤ ਕਰਨ ਵਾਲੇ ਮੁੱਖ ਮਹਿਮਾਨ, ਮੁੱਖ ਵਕਤਾ, ਡੈਲੀਗੇਟਾਂ ਅਤੇ ਅਧਿਆਪਕਾਂ, ਸਮਾਜਿਕ ਵਿਗਿਆਨੀਆਂ ਦਾ ਸਵਾਗਤ ਕਰਦਿਆਂ ਕਿਹਾ ਕਿ ਸਮਾਜਿਕ ਵਿਗਿਆਨਾਂ ਨਾਲ ਸਬੰਧਿਤ ਖੋਜ ਦੇ ਉਦੇਸ਼ਾਂ ਵਿੱਚ ਵੱਡੇ ਪੱਧਰ ਤੇ ਤਬਦੀਲੀਆਂ ਆ ਰਹੀਆਂ ਹਨ ਅਤੇ ਉਹਨਾਂ ਵਿੱਚ ਅੰਤਰ-ਸੰਵਾਦ ਦੀਆਂ ਸੰਭਾਵਨਾਵਾਂ ਤੇ ਧਿਆਨ ਦਿੱਤਾ ਜਾਣਾ ਚਾਹੀਦਾ ਹੈ। ਇਸ ਪ੍ਰੋਗਰਾਮ ਦੀ ਪ੍ਰਧਾਨਗੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਾਈਸ-ਚਾਂਸਲਰ ਪ੍ਰੋ. (ਡਾ.) ਬੀ.ਐਸ.ਘੁੰਮਣ ਨੇ ਕੀਤੀ। ਉਹਨਾਂ ਨੇ ਇਸ ਪ੍ਰੋਗਰਾਮ ਨੂੰ ਆਯੋਜਿਤ ਕਰਨ ਲਈ ਪ੍ਰਬੰਧਕਾਂ ਅਤੇ ਕਾਲਜ ਨੂੰ ਵਧਾਈ ਦਿੱਤੀ ਅਤੇ ਦੱਸਿਆ ਕਿ ਕਿਵੇਂ ਮੌਜੂਦਾ ਦੌਰ ਵਿੱਚ ਬਿੱਗ ਡਾਟਾ ਅਤੇ ਡਿਜ਼ੀਟਲ ਤਕਨੀਕਾਂ ਖੋਜ-ਕਾਰਜਾਂ ਦਾ ਮੁਹਾਂਦਰਾ ਅਤੇ ਰੂਪ-ਰੇਖਾ ਬਦਲ ਰਹੀਆਂ ਹਨ। ਇਸ ਪ੍ਰੋਗਰਾਮ ਵਿੱਚ ਮੁੱਖ ਵਕਤਾ ਵਜੋਂ ਸ਼ਾਮਿਲ ਹੋਏ ਪ੍ਰੋ. ਆਰ.ਜੀ.ਕੋਠਾਰੀ, ਵੀ.ਐਨ.ਐਸ.ਜੀ. ਯੂਨੀਵਰਸਿਟੀ, ਸੂਰਤ ਦੇ ਸਾਬਕਾ ਵਾਈਸ ਚਾਂਸਲਰ ਅਤੇ ਐਮ.ਐਸ.ਯੂ.ਬੜੋਦਾ ਦੇ ਡੀਨ ਐਜੂਕੇਸ਼ਨ ਅਤੇ ਸਾਈਕਾਲੋਜੀ ਨੇ ਕਿਹਾ ਕਿ ਕੋਈ ਵੀ ਖੋਜ ਕਾਰਜ ਜਾਂ ਪ੍ਰੋਜੈਕਟ ਸ਼ੁਰੂ ਕਰਨ ਤੋਂ ਪਹਿਲਾਂ ਖੋਜ ਦੇ ਨੈਤਿਕ ਮੁੱਲਾਂ ਅਤੇ ਮੂਲ-ਸੱਚਾਈਆਂ ਨੂੰ ਧਿਆਨ ਵਿੱਚ ਰੱਖਣਾ ਜ਼ਰੂਰੀ ਹੈ।

