Patiala: August 13, 2020

Multani Mal Modi College organized Online Quiz Competition dedicated to Shri Guru Teg Bahadur Ji

Multani Mal Modi College, Patiala organized on online quiz to mark the 400th birth anniversary of Guru Teg Bahadur under guidelines of Director Education Department (Colleges) SAS Nagar, Mohali, Punjab in collaboration with National Service Scheme (NSS), National Cadet Corps (NCC) and Bharat Scouts and Guides (BSG) for students of various universities and colleges. This quiz was based on the teachings and banni of Shri Guru Teg Bahadur Principal Dr. Khushvinder Kumar said that this quiz is a platform to bring awareness about relevance and importance of Martydom and sacrifice of Guru Teg Bahadur Ji. He motivated the students to adopt teachings and wisdom of Guru Ji to live a healthy and happy life.
The organizing secretary of this event Dr. Rajeev Sharma, told that in this complicated and technology drive life, the young generation should learn kindness, simplicity and caring for the world by learning from banni of Guru Ji. The sacrifice of Guru Teg Bahadur Ji is a lighthouse of disciplined and spiritual richness leading to meaningful life.
In this quiz more than 250 students from 50 various educational institutes and colleges participated. The link was open for 20 minutes only so that students may prepare for the answers. NSS Programme Officers Prof. Jagdeep Kaur, Dr. Harmohan Sharma, NCC Incharges Dr. Poonam Sharma, Dr. Rohit Sachdeva, Incharges of Bharat Scouts and Guides Dr. Veenu Jain and Dr. Rupinder Singh worked tirelessly to make this event successful.
The winners are:
First position: Jaspreet Singh, Sukhvinder Kaur, Neerja of Multani Mal Modi College Patiala, Preet Kamal Kaur and Sukh Sehaj Singh of Punjabi University Patiala and Navjot Kaur of PMN College Rajpura won first position.
Second position: Harpreet Kaur, Harpreet Singh, Ramneek Kaur and Navjosh of Multani Mal Modi College Patiala won second position.
Third position: Himani Khetarpal and Kulbir Kaur of Mata Sahib Kaur Khalsa Girls College of Education Patiala, Amarjeet Kaur of MPN college Mullana (Ambala), Davinder Singh of GMS RAOMAJRA, Gurleen Kaur of Maharishi Markandeshwar (Deemed to be) University, Mullana, Ambala, Jasleen Kaur of Akal College of Education, Mastuana Sahib, Sangrur, Shama of NYK, Reetika Sachdeva, Devika Sachdeva, Loveneet Kaur and Paramnoor Kaur of Multani Mal Modi College, Patiala won third position.
The winners were awarded with merit certificates.

