Patiala: April 7, 2018
World Health Day Celebrated at Modi College
 
Multani Mal Modi College Patiala celebrated World Health Day on the Founding Day of World Health Organisation. The theme provided by WHO for the year 2018 is Universal Health Coverage, Everyone, Everywhere. Dr. Nidhi Verma Medical Officer, CMO Office, Patiala was the expert speaker on this occasion. College Principal Dr. Khushvinder Kumar welcomed the expert speaker and said that health is the most crucial development indicator of a healthy nation. He emphasized on developing healthy living behavior by adopting simple living and high thinking. Dr. Harmohan Sharma introduced the theme and the expert speaker. Addressing the students Dr. Nidhi Verma discussed the importance of balanced diet for combating malnutrition and morbidity rates among population. She elaborated how our eating patterns are determined by social realities. Widely prevalent gender discrimination and misconceptions/myths about our diet are pushing large number of population specially women in chronic circles of anemia and vicious circle of malnutrition. She advised the students to consult a specialist in case of any health problem instead on relying on social media and internet. Vice Principal of the college professor Baljinder Kaur felicitated the chief guest and She advised the students to recognize their health needs and to eat nutritious diet.
Six students from various streams of the college participated in paper reading contest and shared their views on different areas related to Health for all. Student Harsukhpaawan Kaur presented this thought provoking paper on mental health, while Jaspreet Singh analysed health hazards of Non-Communicable Diseases in India. The paper of another student Ramanjot Kaur was about health awareness, Kuljit Singh discussed the importance of spirituality for healthy life, Rajneet Kaur shared the benefits of meditation and the paper of Gagandeep Kaur cautioned about Cancer and Water pollution in Punjab. An Intra talk “AASHAYEIN” was presented by Mr. Amitesh Marwah, the state youth coordinator, Art of Living, Punjab to discuss various techniques and methods for living stress free in life. Dr. Ganesh Kumar Sethi presented the vote of thanks. Dr. Nidhi was felicitated on this occasion.
On this occasion Prof. Neena Sareen, Prof. Jagdeep Kaur, Prof. Parminder Kaur, Dr. Deepika Singla, Dr. Kuldeep Kumar and other faculty members were present.
 
ਪਟਿਆਲਾ: ਅਪ੍ਰੈਲ 7, 2018
ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਵਿਸ਼ਵ ਸਿਹਤ ਦਿਵਸ ਦਾ ਆਯੋਜਨ
 
ਸਥਾਨਕ ਮੁਲਤਾਨੀ ਮੱਲ ਮੋਦੀ ਕਾਲਜ ਵਿੱਖੇ ਅੱਜ ਵਿਸ਼ਵ ਸਿਹਤ ਦਿਵਸ ਦਾ ਆਯੋਜਨ ਕੀਤਾ ਗਿਆ।ਵਿਸ਼ਵ ਸਿਹਤ ਸੰਸਥਾ ਦੇ ਜਨਮ ਦਿਹਾੜੇ ਨੂੰ ਸਮਰਪਿਤ ਇਸ ਪ੍ਰੋਗਰਾਮ ਦਾ ਮੁੱਖ ਉਦੇਸ਼ ਸੰਸਥਾ ਦੁਆਰਾ ਸਾਲ 2018 ਲਈ ਨਿਰਧਾਰਿਤ ਕੀਤੇ ਵਿਸ਼ੇ, ‘ਯੂਨੀਵਰਸਲ ਹੈਲਥ ਕਵਰੇਜ਼: ਐਵਰੀ ਵੰਨ, ਐਵਰੀਵੇਅਰ’ ਬਾਰੇ ਵਿਚਾਰ-ਵਟਾਂਦਰਾ ਕਰਨਾ ਸੀ।ਇਸ ਮੌਕੇ ਤੇ ਮੁੱਖ ਵਕਤਾ ਵਜੋਂ ਡਾ. ਨਿਧੀ ਵਰਮਾ, ਮੈਡੀਕਲ ਅਫਸਰ, ਸੀ.ਐਮ.ਓ. ਦਫ਼ਤਰ ਵੱਲੋਂ ਸ਼ਾਮਿਲ ਹੋਏ। ਇਸ ਮੌਕੇ ਤੇ ਕਾਲਜ ਪ੍ਰਿ੍ਰੰਸੀਪਲ ਡਾ. ਖੁਸ਼ਵਿੰਦਰ ਕੁਮਾਰ ਜੀ ਨੇ ਆਏ ਮਹਿਮਾਨਾਂ ਦਾ ਸਵਾਗਤ ਕਰਦਿਆ ਕਿਹਾ ਕਿ ਇੱਕ ਤੰਦਰੁਸਤ ਮੁਲਕ ਦੀ ਪਹਿਲੀ ਸ਼ਰਤ ਉੱਥੋਂ ਦੇ ਬਾਸ਼ਿੰਦਿਆਂ ਦੀ ਸਿਹਤ ਨਾਲ ਜੁੜੇ ਅੰਕੜੇ ਹੁੰਦੇ ਹਨ। ਉਹਨਾਂ ਨੇ ਵਿਦਿਆਰਥੀਆਂ ਨੂੰ ਭਾਰਤੀ ਜੀਵਣ-ਜਾਂਚ ਦੇ ਮੂਲ਼ ਸੂਤਰ ‘ਸਾਦਾ ਜੀਵਨ:ਉੱਚ ਵਿਚਾਰ’ ਨਾਲ ਜੁੜਣ ਲਈ ਪ੍ਰੇਰਿਆ। ਡਾ. ਹਰਮੋਹਨ ਸ਼ਰਮਾ, ਕੰਪਿਊਟਰ ਸਾਇੰਸ ਵਿਭਾਗ ਨੇ ਇਸ ਮੌਕੇ ਤੇ ਮੁੱਖ ਵਕਤਾ ਨਾਲ ਰਸਮੀ ਜਾਣ-ਪਛਾਣ ਕਰਵਾਈ ਅਤੇ ਵਿਸ਼ਵ ਸਿਹਤ ਸੰਸਥਾ ਵੱਲੋਂ ਸਾਲ 2018 ਲਈ ਨਿਰਧਾਰਿਤ ਕੀਤੇ ਵਿਸ਼ੇ ਬਾਰੇ ਸਰੋਤਿਆਂ ਨੂੰ ਜਾਣੂ ਕਰਵਾਇਆ।
