Three-Day Workshop on Android App Development & Artificial Intelligence at M M Modi College, Patiala
 
Dated: 16 November, 2019
 
 
Three-day workshop on Android App Development and Artificial Intelligence was organized by the PG Department of Computer Science and Placement Cell of Multani Mal Modi College, Patiala. IT Analyst Mr. Jitanshu from TCS Mumbai, Mr. Nikhil and Ms. Tanvi from Allsoft Solutions, Chandigarh conducted the workshop. 54 students and 18 teachers attended the workshop. College Principal Dr. Khushvinder Kumar inaugurated the workshop and motivated the students to make full use of their time and learn maximum from the subject expert of the workshop. He emphasized the need of industry liaisoning by the educational institutions so that students become aware about the requirements of the industry and prepare well for future assignments.
Dr. Ajit Kumar, convener of the workshop explained the relevance of the workshop by telling the participants that the new technologies like Android and Artificial Intelligence are not part of the University curriculum, but the knowledge of these technologies and concepts is essential to get job in the software industry. He also asked the participants to come forward with innovative ideas and develop apps to solve the problems of society.
Giving feedback about the workshop Mr. Hari Singh, Mr. Baljit Singh and Mr. Yash Goyal the participants expressed that this workshop was very useful for them. They were able to understand many theoretical concepts as well as got practical training.
The valedictory session of the workshop was presided over by the college Principal, Dr. Khushvinder Kumar as well as Mr. Nikhil, from Allsoft Solutions. Certificates were awarded to the participants. Prof. Vinay Garg and Dr. Rohit Sachdeva put special efforts in organizing the workshop and Dr. Ajit Kumar conducted the stage.
 
 
 
