Patiala: May 6, 2021

Online Expert lecture on Developing Effective Communication Skills organised at M. M. Modi College

The Department of English, Multani Mal Modi College, Patiala today organized an Expert lecture on the topic of ‘The Written the Unwritten the Spoken Word: the Essence of Effective Communication’. This lecture was delivered by Dr. Sangeeta Handa, former Principal, Government Mohindra College, Patiala. The expert lecture was focused at the significance of written and unwritten words including silences in contemporary communication paradigms.  It aimed at addressing the challenges and problems generated due to lack of authentic information, and usage of language in an irresponsible way.

College Principal Dr. Khushvinder Kumar welcomed the speaker and said that we are living in such crucial times in which we must analyze and discuss about rebuilding and reconstruction of our informational pathways and communication patterns. He motivated the students to learn the skills and art of effective communication. The speaker was formally introduced By Vice-Principal of the college and Head, Department of English Prof. Shailendra Sidhu. She said that the main objective of this lecture is to reorient our communication abilities for building more humane and truthful social relationships.

Dr. Sangeeta Handa while delivering the lecture explored the role of effective communication in the dynamics of different social and interpersonal relations. She emphasized on the importance of our vernacular languages and literature for enriching our communication skills. Bringing into focus the methods, tools and techniques of effective communication, she demonstrated the role of educational system in developing these life skills.  She also motivated the students to read voraciously during this socio-political and economic crisis created by pandemic and said that mutual understanding and helping each other is the need of the hour.

This lecture was coordinated by Dr. Harleen Kaur, Assistant Professor, English department. The vote of thanks was presented by Prof. Vaneet Kaur, Assistant professor, English department. The programme was technically managed by Dr.Rohit Sachdeva, Department of Computer Science. More than 500 students and teachers participated in this lecture.

ਪਟਿਆਲਾ: 6 ਮਈ, 2021

ਮੋਦੀ ਕਾਲਜ ਵੱਲੋਂ ਕਮਿਊਨੀਕੇਸ਼ਨ ਸਕਿੱਲਜ਼ ਤੇ ਆਨਲਾਈਨ ਵਿਸ਼ੇਸ਼ ਭਾਸ਼ਣ ਦਾ ਆਯੋਜਨ
ਸਥਾਨਕ ਮੁਲਤਾਨੀ ਮੱਲ ਮੋਦੀ ਕਾਲਜ ਪਟਿਆਲਾ ਦੇ ਅੰਗਰੇਜ਼ੀ ਵਿਭਾਗ ਵੱਲੌਂ ਅੱਜ ਸਮਾਜਿਕ ਤੇ ਪੇਸ਼ੇਵਰ ਖੇਤਰਾਂ ਵਿੱਚ ਕਮਿਊਨੀਕੇਸ਼ਨ ਸਕਿੱਲਜ਼ ਦੀ ਜ਼ਰੂਰਤ ਅਤੇ ਮਹਤੱਤਾ ਤੇ ਧਿਆਨ ਕੇਂਦਰਿਤ ਕਰਦਿਆਂ ਇੱਕ ਖਾਸ ਭਾਸ਼ਣ ਆਯੋਜਿਤ ਕੀਤਾ ਗਿਆ।ਇਸ ਭਾਸ਼ਣ ਵਿੱਚ ਮੁੱਖ ਵਕਤਾ ਵੱਜੋਂ ਸਰਕਾਰੀ ਮਹਿੰਦਰਾ ਕਾਲਜ ਪਟਿਆਲਾ ਦੇ ਸਾਬਕਾ ਪ੍ਰਿੰਸੀਪਲ ਡਾ.ਸੰਗੀਤਾ ਹਾਂਡਾ ਨੇ ਸ਼ਿਰਕਤ ਕੀਤੀ।ਇਸ ਭਾਸ਼ਣ ਵਿੱਚ ਲਿਖੇ ਤੇ ਬੋਲੇ ਜਾਂਦੇ ਵਿਚਾਰਾਂ ਦੇ ਨਾਲ-ਨਾਲ ਉਹਨਾਂ ਸੁਨੇਹਿਆਂ ਅਤੇ ਅਰਥਾਂ ਤੇ ਵੀ ਚਰਚਾ ਕੀਤੀ ਗਈ ਜਿਹੜੇ ਕਿਸੇ ਲਿਖਿਤ ਜਾਂ ਬੋਲਣ ਦੀ ਭਾਸ਼ਾ ਵਿੱਚ ਦਰਜ ਨਹੀਂ ਹੋ ਸਕੇ।ਇਸ ਤੋਂ ਇਲਾਵਾ ਮੌਜੂਦਾ ਸੰਦਰਭ ਵਿੱਚ ਸਹੀ ਤੇ ਤੱਥ ਆਧਾਰਿਤ ਜਾਣਕਾਰੀ ਦੀ ਮਹਤੱਤਾ ਅਤੇ ਪ੍ਰਭਾਵਾਂ ਤੇ ਵੀ ਚਰਚਾ ਕੀਤੀ ਗਈ।

