Patiala: 15th October, 2016

Inter Institutional Science Fair held at Multani Mal Modi College Patiala

Inter Institutional Science Fair was held at Multani Mal Modi College on the eve of Modi Jayanti on 15th October, 2016. A competition was held for Static Models, Working Models and Poster Presentation on the theme ‘Science for better future’. Around 402 students from 18 schools and 9 colleges participated in the Science fair. Dr. Khushvinder Kumar, Principal welcomed the Chief Guest, Judges and teachers of various competing institutes. Dr. Ashwani Sharma, Dean Biological Sciences spoke at length explaining the theme of the exhibits.

School Section:

In Poster Presentation Gurkirat and Pulkit Singla of Shivalik Public School, Patiala and Manshay and Kriti of DAV Public School, Patiala got 1st position, Navleen of Budha Dal Public School, Patiala and Sarabjeet and Jasmine of DAV Public School, Patiala bagged 2nd position and Pushpvir of Budha Dal Public School, Patiala got 3rd position and Dharampreet Singh of Sr. Sec. School, Punjabi University, Patiala got consolation prize.

In Static Model Category Harshikta, Aditi and Kanu of DAV Public School, Patiala and Hardik, Kavya and Gracy of Shivalik Public School, Patiala bagged 1st position, Bhavanpreet and Jobanjot Kaur, Savinder, Ravneet and Gautam of Career Academy School, Patiala got 2nd position and Prisha, Jassica and Sreyas of Budha Dal Public School, Patiala and got 3rd position. Komalpreet, Khushboo and Ashima of Bhupinder International School, Patiala got consolation prize in this category.

In Working Model Category Mansidak Singh and Shivam Singh of Saint Peter’s Academy, Patiala and Sahil, Varinderpal and Abhishek of DAV Public School, Patiala bagged 1st position, Drishti, Nanki and Saubhagya and Tanisha, Pariminder and Gurnoor of Bhupindra International Schoool, Patiala got 2nd position and Birinder, Yuvraj and Anmol of Budha Dal Public School, Patiala got 3rd position.

College Section:

In Poster Presentation Sonu Kumari and Sanju Pandey of M M Modi College, Patiala bagged 1st position, Pawanpreet, Mansi, Jaspreet Kaur and Rajdeep Kaur of M M Modi College, Patiala got 2nd position and Pahul Sandhu, Aarshpreet Kaur of M M Modi College, Patiala and Mandeep and Arpandeep of Govt. Mohindra College, Patiala got 3rd position.

In Static Model Category Vikram, Sanjeev and Ajay of Govt. Mohindra College, Patiala got 1st position, Ravish Mittal, Ruby Singla of M M Modi College, Patiala bagged 2nd position and Damanpreet, Romaldeep and Kushdeep Kaur of Govt. Mohindra College, Patiala got 3rd position.

In Working Model Category Simranpreet Singh, Gurdhiyan Singh and Ranjeet Singh of Govt. Mohindra College, Patiala got 1st position, Jaspreet Singh, Inderjeet Singh and Harbhajan Singh of Govt. Mohindra College, Patiala got 2nd position and Gurfateh Singh, Karan Sukhpal and Manthan of M M Modi College, Patiala got 3rd position.

The valedictory session of the Science Fair was presided over by Chief Guest Dr. Manoj Kumar Sharma, Head, School of Physics and Material Science, Thapar University, Patiala. The College Principal and the chief guest felicitated the winning teams and the individuals with prizes and certificates.

Dr. J. I. S.Khattar, Dr. Gurmel Singh and Dr. Baljit Singh were the judges for the college category competitions while Dr. Karamjeet Singh, Prof. Amarjit Singh and Prof. R.S.Bhullar performed as judges for the school category presentations conducted the stage.

Prof. Teena Pathak presented the vote of thanks.