ਇਸੇ ਸ਼ੈਸ਼ਨ ਵਿੱਚ ਬੋਲਦਿਆਂ ਡਾ. ਅਮਿਤ ਅਹੂਜਾ, ਜੀ.ਜੀ.ਐਸ.ਆਈ.ਪੀ. ਯੂਨੀਵਰਸਿਟੀ, ਦਿੱਲੀ ਨੇ ਬੋਲਦਿਆਂ ਕਿਹਾ ਕਿ ਖੋਜ ਲਈ ਵਿਸ਼ਾ ਚੁਨਣਾ, ਉਸਦੀ ਵਿਆਖਿਆ ਕਰਨਾ ਅਤੇ ਉਸ ਤੇ ਰਿਪੋਰਟ ਤਿਆਰ ਕਰਨਾ ਬੇਹੱਦ ਮਹੱਤਵਪੂਰਨ ਤੱਤ ਹਨ। ਪ੍ਰੋਗਰਾਮ ਦੇ ਦੂਜੇ ਦਿਨ ਪ੍ਰੋ. ਅਰਵਿੰਦ ਝਾਅ, ਡੀਨ ਸਕੂਲ ਆਫ਼ ਐਜੂਕੇਸ਼ਨ, ਬਾਬਾ ਸਾਹਿਬ ਭੀਮਰਾਉ ਅੰਬੇਦਕਰ ਯੂਨੀਵਰਸਿਟੀ ਲਖਨਉ ਨੇ ਖੋਜ-ਪ੍ਰਸ਼ਨਾਂ ਦੀ ਤਰਤੀਬ ਬਣਾਉਣ, ਉਦੇਸ਼ ਨਿਰਧਾਰਿਤ ਕਰਨ ਅਤੇ ਪਰਿਕਲਪਨਾ ਘੜ੍ਹਣ ਦੇ ਢੰਗਾਂ ਬਾਰੇ ਦੱਸਿਆ। ਪ੍ਰੋ. ਅਮਿਤ ਕੋਟਸ, ਡੀਨ, ਫੈਕਲਟੀ ਆਫ਼ ਐਜੂਕੇਸ਼ਨ, ਜੀ.ਐਨ.ਡੀ.ਯੂ. ਅਮ੍ਰਿੰਤਸਰ ਨੇ ਖੋਜ-ਕਾਰਜਾਂ ਖਾਸ ਕਰਕੇ ਅਕਾਦਮਿਕਤਾ ਤੌਰ ਲਈ, ਖੋਜ ਦਾ ਵਿਸ਼ਾ ਚੁਣਨ ਅਤੇ ਖੋਜ-ਕਾਰਜ ਤੇ ਪ੍ਰਸਤਾਵ ਲਿਖਣ ਦੇ ਵਧੀਆਂ ਤਰੀਕਿਆਂ ਬਾਰੇ ਚਰਚਾ ਕੀਤੀ।

ਡਾ. ਮਨਦੀਪ ਕੋਚਰ, ਬੀ.ਟੀ.ਟੀ.ਸੀ., ਬੰਬਈ ਨੇ ਵਿਸਥਾਰਤ ਢੰਗ ਨਾਲ ਖੋਜ ਵਿੱਚ ਕੇਸ-ਸਟੱਡੀ ਤਰੀਕੇ ਦੀ ਵਿਆਖਿਆ ਕੀਤੀ। ਇਸ ਤੋਂ ਬਾਅਦ ਡਾ. ਅਮਨਪ੍ਰੀਤ ਸਿੰਘ, ਸਕੂਲ ਆਫ਼ ਮੈਨੇਜਮੈਂਟ ਸਟੱਡੀਜ਼, ਪੰਜਾਬੀ ਯੂਨੀਵਰਸਿਟੀ, ਪਟਿਆਲਾ ਨੇ ਵੱਖ-ਵੱਖ ਤਰ੍ਹਾਂ ਦੇ ਖੋਜ-ਕਾਰਕਾਂ ਤੇ ਮਾਣਕਾਂ ਬਾਰੇ ਚਰਚਾ ਕਰਦਿਆਂ ਇਹਨਾਂ ਨੂੰ ਨਾਪਣ ਤੇ ਮਾਪਣ ਦੀਆਂ ਪ੍ਰਣਾਲੀਆਂ ਤੇ ਵਿਧੀਆਂ ਬਾਰੇ ਚਰਚਾ ਕੀਤੀ। ਐਚ.ਐਸ.ਐਨ.ਸੀ. ਯੂਨੀਵਰਸਿਟੀ, ਬੰਬਈ ਤੋਂ ਜੁੜੇ ਡਾ. ਰਾਜੀਵ ਝਾਅ ਨੇ ਗੁਣਾਤਮਿਕ ਤੇ ਗਿਣਨਾਤਮਿਕ ਖੋਜ-ਵਿਧੀਆਂ ਦੇ ਫ਼ਰਕ ਅਤੇ ਖ਼ਾਸ ਤੌਰ ਤੇ ਪ੍ਰੋਯੋਗਤਾਮਿਕ ਖੋਜ-ਵਿਧੀਆਂ ਬਾਰੇ ਦੱਸਿਆ। ਡਾ. (ਪ੍ਰੋ.) ਕੁਲਦੀਪ ਪੁਰੀ, ਯੂ.ਐਸ.ਉ.ਐਲ, ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਦੇ ਭਾਸ਼ਣ ਦਾ ਵਿਸ਼ਾ ਗੁਣਾਤਮਿਕ ਖੋਜ ਦੇ ਤਰੀਕਿਆਂ ਤੇ ਆਧਾਰਿਤ ਰਿਹਾ। ਡਾ. ਖੁਸ਼ਵਿੰਦਰ ਕੁਮਾਰ ਜੀ ਨੇ ਖੋਜ ਦੀਆਂ ਮਿਸ਼ਰਤ ਵਿਧੀਆਂ ਤੇ ਪੱਧਤੀਆਂ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ।