ਕਾਲਜ ਪ੍ਰਿੰਸੀਪਲ ਡਾ.ਖੁਸ਼ਵਿੰਦਰ ਕੁਮਾਰ ਜੀ ਨੇ ਮੁੱਖ ਵਕਤਾ ਦਾ ਸਵਾਗਤ ਕਰਦਿਆ ਕਿਹਾ ਕਿ ਅਸੀਂ ਇਸ ਸਮੇਂ ਇੱਕ ਮਹਾਂਮਾਰੀ ਦੇ ਦੂਜੇ ਦੌਰ ਦਾ ਸਾਹਮਣਾ ਕਰ ਰਹੇ ਹਾਂ ਜਿਸ ਵਿੱਚ ਸਾਨੂੰ ਆਪਣੇ ਜਾਣਕਾਰੀ ਦੇ ਸ੍ਰੋਤਾਂ ਤੇ ਸੋਮਿਆਂ ਅਤੇ ਆਪਸੀ ਸੰਵਾਦ ਦੇ ਢਾਂਚਿਆਂ ਦਾ ਅਧਿਐਨ ਕਰਕੇ ਇਹਨਾਂ ਨੂੰ ਨਵੇਂ ਸਿਰਿੳਂੁ ਘੜਣ ਦੀ ਜ਼ਰੂਰਤ ਹੈ।ਉਹਨਾਂ ਨੇ ਵਿਦਿਆਰਥੀਆਂ ਨੂੰ ਚੰਗੇ ਸੰਵਾਦ ਲਈ ਜ਼ਰੂਰੀ ਹੁਨਰ ਤੇ ਢੰਗ ਸਿੱਖਣ ਲਈ ਪ੍ਰੇਰਿਤ ਕੀਤਾ।ਕਾਲਜ ਦੇ ਵਾਈਸ- ਪ੍ਰਿੰਸੀਪਲ ਅਤੇ ਅੰਗਰੇਜ਼ੀ ਵਿਭਾਗ ਦੇ ਮੁੱਖੀ ਪ੍ਰੋ. ਸ਼ੈਲੇਂਦਰ ਸਿੱਧੂ ਨੇ ਇਸ ਮੌਕੇ ਤੇ ਵਕਤਾ ਨਾਲ ਰਸਮੀ ਜਾਣ-ਪਛਾਣ ਕਰਵਾਈ।ਉਹਨਾਂ ਨੇ ਦੱਸਿਆ ਕਿ ਇਸ ਭਾਸ਼ਣ ਦਾ ਮੁੱਖ ਮੰਤਵ ਸਾਡੇ ਸਮਾਜਿਕ ਰਿਸ਼ਤਿਆਂ ਤੇ ਪੇਸ਼ੇਵਰ ਰਿਸ਼ਤਿਆਂ ਨੂੰ ਵੱਧ ਸਨੇਹ-ਭਰਪੂਰ ਤੇ ਮਾਨਵੀ ਬਣਾਉਣਾ ਹੈ।