ਪਟਿਆਲਾ: 15 ਅਕਤੂਬਰ, 2016

ਵਿਗਿਆਨ ਮੇਲਾ ਅਤੇ ਲੇਖ-ਲਿਖਣ ਮੁਕਾਬਲਾ ਕਰਵਾ ਕੇ ਮਨਾਈ ਮੋਦੀ ਜੈਅੰਤੀ

ਸਥਾਨਕ ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਮੋਦੀ ਜੈਅੰਤੀ ਦੇ ਅਵਸਰ ਤੇ ਲੇਖ-ਲਿਖਣ ਮੁਕਾਬਲਾ ਅਤੇ ਅੰਤਰ ਸੰਸਥਾ ਵਿਗਿਆਨ ਮੇਲਾ ਆਯੋਜਿਤ ਕੀਤਾ ਗਿਆ।

ਕਾਲਜ ਦੇ ਪ੍ਰਿੰਸੀਪਲ ਡਾ. ਖੁਸ਼ਵਿੰਦਰ ਕੁਮਾਰ ਨੇ ਬਾਹਰੋਂ ਆਏ ਵਿਦਵਾਨ ਅਧਿਆਪਕਾਂ ਅਤੇ ਵਿਦਿਆਰਥੀਆਂ ਦਾ ਸਵਾਗਤ ਕਰਦਿਆਂ ਕਿਹਾ ਕਿ ਅਜਿਹੇ ਮੇਲਿਆਂ ਦੀ ਮੁੱਖ ਭੂਮਿਕਾ ਸਕੂਲਾਂ ਅਤੇ ਕਾਲਜਾਂ ਦੇ ਵਿਦਿਆਰਥੀਆਂ ਵਿੱਚ ਵਿਗਿਆਨਕ ਸੋਚ ਵਿਕਸਿਤ ਕਰਨਾ ਅਤੇ ਆਪਣੇ ਜੀਵਨ ਵਿੱਚ ਖੋਜੀ ਬਿਰਤੀ ਨੂੰ ਉਤਸ਼ਾਹਿਤ ਕਰਨਾ ਹੈ। ਉਨ੍ਹਾਂ ਵਿਗਿਆਨਕ ਵਿਸ਼ਿਆਂ ਦੀ ਪੜ੍ਹਾਈ ਨੂੰ ਮਜ਼ਬੂਤ ਲੀਹਾਂ ਤੇ ਪਾਉਣ ਲਈ ਆਪਣਾ ਬਣਦਾ ਯੋਗਦਾਨ ਪਾਉਣ ਲਈ ਪ੍ਰਤਿਬੱਧਤਾ ਵੀ ਪ੍ਰਗਟਾਈ।