ਮੋਦੀ ਕਾਲਜ ਵਿਖੇ ਐਂਡਰਾਇਡ ਐਪ ਡਿਵੈਲਪਮੈਂਟ ਅਤੇ ਆਰਟੀਫ਼ਿਸ਼ਿਅਲ ਇੰਟੈਲੀਜੈਂਸ ਤੇ ਵਰਕਸ਼ਾਪ
 
ਪਟਿਆਲਾ: 16 ਨਵੰਬਰ, 2019
 
ਮੁਲਤਾਨੀ ਮੱਲ ਮੋਦੀ ਕਾਲਜ, ਪਟਿਆਲਾ ਵਿਖੇ ਪੋਸਟ-ਗ੍ਰੈਜੂਏਟ ਕੰਪਿਊਟਰ ਸਾਇੰਸ ਵਿਭਾਗ ਵੱਲੋਂ ਕਾਲਜ ਦੇ ਪਲੇਸਮੈਂਟ ਸੈੱਲ ਦੇ ਸਹਿਯੋਗ ਨਾਲ ਚੱਲ ਰਹੀ ਤਿੰਨ ਰੋਜ਼ਾ ਐਂਡਰਾਇਡ ਐਪ ਡਿਵੈਲਪਮੈਂਟ ਅਤੇ ਆਰਟੀਫ਼ਿਸ਼ਿਅਲ ਇੰਟੈਲੀਜੈਂਸ ਤੇ ਵਰਕਸ਼ਾਪ ਦੀ ਅੱਜ ਸਮਾਪਤੀ ਹੋ ਗਈ। ਇਸ ਵਿੱਚ ਰਿਸੋਰਸ ਪਰਸਨ ਵਜੋਂ ਟੀ.ਸੀ.ਐਸ. ਮੁੰਮਬਈ ਤੋਂ ਆਈ.ਟੀ. ਐਨਾਲਿਸਟ ਸ਼੍ਰੀ ਜਿਤਾਂਸ਼ੂ ਅਤੇ ਆਲਸੌਫ਼ਟ ਸੌਲਯੂਸ਼ਨਜ਼, ਚੰਡੀਗੜ੍ਹ ਤੋਂ ਸ਼੍ਰੀ ਨਿਖਿਲ ਅਤੇ ਮਿਸ ਤਨਵੀ ਨੇ ਵਰਕਸ਼ਾਪ ਦਾ ਸੰਚਾਲਨ ਕੀਤਾ। ਇਸ ਵਰਕਸ਼ਾਪ ਵਿੱਚ 54 ਵਿਦਿਆਰਥੀਆਂ ਅਤੇ 18 ਅਧਿਆਪਕਾਂ ਨੇ ਸ਼ਿਰਕਤ ਕੀਤੀ। ਕਾਲਜ ਪ੍ਰਿੰਸੀਪਲ ਡਾ. ਖੁਸ਼ਵਿੰਦਰ ਕੁਮਾਰ ਜੀ ਨੇ ਰਿਸੋਰਸ ਪਰਸਨ ਅਤੇ ਵਿਦਿਆਰਥੀਆਂ ਦਾ ਇਸ ਵਰਕਸ਼ਾਪ ਵਿੱਚ ਸਵਾਗਤ ਕਰਦਿਆਂ ਕਿਹਾ ਕਿ ਵਿਦਿਆਰਥੀਆਂ ਨੂੰ ਸਮੇਂ ਦਾ ਸਦਉਪਯੋਗ ਕਰਨਾ ਚਾਹੀਦਾ ਹੈ ਅਤੇ ਮਾਹਿਰਾਂ ਤੋਂ ਸਿਖਲਾਈ ਦਾ ਵੱਧ ਤੋਂ ਵੱਧ ਫ਼ਾਇਦਾ ਲੈਣਾ ਚਾਹੀਦਾ ਹੈ। ਉਨ੍ਹਾਂ ਨੇ ਮੌਜੂਦਾ ਆਈ.ਟੀ. ਇੰਡਸਟਰੀ ਅਤੇ ਵਿਦਿਅਕ ਅਦਾਰਿਆਂ ਵਿੱਚ ਆਪਸੀ ਸਹਿਹੋਂਦ ਅਤੇ ਸਹਿਯੋਗ ਤੇ ਜ਼ੋਰ ਦਿੰਦਿਆਂ ਕਿਹਾ ਕਿ ਇਸ ਨਾਲ ਵਿਦਿਆਰਥੀਆਂ ਨੂੰ ਇੰਡਸਟਰੀ ਦੀਆਂ ਜ਼ਰੂਰਤਾਂ ਦੇ ਮੁਤਾਬਿਕ ਤਿਆਰ ਹੋਣ ਵਿੱਚ ਮਦਦ ਮਿਲੇਗੀ।
ਵਰਕਸ਼ਾਪ ਦੇ ਕਨਵੀਨਰ ਡਾ. ਅਜੀਤ ਕੁਮਾਰ ਨੇ ਵਰਕਸ਼ਾਪ ਬਾਰੇ ਜਾਣਕਾਰੀ ਸਾਂਝਿਆਂ ਕਰਦਿਆਂ ਦੱਸਿਆ ਕਿ ਐਂਡਰਾਇਡ ਐਪ ਡਿਵੈਲਪਮੈਂਟ ਅਤੇ ਆਰਟੀਫ਼ਿਸ਼ਿਅਲ ਇੰਟੈਲੀਜੈਂਸ ਵਰਗੀਆਂ ਨਵੀਆਂ ਤਕਨੀਕਾਂ ਭਾਵੇਂ ਯੂਨੀਵਰਸਿਟੀ ਸਿਲੇਬਸ ਦਾ ਹਿੱਸਾ ਨਹੀਂ ਹਨ ਪਰ ਇਨ੍ਹਾਂ ਤਕਨੀਕਾਂ ਅਤੇ ਤੱਥਾਂ ਦੀ ਜਾਣਕਾਰੀ ਸਾਫ਼ਟਵੇਅਰ ਇੰਡਸਟਰੀ ਵਿੱਚ ਰੋਜ਼ਗਾਰ ਵਿੱਚ ਸਹਾਈ ਹੁੰਦੀ ਹੈ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਨਵੇਂ ਮੋਬਾਈਲ ਐਪ ਵਿਕਸਿਤ ਕਰਨ ਅਤੇ ਤਕਨੀਕੀ ਸਮਰੱਥਾ ਨੂੰ ਸਮਾਜਿਕ ਸਮੱਸਿਆਵਾਂ ਦੇ ਹੱਲ ਲਈ ਵਰਤਣ ਦਾ ਸੱਦਾ ਦਿੱਤਾ।
ਵਰਕਸ਼ਾਪ ਦੀ ਸਮਾਪਤੀ ਤੇ ਭਾਗ ਲੈਣ ਵਾਲੇ ਸਿੱਖਆਰਥੀਆਂ ਹਰੀ ਸਿੰਘ, ਬਲਜੀਤ ਸਿੰਘ ਅਤੇ ਯਸ਼ ਗੋਇਲ ਨੇ ਦੱਸਿਆ ਕਿ ਵਰਕਸ਼ਾਪ ਨਾਲ ਸਾਨੂੰ ਤਕਨੀਕੀ ਸਿਧਾਂਤ-ਸਮਝਣ ਵਿੱਚ ਚੋਖੀ ਮਦਦ ਮਿਲੀ ਹੈ। ਇਸ ਨਾਲ ਨਾ ਸਿਰਫ਼ ਸਾਡੀ ਵਿਹਾਰਕ ਸਮਝ ਪੁਖਤਾ ਹੋਈ ਹੈ ਸਗੋਂ ਸਿਧਾਂਤਕ ਜਾਣਕਾਰੀ ਵਿੱਚ ਵੀ ਵਾਧਾ ਹੋਇਆ ਹੈ।
ਇਸ ਵਰਕਸ਼ਾਪ ਦੇ ਸਮਾਪਤੀ ਸਮਾਰੋਹ ਦੀ ਪ੍ਰਧਾਨਗੀ ਕਾਲਜ ਪ੍ਰਿੰਸੀਪਲ ਡਾ. ਖੁਸ਼ਵਿੰਦਰ ਕੁਮਾਰ ਜੀ ਨੇ ਅਤੇ ਸ੍ਰੀ ਨਿਖਿਲ ਨੇ ਕੀਤੀ।
ਭਾਗ ਲੈਣ ਵਾਲੇ ਵਿਦਿਆਰਥੀਆਂ ਦੀ ਹੌਸਲਾ ਅਫ਼ਜ਼ਾਹੀ ਲਈ ਸਰਟੀਫ਼ਿਕੇਟ ਵੀ ਤਕਸੀਮ ਕੀਤੇ ਗਏ। ਵਰਕਸ਼ਾਪ ਨੂੰ ਸਫ਼ਲ ਬਣਾਉਣ ਵਿੱਚ ਪ੍ਰੋ. ਵਿਨੇ ਗਰਗ ਅਤੇ ਡਾ. ਰੋਹਿਤ ਸਚਦੇਵਾ ਦਾ ਵਿਸ਼ੇਸ਼ ਯੋਗਦਾਨ ਰਿਹਾ। ਸਟੇਜ ਸੰਚਾਲਣ ਦੀ ਜ਼ਿੰਮੇਵਾਰੀ ਡਾ. ਅਜੀਤ ਕੁਮਾਰ ਨੇ ਨਿਭਾਈ।
 
#mhrd #mmmcpta #multanimalmodicollegepatiala #modi #modicollege #modicollegepatiala #punjabiuniversity #pup #punjabiuniversitypatiala #androidappdevelopment #workshoponandroid #workshoponartificialintelligence #artificialintelligence #androiddevelopment #appdevelopment