Multani Mal Modi College organized ‘Yoga at Home and Yoga with Family’ Online Event

June 22, 2020
 
The Heritage society in collaboration with NSS Department of Multani Mal Modi College organized an online Yoga event to mark the 6th International Day of Yoga. An Online Essay Writing Competition was organized in which 84 students from 31 esteemed educational institutions of India including National Sanskrit University, Tripati (Andhra Pradesh), Rajiv Gandhi National University of Law, Patiala, University of Lucknow, Lucknow (Uttar Pradesh), Guru Kashi University, Bathinda, Chitkara University Baddi (Himachal Pradesh) and Punjabi University Patiala participated. College Principal Dr. Khushvinder Kumar congratulated the participants of the event and competition and said that Yoga is a way to attain optimal health and overall – wellbeing for everyone. He said that this online competition is focused at different aspects of this ancient therapy such as Yoga as a global brand, a way to healthy mind and body, Complementarity of Music, Meditation and Yoga and Yoga as an alternate therapy for Supplementary Public Health System. The coordinator of the event Dr. Harmohan Sharma stated that competition was held in three language categories – English, Punjabi, and Hindi. The results were:
In Essay Writing Competition of English Language Avneet Kaur of Govt. College Ropar stood first, Priyanka of Rajiv Gandhi National University of Law, Patiala, Punjab and Beant Kaur of Shaheed Udham Singh Govt College, Sunam got second positions and Abhay of Chitkara University, Baddi, HP and R. Priyamvada of National Sanskrit University, Tirupati, Andhra Pradesh secured third positions. In this category special appreciation prizes were also given in which Jaskirat Kaur of DAV College Amritsar, Chikshu Garg of DAV College, Bathinda, Muskan Syan of University College, Chunni Kalan, Fatehgarh Sahib and Atharva Vidyadhar Godbole of Pillai College of Engineering, New Panvel, Dist. Raigad, Maharashtra got special appreciation prizes.
In Hindi Language category of this competition Brahmananda Pradhan of National Sanskrit University, Tirupati, Andhra Pradesh got first position, Pooja Rani of Mata Sahib Kaur Khalsa Girls College of Education, Patiala and Harwinder Goyal of Govt. Bikram College of Commerce, Patiala got Second positions and Riya Rani of Public College, Samana and Diksha Rani of Manohar Memorial PG College, Fatehabad got third positions.
In Punjabi Language essay writing category Navjot Kaur of Govt. State College of Education, Patiala got first position, Amarjot Singh of University College, Chunni Kalan, Fatehgarh Sahib and Simarjit Kaur of Public College, Samana got second positions and Priya of Hindu Kanya College, Kapurthala and Naveen Kumar of Punjabi University, Patiala secured third positions.
NCC (Boys and Girls Battalions) and Bharat Scouts and Guides of the college also organized the activity. The cadets performed the Yoga at home and shared their clips on virtual media. In the event students and faculty members participated and share a common platform while doing Yoga with their families and friends at home.

ਮੋਦੀ ਕਾਲਜ ਵੱਲੋਂ ਆਨਲਾਈਨ ‘ਘਰ ਬੈਠੇ ਪਰਿਵਾਰ ਸਹਿਤ ਯੋਗਾ’ ਈਵੇਂਟ ਤੇ ਯੋਗ-ਆਧਾਰਿਤ ਆਨਲਾਈਨ ਲੇਖ-ਲਿਖਣ ਮੁਕਾਬਲੇ ਆਯੋਜਿਤ

