ਮੋਦੀ ਕਾਲਜ ਦੇ ਪੰਜਾਬੀ ਵਿਭਾਗ ਵੱਲੋਂ ਭਾਸ਼ਾ, ਵਿਦਿਆ ਅਤੇ ਵਿਕਾਸੋ ਵਿਸ਼ੇ ਤੇ ਪ੍ਰੋ. ਹਰਕਿਸ਼ਨ ਸਿੰਘ ਮਹਿਤਾ ਦਾ ਭਾਸ਼ਣ ਕਰਵਾ ਕੇ ਮਨਾਇਆ ਗਿਆ ਮਾਤਭਾਸ਼ਾ ਦਿਵਸ

ਮੋਦੀ ਕਾਲਜ ਦੇ ਪੰਜਾਬੀ ਵਿਭਾਗ ਵੱਲੋਂ ਭਾਸ਼ਾ, ਵਿਦਿਆ ਅਤੇ ਵਿਕਾਸੋ ਵਿਸ਼ੇ ਤੇ ਪ੍ਰੋ. ਹਰਕਿਸ਼ਨ ਸਿੰਘ ਮਹਿਤਾ ਦਾ ਭਾਸ਼ਣ ਕਰਵਾ ਕੇ ਮਨਾਇਆ ਗਿਆ ਮਾਤਭਾਸ਼ਾ ਦਿਵਸ

DSC_0844 Prof. Harkishan Singh Mehta, Chief Guest Addressing the audience DSC_0827 DSC_0826 IF ਮੁਲਤਾਨੀ ਮੱਲ ਮੋਦੀ ਕਾਲਜ, ਪਟਿਆਲਾ ਦੇ ਪੰਜਾਬੀ ਵਿਭਾਗ ਵੱਲੋਂ ੋਮਾਤਭਾਸ਼ਾ ਦਿਵਸੋ ਸੰਬੰਧੀ ੋਭਾਸ਼ਾ, ਵਿੱਦਿਆ ਅਤੇ ਵਿਕਾਸੋ ਵਿਸ਼ੇ ਤੇ ਕਰਵਾਏ ਵਿਸ਼ੇਸ਼ ਭਾਸ਼ਣ ਦੌਰਾਨ ਬੋਲਦਿਆਂ ਪ੍ਰੋ. ਹਰਕਿਸ਼ਨ ਸਿੰਘ ਮਹਿਤਾ ਨੇ ਕਿਹਾ ਕਿ ਦੇਸ਼ ਦੇ ਸਰਵਪੱਖੀ ਵਿਕਾਸ ਲਈ ਹਰ ਬੱਚੇ ਨੂੰ ਅੱਠਵੀਂ ਜਮਾਤ ਤਕ ਦੀ ਮੁੱਢਲੀ, ਪੜ੍ਹਾਈ ਉਸ ਦੀ ਮਾਤਭਾਸ਼ਾ ਵਿਚ ਕਰਵਾਉਣੀ ਜ਼ਰੂਰੀ ਹੈ। ਜਿਸ ਵਿਦਿਆਰਥੀ ਨੂੰ ਮਾਤਭਾਸ਼ਾ ਵਿਚ ਚੰਗੀ ਮੁਹਾਰਤ ਹਾਸਲ ਹੈ, ਉਹ ਦੂਜੀਆਂ ਭਾਸ਼ਾਵਾਂ ਵੀ ਆਸਾਨੀ ਨਾਲ ਸਿੱਖ ਸਕਦਾ ਹੈ। ਫਰਾਂਸ, ਜਰਮਨੀ, ਜਪਾਨ, ਚੀਨ, ਸਵੀਡਨ, ਰੂਸ ਤੇ ਨਾਰਵੇ ਆਦਿ ਅਜਿਹੇ ਮੁਲਕ ਹਨ ਜਿਥੇ ਅੰਗਰੇਜ਼ੀ ਭਾਸ਼ਾ ਦੀ ਥਾਂ ਉਥੋਂ ਦੀਆਂ ਸਥਾਨਕ ਭਾਸ਼ਾਵਾਂ ਹੀ ਵਿਕਾਸ ਦਾ ਮਾਧਿਆਮ ਬਣੀਆਂ। ਪੋz. ਮਹਿਤਾ ਨੇ ਇਹ ਵੀ ਕਿਹਾ ਕਿ ਦੇਸ਼ ਦੀ ਵੰਡ ਤੋਂ ਬਾਅਦ ਮਾਤ ਭਾਸ਼ਾ ਨੂੰ ਫਿਰਕੂ ਨਜ਼ਰੀਏ ਤੋਂ ਵੇਖਦਿਆਂ ਸ਼ਹਿਰੀ ਵੱਸੋਂ ਦੇ ਇਕ ਵਰਗ ਨੇ ਪੰਜਾਬੀ ਦੀ ਥਾਂ ਹਿੰਦੀ ਨੂੰ ਆਪਣੀ ਮਾਂ ਬੋਲੀ ਦਰਜ ਕਰਵਾਇਆ, ਪਰੰਤੂ ਬਾਅਦ ਵਿਚ ਇਸ ਸੋਚ ਵਿਚ ਉਸਾਰੂ ਤਬਦੀਲੀ ਆਈ ਤੇ 1981 ਵਿਚ 80 ਪ੍ਰਤੀਸ਼ਤ ਨੇ ਤੇ 2001 ਵਿਚ 91.4 ਪ੍ਰਤੀਸ਼ਤ ਪੰਜਾਬੀਆਂ ਨੇ ਪੰਜਾਬੀ ਨੂੰ ਆਪਣੀ ਪਹਿਲੀ ਭਾਸ਼ਾ ਮੰਨਿਆ।

