Patiala: 06 March, 2019
‘Technoquest – 2019 held at Multani Mal Modi College’
Technoquest-2019 an inter-institutional IT Fest was organised by the Department of Computer Science of M M Modi College, Patiala today. It was a state-level festival of technical education and information technology. Dr. Trishanjit Kaur, Dean College Development Council, Punjabi University, Patiala presided over the valedictory function and congratulated the whole team for organizing such a useful event for the students. Principal Dr. Khushvinder Kumar welcomed the Chief Guest and participants from other colleges. He said that such functions Systematically equip the students with latest technical skills and innovative ideas. Dr. R. K. Bawa while addressing the students said that technical skills of the students improve their employability level and they contribute in the growth and development of the society. He congratulated the college for organizing such specialized functions.
Prof. Vinay Garg informed that 523 students participated in all the seven competitions from 14 educational institutions. Dr. Dharamveer Sharma, Dr. Vishal Goyal from Punjabi University, Patiala, Prof. Inderbir Kaur from Khalsa College, Patiala, prof. Subhash Chander From Govt. College for Girls, Patiala, Dr. Baljinder Kaur, Prof. Neena Sareen and Dr. Rupinder Singh from Multani Mal Modi College, Patiala acted as judges for Test your skills in C, Web Designing, Paper Presentation, Poster Presentation, IT Quiz, Spell Bee and Rangoli.
The results are as under:
1. ‘Test Your Skills in C’:
1st Category – Under Graduate:
1st Position: Prince Saini (Multani Mal Modi College, Patiala)
2nd Position: Pradeep Singh (Khalsa College, Patiala)
Consolation Prize: Shivani Singla (Multani Mal Modi College, Patiala)
(ii) Jagjeet Singh (Khalsa College, Patiala)
2nd Category – Post Graduate:
1st Position: Amanpreet Kaur (Govt. Mohindra College, Patiala)
2nd position: Veerpal Kaur (Public College, Samana)
2. Web Designing:
1st position: Umesh Garg, Gurpreet Singh (Public College, Samana)
2nd position: Shivam, Tehleel (Quest Group of Institution, Jhanjhri)
Consolation prizes: Harshdeep Arora, Rohit Nain (Multani Mal Modi College, Patiala)
3. Paper Presentation:
1st position: Shreya (A.S. College, Khanna)
2nd position: Ekshita (Public College, Samana)
Consolation prizes: (i) Shruti (Multani Mal Modi College, Patiala)
(ii) Aakshita (Public College Samana)
(iii) Arneet Kaur (A.S. College, Khanna)
4. Poster Presentation:
1st position: Kushaldeep Kaur (Multani Mal Modi College, Patiala)
2nd position: Japneet Kaur (Govt. College for Girls, Patiala)
Consolation prizes: (i) Nitania (Multani Mal Modi College, Patiala)
(ii) Azad and Nikhil (Public College Samana)
(iii) Hardeep Kaur (Govt. College for Girls, Patiala)

5. I.T. Quiz:
1st position: Team Opera (Multani Mal Modi College, Patiala)
2nd position: Team Yahoo (Mata Gujri College, Fatehgarh Sahib)
3rd position: (i) Team Google (Public College, Samana)
(ii) Team Cisco (Mata Sahib Kaur Khalsa Girls College of Education, Patiala)
6. Spell Bee – IT Words:
1st position: Komal (Multani Mal Modi College, Patiala)
2nd position: (i) Simarjit Singh Sohal (Govt. Mohindra College, Patiala)
(ii) Gurmeet Kaur (Khalsa College, Patiala)
Consolation prize: Ruchika Sharma (Khalsa College, Patiala)
7. Rangoli:
1st position: Bhavna and Mehak Jindal (Multani Mal Modi College, Patiala)
2nd position: Harpreet Kaur and Harpreet Kaur (G.N.Girls College, Patiala)
Consolation prize: Archna and Amanpreet Kaur (Khalsa College, Patiala)
Chief Guest gave away the prizes and certificates to the winners and participants. Mementoes were presented to the Chief Guest and Judges. Dr. Ganesh Kumar Sethi presented the vote of thanks. The stage was conducted by Dr. Harmohan Sharma. A large number of students and staff members were present on the occasion.


