ਅੱਜ ਮੁਲਤਾਨੀ ਮੱਲ ਮੋਦੀ ਕਾਲਜ, ਪਟਿਆਲਾ ਦੇ ਸਮਾਜ ਵਿਗਿਆਨ ਵਿਭਾਗ ਵੱਲੋਂ ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ਨਸ਼ਿਆਂ ਵਿਰੁੱਧ ਜਾਗਰਤ ਕਰਨ ਲਈ ਸੈਮੀਨਾਰ ਆਯੋਜਿਤ ਕੀਤਾ। ਕਾਲਜ ਪ੍ਰਿੰਸੀਪਲ ਡਾ. ਖੁਸ਼ਵਿੰਦਰ ਕੁਮਾਰ ਨੇ ਨਸ਼ੇ ਨਾ ਕਰਨ ਲਈ ਦਸਖ਼ਤੀ ਮੁਹਿਮ ਦਾ ਆਗ਼ਾਜ ਕੀਤਾ। ਹਾਜ਼ਰੀਨ ਨਾਲ ਭਾਰਤ, ਖਾਸ ਕਰਕੇ ਪੰਜਾਬ ਵਿੱਚ, ਨਸ਼ਿਆਂ ਦੀ ਆਈ ਸੁਨਾਮੀ ਬਾਰੇ ਵਿਚਾਰ ਕਰਦਿਆਂ ਕਿਹਾ ਕਿ ਨਸ਼ੇ ਨਾਸ ਕਰ ਦਿੰਦੇ ਹਨ। ਇਨ੍ਹਾਂ ਤੋਂ ਬਚਨਾ ਹਰ ਇੱਕ ਲਈ ਜ਼ਰੂਰੀ ਹੈ।

ਕਾਲਜ ਦੇ ਡੀਨ ਵਿਦਿਆਰਥੀ ਭਲਾਈ ਅਤੇ ਮੁਖੀ ਰਾਜਨੀਤੀ ਸ਼ਾਸਤਰ ਵਿਭਾਗ ਪ੍ਰੋ. ਵੇਦ ਪ੍ਰਕਾਸ਼ ਸ਼ਰਮਾ ਨੇ ਪ੍ਰਿੰਸੀਪਲ ਨੂੰ ਜੀ ਆਇਆਂ ਕਹਿੰਦਿਆਂ ਪ੍ਰੋਗਰਾਮ ਬਾਰੇ ਸੰਖੇਪ ਜਾਣਕਾਰੀ ਦਿੱਤੀ। ਕਾਲਜ ਪ੍ਰਿੰਸੀਪਲ ਡਾ. ਖੁਸ਼ਵਿੰਦਰ ਕੁਮਾਰ ਨੇ ਪੰਜਾਬੀ ਗਾਇਕਾਂ ਦੁਆਰਾ ਗਾਏ ਗੀਤਾਂ ਦੀਆਂ ਉਦਾਹਰਨਾਂ ਦੇ ਕੇ ਦੱਸਿਆ ਕਿ ਪੰਜਾਬੀ ਕਲਾਕਾਰ ਵੀ ਨਸ਼ੇ ਵੱਲ ਪ੍ਰੇਰਿਤ ਕਰਨ ਲਈ ਮਾੜਾ ਰੋਲ ਨਿਭਾ ਰਹੇ ਹਨ।

ਇਸ ਪ੍ਰੋਗਰਾਮ ਦੀ ਖਾਸੀਅਤ ਇਹ ਸੀ ਕਿ ਇਹ ਪ੍ਰੋਗਰਾਮ ਵਿਭਾਗ ਦੇ ਵਿਦਿਆਰਥੀਆਂ ਵੱਲੋਂ ਖੁਦ ਹੀ ਤਿਆਰ ਅਤੇ ਪੇਸ਼ ਕੀਤਾ ਗਿਆ। ਸਮਾਜਿਕ ਵਿਗਿਆਨ ਵਿਭਾਗ ਦੇ ਅਧਿਆਪਕ ਮਿਸ ਦਲਜੀਤ ਕੌਰ, ਮਿਸ ਪਰਿਅੰਕਾਂ ਮਲਹੋਤਰਾ, ਮਿਸ ਨੀਲੂ ਸ਼ੁਕਲਾ, ਮਿਸ ਨਵਸ਼ਗਨਦੀਪ ਕੌਰ, ਮਿਸ ਰਾਖੀ, ਡਾ. ਪ੍ਰੋਮ ਸ਼ਰਮਾ, ਸ੍ਰੀ ਹਰਵਿੰਦਰ ਸਿੰਘ, ਸ੍ਰੀ ਧਰਮਪਾਲ ਸਿੰਘ ਦੀ ਅਗੁਵਾਈ ਵਿੱਚ ਹੋਏ ਇਸ ਪ੍ਰੋਗਰਾਮ ਵਿੱਚ ਕਾਲਜ ਵਿਦਿਆਰਥੀਆਂ ਸਰਿਸ਼ਟੀ, ਰਵੀ ਸਿੰਗਲਾ, ਤਨੁਜ ਲਾਂਬਾ, ਅਭਿਸ਼ੇਕ ਯਾਦਵ ਨੇ ਆਪਣੇ ਵਿਚਾਰਾਂ ਰਾਹੀਂ ਹਾਜ਼ਰੀਨ ਨੂੰ ਜਾਗਰਿਤ ਕੀਤਾ।

ਇਸ ਮੌਕੇ ਐਨ.ਐਸ.ਐਸ. ਅਫ਼ਸਰ ਡਾ. ਰਾਜੀਵ ਸ਼ਰਮਾ, ਡੀਨ ਆਰਟਸ ਪ੍ਰੋ. (ਮਿਸ) ਪੂਨਮ ਮਲਹੌਤਰਾ, ਪ੍ਰੋ. (ਮਿਸ) ਬਲਜਿੰਦਰ ਕੌਰ, ਪ੍ਰੋ. (ਮਿਸ) ਸ਼ੈਲੇਂਦਰ ਕੌਰ, ਪ੍ਰੋ. (ਮਿਸ) ਜਸਬੀਰ ਕੌਰ, ਪ੍ਰੋ. (ਮਿਸ) ਜਗਦੀਪ ਕੌਰ ਸ਼ਾਮਲ ਸਨ। ਸਟੇਜ ਸਕੱਤਰ ਦੀ ਭੂਮਿਕਾ ਪੂਨੀਤ ਕੌਰ, ਬੀ.ਏ. ਭਾਗ ਤੀਜਾ ਅਤੇ ਗੁਰਪ੍ਰੀਤ ਸਿੰਘ, ਬੀ.ਏ. ਭਾਗ ਪਹਿਲਾ ਨੇ ਨਿਭਾਈ। ਕਾਲਜ ਦੇ ਵਾਇਸ ਪ੍ਰਿੰਸੀਪਲ ਡਾ. ਵਿਨੇ ਜੈਨ ਨੇ ਸਭ ਦਾ ਧੰਨਵਾਦ ਕੀਤਾ।