Patiala: 11th February, 2020
 
Commerce Fest held at M. M. Modi College
 
PG Department of Commerce, M M Modi College, Patiala oraganised a Commerce Fest on 10th February, 2020 under the guidance of Principal Dr. Khushvinder Kumar. Prof. Neena Sareen, Dean Commerce, welcomed the Principal and explained the students the basic ideas behind organizing the fest. The students were addressed by Principal. Students participated in Project making, Essay Writing, Slogan Writing, Poster Making, Documentary Making and Stand-up selling.
The prizes were distributed by the Principal accompanied by Prof. Neena Sareen, Prof. Parminder Kaur and Dr. Deepika Singla. The stage was conducted by Gulbir, Manjot and Priyanka of M.Com. The function ended with the vote of thanks proposed by Dr. Deepika Singla.
In Stand-up Selling Chandrika and Mansi of BCom-II (Honours) got 1st position, Mehak and Misha of BCom-II got 2nd position and Harnoor and Guneet of BCom-I were placed at 3rd position. In Poster-making Nitika of BCom-II got 1st position and Himanshi of BCom-III got 2nd position and Simarnpreet and Hirmanpreet of BCom-II got 3rd position. In Slogan Writing Competition Anuradha of BCom-I got 1st position and Isha Khullar of BCom-III got 2nd position. In Essay Writing Competition Bhawika of BCom-III (Honours) got 1st, Ishita Gupta of BCom-III got 2nd and Ankita Rani of BCom-II got 3rd position. In Documentary Making Harkirat Singh and Harshdeep Singh of BCom-II got 1st, Harshul, Kunal and Ishita of BCom-III got 2nd and Rahul of BCom-III and Megha of BCom-I got 3rd position. In Project Competition team of Mansi Sharma, Charu Sharma, Pooja and Yash Garg of BCom-II got 1st, Team comprising Nidhi, Disha and Yash Chawla of BCom-I got 2nd and Ishita, Himanshi, and Simarnjit of BCom-III got 3rd position and Team of Bipul, Mohit Kumar, Rahul and Samarpit of BCom-III also got 3rd position, team of Sakeena, Parag and Priyanka of BCom-II got consolation prize in this category.
 