ਪਟਿਆਲਾ: 13 ਅਗਸਤ, 2020

ਮੋਦੀ ਕਾਲਜ ਵਿੱਖੇ ਗੁਰੂ ਤੇਗ ਬਹਾਦਰ ਜੀ ਨੂੰ ਸਮਰਪਿਤ ਆਨਲਾਈਨ ਕੁਇੱਜ਼ ਮੁਕਾਬਲੇ ਕਰਵਾਏ ਗਏ

ਸਥਾਨਕ ਮੁਲਤਾਨੀ ਮੱਲ ਮੋਦੀ ਕਾਲਜ, ਪਟਿਆਲਾ ਵੱਲੋਂ ਗੁਰੂ ਤੇਗ ਬਹਾਦਰ ਜੀ ਦੇ 400 ਵੇਂ ਪ੍ਰਕਾਸ਼ ਉਤਸਵ ਦੇ ਸੰਦਰਭ ਵਿੱਚ ਡਾਇਰੈਕਟਰ ਸਿੱਖਿਆ ਵਿਭਾਗ (ਕਾਲਜਾਂ) ਐਸ.ਏ.ਐਸ. ਨਗਰ ਮੁਹਾਲੀ ਦੇ ਦਿਸ਼ਾ ਨਿਰੇਦਸ਼ਾਂ ਅਨੁਸਾਰ ਕਾਲਜ ਦੇ ਰਾਸ਼ਟਰੀ ਸੇਵਾ ਯੋਜਨਾ (ਐਨ.ਐਸ.ਐਸ.) ਵਿੰਗ, ਰਾਸ਼ਟਰੀ ਕੈਡਿਟ ਕੋਰਪਸ (ਐਨ.ਸੀ.ਸੀ.) ਅਤੇ ਭਾਰਤ ਸਕਾਊਟਸ ਐਂਡ ਗਾਈਡਸ (ਬੀ.ਐਸ.ਜੀ0 ਵੱਨੋਂ ਸਾਂਝੇ ਤੌਰ ਤੇ ਵਿਦਿਆਰਥੀਆਂ ਲਈ ਇੱਕ ਕੁਇੱਜ਼ ਮੁਕਾਬਲੇ ਦਾ ਆਯੋਜਨ ਕੀਤਾ ਗਿਆ। ਇਸ ਕੁਇੱਜ਼ ਨੂੰ ਆਯੋਜਿਤ ਕਰਨ ਦਾ ਮੁੱਖ ਮੰਤਵ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਅਤੇ ਸਿੱਖਿਆਵਾਂ ਤੋਂ ਵਿਦਿਆਰਥੀਆਂ ਨੂੰ ਜਾਣੂ ਕਰਵਾਉਣਾ ਸੀ। ਕਾਲਜ ਪ੍ਰਿੰਸੀਪਲ ਡਾ. ਖੁਸ਼ਵਿੰਦਰ ਕੁਮਾਰ ਜੀ ਨੇ ਇਸ ਮੌਕੇ ਗੁਰੂ ਜੀ ਦੀ ਲਾਸਾਨੀ ਸ਼ਹਾਦਤ ਅਤੇ ਕੁਰਬਾਨੀ ਨੂੰ ਯਾਦ ਕਰਦਿਆਂ ਕਿਹਾ ਕਿ ਇਸ ਕੁਇੱਜ਼ ਮੁਕਾਬਲੇ ਰਾਹੀਂ ਕਾਲਜ ਦਾ ਉਦੇਸ਼ ਵਿਦਿਆਰਥੀਆਂ ਨੂੰ ਗੁਰੂ ਤੇਗ ਬਹਾਦਰ ਜੀ ਦੇ ਜੀਵਨ-ਮੁੱਲਾਂ ਤੇ ਬਾਣੀ ਆਧਾਰਿਤ ਗਿਆਨ ਬਾਰੇ ਜਾਣਕਾਰੀ ਦੇਣਾ ਸੀ ਤਾਂ ਕਿ ਉਹ ਗੁਰੂ ਜੀ ਦੇ ਉਪਦੇਸ਼ਾਂ ਅਨੁਸਾਰ ਜੀਵਨ ਨੂੰ ਖੁਸ਼ਹਾਲ ਤੇ ਸੁਖੀ ਬਣਾ ਸਕਣ।
ਇਸ ਮੌਕੇ ਤੇ ਡਾ. ਰਾਜੀਵ ਸ਼ਰਮਾ, ਪ੍ਰੋਗਰਾਮ ਅਫ਼ਸਰ, ਐਨ.ਐਸ.ਐਸ. ਨੇ ਇਸ ਪ੍ਰੋਗਰਾਮ ਦੇ ਪ੍ਰਬੰਧਕੀ ਸਕੱਤਰ ਦੇ ਤੌਰ ਤੇ ਦੱਸਿਆ ਕਿ ਅੱਜ ਦੀ ਤਕਨੀਕ ਆਧਾਰਿਤ ਤੇਜ਼ ਰਫ਼ਤਾਰ ਦੁਨੀਆਂ ਵਿੱਚ ਗੁਰੂ ਜੀ ਦੀਆਂ ਸਿੱਖਿਆਵਾਂ ਤੋਂ ਸੇਧ ਲੈ ਕੇ ਦਿਆਲਤਾ, ਸਾਧਾਰਣ ਜੀਵਨ-ਜਾਂਚ ਅਤੇ ਦੂਜਿਆ ਲਈ ਬਲੀਦਾਨ ਵਰਗੇ ਗੁਣਾਂ ਦੇ ਧਾਰਣੀ ਬਣਿਆ ਜਾ ਸਕਦਾ ਹੈ। ਗੁਰੂ ਜੀ ਦੀ ਕੁਰਬਾਨੀ ਸਦਾ ਹੀ ਚਾਨਣ-ਮੁਨਾਰੇ ਦਾ ਕੰਮ ਕਰਦੀ ਰਹੇਗੀ।