ਵਿਦਵਾਨ ਵਕਤਾ ਨੇ ਕਿਹਾ ਕਿ ਅਜੋਕੀਆਂ ਸ਼ਹਿਰੀ ਮਾਵਾਂ ਆਪਣੇ ਬੱਚਿਆਂ ਨਾਲ ਆਪਣੀ ਮਾਤਭਾਸ਼ਾ ਵਿਚ ਗੱਲ ਕਰਨੋਂ ਕਤਰਾਉਂਦੀਆਂ ਹਨ। ਇਹ ਰੁਝਾਨ ਆਉਣ ਵਾਲੇ ਸਮੇਂ ਲਈ ਨੁਕਸਾਨਦੇਹ ਹੋ ਸਕਦਾ ਹੈ ਕਿਉਂਕਿ ਕਿਸੇ ਵੀ ਸਮਾਜ ਦੀ ਉਸਾਰੀ ਉਸ ਸਮਾਜ ਦੀਆਂ ਨਰੋਈਆਂ ਸਭਿਆਚਾਰਕ ਤੇ ਭਾਸ਼ਾਈ ਪਰੰਪਰਾਵਾਂ ਤੇ ਨਿਰਭਰ ਕਰਦੀ ਹੈ। ਭਾਸ਼ਾਵਾਂ ਦੇ ਆਧਾਰ ਤੇ ਬਣੇ ਮੁਲਕਾਂ ਨੇ ਧਰਮ ਆਧਾਰਿਤ ਮੁਲਕਾਂ ਨਾਲੋਂ ਕਈ ਗੁਣਾਂ ਵਧੇਰੇ ਤਰੱਕੀ ਕੀਤੀ ਹੈ। ਪ੍ਰੋ. ਮਹਿਤਾ ਨੇ ਸਰੋਤਿਆਂ ਨੂੰ ਸੁਚੇਤ ਕਰਦਿਆਂ ਕਿਹਾ ਕਿ ਸਿਰਫ਼ ਆਪਣੇ ਸਭਿਆਚਾਰ ਤੇ ਭਾਸ਼ਾ ਨੂੰ ਹੀ ਸ੍ਰੇਸ਼ਠ ਮੰਨਣਾ ਹੰਕਾਰ ਦੀ ਨਿਸ਼ਾਨੀ ਹੈ। ਦੂਜੀਆਂ ਭਾਸ਼ਾਵਾਂ ਅਤੇ ਦੂਜੇ ਮੁਲਕਾਂ ਦੇ ਗਿਆਨ ਨੂੰ ਹਲੀਮੀ ਨਾਲ ਅਤੇ ਵਿਵੇਕਸ਼ੀਲ ਦ੍ਰਿਸ਼ਟੀ ਤੋਂ ਅਪਣਾ ਕੇ ਹੀ ਸਮਾਜ ਤੇ ਦੇਸ਼ ਨੂੰ ਤਰੱਕੀ ਦੇ ਰਾਹ ਤੋਰਿਆ ਜਾ ਸਕਦਾ ਹੈ।