 
ਪਟਿਆਲਾ: 11 ਫਰਵਰੀ, 2020
 
ਮੁਲਤਾਨੀ ਮੱਲ ਮੋਦੀ ਕਾਲਜ ਵਿੱਖੇ ਕਾਮਰਸ ਫੈਸਟ ਦਾ ਆਯੋਜਨ
 
ਸਥਾਨਕ ਮੁਲਤਾਨੀ ਮੱਲ ਮੋਦੀ ਕਾਲਜ, ਪਟਿਆਲਾ ਦੇ ਪੋਸਟ-ਗ੍ਰੈਜੂਏਟ ਵਿਭਾਗ ਵੱਲੋਂ ਪ੍ਰਿੰਸੀਪਲ ਡਾ. ਖੁਸ਼ਵਿੰਦਰ ਦੀ ਸੁਯੋਗ ਅਗਵਾਈ ਹੇਠ ‘ਕਮਰਸ ਫੈਸਟ’ ਦਾ ਆਯੋਜਨ ਕੀਤਾ ਗਿਆ। ਪ੍ਰੋ. ਨੀਨਾ ਸਰੀਨ, ਡੀਨ ਕਮਰਸ ਵਿਭਾਗ ਨੇ ਪ੍ਰਿੰਸੀਪਲ ਸਾਹਿਬ ਦਾ ਰਸਮੀ ਸਵਾਗਤ ਕਰਦਿਆਂ, ਇਸ ਫੈਸਟ ਕਰਾਉਣ ਪਿੱਛੇ ਕਾਰਜਸ਼ੀਲ ਮੂਲ ਮੰਤਵਾਂ ਤੋਂ ਜਾਣੂ ਕਰਵਾਇਆ। ਇਸ ਮੌਕੇ ਕਾਲਜ ਪ੍ਰਿੰਸੀਪਲ ਨੇ ਵਿਦਿਆਰਥੀਆਂ ਨੂੰ ਸੰਬੋਧਿਤ ਕਰਦਿਆਂ ਉਹਨਾਂ ਨੇ ਕਾਮਰਸ ਵਿਭਾਗ ਦੀਆਂ ਨਿਰੰਤਰ ਜਾਰੀ ਗਤਿਵਿਧੀਆਂ ਦੀ ਲੜੀ ਤਹਿਤ ਕੀਤੇ ਜਾ ਰਹੇ ਇਸ ਉੱਤਮ ਕਾਰਜ ਦੀ ਭਰਪੂਰ ਸ਼ਲਾਘਾ ਕੀਤੀ। ਇਸ ਮੌਕੇ ਵਿਦਿਆਰਥੀਆਂ ਨੇ ਵੱਖ-ਵੱਖ ਗਤੀਵਿਧੀਆਂ ਜਿਵੇਂ ਕਿ ਪ੍ਰੋਜੈਕਟ ਮੇਕਿੰਗ, ਲੇਖ ਲਿਖਣ, ਸਲੋਗਨ ਰਾਇਟਿੰਗ, ਪੋਸਟਰ ਮੇਕਿੰਗ, ਡਾਕੂਮੈਂਟਰੀ ਮੇਕਿੰਗ ਅਤੇ ਸਟੈਂਡ ਅੱਪ ਸੇਲਿੰਗ ਵਿੱਚ ਭਾਗ ਲਿਆ।
ਇਸ ਮੌਕੇ ਕਾਲਜ ਪ੍ਰਿੰਸੀਪਲ ਦੁਆਰਾ ਕਾਮਰਸ ਵਿਭਾਗ ਦੇ ਮੁਖੀ ਪ੍ਰੋ. ਨੀਨਾ ਸਰੀਨ, ਪ੍ਰੋ. ਪਰਮਿੰਦਰ ਕੌਰ ਅਤੇ ਡਾ. ਦੀਪਿਕਾ ਸਿੰਗਲਾ ਦੀ ਮੌਜੂਦਗੀ ਵਿੱਚ ਜੇਤੂਆਂ ਨੂੰ ਇਨਾਮ ਵੰਡੇ ਗਏ।
ਵੱਖ-ਵੱਖ ਗਤੀਵਿਧੀਆਂ ਤਹਿਤ ਹੋਏ ਮੁਕਾਬਲਿਆਂ ਦੌਰਾਨ ਸਟੈਂਡ-ਅੱਪ ਸੇਲਿੰਗ ਵਿੱਚੋਂ ਪਹਿਲਾ ਸਥਾਨ, ਚੰਦ੍ਰਿਕਾ ਅਤੇ ਮਾਨਸੀ (ਬੀ.ਕਾਮ.-।। ਆਨਰਜ਼) ਨੇ, ਦੂਜਾ ਸਥਾਨ ਮਹਿਕ ਅਤੇ ਨਿਸ਼ਾ (ਬੀ.ਕਾਮ.-।। ਆਨਰਜ਼) ਨੇ ਅਤੇ ਤੀਜਾ ਸਥਾਨ ਹਰਨੂਰ ਅਤੇ ਗੁਰਨੀਤ (ਬੀ.ਕਾਮ.-।) ਨੇ ਪ੍ਰਾਪਤ ਕੀਤਾ। ਪੋਸਟਰ ਮੇਕਿੰਗ ਵਿੱਚ ਪਹਿਲਾ ਸਥਾਨ ਨੀਤੀਕਾ (ਬੀ.ਕਾਮ.-।।), ਦੂਸਰਾ ਸਥਾਨ ਹਿਮਾਂਸ਼ੀ (ਬੀ.ਕਾਮ.-।।।) ਅਤੇ ਤੀਜਾ ਸਥਾਨ ਸਿਮਰਨਪ੍ਰੀਤ ਅਤੇ ਹਰਮਨਪ੍ਰੀਤ (ਬੀ.ਕਾਮ.