ਪਟਿਆਲਾ: 6 ਮਾਰਚ, 2019
ਮੋਦੀ ਕਾਲਜ ਨੇ ਆਯੋਜਿਤ ਕੀਤਾ ‘ਟੈਕਨੋਕੁਐਸਟ-2019’

ਅੱਜ ਇੱਥੇ ਮੁਲਤਾਨੀ ਮੱਲ ਮੋਦੀ ਕਾਲਜ ਦੇ ਕੰਪਿਊਟਰ ਸਾਇੰਸ ਵਿਭਾਗ ਵੱਲੋਂ ‘ਟੈਕਨੋਕੁਐਸਟ-2019’ – ਅੰਤਰ-ਇੰਸਟੀਚਿਉਟ ਆਈ.ਟੀ. ਮੇਲਾ ਕਰਵਾਇਆ ਜਿਸ ਦੇ ਇਨਾਮ ਵੰਡ ਸਮਾਰੋਹ ਦੀ ਪ੍ਰਧਾਨਗੀ ਡਾ. ਤ੍ਰਿਸ਼ਨਜੀਤ ਕੌਰ, ਡੀਨ, ਕਾਲਜ ਵਿਕਾਸ ਕੌਂਸਲ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਨੇ ਕੀਤੀ। ਉਨ੍ਹਾਂ ਨੇ ਇਸ ਪ੍ਰੋਗਰਾਮ ਦਾ ਸੰਚਾਲਨ ਕਰਨ ਵਾਲੀ ਸਾਰੀ ਟੀਮ ਨੂੰ ਵਧਾਈ ਦਿੱਤੀ ਅਤੇ ਭਾਗ ਲੈਣ ਵਾਲੇ ਸਾਰੇ ਵਿਦਿਆਰਥੀਆਂ ਨੂੰ ਸ਼ੁਭਕਾਮਨਾਵਾਂ ਭੇਟ ਕੀਤੀਆਂ। ਕਾਲਜ ਦੇ ਪ੍ਰਿੰਸੀਪਲ ਡਾ. ਖੁਸ਼ਵਿੰਦਰ ਕੁਮਾਰ ਜੀ ਨੇ ਮੁੱਖ ਮਹਿਮਾਨ, ਮੁਕਾਬਲਿਆਂ ਵਿੱਚ ਹਿੱਸਾ ਲੈਣ ਵਾਲੀਆਂ ਟੀਮਾਂ ਅਤੇ ਉਨ੍ਹਾਂ ਦੇ ਜੱਜਾਂ ਦਾ ਸਵਾਗਤ ਕੀਤਾ। ਉਨ੍ਹਾਂ ਨੇ ਕਿਹਾ ਕਿ ਅਜਿਹੇ ਪ੍ਰੋਗਰਾਮ ਯੋਜਨਾਬੱਧ ਤਰੀਕੇ ਨਾਲ ਵਿਦਿਆਰਥੀਆਂ ਨੂੰ ਤਕਨੀਕੀ ਕੌਸ਼ਲ ਅਤੇ ਭਵਿੱਖ ਮੁਖੀ ਵਿਚਾਰਾਂ ਨਾਲ ਲੈਸ ਕਰਦੇ ਹਨ। ਮੁੱਖ ਮਹਿਮਾਨ ਡਾ. ਆਰ. ਕੇ. ਬਾਵਾ ਨੇ ਦੱਸਿਆ ਕਿ ਤਕਨੀਕੀ ਹੁਨਰ ਦੀ ਪ੍ਰਾਪਤੀ ਨਾਲ ਵਿਦਿਆਰਥੀਆਂ ਨੂੰ ਨੌਕਰੀਆਂ ਲੈਣ ਵਿੱਚ ਬੇਹੱਦ ਅਸਾਨੀ ਹੋ ਜਾਂਦੀ ਹੈ ਅਤੇ ਇਸ ਨਾਲ ਉਹ ਸਮਾਜ ਦੀ ਭਲਾਈ ਅਤੇ ਉਨਤੀ ਵਿੱਚ ਵੱਡਮੁੱਲਾ ਯੋਗਦਾਨ ਪਾ ਸਕਦੇ ਹਨ।