ਇਸ ਆਨਲਾਈਨ ਕੁਇੱਜ਼ ਮੁਕਾਬਲੇ ਵਿੱਚ 50 ਤੋਂ ਵੱਧ ਸਕੂਲਾਂ/ਕਾਲਜਾਂ/ਯੂਨੀਵਰਸਿਟੀਆਂ ਦੇ 232 ਵਿਦਿਆਰਥੀਆਂ ਨੇ ਭਾਗ ਲਿਆ। ਇਸ ਕੁਇੱਜ਼ ਦਾ ਲਿੰਕ ਸਿਰਫ਼ 20 ਮਿੰਟ ਲਈ ਖੁੱਲਾ ਰਿਹਾ ਜਿਸ ਦੌਰਾਨ ਵਿਦਿਆਰਥੀਆਂ ਨੇ ਆਪਣੇ-ਆਪਣੇ ਜਵਾਬ ਤਿਆਰ ਕੀਤੇ।
ਇਸ ਮੁਕਾਬਲੇ ਦੇ ਜੇਤੂ ਵਿਦਿਆਰਥੀ ਹਨ:
ਪਹਿਲਾ ਸਥਾਨ: ਇਸ ਮੁਕਾਬਲੇ ਵਿੱਚ ਮੁਲਤਾਨੀ ਮੱਲ ਮੋਦੀ ਕਾਲਜ ਪਟਿਆਲਾ ਦਾ ਜਸਪ੍ਰੀਤ ਸਿੰਘ, ਸੁਖਵਿੰਦਰ ਕੌਰ, ਨੀਰਜਾ, ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਪ੍ਰੀਤ ਕਮਲ ਕੌਰ ਅਤੇ ਸੁਖਸਹਿਜ ਸਿੰਘ ਅਤੇ ਪਟੇਲ ਮੈਮੋਰੀਅਲ ਕਾਲਜ ਰਾਜਪੁਰਾ ਦੀ ਨਵਜੋਤ ਕੌਰ ਸਾਂਝੇ ਰੂਪ ਨਾਲ ਪਹਿਲੇ ਸਥਾਨ ਤੇ ਰਹੇ।
ਦੂਸਰਾ ਸਥਾਨ: ਇਸ ਮੁਕਾਬਲੇ ਵਿੱਚ ਮੁਲਤਾਨੀ ਮੱਲ ਮੋਦੀ ਕਾਲਜ ਪਟਿਆਲਾ ਦੀ ਹਰਪ੍ਰੀਤ ਕੌਰ, ਹਰਪ੍ਰੀਤ ਸਿੰਘ, ਰਮਨੀਕ ਕੌਰ ਅਤੇ ਨਵਜੋਸ਼ ਸਾਂਝੇ ਰੂਪ ਨਾਲ ਦੂਸਾਰੇ ਸਥਾਨ ਤੇ ਰਹੇ।
ਤੀਸਰਾ ਸਥਾਨ: ਇਸ ਮੁਕਾਬਲੇ ਵਿੱਚ ਮਾਤਾ ਸਾਹਿਬ ਕੌਰ ਖਾਲਸਾ ਗਰਲਜ਼ ਕਾਲਜ ਆਫ਼ ਐਜੂਕੇਸ਼ਨ ਪਟਿਆਲਾ ਦੀ ਹਿਮਾਨੀ ਖੇਤਰਪਾਲ ਅਤੇ ਕੁਲਬੀਰ ਕੌਰ, ਐਮ.ਪੀ.ਐਨ. ਕਾਲਜ ਮੁਲਾਨਾ (ਅੰਬਾਲਾ) ਦੀ ਅਮਰਜੀਤ ਕੌਰ, ਜੀ.ਐਮ.ਐਸ. ਰਾਓਮਾਜਰਾ ਦਾ ਦਵਿੰਦਰ ਸਿੰਘ, ਮਹਾਰੀਸ਼ੀ ਮਾਰਕੰਡੇਸ਼ਵਰ (ਡੀਮਡ ਟੂ ਬੀ) ਯੂਨੀਵਰਸਿਟੀ, ਮੁਲਾਨਾ, ਅੰਬਾਲਾ ਦੀ ਗੁਰਲੀਨ ਕੌਰ, ਅਕਾਲ ਕਾਲਜ ਆਫ਼ ਐਜੂਕੇਸ਼ਨ, ਮਸਤੁਆਣਾ ਸਾਹਿਬ, ਸੰਗਰੂਰ ਦੀ ਜਸਲੀਨ ਕੌਰ, ਐਨ.ਵਾਈ.ਕੇ. ਦੀ ਸ਼ਮਾ, ਮੁਲਤਾਨੀ ਮੱਲ ਮੋਦੀ ਕਾਲਜ ਪਟਿਆਲਾ ਦੀ ਰੀਤੀਕਾ ਸਚਦੇਵਾ, ਦੇਵੀਕਾ ਸਚਦੇਵਾ, ਲਵਨੀਤ ਕੌਰ ਅਤੇ ਪਰਮਨੂਰ ਕੌਰ ਸਾਂਝੇ ਰੂਪ ਨਾਲ ਤੀਸਰੇ ਸਥਾਨ ਤੇ ਰਹੇ।
ਇਸ ਪ੍ਰੋਗਰਾਮ ਨੂੰ ਸਫ਼ਲ ਬਣਾਉਣ ਵਿੱਚ ਐਨ.ਐਸ.ਐਸ. ਪ੍ਰੋਗਰਾਮ ਅਫ਼ਸਰ ਜਗਦੀਪ ਕੌਰ, ਡਾ. ਹਰਮੋਹਨ ਸ਼ਰਮਾ, ਐਨ.ਸੀ.ਸੀ. ਅਫ਼ਸਰ, ਡਾ. ਪੂਨਮ ਸ਼ਰਮਾ ਅਤੇ ਡਾ. ਰੋਹਿਤ ਸਚਦੇਵਾ ਤੋਂ ਬਿਨਾਂ ਭਾਰਤ ਸਕਾਊਟਸ ਤੇ ਗਾਈਡਜ਼ ਦੇ ਇੰਚਾਰਜ ਡਾ. ਵੀਨੂ ਜੈਨ ਅਤੇ ਡਾ. ਰੁਪਿੰਦਰ ਸਿੰਘ ਦਾ ਅਹਿਮ ਯੋਗਦਾਨ ਰਿਹਾ।