ਪਟਿਆਲਾ: 1 ਅਕਤੂਬਰ, 2020

ਅੱਜ ਵਿਸ਼ਵ ਬਜ਼ੁਰਗ ਦਿਵਸ ਨੂੰ ਮਨਾਉਂਦੇ ਹੋਏ ਮੁਲਤਾਨੀ ਮੱਲ ਮੋਦੀ ਕਾਲਜ ਪਟਿਆਲਾ ਦੇ ਭਾਰਤ ਸਕਾਊਟਸ ਐਂਡ ਗਾਈਡਜ਼ ਦੀ ਯੂਨਿਟ ਦੇ ਰੇਂਜਰ ਤੇ ਰੋਵਰਜ਼ ਵਲੋਂ ਮਹਾਂਮਾਰੀ ਦੇ ਦੌਰ ਚ ਆਪਣੇ ਘਰ ,ਪਿੰਡ ਤੇ ਆਲੇ – ਦੁਆਲੇ ਜਾ ਕੇ ਪ੍ਰਿੰਸੀਪਲ ਖੁਸ਼ਵਿੰਦਰ ਕੁਮਾਰ ਜੀ ਦੀ ਸੁਯੋਗ ਨਿਗਰਾਨੀ ਤੇ ਪੰਜਾਬ ਸਕਾਊਟਸ ਇਕਾਈ ਦੇ ਚੀਫ ਕਮਿਸ਼ਨਰ ਸ੍ਰ. ਓਂਕਾਰ ਸਿੰਘ ਜੀ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਵੱਖ ਵੱਖ ਸਿਰਜਨਾਤਮਿਕ ਗਤੀਵਿਧੀਆਂ ਕੀਤੀਆਂ ਗਈਆਂ। ਬਜ਼ੁਰਗਾਂ ਨੂੰ ਮਹਾਂਮਾਰੀ ਤੋਂ ਬਚਾਅ ਦੇ ਤਰੀਕੇ, ਸਿਹਤ ਸੰਭਾਲ , ਗ੍ਰੀਟਿੰਗ ਕਾਰਡ, ਤੰਦਰੁਸਤੀ ਲਈ ਕਸਰਤਾਂ , ਲੋਕ ਕਾਵਿ ਤੇ ਪੁਰਾਣੇ ਪੰਜਾਬ ਦੀ ਜਾਣਕਾਰੀ ਪ੍ਰਾਪਤ ਕੀਤੀ ਗਈ।ਬਜ਼ੁਰਗਾਂ ਨੇ ਬੜੇ ਚਾਅ ਮਲਾਰਾਂ ਨਾਲ ਸਕਾਉਟਸ ਦੀਆਂ ਇਹਨਾਂ ਗਤੀਵਿਧੀਆਂ ਚ ਹਿੱਸਾ ਲਿਆ ਤੇ ਆਪਣੇ ਜੀਵਨ ਸਫਰ ਬਾਰੇ ਸਕਾਉਟਸ ਨੂੰ ਦਸਦਿਆਂ ਓਹਨਾ ਨੂ ਜੀਵਨ ਚੋਂ ਓਹਨਾ ਦੇ ਕਮਾਏ ਤਜੁਰਬੇ ਸਾਂਝੇ ਕੀਤੇ। ਰੇੰਜਰ ਲਵਨੀਤ ਕੌਰ,ਰਮਨਦੀਪ ਕੌਰ,ਮਨੀਸ਼ਾ,ਏਕਤਾ ਅਤੇ ਰੋਵਰ ਸ਼ਿਵਚਰਨ ਸਿੰਘ ਤੇ ਗੁਰਨੂਰ ਸਿੰਘ ਨੇ ਆਪਣੀਆਂ ਇਹਨਾਂ ਗਤੀਵਿਧੀਆਂ ਰਾਹੀਂ ਬਜ਼ੁਰਗਾਂ ਪ੍ਰਤੀ ਸਕਾਉਟਸ ਦੀ ਜ਼ਿੰਮੇਵਾਰੀ ਤੇ ਪਿਆਰ ਦਾ ਪ੍ਰਗਟਾਵਾ ਕੀਤਾ। ਰੇਂਜਰ ਲੀਡਰ ਡਾ. ਵੀਨੂੰ ਜੈਨ ਅਤੇ ਰੋਵਰ ਸਕਾਉਟਸ ਲੀਡਰ ਡਾ. ਰੁਪਿੰਦਰ ਸਿੰਘ ਨੇ ਸਾਂਝੇ ਤੌਰ ਉੱਤੇ ਕਾਲਜ ਪ੍ਰਿੰਸੀਪਲ ਡਾ. ਖੁਸਵਿੰਦਰ ਕੁਮਾਰ ਅਤੇ ਸਕਾਊਟਸ ਚੀਫ ਕਮਿਸ਼ਨਰ ਪੰਜਾਬ ਸ੍ਰ ਓਂਕਾਰ ਸਿੰਘ ਅਤੇ ਇਸ ਦਿਵਸ ਨੂੰ ਆਪਣੇ ਹੁਨਰ ਸਦਕਾ ਮਨਾਉਣ ਵਾਲੇ ਸਕਾਉਟਸ ਦਾ ਧੰਨਵਾਦ ਕੀਤਾ ਅਤੇ ਇਸ ਤਰਾਂ ਦੇ ਸਮਾਜਿਕ ਭਲਾਈ ਨਾਲ ਜੁੜੇ ਦਿਵਸ ਦਿਵਸ ਭਵਿੱਖ ਚ ਮਨਾਉਣ ਦੀ ਵਚਨਵਧਤਾ ਵੀ ਦੁਹਰਾਈ।