ਪ੍ਰੋ. ਵਿਨੇ ਗਰਗ ਨੇ ਦੱਸਿਆ ਕਿ ਇਸ ਪ੍ਰੋਗਰਾਮ ਵਿੱਚ ਸੱਤ ਕਿਸਮ ਦੇ ਮੁਕਾਬਲਿਆਂ ਲਈ 523 ਨਾਮ ਦਰਜ ਕੀਤੇ ਗਏ। ਪੰਜਾਬੀ ਯੂਨੀਵਰਸਿਟੀ, ਪਟਿਆਲਾ ਸਮੇਤ 14 ਕਾਲਜਾਂ ਦੇ ਵਿਦਿਆਰਥੀਆਂ ਨੇ ਇਨ੍ਹਾਂ ਮੁਕਾਬਲਿਆਂ ਵਿੱਚ ਵੱਧ-ਚੜ੍ਹ ਕੇ ਹਿੱਸਾ ਲਿਆ। ਇਸ ਮੌਕੇ ਡਾ. ਧਰਮਵੀਰ ਸ਼ਰਮਾ, ਡਾ. ਵਿਸ਼ਾਲ ਗੋਇਲ ਪੰਜਾਬੀ ਯੂਨੀਵਰਸਿਟੀ, ਪਟਿਆਲਾ, ਖਾਲਸਾ ਕਾਲਜ ਤੋਂ ਪ੍ਰੋ. ਇੰਦਰਬੀਰ ਕੌਰ, ਸਰਕਾਰੀ ਕਾਲਜ ਲੜਕੀਆਂ, ਪਟਿਆਲਾ ਤੋਂ ਪ੍ਰੋ. ਸੁਭਾਸ਼ ਚੰਦਰ, ਮੁਲਤਾਨੀ ਮੱਲ ਮੋਦੀ ਕਾਲਜ ਤੋਂ ਡਾ. ਬਲਜਿੰਦਰ ਕੌਰ, ਪ੍ਰੋ. ਨੀਨਾ ਸਰੀਨ ਅਤੇ ਡਾ. ਰੁਪਿੰਦਰ ਸਿੰਘ ਨੇ ਜੱਜਾਂ ਦੀ ਜ਼ਿੰਮੇਵਾਰੀ ਨਿਭਾਈ। ਇਸ ਮੌਕੇ ਕਰਵਾਏ ਗਏ ਮੁਕਾਬਲਿਆਂ ਦੇ ਨਤੀਜੇ ਇਸ ਪ੍ਰਕਾਰ ਹਨ:
1. ਟੈਸਟ ਯੂਅਰ ਸਕਿੱਲਜ਼ ਇੰਨ ‘ਸੀ’:
ਪਹਿਲੀ ਸ਼੍ਰੇਣੀ – ਅੰਡਰ-ਗ੍ਰੈਜੂਏਟ:
ਪਹਿਲਾ ਸਥਾਨ: ਪ੍ਰਿੰਸ ਸੈਣੀ (ਮੁਲਤਾਨੀ ਮੱਲ ਮੋਦੀ ਕਾਲਜ, ਪਟਿਆਲਾ)
ਦੂਜਾ ਸਥਾਨ: ਪ੍ਰਦੀਪ ਸਿੰਘ (ਖਾਲਸਾ ਕਾਲਜ, ਪਟਿਆਲਾ)
ਕੌਨਸੋਲੇਸ਼ਨ ਪੁਰਸਕਾਰ: (i) ਸ਼ਿਵਾਨੀ ਸਿੰਗਲਾ (ਮੁਲਤਾਨੀ ਮੱਲ ਮੋਦੀ ਕਾਲਜ, ਪਟਿਆਲਾ)
ਜਗਜੀਤ ਸਿੰਘ (ਖਾਲਸਾ ਕਾਲਜ, ਪਟਿਆਲਾ)
ਦੂਜੀ ਸ਼੍ਰੇਣੀ – ਪੋਸਟ-ਗ੍ਰੈਜੂਏਟ:
ਪਹਿਲਾ ਸਥਾਨ: ਅਮਨਪ੍ਰੀਤ ਕੌਰ (ਸਰਕਾਰੀ ਮਹਿੰਦਰਾ ਕਾਲਜ, ਪਟਿਆਲਾ)
