Patiala: January 25, 2020
National Voters’ Day celebrated at Multani Mall Modi College, Patiala

National Voter Day was celebrated on January 25, 2020 at the local Multani Mall Modi College, Patiala. In the leadership of College Principal Dr. Khushvinder Kumar, all the staff and students swore to exercise their right to vote in a fair and fearless manner.

Sveep’s Nodal Officer and Dean Student Welfare Prof. Ved Prakash Sharma advised all the present students and teachers to exercise their right to vote and said that voting right is not only an authority but also a responsibility. It is essential and should be used without allurement. Oath-taking ceremony was exercised by a Satnam Singh, student from department of Punjabi. On this occasion, Dr. Gurdeep Singh, Head of the Punjabi Department, Dr. Manjit Kaur, Dr. Virpal Kaur, Dr. Davinder Singh and a large number of staff and students were present.

 
ਪਟਿਆਲਾ: 25 ਜਨਵਰੀ, 2020
ਮੁਲਤਾਨੀ ਮੱਲ ਮੋਦੀ ਕਾਲਜ, ਪਟਿਆਲਾ ਵਿੱਚ ਮਨਾਇਆ ਗਿਆ ਰਾਸ਼ਟਰੀ ਵੋਟਰ ਦਿਵਸ

ਸਥਾਨਕ ਮੁਲਤਾਨੀ ਮੱਲ ਮੋਦੀ ਕਾਲਜ, ਪਟਿਆਲਾ ਵਿਖੇ 25 ਜਨਵਰੀ, 2020 ਨੂੰ ਰਾਸ਼ਟਰੀ ਵੋਟਰ ਦਿਵਸ ਮਨਾਇਆ ਗਿਆ। ਕਾਲਜ ਪ੍ਰਿੰਸੀਪਲ ਡਾ. ਖੁਸ਼ਵਿੰਦਰ ਕੁਮਾਰ ਜੀ ਦੀ ਅਗਵਾਈ ਵਿੱਚ ਸਮੂਹ ਸਟਾਫ਼ ਅਤੇ ਵਿਦਿਆਰਥੀਆਂ ਨੇ ਆਪਣੇ ਵੋਟ ਅਧਿਕਾਰ ਦੀ ਵਰਤੋਂ ਨਿਰਪੱਖ ਅਤੇ ਬਿਨ੍ਹਾਂ ਡਰ-ਭੈਅ ਤੋਂ ਕਰਨ ਦੀ ਸਹੁੰ ਚੁੱਕੀ। ਸਵੀਪ ਦੇ ਨੋਡਲ ਅਫ਼ਸਰ ਤੇ ਡੀਨ ਵਿਦਿਆਰਥੀ ਭਲਾਈ ਪ੍ਰੋ. ਵੇਦ ਪ੍ਰਕਾਸ਼ ਸ਼ਰਮਾ ਨੇ ਮੌਜੂਦਾ ਵਿਦਿਆਰਥੀਆਂ ਤੇ ਅਧਿਆਕਾਂ ਨੁੰ ਵੋਟ ਅਧਿਕਾਰ ਦੀ ਸੁਚੱਜੀ ਵਰਤੋਂ ਦੀ ਸਲਾਹ ਦਿੰਦਿਆਂ ਕਿਹਾ ਕਿ ਵੋਟ ਅਧਿਕਾਰ ਇੱਕ ਅਧਿਆਰ ਹੀ ਨਹੀਂ ਸਗੋਂ ਜ਼ਿੰਮੇਵਾਰੀ ਵੀ ਹੈ। ਇਸ ਦੀ ਵਰਤੋਂ ਜ਼ਰੂਰੀ ਹੈ ਅਤੇ ਬਿਨ੍ਹਾਂ ਕਿਸੇ ਲਾਲਚ ਤੋਂ ਕਰਨੀ ਚਾਹੀਦੀ ਹੈ। ਹਾਜ਼ਰੀਨ ਨੂੰ ਸਹੁੰ ਚੁਕਾਉਣ ਦੀ ਰਸਮ ਐਮ.ਏ. ਪੰਜਾਬੀ ਦੇ ਵਿਦਿਆਰਥੀ ਸਤਨਾਮ ਸਿੰਘ ਨੇ ਨਿਭਾਈ। ਇਸ ਸਮੇਂ ਪੰਜਾਬੀ ਵਿਭਾਗ ਦੇ ਮੁਖੀ ਡਾ. ਗੁਰਦੀਪ ਸਿੰਘ, ਡਾ. ਮਨਜੀਤ ਕੌਰ, ਡਾ. ਵੀਰਪਾਲ ਕੌਰ, ਡਾ. ਦਵਿੰਦਰ ਸਿੰਘ ਅਤੇ ਵੱਡੀ ਗਿਣਤੀ ਵਿੱਚ ਸਟਾਫ਼ ਅਤੇ ਵਿਦਿਆਰਥੀ ਮੌਜੂਦ ਸਨ।

 
https://www.facebook.com/mmmcpta/posts/1437680593073393
#mhrd #hrdministry #ugc #mmmcpta #multanimalmodicollegepatiala #modi #modicollege #modicollegepatiala #punjabiuniversity #pup #punjabiuniversitypatiala #nationalvotersday #SVEEP #votersday