Patiala: 4 March, 2021

The Post–graduate Department Of Commerce, Multani Mal Modi College, Patiala organized one-day Commerce fest to mark the global changes in the field of commerce and business and to provide a platform to the students of the department to display their talents and potential. Inaugurating the program, Dr. Khushvinder Kumar congratulated the department and said that market driven consumerism is leading to profit driven life-values and mechanization of socio-economic living conditions which needs to be addressed. The head of department, Prof. Neena Sareen while addressing the students told that the department is committed to enhance the skills, potential and abilities of our students so that they can compete in the competitive  global scenario of Commerce and Business.

A series of competitions were held during the fest including debate Competition, Quiz,  Best out of waste, Treasure Hunt, Group Discussion , case study documentary Making . In Debate competition, Guneet Kaur of B.com-2 and Damanjot Kaur of M.com-1 bagged first position and Gaurav Goyal, B.com-1 and Harnoor Kaur of B.com-2 stood second. In  Quiz competition, Nitish Jindal of B.com-3 and Mohit -Bajaj  of B.com -3(H) stood first and Kumari Priyanka of B.com-3 and Dharuv of B.com-3 bagged second position.In best out of waste contest, Parth Singla of B.com-1(H), Ankit Kumar of B.com-1 , Diwanshu Garg and Shaan Singla stood first and Anmol and Nisha of B.com-3 bagged second position. In group discussion, Mansi Sharma of B.com-3 stood first, Jitesh Inder of B.com-1 and Dhruv of B.com-3(H) bagged second position. In case study , a team of Mansi, Tanish, Abhishek and Chandnika and a team of Mehak, Aman, Nishiv Harman and Akash stood first and Dilpreet, Navjeet and Sneha bagged second position. In treasure hunt, Deepankar Garg, Manya, Rahul, Jashanpreet, Harmanpreet Kaur bagged first position. In documentary making, Kunal Rawat, Harshul Garg, stood first and second position was bagged by Harkirat, Harshdeep, Taneesha, Lovepreet, Shivani and Vishakha bagged second position.

The stage was conducted by students Manjot, Palak, Simran, Urvashi and Arshleen. The prizes were given away by Principal, Prof. Neena Sareen, Prof. Parminder Kaur, Dr. Deepika Singla and Dr. Amandeep Kaur. On this occasion, Dr. Gagandeep Kaur, Prof. Gaurav Gupta and others were present.

 