ਦੂਜਾ ਸਥਾਨ: ਵੀਰਪਾਲ ਕੌਰ (ਪਬਲਿਕ ਕਾਲਜ, ਸਮਾਣਾ)
2. ਵੱੈਬ ਡਿਜ਼ਾਈਨਿੰਗ:
ਪਹਿਲਾ ਸਥਾਨ: ਉਮੇਸ਼ ਗਰਗ, ਗੁਰਪ੍ਰੀਤ ਸਿੰਘ (ਪਬਲਿਕ ਕਾਲਜ, ਸਮਾਣਾ)
ਦੂਜਾ ਸਥਾਨ: ਸ਼ਿਵਮ, ਤਹਿਲੀਲ (ਕੁਅੇਸਟ ਗਰੁਪ ਆਫ਼ ਇੰਨਸਟੀਚਿਉਸ਼ਨਜ਼, ਝੰਜੇੜੀ)
ਕੌਨਸੋਲੇਸ਼ਨ ਪੁਰਸਕਾਰ: ਹਰਸ਼ਦੀਪ ਅਰੋੜਾ, ਰੋਹਿਤ ਨੈਨ (ਮੁਲਤਾਨੀ ਮੱਲ ਮੋਦੀ ਕਾਲਜ, ਪਟਿਆਲਾ)
3. ਪੇਪਰ ਪ੍ਰੈਜ਼ੈਨਟੇਸ਼ਨ:
ਪਹਿਲਾ ਸਥਾਨ: ਸ਼੍ਰੇਆ (ਏ.ਐਸ. ਕਾਲਜ, ਖੰਨਾ)
ਦੂਜਾ ਸਥਾਨ: ਇਕਸ਼ਿਤਾ (ਪਬਲਿਕ ਕਾਲਜ, ਸਮਾਣਾ)
ਕੌਨਸੋਲੇਸ਼ਨ ਪੁਰਸਕਾਰ: (i) ਸ਼ਰੁਤੀ (ਮੁਲਤਾਨੀ ਮੱਲ ਮੋਦੀ ਕਾਲਜ, ਪਟਿਆਲਾ)
(ii) ਅਕਸ਼ਿਤਾ (ਪਬਲਿਕ ਕਾਲਜ, ਸਮਾਣਾ)
ਅਰਨੀਤ ਕੌਰ (ਏ.ਐਸ. ਕਾਲਜ, ਖੰਨਾ)
4. ਪੋਸਟਰ ਪ੍ਰੈਜ਼ੈਨਟੇਸ਼ਨ:
ਪਹਿਲਾ ਸਥਾਨ: ਕੁਸ਼ਾਲਦੀਪ ਕੌਰ (ਮੁਲਤਾਨੀ ਮੱਲ ਮੋਦੀ ਕਾਲਜ, ਪਟਿਆਲਾ)
ਦੂਜਾ ਸਥਾਨ: ਜਪਨੀਤ ਕੌਰ (ਸਰਕਾਰੀ ਕਾਲਜ ਲੜਕੀਆਂ, ਪਟਿਆਲਾ)
ਕੌਨਸੋਲੇਸ਼ਨ ਪੁਰਸਕਾਰ: (i) ਨਿਤਾਨੀਆ (ਮੁਲਤਾਨੀ ਮੱਲ ਮੋਦੀ ਕਾਲਜ, ਪਟਿਆਲਾ)
(ii) ਅਜ਼ਾਦ ਅਤੇ ਨਿਖਿਲ (ਪਬਲਿਕ ਕਾਲਜ, ਸਮਾਣਾ)
(iii) ਹਰਦੀਪ ਕੌਰ (ਸਰਕਾਰ ਕਾਲਜ ਲੜਕੀਆਂ, ਪਟਿਆਲਾ)
5. ਆਈ.ਟੀ. ਕੁਇਜ਼:
ਪਹਿਲਾ ਸਥਾਨ: ਟੀਮ ਓਪੇਰਾ (ਮੁਲਤਾਨੀ ਮੱਲ ਮੋਦੀ ਕਾਲਜ, ਪਟਿਆਲਾ)
ਦੂਜਾ ਸਥਾਨ: ਟੀਮ ਯਾਹੂ (ਮਾਤਾ ਗੁਜਰੀ ਕਾਲਜ, ਫਤਿਹਗੜ੍ਹ ਸਾਹਿਬ)