-।।) ਨੇ ਪ੍ਰਾਪਤ ਕੀਤਾ। ਸਲੋਗਨ ਰਾਇਟਿੰਗ ਮੁਕਾਬਲੇ ਵਿੱਚ ਪਹਿਲੇ ਸਥਾਨ ਉਤੇ ਅਨੁਰਾਧਾ (ਬੀ.ਕਾਮ.-।) ਅਤੇ ਦੂਜੇ ਸਥਾਨ ਉਤੇ ਈਸ਼ਾ ਖੁੱਲਰ (ਬੀ.ਕਾਮ.-।।) ਰਹੀ। ਲੇਖ ਲਿਖਣ ਮੁਕਾਬਲੇ ਵਿੱਚ ਪਹਿਲੇ ਸਥਾਨ ਤੇ ਭਾਵਿਕਾ (ਬੀ.ਕਾਮ.-।।। ਆਨਰਜ਼), ਦੂਜੇ ਸਥਾਨ ਤੇ ਇਸ਼ਿਤਾ ਗੁਪਤਾ (ਬੀ.ਕਾਮ.-।।।) ਅਤੇ ਤੀਜੇ ਸਥਾਨ ਤੇ ਅੰਕਿਤਾ ਰਾਣੀ (ਬੀ.ਕਾਮ.-।।) ਰਹੀ। ਡਾਕੂਮੈਂਟਰੀ ਮੇਕਿੰਗ ਵਿੱਚ ਹਰਕੀਰਤ ਸਿੰਘ ਅਤੇ ਹਰਸ਼ਦੀਪ ਸਿੰਘ (ਬੀ.ਕਾਮ.-।।) ਨੇ ਪਹਿਲਾ, ਹਰਸ਼ਫੁਲ, ਕੁਨਾਲ ਅਤੇ ਇਸ਼ਿਤਾ (ਬੀ.ਕਾਮ.-।।।) ਨੇ ਦੂਜਾ ਅਤੇ ਰਾਹੁਲ (ਬੀ.ਕਾਮ.-।।।) ਤੇ ਮੇਘਾ (ਬੀ.ਕਾਮ.-।) ਨੇ ਸਾਂਝੇ ਰੂਪ ਵਿੱਚ ਤੀਜਾ ਸਥਾਨ ਹਾਸਲ ਕੀਤਾ। ਪ੍ਰੋਜੈਕਟ ਮੁਕਾਬਲੇ ਵਿੱਚ ਮਾਨਸੀ ਸ਼ਰਮਾ, ਚਾਰੂ ਸ਼ਰਮਾ, ਪੂਜਾ ਅਤੇ ਯਸ਼ ਗਰਗ (ਬੀ.ਕਾਮ.-।।) ਦੀ ਟੀਮ ਨੇ ਪਹਿਲਾ ਸਥਾਨ ਨੀਧੀ, ਦਿਸ਼ਾ ਅਤੇ ਯਸ਼ ਚਾਵਲਾ (ਬੀ.ਕਾਮ.-।) ਦੀ ਟੀਮ ਨੇ ਦੂਜਾ, ਇਸ਼ਿਤਾ, ਹਿਮਾਂਸ਼ੀ ਅਤੇ ਸਿਮਰਨਜੀਤ (ਬੀ.ਕਾਮ.-।।।) ਦੀ ਟੀਮ ਅਤੇ ਵਿਪੁਲ, ਮੋਹਿਤ ਕੁਮਾਰ, ਰਾਹੁਲ ਅਤੇ ਸਮਰਪਿਤ (ਬੀ.ਕਾਮ.-।।।) ਦੀ ਟੀਮ ਨੇ ਸਾਂਝੇ ਰੂਪ ਵਿੱਚ ਤੀਜਾ ਸਥਾਨ ਹਾਸਿਲ ਕੀਤਾ, ਜਦੋਂ ਕਿ ਇਸੇ ਸ਼੍ਰੇਣੀ ਵਿੱਚ ਸਕੀਨਾ, ਪਰਾਗ ਅਤੇ ਪ੍ਰਿਅੰਕਾ (ਬੀ.ਕਾਮ.-।।) ਨੂੰ ਕੰਸੋਲੇਸ਼ਨ ਇਨਾਮ ਦਿੱਤਾ ਗਿਆ।
ਇਸ ਮੌਕੇ ਸਟੇਜ ਸੰਚਾਲਨ ਦਾ ਕਾਰਜ ਸਾਂਝੇ ਰੂਪ ਵਿੱਚ ਐਮ.ਕਾਮ. ਦੇ ਵਿਦਿਆਰਥੀਆਂ ਗੁਲਵੀਰ, ਮਨਜੋਤ ਅਤੇ ਪ੍ਰਿਅੰਕਾ ਨੇ ਸੰਭਾਲਿਆ। ਸਮਾਗਮ ਦੇ ਅੰਤ ਤੇ ਡਾ. ਦੀਪਿਕਾ ਸਿੰਗਲਾ ਨੇ ਧੰਨਵਾਦ ਦਾ ਮਤਾ ਪੇਸ਼ ਕੀਤਾ।
 
#mhrd #hrdministry #ugc #mmmcpta #multanimalmodicollegepatiala #modi #modicollege #modicollegepatiala #punjabiuniversity #pup #punjabiuniversitypatiala #commercefest