Patiala: August 20, 2019
An Awareness Drive against Dengue at Multani Mal Modi College

An Interactive Awareness talk was oragnised at Multani Mal Modi College by Chief Medical Office Patiala in collaboration with NSS Unit of the College. The Health experts Dr. Sanjeev Kumar and Dr. Sumit Singh addressed the students about preventive and curative medical measures adopted by Civil Administration and Health Department regarding seasonal diseases including Dengue. College Principal Dr. Khushvinder Kumar welcomed the expert speakers and said that it is important to equip our communities with methods and techniques to eliminate such diseases.

Dr. Sumit Singh presented the data regarding dengue and various precautionary measures to prevent the spread of dengue. Dr. Sanjeev Kumar shared with the students various helpline numbers and emergency numbers for medical health in case of emergency. Dean Students Welfare Prof. Ved Parkash Sharma presented a vote of thanks and said that it is the responsibility of every citizen to keep the city clean and environment friendly. Large number of students and teachers attended the awareness drive.


 

ਪਟਿਆਲਾ: 20 ਅਗਸਤ, 2019

ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਮੌਸਮੀ ਬਿਮਾਰੀਆਂ ਸਬੰਧੀ ਜਾਗਰੁਕਤਾ ਮੁਹਿੰਮ

ਸਥਾਨਕ ਮੁਲਤਾਨੀ ਮੱਲ ਮੋਦੀ ਕਾਲਜ, ਪਟਿਆਲਾ ਵਿੱਖੇ ਅੱਜ ਸਥਾਨਕ ਚੀਫ਼ ਮੈਡੀਕਲ ਅਫ਼ਸਰ ਵੱਲੋਂ ਗਠਿਤ ਵਿਸ਼ੇਸ਼ ਟੀਮ ਦੁਆਰਾ ਕਾਲਜ ਦੇ ਐਨ.ਐਸ.ਐਸ. ਵਿੰਗ ਦੇ ਸਹਿਯੋਗ ਨਾਲ ਮੋਸਮੀ ਬਿਮਾਰੀਆਂ ਨਾਲ ਨਜਿੱਠਣ ਸਬੰਧੀ ਜਾਗਰੂਕਤਾ ਬਾਰੇ ਖ਼ਾਸ ਵਿਚਾਰ ਚਰਚਾ ਦਾ ਆਯੋਜਨ ਕੀਤਾ ਗਿਆ। ਸਿਹਤ ਮਾਹਿਰਾਂ ਡਾ. ਸੁਮੀਤ ਸਿੰਘ ਅਤੇ ਡਾ. ਸੰਜੀਵ ਕੁਮਾਰ ਦੀ ਟੀਮ ਤੇ ਆਧਾਰਿਤ ਟੀਮ ਨੇ ਕਾਲਜ ਦੇ ਵਿਦਿਆਰਥੀਆਂ ਨਾਲ ਡੇਂਗੂ ਅਤੇ ਅਜਿਹੀਆਂ ਹੋਰ ਮੋਸਮੀ ਬਿਮਾਰੀਆਂ ਬਾਰੇ ਵਿਭਾਗ ਅਤੇ ਸਥਾਨਿਕ ਪ੍ਰਸ਼ਾਸਨ ਵੱਲੋਂ ਚੁੱਕੇ ਜਾ ਰਹੇ ਕਦਮਾਂ ਬਾਰੇ ਚਰਚਾ ਕੀਤੀ। ਕਾਲਜ ਪ੍ਰਿੰਸੀਪਲ ਡਾ. ਖੁਸ਼ਵਿੰਦਰ ਕੁਮਾਰ ਜੀ ਨੇ ਇਸ ਮੌਕੇ ਪਹੁੰਚੇ ਸਿਹਤ ਮਾਹਿਰਾਂ ਦਾ ਸਵਾਗਤ ਕਰਦਿਆਂ ਅਤੇ ਵਿਦਿਆਰਥੀਆਂ ਨੂੰ ਸੰਬੋਧਿਤ ਕਰਦਿਆਂ ਕਿਹਾ ਕਿ ਸਾਨੂੰ ਸਮਾਜਿਕ ਜ਼ਿੰਮੇਵਾਰੀ ਵੱਜੋਂ ਅਜਿਹੇ ਤਰੀਕਿਆਂ ਅਤੇ ਤਕਨੀਕਾਂ ਤੋਂ ਜਾਣੂ ਹੋਣ ਦੀ ਜ਼ਰੂਰਤ ਹੈ ਜਿਹਨਾਂ ਨਾਲ ਡੇਂਗੂ ਵਰਗੀਆਂ ਬਿਮਾਰੀਆਂ ਦੇ ਫੈਲਾਓ ਤੋਂ ਪਹਿਲਾਂ ਹੀ ਇਹਨਾਂ ਸਬੰਧੀ ਲੋੜੀਂਦੇ ਪ੍ਰਬੰਧ ਪੂਰੇ ਕੀਤੇ ਜਾ ਸਕਣ। ਉਹਨਾਂ ਨੇ ਇਸ ਮੌਕੇ ਤੇ ਵਿਦਿਆਰਥੀਆਂ ਨਾਲ ਡੇਂਗੂ ਦੀ ਰੋਕਥਾਮ ਸਬੰਧੀ ਖ਼ਾਸ ਨੁਕਤੇ ਸਾਂਝੇ ਕੀਤੇ।
ਸਿਹਤ ਮਾਹਿਰ ਡਾ. ਸੰਜੀਵ ਕੁਮਾਰ ਨੇ ਸਿਹਤ ਵਿਭਾਗ ਵੱਲੋਂ ਜਾਰੀ ਕੀਤੇ ਹੈਲਪਲਾਈਨ ਨੰਬਰ ਵਿਦਿਆਰਥੀਆਂ ਨਾਲ ਸਾਂਝੇ ਕਰਦਿਆਂ ਦੱਸਿਆ ਕਿ ਸਿਹਤ ਵਿਭਾਗ ਪੂਰੀ ਤਰ੍ਹਾਂ ਨਾਲ ਮੁਸਤੈਦ ਹੈ ਅਤੇ ਵਿਦਿਆਰਥੀਆਂ ਅਤੇ ਸਮਾਜ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਲੋੜੀਂਦਾ ਸਹਿਯੋਗ ਦੇਣ। ਇਸ ਮੌਕੇ ਤੇ ਧੰਨਵਾਦ ਦਾ ਮਤਾ ਪ੍ਰੋ. ਵੇਦ ਪ੍ਰਕਾਸ਼, ਡੀਨ, ਵਿਦਿਆਰਥੀ ਭਲਾਈ ਨੇ ਪੇਸ਼ ਕੀਤਾ। ਉਹਨਾਂ ਨੇ ਕਿਹਾ ਕਿ ਅਜਿਹੀਆਂ ਬਿਮਾਰੀਆਂ ਦੇ ਮੁਕਾਬਲੇ ਲਈ ਸਾਨੂੰ ਨਾਗਰਿਕਾਂ ਵੱਜੋਂ ਜਿੱਥੇ ਸ਼ਹਿਰ ਨੂੰ ਸਾਫ਼-ਸੁਥਰਾ ਰੱਖਣਾ ਚਾਹੀਦਾ ਹੈ, ਉੱਥੇ ਵਾਤਾਵਰਨ ਬਚਾਉਣ ਵਿੱਚ ਵੀ ਹਿੱਸਾ ਪਾਉਣਾ ਚਾਹੀਦਾ ਹੈ। ਇਸ ਮੌਕੇ ਵੱਡੀ ਗਿਣਤੀ ਵਿੱਚ ਕਾਲਜ ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ਸ਼ਮੂਲੀਅਤ ਕੀਤੀ।