ਪਟਿਆਲਾ: 4 ਮਾਰਚ, 2021

ਮੋਦੀ ਕਾਲਜ ਵਿੱਖੇ ਕਾਮਰਸ ਫੈਸਟੀਵਲ ਦਾ ਆਯੋਜਨ

ਸਥਾਨਕ ਮੁਲਤਾਨੀ ਮੱਲ ਮੋਦੀ ਕਾਲਜ ਪਟਿਆਲਾ ਦੇ ਪੋਸਟ-ਗੈਰਜੂਏਟ ਕਾਮਰਸ ਵਿਭਾਗ ਵੱਲੋਂ ਅੱਜ ਵਿਦਿਆਰਥੀਆਂ ਨੂੰ ਕਾਮਰਸ ਦੇ ਖੇਤਰ ਵਿੱਚ ਆ ਰਹੀਆਂ ਨਵੀਆਂ ਤਬਦੀਲੀਆਂ ਤੇ ਰੁਝਾਣਾਂ ਬਾਰੇ ਜਾਣੂ ਕਰਵਾਉਣ ਤੇ ਉਹਨਾਂ ਅੰਦਰਲੀ ਪ੍ਰੀਤਿਭਾ ਨੂੰ ਨਿਖਾਰਣ ਦੇ ਉਦੇਸ਼ ਨਾਲ ਇੱਕ-ਰੋਜ਼ਾ ਕਾਮਰਸ ਦਿਵਸ ਦਾ ਆਯੋਜਨ ਕਰਵਾਇਆ ਗਿਆ।ਕਾਲਜ ਪ੍ਰਿੰਸੀਪਲ ਡਾ.ਖੁਸ਼ਵਿੰਦਰ ਕੁਮਾਰ ਜੀ ਨੇ ਇਸ ਮੌਕੇ ਤੇ ਵਿਦਿਆਰਥੀਆਂ ਨੂੰ ਕਾਮਰਸ ਦਿਵਸ ਦੀ ਵਧਾਈ ਦਿੰਦਿਆ ਕਿਹਾ ਕਿ ਮੰਡੀ ਆਧਾਰਿਤ ਖਪਤਕਾਰੀ ਯੁੱਗ ਨੇ ਸਾਨੂੰ ਮੁਨਾਫਾ ਕੇਂਦਰਿਤ ਜੀਵਣ-ਮੁੱਲਾਂ ਤੇ ਮਸ਼ੀਨੀ ਤਰਜ਼ ਵਾਲੀਆਂ ਸਮਾਜਿਕ-ਆਰਥਿਕ ਹਾਲਤਾਂ ਵੱਲ ਧੱਕ ਦਿੱਤਾ ਹੈ ਜਿਸ ਨੂੰ ਸੰਬੋਧਿਤ ਹੋਣਾ ਜ਼ਰੂਰੀ ਹੈ।ਇਸ ਮੌਕੇ ਤੇ ਵਿਭਾਗ ਦੇ ਮੁਖੀ ਪ੍ਰੋ.ਨੀਨਾ ਸਰੀਨ ਨੇ ਵਿਭਾਗ ਦੁਆਰਾ ਕਰਵਾਏ ਜਾ ਰਹੇ ਵੱਖ-ਵੱਖ ਮੁਕਾਬਲਿਆਂ ਤੇ ਗਤੀਵਿਧੀਆਂ ਬਾਰੇ ਬੋਲਦਿਆ ਕਿਹਾ ਕਿ ਅੱਜ ਦੇ ਯੁੱਗ ਵਿੱਚ ਕਾਮਰਸ ਤੇ ਵਪਾਰ ਦੇ ਖੇਤਰ ਵਿੱਚ ਗਲੋਬਲ ਪੱਧਰ ਤੇ ਛੋਟੇ ਉਦਯੋਗਾਂ ਤੇ ਸਵੈ-ਰੋਜ਼ਗਾਰ ਦੀ ਧਾਰਨਾ ਤੇ ਜ਼ੋਰ ਦਿੱਤਾ ਜਾ ਰਿਹਾ ਹੈ ਤੇ ਵਿਭਾਗ ਵਿਦਿਆਰਥੀਆਂ ਵਿੱਚ ਇਹਨਾਂ ਨਾਲ ਸਬੰਧਿਤ ਹੁਨਰ ਤੇ ਨਿਪੁੰਨਤਾ ਪ੍ਰੱਫੁਲਿਤ ਕਰਨ ਲਈ ਲਗਾਤਾਰ ਯਤਨ ਕਰ ਰਿਹਾ ਹੈ।
ਇਸ ਮੌਕੇ ਤੇ ਵਿਭਾਗ ਵੱਲੋਂ ਕਰਵਾਏ ਗਏ ਮੁਕਾਬਲਿਆਂ ਦੀ ਲੜ੍ਹੀ ਦੇ ਤਹਿਤ ਡਿਬੇਟ ਮੁਕਾਬਲੇ ਵਿੱਚੋਂ ਪਹਿਲਾ ਸਥਾਨ ਗੁਨੀਤ ਕੌਰ ( ਬੀ.ਕਾਮ ਭਾਗ ਦੂਜਾ) ਤੇ ਦਮਨਜੋਤ ਕੌਰ ( ਐੱਮ ਕਾਮ ਭਾਗ ਪਹਿਲਾ) ਨੇ ਸਾਂਝੇ ਤੌਰ ਤੇ ਹਾਸਿਲ ਕੀਤਾ।ਦੂਜੀ ਪੁਜ਼ੀਸਨ ਗੌਰਵ ਗੋਇਲ (ਬੀ.ਕਾਮ ਭਾਗ ਪਹਿਲਾ) ਤੇ ਹਰਨੂਰ ਕੌਰ (ਬੀ.ਕਾਮ ਭਾਗ ਦੂਜਾ) ਨੇ ਪ੍ਰਾਪਤ ਕੀਤੀ।ਇਸ ਮੌਕੇ ਤੇ ਆਯੋਜਿਤ ਕੀਤੇ ਕੁੱਇਜ਼ ਮੁਕਾਬਲੇ ਵਿੱਚ ਪਹਿਲਾ ਸਥਾਨ ਨਤਿਸ਼ ਜਿੰਦਲ ( ਬੀ.ਕਾਮ ਭਾਗ ਤੀਜਾ) ਤੇ ਮੋਹਿਤ ਬਜਾਜ ( ਬੀ.