ਮੁੱਖ ਵਕਤਾ ਡਾਕਟਰ ਨਿਧੀ ਵਰਮਾ ਨੇ ਆਪਣੇ ਖਾਸ ਭਾਸ਼ਣ ਵਿੱਚ ਸੰਤੁਲਿਤ ਭੋਜਨ ਦੀ ਮਹਤੱਤਾ ਬਾਰੇ ਬੋਲਦਿਆ ਦੱਸਿਆ ਕਿ ਭਾਰਤੀ ਆਬਾਦੀ ਦਾ ਇੱਕ ਵੱਡਾ ਹਿੱਸਾ ਕੁਪੋਸ਼ਣ ਅਤੇ ਬੀਮਾਰੀਆਂ ਦੀ ਨਿਰੰਤਰਤਾ ਨਾਲ ਜੂਝ ਰਿਹਾ ਹੈ ਜਿਸ ਵਿੱਚ ਸਮਾਜਿਕ ਵਿਤਕਰਿਆਂ ਅਤੇ ਬਦਲਦੀ ਜੀਵਣ-ਸ਼ੈਲ਼ੀ ਦੀ ਨਾਕਾਰਾਤਮਿਕ ਭੂਮਿਕਾ ਹੈ। ਭੋਜਨ ਦੇ ਮਾਮਲੇ ਵਿੱਚ ਲਿੰਗ-ਵਿਤਕਰਿਆਂ ਦੀ ਮੌਜੂਦਗੀ ਅਤੇ ਵੱਖ-ਵੱਖ ਖੁਰਾਕਾਂ ਬਾਰੇ ਸਥਾਪਿਤ ਮਿੱਥਾਂ ਅਤੇ ਗਲਤ ਧਾਰਨਾਵਾਂ ਆਬਾਦੀ ਦੇ ਕਈ ਵਰਗਾਂ ਨੂੰ ਬੀਮਾਰੀਆਂ ਵੱਲ ਧੱਕ ਰਹੀਆਂ ਹਨ। ਇਸ ਮੌਕੇ ਕਾਲਜ ਦੇ ਵਾਈਸ ਪ੍ਰਿੰਸੀਪਲ ਪ੍ਰੋ. ਬਲਜਿੰਦਰ ਕੌਰ ਨੇ ਮੁੱਖ ਮਹਿਮਾਨ ਨੂੰ ਸਨਮਾਨ-ਚਿੰਨ੍ਹ ਵੀ ਭਂੇਟ ਕੀਤਾ। ਉਹਨਾਂ ਨੇ ਵਿਦਿਆਰਥੀਆਂ ਨੂੰ ਆਪਣੀਆਂ ਸਿਹਤ ਸਬੰਧੀ ਜ਼ਰੂਰਤਾਂ ਨੂੰ ਪਛਾਨਣ ‘ਤੇ ਜ਼ੋਰ ਦਿੰਦਿਆ ਕਿਹਾ ਕਿ ਸੁਤੰਲਿਤ ਭੋਜਨ ਤੰਦਰੁਸਤ ਜੀਵਨ ਦਾ ਮੂਲ ਹੈ। ਇਸ ਪ੍ਰੋਗਰਾਮ ਵਿੱਚ ਕਾਲਜ ਦੇ ਵਿਦਿਆਰਥੀਆਂ ਦੁਆਰਾ ਸਿਹਤ ਆਧਾਰਿਤ ਵਿਭਿੰਨ ਵਿਸ਼ਿਆਂ ਉੱਤੇ ਪਰਚੇ ਵੀ ਪੇਸ਼ ਕੀਤੇ। ਵਿਦਿਆਰਥੀਆਂ ਵਿਚੋਂ ਹਰਸੁਖਪਾਵਨ ਕੌਰ ਨੇ ਮਾਨਸਿਕ ਸਿਹਤ, ਜਸਪ੍ਰੀਤ ਸਿੰਘ ਨੇ ਨਾਨ ਕਮਿਊਨੀਕੇਬਲ ਬਿਮਾਰੀਆਂ, ਰਮਨਜੋਤ ਕੌਰ ਨੇ ਸਿਹਤ ਜਾਗਰੂਕਤਾ, ਕੁਲਜੀਤ ਸਿੰਘ ਨੇ ਅਧਿਆਤਮਿਕਤਾ, ਰਜਨੀਤ ਕੌਰ ਨੇ ਧਿਆਨ ਦੀ ਮਹਤੱਤਾ ਅਤੇ ਗਗਨਦੀਪ ਕੌਰ ਨੇ ਹਵਾ ਪ੍ਰਦੂਸ਼ਣ ਅਤੇ ਕੈਂਸਰ ਬਾਰੇ ਪਰਚੇ ਪੜ੍ਹੇ। ਇਸ ਮੌਕੇ ਤੇ ਆਰਟ ਆਫ਼ ਲਿਵਿੰਗ ਸੰਸਥਾ ਦੇ ਸਟੇਟ ਯੂਥ ਕੋਆਰਡੀਨੇਟਰ ਸ੍ਰੀ ਅਮੀਤੇਸ਼ ਮਰਵਾਹਾ ਨੇ ਅਜਿਹੀਆਂ ਖਾਸ ਤਕਨੀਕਾਂ ਅਤੇ ਵਿਧੀਆਂ ਤੋਂ ਵਿਦਿਆਰਥੀਆਂ ਨੂੰ ਜਾਣੂ ਕਰਵਾਇਆ ਜਿਨਾਂ ਰਾਹੀਂ ਉਹ ਆਪਣੀ ਜ਼ਿੰਦਗੀ ਦੀਆਂ ਭਾਵਨਾਤਮਿਕ ਮੁਸ਼ਕਿਲਾਂ ਨੂੰ ਅਸਾਨੀ ਨਾਲ ਨਜਿੱਠ ਸਕਣ। ਡਾ. ਗਣੇਸ਼ ਕੁਮਾਰ ਸੇਠੀ ਨੇ ਧੰਨਵਾਦ ਦਾ ਮਤਾ ਪੇਸ਼ ਕੀਤਾ।
ਇਸ ਮੌਕੇ ਤੇ ਪ੍ਰੋ. ਨੀਨਾ ਸਰੀਨ, ਪ੍ਰੋ. ਜਗਦੀਪ ਕੌਰ, ਪ੍ਰੋ. ਪਰਮਿੰਦਰ ਕੌਰ, ਡਾ. ਦੀਪੀਕਾ ਸਿੰਗਲਾ, ਡਾ. ਕੁਲਦੀਪ ਕੁਮਾਰ, ਸਮੂਹ ਸਟਾਫ਼ ਅਤੇ ਵਿਦਿਆਰਥੀ ਸ਼ਾਮਲ ਸਨ।