Patiala: 7th February, 2020

Screening of film ‘Pride and Prejudice’ at M M Modi College

The department of English, Multani Mal Modi College, Patiala, screened the film ‘Pride and Prejudice’ for students of English Literature and Critical Literary Studies to engage them with the thematic relevance of this literary text and film. College Principal Dr. Khushvinder Kumar while addressing the students said that visual representation of such classical texts translates the imagined world to the realistic experiences, memories and dreams. Prof. Shailendra Sidhu said that ‘Pride and Prejudice’ is a 2005 adaptation by Joe Wright and is based on Jane Austen’s 1813 Novel of the same name. The film depicts five sisters from an English family of landed gentry as they deal with issues of marriage, morality and social misconceptions. The event was attended by a large number of faculty members and students. On this occasion, Prof. Vaneet Kaur, Prof Poonam Dhiman, Dr. Shikha, Prof. Harleen Kaur, Prof. Rabbani Singh, Prof. Harneet Singh, Prof. Gurpreet Kaur and Prof. Sukhpal Sharma were present.



ਪਟਿਆਲਾ: 7 ਫਰਵਰੀ, 2020
ਮੁਲਤਾਨੀ ਮੱਲ ਮੋਦੀ ਕਾਲਜ ਵਿੱਖੇ ਦਿਖਾਈ ਗਈ ਫ਼ਿਲਮਪ੍ਰਾਈਡ ਐਂਡ ਪ੍ਰੋਜ਼ਡਸ

ਸਥਾਨਕ ਮੁਲਤਾਨੀ ਮੱਲ ਮੋਦੀ ਕਾਲਜ, ਪਟਿਆਲਾ ਵਿਖੇ ਅੱਜ ਜੇਨ ਆਸਟਿਨ ਦੇ ਪ੍ਰਸਿੱਧ ਨਾਵਲ ਤੇ ਆਧਾਰਿਤ ਫ਼ਿਲਮ ‘ਪ੍ਰਾਈਡ ਐਂਡ ਪ੍ਰੋਜ਼ਡਸ’ ਦੀ ਸਕਰੀਨਿੰਗ ਕੀਤੀ ਗਈ। ਇਸ ਫ਼ਿਲਮ ਨੂੰ ਦਿਖਾਉਣ ਦਾ ਉਦੇਸ਼ ਸਾਹਿਤ ਦੇ ਵਿਦਿਆਰਥੀਆਂ ਨੂੰ ਇਸ ਨਾਵਲ ਦੇ ਮੁੱਖ ਵਿਸ਼ੇ ਅਤੇ ਕਹਾਣੀ ਦੇ ਕਿਰਦਾਰਾਂ ਦੇ ਜੀਵਣ ਵਿੱਚ ਵਾਪਰ ਰਹੀਆਂ ਤਰਾਸਦੀਆਂ ਨਾਲ ਰੂਬਰੂ ਕਰਵਾਉਣਾ ਸੀ। ਕਾਲਜ ਪ੍ਰਿੰਸੀਪਲ ਡਾ. ਖੁਸ਼ਵਿੰਦਰ ਕੁਮਾਰ ਜੀ ਨੇ ਇਸ ਮੌਕੇ ਤੇ ਵਿਦਿਆਰਥੀਆਂ ਨੂੰ ਸੰਬੋਧਿਤ ਕਰਦਿਆਂ ਕਿਹਾ ਕਿ ਫ਼ਿਲਮ ਕਿਸੇ ਵੀ ਸਾਹਿਤਕ ਕ੍ਰਿਤ ਨੂੰ ਦ੍ਰਿਸ਼ਾਂ ਰਾਹੀਂ ਕਲਪਨਾ ਦੇ ਸੰਸਾਰ ਤੋਂ ਯਥਾਰਥੀ ਧਰਾਤਲ ਤੇ ਉਤਾਰਣ ਦੇ ਸਮਰੱਥ ਹੈ ਜਿਸ ਵਿੱਚ ਯਾਦਾਂ, ਤਜਰਬਿਆਂ ਅਤੇ ਸੁਪਨਿਆਂ ਦੀ ਪੇਸ਼ਕਾਰੀ ਨੂੰ ਅਸਲ ਵਿੱਚ ਵਾਪਰਦਿਆਂ ਦੇਖਿਆ ਜਾ ਸਕਦਾ ਹੈ। ਅੰਗਰੇਜ਼ੀ ਵਿਭਾਗ ਦੇ ਮੁਖੀ ਪ੍ਰੋ. ਸ਼ੈਲੇਂਦਰ ਸਿੱਧੂ ਨੇ ਇਸ ਮੌਕੇ ਤੇ ਦੱਸਿਆ ਕਿ ਇਹ ਫ਼ਿਲਮ ਨਿਰਦੇਸ਼ਕ ਜੋ ਰਾਈਟ ਦੁਆਰਾ 2005 ਵਿੱਚ ਬਣਾਈ ਗਈ ਅਤੇ ਇਹ ਜੇਨ ਆਸਟਿਨ ਦੇ 1813 ਵਿੱਚ ਲਿਖੇ ਨਾਵਲ ਦੀ ਸਿਨੇਮਈ ਪੇਸ਼ਕਾਰੀ ਹੈ। ਇਸ ਵਿੱਚ ਅੰਗਰੇਜ਼ੀ ਕੁਲੀਨ-ਤੰਤਰ ਨਾਲ ਸਬੰਧਿਤ ਇੱਕ ਪਰਿਵਾਰ ਦੀਆਂ ਪੰਜ ਭੈਣਾਂ ਦੇ ਵਿਆਹ, ਨੈਤਿਕ-ਪ੍ਰਬੰਧ ਅਤੇ ਸਮਾਜਿਕ ਵਿਰੋਧਤਾਈਆਂ ਦਾ ਸਜੀਵ ਚਿਤਰਣ ਕੀਤਾ ਗਿਆ ਹੈ। ਇਸ ਪ੍ਰੋਗਰਾਮ ਵਿੱਚ ਕਾਲਜ ਦੇ ਵੱਖ-ਵੱਖ ਵਿਭਾਗਾਂ ਦੇ ਅਧਿਆਪਕਾਂ ਅਤੇ ਵਿਦਿਆਰਥੀਆਂ ਨੇ ਭਾਗ ਲਿਆ। ਇਸ ਮੌਕੇ ਤੇ ਪ੍ਰੋ. ਵਨੀਤ ਕੌਰ, ਪ੍ਰੋ. ਪੂਨਮ ਧੀਮਾਨ, ਡਾ. ਸ਼ਿਖਾ, ਪ੍ਰੋ. ਹਰਲੀਨ ਕੌਰ, ਪ੍ਰੋ. ਰੁਬਾਨੀ ਸਿੰਘ, ਪ੍ਰੋ. ਹਰਪ੍ਰੀਤ ਸਿੰਘ, ਪ੍ਰੋ. ਗੁਰਪ੍ਰੀਤ ਕੌਰ ਅਤੇ ਪ੍ਰੋ. ਸੁਖਪਾਲ ਸ਼ਰਮਾ ਹਾਜ਼ਿਰ ਸਨ।

 
https://www.facebook.com/mmmcpta/posts/1452868431554609
#mhrd #hrdministry #ugc #mmmcpta #multanimalmodicollegepatiala #modi #modicollege #modicollegepatiala #punjabiuniversity #pup #punjabiuniversitypatiala #pride andprejudice #moviescreening