�ਸੁਨਹਿਰੇ ਭਵਿੱਖ ਦਾ ਵਿਗਿਆਨ� ਵਿਸ਼ੇ ਤੇ ਆਯੋਜਿਤ ਇਸ ਵਿਗਿਆਨ ਮੇਲੇ ਦੇ ਕਨਵੀਨਰ ਡਾ. ਅਸ਼ਵਨੀ ਸ਼ਰਮਾ ਨੇ ਦੱਸਿਆ ਕਿ 9 ਕਾਲਜਾਂ ਅਤੇ 18 ਸਕੂਲਾਂ ਦੇ ਲਗਭਗ 402 ਵਿਦਿਆਰਥੀਆਂ ਨੇ ਆਪਣੇ ਵਿਗਿਆਨਕ ਹੁਨਰ ਨੂੰ ਪੋਸਟਰਾਂ, ਸਟੈਟਿਕ ਮਾਡਲਾਂ ਤੇ ਵਰਕਿੰਗ ਮਾਡਲਾਂ ਰਾਹੀਂ ਪੇਸ਼ ਕੀਤਾ। ਸਕੂਲ ਵਰਗ ਦੀ ਪੋਸਟਰ ਪੇਸ਼ਕਾਰੀ ਵਿਚ ਸ਼ਿਵਾਲਿਕ ਪਬਲਿਕ ਸਕੂਲ, ਪਟਿਆਲਾ ਦੇ ਗੁਰਕੀਰਤ ਅਤੇ ਪੁਲਕਿਤ ਸਿੰਗਲਾ ਅਤੇ ਡੀ.ਏ.ਵੀ. ਪਬਲਿਕ ਸਕੂਲ, ਪਟਿਆਲਾ ਦੇ ਮਨਸ਼ੇ ਅਤੇ ਕ੍ਰਿਤੀ ਨੇ ਪਹਿਲਾ ਸਥਾਨ, ਬੁੱਢਾ ਦਲ ਪਬਲਿਕ ਸਕੂਲ, ਪਟਿਆਲਾ ਦੇ ਨਵਲੀਨ ਅਤੇ ਡੀ.ਏ.ਵੀ. ਪਬਲਿਕ ਸਕੂਲ, ਪਟਿਆਲਾ ਦੇ ਸਰਬਜੀਤ ਅਤੇ ਜੈਸਮੀਨ ਨੇ ਦੂਜਾ ਸਥਾਨ ਅਤੇ ਬੁੱਢਾ ਦਲ ਪਬਲਿਕ ਸਕੂਲ, ਪਟਿਆਲਾ ਦੇ ਪੁਸ਼ਪਵੀਰ ਅਤੇ ਸੀਨੀਅਰ ਸਕੈਂਡਰੀ ਸਕੂਲ, ਪੰਜਾਬੀ ਯੂਨੀਰਵਰਸਿਟੀ, ਪਟਿਆਲਾ ਨੇ ਤੀਜਾ ਸਥਾਨ ਅਤੇ ਸੀਨੀਅਰ ਸਕੈਂਡਰੀ ਸਕੂਲ, ਪੰਜਾਬੀ ਯੂਨੀਰਵਰਸਿਟੀ, ਪਟਿਆਲਾ ਦੇ ਧਰਮਪ੍ਰੀਤ ਸਿੰਘ ਨੇ ਕੰਸੋਲੇਸ਼ਨ ਪੁਰਸਕਾਰ ਹਾਸਲ ਕੀਤਾ। ਸਥਿਰ ਮਾਡਲ ਮੁਕਾਬਲੇ ਵਿਚ ਡੀ.ਏ.ਵੀ. ਪਬਲਿਕ ਸਕੂਲ, ਪਟਿਆਲਾ ਦੇ ਹਰਸ਼ਿਤਾ, ਅਦੀਤੀ, ਕੰਨੂ ਅਤੇ ਸ਼ਿਵਾਲਿਕ ਪਬਲਿਕ ਸਕੂਲ ਦੇ ਹਾਰਦਿਕ, ਕਾਵਯਾ ਅਤੇ ਗ੍ਰੇਸੀ ਨੇ ਪਹਿਲਾ ਸਥਾਨ, ਕੈਰਿਅਰ ਅਕੈਡਮੀ ਸਕੂਲ, ਪਟਿਆਲਾ ਦੇ ਭਵਨਪ੍ਰੀਤ, ਜੋਬਨਜੋਤ ਕੌਰ, ਸਵਿੰਦਰ, ਰਵਨੀਤ ਅਤੇ ਗੌਤਮ ਨੇ ਦੂਜਾ ਸਥਾਨ ਅਤੇ ਬੁੱਢਾ ਦਲ ਪਬਲਿਕ ਸਕੂਲ, ਪਟਿਆਲਾ ਦੇ ਪ੍ਰੀਸ਼ਾ, ਜੈਸਿਕਾ ਤੇ ਸ਼੍ਰੇਯਸ ਨੇ ਤੀਜਾ ਸਥਾਨ ਪ੍ਰਾਪਤ ਕੀਤਾ।

ਵਰਕਿੰਗ ਮਾਡਲ ਮੁਕਾਬਲੇ ਵਿਚ ਸੈਂਟ ਪੀਟਰਜ਼ ਅਕੈਡਮੀ, ਪਟਿਆਲਾ ਦੇ ਮਾਨਸਿਦਕ ਸਿੰਘ ਅਤੇ ਸ਼ਿਵਮ ਸਿੰਘ ਅਤੇ ਡੀ.ਏ.ਵੀ. ਪਬਲਿਕ ਸਕੂਲ, ਪਟਿਆਲਾ ਦੇ ਸਾਹਿਲ, ਵਰਿੰਦਰ ਪਾਲ ਤੇ ਅਭਿਸ਼ੇਕ ਨੇ ਪਹਿਲਾ ਸਥਾਨ, ਭੂਪਿੰਦਰਾ ਇੰਟਰਨੈਸ਼ਨਲ ਸਕੂਲ, ਪਟਿਆਲਾ ਦੇ ਦ੍ਰਿਸ਼ਟੀ, ਨਾਨਕੀ, ਸੌਭਾਗਿਆ, ਤਨੀਸ਼ਾ, ਪਰਮਿੰਦਰ ਅਤੇ ਗੁਰਨੂਰ ਨੇ ਦੂਜਾ ਸਥਾਨ ਅਤੇ ਬੁੱਢਾ ਦਲ ਪਬਲਿਕ ਸਕੂਲ, ਪਟਿਆਲਾ ਦੇ ਬਿਰੇਂਦਰ, ਯੁਵਰਾਜ ਤੇ ਅਨਮੋਲ ਨੇ ਤੀਜਾ ਸਥਾਨ ਪ੍ਰਾਪਤ ਕੀਤਾ।