ਇਸ ਪ੍ਰੋਗਰਾਮ ਦੇ ਪੰਜਵੇਂ ਦਿਨ ਪ੍ਰੋ. ਡੀ.ਕੇ. ਮਦਾਨ, ਮੁੱਖੀ, ਸਕੂਲ ਆਫ਼ ਸ਼ੋਸਲ ਸਾਇੰਸਿਜ਼, ਪੰਜਾਬੀ ਯੂਨੀਵਰਸਿਟੀ, ਪਟਿਆਲਾ ਨੇ ਡਾਟਾ ਨੂੰ ਸੰਜੋਣ ਅਤੇ ਪੈਰਾਮੀਟ੍ਰਿਕ ਟੈਸਟਾਂ ਬਾਰੇ ਵਿਸਥਾਰ ਪੂਰਵਕ ਦੱਸਿਆ। ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸਕੂਲ ਆਫ਼ ਮੈਨੇਜਮੈਂਟ ਸਟੱਡੀਜ਼ ਦੇ ਡਾ. ਅਮਨਪ੍ਰੀਤ ਸਿੰਘ ਨੇ ਗਿਣਾਤਮਿਕ ਖੋਜ ਕਾਲਜਾਂ ਸਮੇਂ ਡਾਟਾ ਦੀ ਵਿਉਂਤ ਬਾਰੇ ਦੱਸਿਆ ਅਤੇ ਇਸ ਵਿੱਚ ਟੀ-ਟੈਸਟ, ਮੱਦਾਂ ਤੇ ਕਾਰਕਾਂ ਦੀ ਵਿਆਖਿਆ ਕਰਨ ਦੀ ਮਹਤੱਤਾ ਤੇ ਰੋਸ਼ਨੀ ਪਾਈ। ਡਾ. ਵਿਕਾਸਦੀਪ, ਯੂ.ਐਸ.ਬੀ.ਐਸ., ਰਿਜ਼ਨਲ ਸੈਂਟਰ ਤਲਵੰਡੀ ਸਾਬੋ, ਪਟਿਆਲਾ ਨੇ ਗਿਣਾਤਮਕ ਖੋਜ-ਤਰੀਕਿਆਂ ਦੀ ਵਿਆਖਿਆ ਬਾਰੇ ਨੁਕਤੇ ਸਾਂਝੇ ਕੀਤੇ। ਇਸ ਪ੍ਰੋਗਰਾਮ ਦੇ ਸਮਾਪਤੀ ਸਮਾਰੋਹ ਦੀ ਪ੍ਰਧਾਨਗੀ ਡਾ. ਇੰਦੂ ਮਲਹੋਤਰਾ, ਆਈ.ਏ.ਐਸ. (ਡੀ.ਪੀ.ਆਈ. ਕਾਲਜਾਂ) ਪੰਜਾਬ ਨੇ ਕੀਤੀ।ਉਨ੍ਹਾਂ ਕਿਹਾ ਕਿ ਕੋਵਿਡ-19 ਨੇ ਸਮਾਜਿਕ ਵਿਗਿਆਨਾ ਵਿੱਚ ਹੁੰਦੀ ਖੋਜ ਨੂੰ ਬੇਹੱਦ ਗੁੰਝਲਦਾਰ ਬਣਾ ਦਿੱਤਾ ਹੈ ਅਤੇ ਹੁਣ ਸਮਾਜਿਕ ਤੇ ਮਾਨਵੀ ਵਰਤਾਰਿਆਂ ਅਤੇ ਸਮੱਸਿਆਵਾਂ ਨੂੰ ਪੂਰਵ-ਨਿਰਧਾਰਤ ਮੁਲਾਂਕਣ-ਤਰੀਕਿਆਂ ਨਾਲ ਸੰਬੋਧਿਤ ਹੋਣਾ ਔਖਾ ਹੈ।