ਕਾਲਜ ਦੇ ਪ੍ਰਿੰਸੀਪਲ ਡਾ. ਖੁਸ਼ਵਿੰਦਰ ਕੁਮਾਰ ਨੇ ਮਹਿਮਾਨਾਂ ਦਾ ਸਵਾਗਤ ਕਰਦਿਆਂ ਕਿਹਾ ਕਿ ਵਿੱਦਿਆ ਤੋਂ ਬਿਨਾਂ ਕੋਈ ਦੇਸ਼ ਤਰੱਕੀ ਨਹੀਂ ਕਰ ਸਕਦਾ ਤੇ ਵਿਦਿਆ ਭਾਸ਼ਾ ਦੇ ਮਾਧਿਅਮ ਰਾਹੀਂ ਹੀ ਹਾਸਲ ਕੀਤੀ ਜਾ ਸਕਦੀ ਹੈ। ਸੰਸਾਰ ਪੱਧਰ ਤੇ ਦੂਜੀਆਂ ਭਾਸ਼ਾਵਾਂ ਦੇ ਮੁਕਾਬਲੇ ਮਾਤ ਭਾਸ਼ਾ ਵਿੱਚ ਹਾਸਲ ਕੀਤੀ ਵਿਦਿਆ ਦੇ ਜ਼ਿਆਦਾ ਚੰਗੇ ਨਤੀਜੇ ਹਾਸਲ ਹੋ ਰਹੇ ਹਨ।

ਵਿਭਾਗ ਦੇ ਅਧਿਆਪਕ ਡਾ. ਹਰਚਰਨ ਸਿੰਘ ਨੇ ਪ੍ਰੋ. ਮਹਿਤਾ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਉਨ੍ਹਾਂ ਨੇ ਜਿਥੇ ਦੇਸ਼ ਅੰਦਰ ਚੱਲੀ ਅਧਿਆਪਕ ਲਹਿਰ ਵਿਚ ਇਕ ਦੂਰਦਰਸ਼ੀ ਆਗੂ ਵਜੋਂ ਰੋਲ ਨਿਭਾਇਆ ਹੈ, ਉਥੇ ਇੱਕ ਚਿੰਤਕ ਵਜੋਂ ਸਿੱਖਿਆ ਅਤੇ ਭਾਸ਼ਾਵਾਂ ਦੇ ਸਵਾਲਾਂ ਨੂੰ ਵਡੇਰੇ ਸਮਾਜਕ, ਆਰਥਿਕ ਤੇ ਸਭਿਆਚਾਰਕ ਪ੍ਰਸੰਗ ਵਿਚ ਸਮਝਣ ਤੇ ਪੇਸ਼ ਕਰਨ ਦਾ ਨਿਰੰਤਰ ਯਤਨ ਕੀਤਾ ਹੈ।