ਕਾਲਜ ਵਰਗ ਦੇ ਪੋਸਟਰ ਮੁਕਾਬਲੇ ਵਿੱਚ ਮੁਲਤਾਨੀ ਮੱਲ ਮੋਦੀ ਕਾਲਜ ਪਟਿਆਲਾ ਦੀ ਸੋਨੂ ਕੁਮਾਰੀ, ਸੰਜੂ ਪਾਂਡੇ ਨੇ ਪਹਿਲਾ ਸਥਾਨ, ਮੁਲਤਾਨੀ ਮੱਲ ਮੋਦੀ ਕਾਲਜ, ਪਟਿਆਲਾ ਦੇ ਪਵਨਪ੍ਰੀਤ, ਮਾਨਸੀ, ਜਸਪ੍ਰੀਤ ਕੌਰ, ਰਾਜਦੀਪ ਕੌਰ ਨੇ ਦੂਜਾ ਸਥਾਨ ਅਤੇ ਮੁਲਤਾਨੀ ਮੱਲ ਮੋਦੀ ਕਾਲਜ, ਪਟਿਆਲਾ ਦੇ ਪਾਹੁਲ ਸੰਧੂ ਤੇ ਅਰਸ਼ਪ੍ਰੀਤ ਕੌਰ ਤੇ ਸਰਕਾਰੀ ਮਹਿੰਦਰਾ ਕਾਲਜ, ਪਟਿਆਲਾ ਦੇ ਮਨਦੀਪ ਤੇ ਅਰਪਨਦੀਪ ਨੇ ਤੀਜਾ ਸਥਾਨ ਹਾਸਲ ਕੀਤਾ। ਸਥਿਰ ਮਾਡਲ ਮੁਕਾਬਲੇ ਵਿਚ ਸਰਕਾਰੀ ਮਹਿੰਦਰਾ ਕਾਲਜ, ਪਟਿਆਲਾ ਦੇ ਵਿਕਰਮ, ਸੰਜੀਵ ਤੇ ਅਜੇ ਨੇ ਪਹਿਲਾ ਸਥਾਨ, ਮੁਲਤਾਨੀ ਮੱਲ ਮੋਦੀ ਕਾਲਜ, ਪਟਿਆਲਾ ਦੇ ਰਵੀਸ਼ ਮਿੱਤਲ ਤੇ ਰੂਬੀ ਸਿੰਗਲਾ ਨੇ ਦੂਜਾ, ਅਤੇ ਸਰਕਾਰੀ ਮਹਿੰਦਰਾ ਕਾਲਜ, ਪਟਿਆਲਾ ਦੇ ਦਮਨਪ੍ਰੀਤ, ਰੋਮਲਦੀਪ ਤੇ ਖੁਸ਼ਦੀਪ ਕੌਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਵਰਕਿੰਗ ਮਾਡਲ ਮੁਕਾਬਲੇ ਵਿਚ ਸਰਕਾਰੀ ਮਹਿੰਦਰਾ ਕਾਲਜ ਪਟਿਆਲਾ ਦੇ ਸਿਮਰਨਪ੍ਰੀਤ ਸਿੰਘ, ਗੁਰਧਿਆਨ ਸਿੰਘ ਤੇ ਰਣਜੀਤ ਸਿੰਘ ਨੇ ਪਹਿਲਾ ਸਥਾਨ, ਸਰਕਾਰੀ ਮਹਿੰਦਰਾ ਕਾਲਜ ਪਟਿਆਲਾ ਦੇ ਜਸਪ੍ਰੀਤ ਸਿੰਘ, ਇੰਦਰਜੀਤ ਸਿੰਘ ਤੇ ਹਰਭਜਨ ਸਿੰਘ ਨੇ ਦੂਜਾ ਸਥਾਨ ਅਤੇ ਮੁਲਤਾਨੀ ਮੱਲ ਮੋਦੀ ਕਾਲਜ, ਪਟਿਆਲਾ ਦੇ ਗੁਰਫਤਿਹ ਸਿੰਘ, ਕਰਨ ਸੁਖਪਾਲ ਅਤੇ ਮਨਥਨ ਨੇ ਤੀਜਾ ਸਥਾਨ ਪ੍ਰਾਪਤ ਕੀਤਾ।