ਕੌਨਸੋਲੇਸ਼ਨ ਪੁਰਸਕਾਰ: (i) ਟੀਮ ਗੂਗਲ (ਪਬਲਿਕ ਕਾਲਜ, ਸਮਾਣਾ)
(ii) ਟੀਮ ਸਿਸਕੋ (ਮਾਤਾ ਸਾਹਿਬ ਕੌਰ ਖ਼ਾਲਸਾ ਗਰਲਜ਼ ਕਾਲਜ ਆਫ਼
ਐਜੂਕੇਸ਼ਨ, ਪਟਿਆਲਾ)
6. ਸਪੈੱਲ ਬੀ – ਆਈ.ਟੀ. ਵਰਡਜ਼:
ਪਹਿਲਾ ਸਥਾਨ: ਕੋਮਲ (ਮੁਲਤਾਨੀ ਮੱਲ ਮੋਦੀ ਕਾਲਜ, ਪਟਿਆਲਾ)
ਦੂਜਾ ਸਥਾਨ: (i) ਸਿਮਰਜੀਤ ਸਿੰਘ ਸੋਹਲ (ਸਰਕਾਰੀ ਮਹਿੰਦਰਾ ਕਾਲਜ, ਪਟਿਆਲਾ)
(ii) ਗੁਰਮੀਤ ਕੌਰ (ਖ਼ਾਲਸਾ ਕਾਲਜ, ਪਟਿਆਲਾ)
ਕੌਨਸੋਲੇਸ਼ਨ ਪੁਰਸਕਾਰ: ਰੁਚਿਕਾ ਸ਼ਰਮਾ (ਖ਼ਾਲਸਾ ਕਾਲਜ, ਪਟਿਆਲਾ)

7. ਰੰਗੋਲੀ:
ਪਹਿਲਾ ਸਥਾਨ: ਭਾਵਨਾ ਅਤੇ ਮਹਿਕ ਜਿੰਦਲ (ਮੁਲਤਾਨੀ ਮੱਲ ਮੋਦੀ ਕਾਲਜ, ਪਟਿਆਲਾ)
ਦੂਜਾ ਸਥਾਨ: ਹਰਪ੍ਰੀਤ ਕੌਰ ਅਤੇ ਹਰਪ੍ਰੀਤ ਕੌਰ (ਜੀ.ਐਨ. ਗਰਲਜ਼ ਕਾਲਜ, ਪਟਿਆਲਾ)
ਕੌਨਸੋਲੇਸ਼ਨ ਪੁਰਸਕਾਰ: ਅਰਚਨਾ ਅਤੇ ਅਮਨਪ੍ਰੀਤ ਕੌਰ (ਖ਼ਾਲਸਾ ਕਾਲਜ, ਪਟਿਆਲਾ)
ਇਸ ਮੌਕੇ ਤੇ ਮੁੱਖ ਮਹਿਮਾਨ ਨੇ ਮੁਕਾਬਲਿਆਂ ਦੇ ਜੇਤੂਆਂ ਅਤੇ ਪ੍ਰਤੀਯੋਗੀਆਂ ਨੂੰ ਇਨਾਮ ਵੰਡੇ। ਮੁੱਖ ਮਹਿਮਾਨ ਅਤੇ ਜੱਜਾਂ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਡਾ. ਗਣੇਸ਼ ਸੇਠੀ ਜੀ ਨੇ ਧੰਨਵਾਦ ਦੇ ਸ਼ਬਦ ਕਹੇ। ਮੰਚ ਸੰਚਾਲਨ ਦੀ ਜ਼ਿੰਮੇਵਾਰੀ ਡਾ. ਹਰਮੋਹਨ ਸ਼ਰਮਾ ਨੇ ਬਾਖ਼ੂਬੀ ਨਿਭਾਈ। ਇਸ ਪ੍ਰੋਗਰਾਮ ਵਿੱਚ ਵਿਦਿਆਰਥੀਆਂ ਅਤੇ ਸਟਾਫ਼ ਮੈਂਬਰਾਂ ਨੇ ਵੱਡੀ ਗਿਣਤੀ ਵਿੱਚ ਭਾਗ ਲਿਆ।