ਪੰਜਾਬੀ ਵਿਭਾਗ ਦੇ ਸਾਬਕਾ ਅਧਿਆਪਕ ਡਾ. ਰਸ਼ਪਾਲ ਸਿੰਘ ਨੇ ਇਸ ਅਵਸਰ ਤੇ ਬੋਲਦਿਆਂ ਕਿਹਾ ਕਿ ਸਾਨੂੰ ਉਰਦੂ, ਫਾਰਸੀ ਤੇ ਹੋਰ ਭਾਸ਼ਾਵਾਂ ਦੇ ਸਰੋਤਾਂ ਤੋਂ ਆਈ ਸ਼ਬਦਾਵਲੀ ਵਰਤਣੀ ਬੰਦ ਨਹੀਂ ਕਰਨੀ ਚਾਹੀਦਾ, ਨਹੀਂ ਤਾਂ ਸਾਡੀ ਭਾਸ਼ਾ ਦੀ ਸਮਰੱਥਾ ਘੱਟ ਜਾਵੇਗੀ।

ਇਸ਼ਨੂਰ ਘੁੰਮਣ, ਨਵੀਨ ਬਾਂਸਲ, ਹਰਮਨਜੀਤ, ਹਰਸਿਮਰਨ ਸਿੰਘ, ਪ੍ਰੋ. ਗੁਰਜੰਟ ਸਿੰਘ ਅਤੇ ਪ੍ਰੋ. ਹਰਵਿੰਦਰ ਸਿੰਘ ਨੇ ਵੀ ਵਿਚਾਰਚਰਚਾ ਵਿਚ ਸ਼ਿਰਕਤ ਕੀਤੀ।

ਡਾ. ਗੁਰਦੀਪ ਸਿੰਘ ਨੇ ਵਿਦਵਾਨ ਵਕਤਾ, ਮਹਿਮਾਨਾਂ, ਅਧਿਆਪਕਾਂ ਅਤੇ ਵਿਦਿਆਰਥੀਆਂ ਦਾ ਧੰਨਵਾਦ ਕੀਤਾ। ਪੰਜਾਬੀ ਵਿਭਾਗ ਦੇ ਮੁਖੀ ਪ੍ਰੋ. ਬਲਵੀਰ ਸਿੰਘ ਨੇ ਦਿਲਚਸਪ ਕਾਵਿਕਅੰਦਾਜ਼ ਵਿਚ ਮੰਚ ਸੰਚਾਲਨ ਕੀਤਾ।

ਡਾ. ਖੁਸ਼ਵਿੰਦਰ ਕੁਮਾਰ

ਪ੍ਰਿੰਸੀਪਲ

Similar News
A discussion on New Education Policy Draft was organized by Multani Mal Modi College
A discussion on New Education Policy Draft was organized by Multani Mal Modi College
Patiala: June 14, 2019 A discussion on New Education Policy Draft was organized by Multani Mal Modi College A discussion...
ਮੋਦੀ ਕਾਲਜ ‘ਚ ਮਨਾਇਆ ਵਿਸ਼ਵ ਤੰਬਾਕੂ ਮੁਕਤ ਦਿਵਸ
ਮੋਦੀ ਕਾਲਜ ‘ਚ ਮਨਾਇਆ ਵਿਸ਼ਵ ਤੰਬਾਕੂ ਮੁਕਤ ਦਿਵਸ
ਪਟਿਆਲਾ: 31 ਮਈ, 2019 ਮੋਦੀ ਕਾਲਜ ‘ਚ ਮਨਾਇਆ ਵਿਸ਼ਵ ਤੰਬਾਕੂ ਮੁਕਤ ਦਿਵਸ ਬੀਤੇ ਦਿਨੀ ‘ਵਿਸ਼ਵ ਤੰਬਾਕੂ ਮੁਕਤ ਦਿਵਸ’ ਮੌਕੇ ਸਥਾਨਕ...
M M Modi College wins Maharaja Yadvindra Singh Trophy General Sports Championship (Boys) sixth time and Rajkumari Amrit Kaur General Sports Championship (Girls) – 2016-17
M M Modi College wins Maharaja Yadvindra Singh Trophy General Sports Championship (Boys) sixth time and Rajkumari Amrit Kaur General Sports Championship (Girls) – 2016-17
Patiala: May 13, 2019   M M Modi College wins Maharaja Yadvindra Singh Trophy General Sports Championship (Boys) sixth time...
Shares