ਡਾ. ਜੇ. ਆਈ. ਐਸ. ਖੱਟਰ, ਮੁਖੀ, ਡਿਪਾਰਟਮੈਂਟ ਆਫ਼ ਬੋਟਨੀ, ਪੰਜਾਬੀ ਯੂਨੀਵਰਸਿਟੀ, ਪਟਿਅਲਾ, ਡਾ. ਗੁਰਮੇਲ ਸਿੰਘ (ਪੰਜਾਬੀ ਯੂਨੀਵਰਸਿਟੀ, ਪਟਿਆਲਾ) ਅਤੇ ਡਾ. ਬਲਜੀਤ ਸਿੰਘ (ਪੰਜਾਬੀ ਯੂਨੀਵਰਸਿਟੀ, ਪਟਿਆਲਾ) ਨੇ ਕਾਲਜ ਵਰਗ ਦੇ ਮੁਕਾਬਲਿਆਂ ਲਈ ਜੱਜਾਂ ਦੇ ਫਰਜ਼ ਨਿਭਾਏ। ਸਕੂਲ ਪੱਧਰ ਦੇ ਮੁਕਾਬਲਿਆਂ ਲਈ ਪ੍ਰੋ. ਅਮਰਜੀਤ ਸਿੰਘ ਸਿੰਘ (ਸਰਕਾਰੀ ਮਹਿੰਦਰਾ ਕਾਲਜ, ਪਟਿਆਲਾ) ਤੇ ਪ੍ਰੋ. ਆਰ. ਐਸ. ਭੱਲਰ ਅਤੇ ਡਾ. ਕਵਲਜੀਤ ਸਿੰਘ (ਸਰਕਾਰੀ ਕਾਲਜ ਲੜਕੀਆਂ, ਪਟਿਆਲਾ) ਬਤੌਰ ਜੱਜ ਹਾਜ਼ਰ ਸਨ।

ਵਿਗਿਆਨ ਮੇਲੇ ਦੇ ਇਨਾਮ ਵੰਡ ਸਮਾਰੋਹ ਦੀ ਪ੍ਰਧਾਨਗੀ ਡਾ. ਮਨੋਜ ਕੁਮਾਰ ਸ਼ਰਮਾ, ਮੁਖੀ ਫਿਜ਼ੀਕਸ ਵਿਭਾਗ, ਥਾਪਰ ਯੂਨੀਵਰਸਿਟੀ, ਪਟਿਆਲਾ ਨੇ ਕੀਤੀ। ਕਾਲਜ ਪ੍ਰਿੰਸੀਪਲ ਡਾ. ਖੁਸ਼ਵਿੰਦਰ ਕੁਮਾਰ ਅਤੇ ਮੁੱਖ ਮਹਿਮਾਨ ਡਾ. ਮਨੋਜ ਕੁਮਾਰ ਸ਼ਰਮਾ ਨੇ ਜੇਤੂਆਂ ਨੂੰ ਮੈਡਲ ਅਤੇ ਸਰਟੀਫ਼ਿਕੇਟ ਤਕਸੀਮ ਕੀਤੇ।

ਡਾ. ਭਾਨਵੀ ਵਧਾਵਨ ਨੇ ਮੰਚ ਸੰਚਾਲਨ ਦਾ ਕਾਰਜ ਬਾਖੂਬੀ ਨਿਭਾਇਆ। ਪ੍ਰੋ. ਟੀਨਾ ਪਾਠਕ ਨੇ ਧੰਨਵਾਦ ਦਾ ਮਤਾ ਪੇਸ਼ ਕੀਤਾ। ਇਸ ਵਿਗਿਆਨ ਮੇਲੇ ਦੀ ਕਾਮਯਾਬੀ ਲਈ ਕਾਲਜ ਦੇ ਵੱਖ-ਵੱਖ ਵਿਗਿਆਨ ਵਿਭਾਗਾਂ ਦੇ ਅਧਿਆਪਕਾਂ ਨੇ ਅਣਥਕ ਮਿਹਨਤ ਕੀਤੀ।