ਕਾਮ ਭਾਗ ਤੀਜਾ ਆਨਰਜ਼) ਨੇ ਸਾਂਝੇ ਤੌਰ ਤੇ ਹਾਸਿਲ ਕੀਤਾ।ਦੂਜੀ ਪੁਜ਼ੀਸਨ ਕੁਮਾਰੀ ਪ੍ਰਿਅੰਕਾ ( ਬੀ.ਕਾਮ ਭਾਗ ਤੀਜਾ) ਤੇ ਧਰੁਵ (ਬੀ.ਕਾਮ ਭਾਗ ਤੀਜਾ) ਨੇ ਸਾਂਝੇ ਤੌਰ ਤੇ ਹਾਸਿਲ ਕੀਤਾ।ਇੱਕ ਖਾਸ ਮੁਕਾਬਲੇ ‘ ਬੈਸਟ ਆਊਟ ਆਫ ਵੇਸਟ’ ਵਿੱਚ ਪਾਰਸ ਸਿੰਗਲਾ, ਅੰਕਿਤ ਕੁਮਾਰ, ਦ੍ਰਿਵਅਸ਼ੂ ਗਰਗ ਤੇ ਸ਼ਾਨ ਸਿੰਗਲਾ ਦੀ ਟੀਮ ਨੇ ਪਹਿਲਾ ਸਥਾਨ ਹਾਸਿਲ ਕੀਤਾ।ਦੂਜੇ ਸਥਾਨ ਤੇ ਅਨਮੋਲ ਤੇ ਨਿਸ਼ਾ ਦੀ ਟੀਮ ਰਹੀ। ਕਾਮਰਸ ਤੇ ਵਪਾਰ ਤੇ ਕਰਵਾਈ ‘ਗਰੁੱਪ ਡਿਸ਼ਕਸ਼ਨ” ਵਿੱਚੋਂ ਮਾਨਸੀ ਸ਼ਰਮਾ ਨੇ ਪਹਿਲਾ ਸਥਾਨ ਹਾਸਿਲ ਕੀਤਾ ਤੇ ਦੂਜੇ ਸਥਾਨ ਤੇ ਜਿਤੇਸ਼ ਇੰਦਰ ( ਬੀ.ਕਾਮ ਭਾਗ ਦੂਜਾ) ਤੇ ਧਰੁਵ ( ਬੀ.ਕਾਮ ਭਾਗ ਤੀਜਾ ਆਨਰਜ਼) ਰਹੇ। ਇਸ ਤੋਂ ਬਿਨਾਂ ‘ਕੇਸ ਸਟੱਡੀ’ ਪੇਸ਼ਕਾਰੀ ਵਿੱਚ ਪਹਿਲੇ ਨੰਬਰ ਤੇ ਮਾਨਸੀ , ਤਨਿਸ਼, ਅਭਿਸ਼ੇਕ ਤੇ ਚੰਦਨਿਕਾ ਦੀ ਟੀਮ ਅਤੇ ਮਹਿਕ, ਅਮਨ, ਨਸ਼ਿਵ, ਹਰਮਨਪ੍ਰੀਤ, ਅਕਾਸ਼ ਦੀ ਟੀਮ ਨੇ ਸਾਂਝਿਆ ਤੌਰ ਤੇ ਇਨਾਮ ਜਿੱਤਿਆ। ਦੂਜਾ ਸਥਾਨ ਦਿਲਪ੍ਰੀਤ, ਨਵਜੀਤ, ਸੁਨੇਹਾ ਦੀ ਟੀਮ ਨੇ ਹਾਸਿਲ ਕੀਤਾ।ਇਸ ਮੌਕੇ ਤੇ ਡਾਕੂਮੈਂਟਰੀ ਬਣਾਉਣ ਦੇ ਮੁਕਾਬਲੇ ਵਿੱਚ ਪਹਿਲੇ ਨੰਬਰ ਤੇ ਕੁਨਾਲ, ਰਾਵਤ ਤੇ ਹਰਸ਼ੁਲ ਦੀ ਟੀਮ ਪਹਿਲੇ ਨੰਬਰ ਅਤੇ ਹਰਸ਼ਦੀਪ, ਹਰਕੀਰਤ, ਤਨੀਸ਼ਾ , ਲ਼ਵਪ੍ਰੀਤ ਸ਼ਿਵਾਨੀ ਤੇ ਵਿਸ਼ਾਖਾ ਦੀ ਟੀਮ ਨੇ ਦੂਜਾ ਸਥਾਨ ਪ੍ਰਾਪਤ ਕੀਤਾ।ਇਸ ਤੋਂ ਬਿਨਾਂ ‘ਟ੍ਰਰੈਜ਼ਰ ਹੰਟ’ ਮੁਕਾਬਲੇ ਵਿੱਚ ਦਿਪਾਂਕਰ, ਮਾਨਿਆ , ਰਾਹੁਲ , ਜ਼ਸ਼ਨਦੀਪ ਤੇ ਹਰਮਨਪ੍ਰੀਤ ਜੇਤੂ ਰਹੇ।
ਇਸ ਆਯੋਜਨ ਦੌਰਾਨ ਸਟੇਜ ਸੰਚਾਲਨ ਵਿਦਿਆਰਥੀਆਂ ਮਨਜੋਤ, ਪਲਕ, ਅਰਸ਼ਲੀਨ, ਉਰਵਸ਼ੀ ਤੇ ਸਿਮਰਨ ਦੁਆਰਾ ਕੀਤਾ ਗਿਆ।ਇਸ ਪ੍ਰੋਗਰਾਮ ਦੀ ਸਫਲਤਾ ਲਈ ਕਾਮਰਸ ਵਿਭਾਗ ਦੇ ਅਧਿਆਪਕਾਂ ਪ੍ਰੋ.ਪਰਵਿੰਦਰ ਕੌਰ, ਡਾ.ਦੀਪਿਕਾ ਸਿੰਗਲਾ, ਡਾ. ਅਮਨਦੀਪ ਕੌਰ, ਡਾ.ਗਗਨਦੀਪ ਕੌਰ, ਪ੍ਰੋ.ਗੌਰਵ ਗੁਪਤਾ ਤੇ ਬਾਕੀ ਅਧਿਆਪਕਾਂ ਦਾ ਯੋਗਦਾਨ ਰਿਹਾ।