ਡਾ.ਸੰਗੀਤਾ ਹਾਂਡਾ ਨੇ ਇਸ ਵਿਸ਼ੇਸ਼ ਭਾਸ਼ਣ ਦੀ ਸ਼ੁਰੂਆਤ ਕਰਦਿਆਂ ਕਿਹਾ ਕਿ ਵਧੀਆ ਤੇ ਪ੍ਰਭਾਵੀ ਸੰਚਾਰ ਸਾਡੇ ਸਮਾਜਿਕ ਤੇ ਬਾਕੀ ਕਾਰ-ਵਿਹਾਰੀ ਰਿਸ਼ਤਿਆਂ ਨੂੰ ਸੁਚੱਜੇ ਢੰਗ ਨਾਲ ਚਲਾਉਣ ਲਈ ਬੇਹੱਦ ਜ਼ਰੂਰੀ ਹੈ।ਉਹਨਾਂ ਨੇ ਵਧੀਆ ਸੰਚਾਰ-ਸਮਰੱਥਾ ਪ੍ਰੱਫੁਲਿਤ ਕਰਨ ਲਈ ਭਾਰਤ ਦੀਆਂ ਸਥਾਨਿਕ ਭਾਸ਼ਾਵਾਂ ਵਿੱਚ ਰਚੇ ਗਏ ਸਾਹਿਤ ਅਤੇ ਰਚਨਾਵਾਂ ਦੀ ਮਹਤੱਤਾ ਤੇ ਜ਼ੋਰ ਦਿੱਤਾ। ਉਹਨਾਂ ਚੰਗੇ ਸੰਚਾਰ ਲਈ ਵਰਤੇ ਜਾਂਦੇ ਤਰੀਕਿਆਂ ਤੇ ਵਿਧੀਆਂ ਤੇ ਚਰਚਾ ਕਰਦਿਆਂ ਦੱਸਿਆ ਕਿ ਸਿੱਖਿਆ ਪ੍ਰਣਾਲੀ ਦਾ ਚੰਗੇ ਸੰਚਾਰ-ਪ੍ਰਬੰਧਨ ਅਤੇ ਤਕਨੀਕਾਂ ਵਿਕਿਸਤ ਕਰਨ ਵਿੱਚ ਪ੍ਰਮੁੱਖ ਰੋਲ ਹੈ।ਉਹਨਾਂ ਨੇ ਵਿਦਿਆਰਥੀਆਂ ਨੂੰ ਮੌਜੂਦਾ ਦੌਰ ਵਿੱਚ ਚੱਲ ਰਹੇ ਸਿਆਸੀ-ਸਮਾਜਿਕ ਤੇ ਆਰਥਿਕ ਸੰਕਟਾਂ ਤੋਂ ਸਿੱਖਣ ਲਈ ਵੀ ਪ੍ਰੇਰਿਤ ਕੀਤਾ ਅਤੇ ਕਿਹਾ ਕਿ ਇਸ ਨੂੰ ਨਜਿੱਠਣ ਲਈ ਆਪਸੀ ਸੂਝ ਵਿਕਿਸਤ ਕਰਨ ਤੇ ਆਪਸੀ ਸਹਿਯੋਗ ਬੇਹੱਦ ਜ਼ਰੂਰੀ ਹੈ।

ਇਸ ਵਿਸ਼ੇਸ ਭਾਸ਼ਣ ਵਿੱਚ ਮੰਚ ਸੰਚਾਲਣ ਅੰਗਰੇਜ਼ੀ ਵਿਭਾਗ ਦੇ ਅਸਿਸਟੈਂਟ ਪ੍ਰੋਫੈਸਰ ਡਾ. ਹਰਲੀਨ ਕੌਰ ਨੇ ਕੀਤਾ।ਇਸ ਮੌਕੇ ਤੇ ਧੰਨਵਾਦ ਦਾ ਮਤਾ ਅੰਗਰੇਜ਼ੀ ਵਿਭਾਗ ਦੇ ਅਸਿਸਟੈਂਟ ਪ੍ਰੋਫੈਸਰ ਪ੍ਰੋ. ਵਨੀਤ ਕੌਰ ਨੇ ਪੇਸ਼ ਕੀਤਾ। ਇਸ ਪ੍ਰੋਗਰਾਮ ਦਾ ਤਕਨੀਕੀ ਪ੍ਰਬੰਧਨ ਡਾ. ਰੋਹਿਤ ਸਚਦੇਵਾ, ਕੰਪਿਊਟਰ ਵਿਭਾਗ ਦੇ ਅਸਿਸਟੈਂਟ ਪ੍ਰੋਫੈਸਰ ਨੇ ਕੀਤਾ।ਇਸ ਵਿੱਚ ਕਾਲਜ ਦੇ 500 ਤੋਂ ਵੱਧ ਵਿਦਿਆਰਥੀਆਂ ਤੇ ਅਧਿਆਪਕਾਂ ਨੇ ਭਾਗ ਲਿਆ।

 

List of Attendees (06-05-2021)