ਡਾ. ਇੰਦੂ ਮਲਹੋਤਰਾ ਨੇ ਇਸ ਪਲੇਟਫਾਰਮ ਤੋਂ ਜਾਣਕਾਰੀ ਦਿੰਦਿਆਂ ਏਡਜ਼ ਕਾਲਜਾਂ ਨਾਲ ਸਬੰਧਤ ਚਿਰਾਂ ਤੋਂ ਲਟਕਦੇ ਮੁੱਦਿਆਂ ਦੇ ਹੱਲ ਹੋਣ ਸਾਰੇ ਘੋਸ਼ਣਾ ਕੀਤੀ। ਜਿਨ੍ਹਾਂ ਵਿੱਚ ਏਡਿਡ ਕਾਲਜਾਂ ਦੀਆਂ 1925 ਪੋਸਟਾਂ, ਜੋ ਦੁਬਾਰਾ ਖਾਲੀ ਹੋ ਗਈਆਂ ਸਨ, ਨੂੰ ਭਰਨ ਦੀ ਪ੍ਰਵਾਨਗੀ, ਕਾਲਜਾਂ ਵੱਲੋਂ ਆਪਣੀ ਲੋੜ ਅਨੁਸਾਰ ਇੱਕ ਤੋਂ ਦੂਜੇ ਅਕਾਦਮਿਕ ਵਿਸ਼ੇ ਵਿਚ ਪੋਸਟ ਦੀ ਤਬਦੀਲੀ ਅਤੇ ਪ੍ਰਿੰਸੀਪਲਾਂ ਦੀ ਪੇ ਪ੍ਰੋਟੈਕਸ਼ਨ ਨੂੰ ਪ੍ਰਵਾਨ ਕਰਨ ਦਾ ਐਲਾਨ ਕੀਤਾ ਗਿਆ।

ਇਸ ਪ੍ਰੋਗਰਾਮ ਨੂੰ ਤਕਨੀਕੀ ਤੌਰ ਤੇ ਸਫ਼ਲ ਬਣਾਉਣ ਵਿੱਚ ਡਾ. ਹਰਮੋਹਨ ਸ਼ਰਮਾ, ਐਸਿਸਟੈਂਟ ਪ੍ਰੋਫੈਸਰ, ਮੋਦੀ ਕਾਲਜ, ਡਾ. ਪ੍ਰਗਟ ਗਰਚਾ, ਸੈਕਟਰੀ, ਸੀ.ਟੀ.ਈ.ਐਫ਼ (ਪੰਜਾਬ ਅਤੇ ਚੰਡੀਗੜ੍ਹ ਚੈਪਟਰ), ਡਾ. ਗਣੇਸ਼ ਕੁਮਾਰ ਸੇਠੀ, ਅਸਿੱਸਟੈਂਟ ਪ੍ਰੋਫੈਸਰ, ਮੋਦੀ ਕਾਲਜ, ਡਾ. ਯੋਗੇਸ਼ ਸ਼ਰਮਾ, ਐਸੋਸੀਏਟ ਪ੍ਰੋਫੈਸਰ, ਰਾਮਗੜ੍ਹੀਆ ਕਾਲਜ ਆਫ਼ ਐਜੂਕੇਸ਼ਨ, ਫਗਵਾੜਾ, ਡਾ. ਵਿਕਾਸ ਕੁਮਾਰ ਤੇਜੀ, ਐਸੋਸੀਏਟ ਪ੍ਰੋਫੈਸਰ, ਡੀ.ਏ.ਵੀ. ਕਾਲਜ ਆਫ਼ ਐਜੂਕੇਸ਼ਨ, ਐਸ.ਬੀ.ਐਸ.ਨਗਰ ਅਤੇ ਡਾ. ਰੋਹਿਤ ਸਚਦੇਵਾ, ਐਸਿਸਟੈਂਟ ਪ੍ਰੋਫੈਸਰ, ਮੋਦੀ ਕਾਲਜ ਦਾ ਵਿਸ਼ੇਸ਼ ਯੋਗਦਾਨ ਰਿਹਾ। ਪ੍ਰੋਗਰਾਮ ਵਿੱਚ ਸਮੂਹ ਸਟਾਫ਼ ਮੈਂਬਰਾਂ ਅਤੇ ਦੂਜੇ ਸੂਬਿਆਂ ਦੇ ਕਾਲਜਾਂ ਅਤੇ ਯੂਨੀਵਰਸਿਟੀਆਂ ਤੋਂ ਲਗਭਗ 1000 ਡੈਲੀਗੇਟਸ ਨੇ ਸ਼ਿਰਕਤ ਕੀਤੀ।

 
Day-1 Live Recording

 
Day-2 Live Recording

 
Day-3 Live Recording

 
Day-4 Live Recording

 
Day-5 Live Recording

 
Day-6 Live Recording

 

 
Day-7 Live Recording (Valedictory Session)


 
#fdp #sevendayFDP #facultydevelopmentprogramme #modicollege #CTEF #multanimalmodicollege #modicollegepatiala #vcpunjabiuniversitypatiala #dpicollegespunjab