22 ਜੂਨ, 2020
 
ਮੁਲਤਾਨੀ ਮੱਲ ਮੋਦੀ ਕਾਲਜ, ਪਟਿਆਲਾ ਦੀ ਹੈਰੀਟੇਜ ਸੋਸਾਈਟੀ ਅਤੇ ਐਨ.ਐਸ.ਐਸ. ਵਿਭਾਗ ਨੇ ਇੱਕ ਆਨਲਾਈਨ ‘ਘਰ ਬੈਠੇ ਪਰਿਵਾਰ ਸਹਿਤ ਯੋਗ’ ਈਵੇਂਟ ਦਾ ਸਫ਼ਲਤਾਪੂਰਵਕ ਆਯੋਜਨ ਕੀਤਾ ਗਿਆ। ਇਸ ਈਵੇਂਟ ਦੇ ਨਾਲ ਹੀ ਯੋਗ ਦੀ ਮਹਤੱਤਾ ਨੂੰ ਸਮਰਪਿਤ ਛੇਵੇਂ ਅੰਤਰ-ਰਾਸ਼ਟਰੀ ਯੋਗ ਦਿਵਸ ਦੇ ਮੌਕੇ ਤੇ ਵਿਦਿਆਰਥੀਆਂ ਲਈ ਆਨਲਾਈਨ ਲੇਖ-ਲਿਖਣ ਮੁਕਾਬਲੇ ਆਯੋਜਿਤ ਕੀਤੇ ਗਏ ਜਿਹਨਾਂ ਵਿੱਚ ਦੇਸ਼ ਭਰ ਦੇ 31 ਅਦਾਰਿਆਂ, ਯੂਨੀਵਰਸਿਟੀਆਂ ਤੇ ਕਾਲਜਾਂ ਜਿਵੇਂ ਕਿ ਨੈਸ਼ਨਲ ਸੰਸਕ੍ਰਿਤ ਯੂਨੀਵਰਸਿਟੀ, ਤਿਰੂਪਤੀ (ਆਂਧਰਾ ਪ੍ਰਦੇਸ਼), ਰਾਜੀਵ ਗਾਂਧੀ ਨੈਸ਼ਨਲ ਯੂਨੀਵਰਸਿਟੀ ਆਫ਼ ਲਾਅ, ਪਟਿਆਲਾ, ਯੂਨੀਵਰਸਿਟੀ ਆਫ਼ ਲਖਨਊ (ਉੱਤਰ ਪ੍ਰਦੇਸ਼), ਗੁਰੂ ਕਾਸ਼ੀ ਯੂਨੀਵਰਸਿਟੀ, ਬਠਿੰਡਾ, ਚਿਤਕਾਰਾ ਯੂਨੀਵਰਸਿਟੀ, ਬੱਦੀ (ਹਿਮਾਚਲ ਪ੍ਰਦੇਸ਼) ਅਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ 84 ਵਿਦਿਆਰਥੀਆਂ ਨੇ ਭਾਗ ਲਿਆ। ਕਾਲਜ ਪ੍ਰਿੰਸੀਪਲ ਡਾ. ਖੁਸ਼ਵਿੰਦਰ ਕੁਮਾਰ ਜੀ ਨੇ ਇਸ ਈਵੇਂਟ ਅਤੇ ਲੇਖ-ਲਿਖਣ ਮੁਕਾਬਲੇ ਵਿੱਚ ਭਾਗ ਲੈਣ ਵਾਲੇ ਵਿਦਿਆਰਥੀਆਂ ਦਾ ਸਵਾਗਤ ਕਰਦਿਆਂ ਅਤੇ ਉਹਨਾਂ ਦਾ ਉਤਸ਼ਾਹ ਵਧਾਉਂਦਿਆਂ ਕਿਹਾ ਕਿ ਯੋਗ ਪ੍ਰਣਾਲੀ ਉੱਚਤਮ ਦਰਜੇ ਦੀ ਸਿਹਤ ਪ੍ਰਾਪਤ ਕਰਨ ਦਾ ਜ਼ਰੀਆ ਹੋਣ ਦੇ ਨਾਲ ਨਾਲ ਤੰਦਰੁਸਤ ਜੀਵਨ ਜਿਉਣ ਦੀ ਸਹੀ ਕੁੰਜੀ ਹੈ। ਉਹਨਾਂ ਨੇ ਇਸ ਮੌਕੇ ਤੇ ਕਰਵਾਏ ਆਨ-ਲਾਈਨ ਲੇਖ-ਲਿਖਣ ਮੁਕਾਬਲਿਆਂ ਦਾ ਉਦੇਸ਼ ਦੱਸਦਿਆਂ ਕਿਹਾ ਕਿ ਇਸ ਵਿੱਚ ਯੋਗ-ਪ੍ਰਣਾਲੀ ਨਾਲ ਸਬੰਧਿਤ ਵੱਖੋ-ਵੱਖਰੇ ਵਿਸ਼ਿਆਂ ਜਿਵੇਂ ਯੋਗ ਦੀ ਵਿਸ਼ਵ-ਪੱਧਰ ਤੇ ਉੱਭਰ ਰਹੀ ਬ੍ਰਾਂਡ ਇਮੇਜ, ਤੰਦਰੁਸਤ ਸਰੀਰ ਤੇ ਸਿਹਤਮੰਦ ਦਿਮਾਗ ਵਾਸਤੇ ਯੋਗ, ਸੰਗੀਤ ਸਾਧਨਾ ਅਤੇ ਯੋਗ ਦਾ ਆਪਸੀ ਤਾਲਮੇਲ ਅਤੇ ਵੱਖਰੀ ਸਿਹਤ-ਪੱੱਧਤੀ ਦੇ ਤੌਰ ਤੇ ਯੋਗ ਦੀ ਮਹਤੱਤਾ ਬਾਰੇ ਵਿਦਿਆਰਥੀਆਂ ਦੀ ਜਾਣਕਾਰੀ ਅਤੇ ਸਮਝ ਨੂੰ ਪਰਖਿਆ ਗਿਆ। ਇਸ ਮੁਕਾਬਲੇ ਦੇ ਕੋਆਰਡੀਨੇਟਰ ਡਾ. ਹਰਮੋਹਨ ਸ਼ਰਮਾ ਨੇ ਦੱਸਿਆ ਕਿ ਇਸ ਲੇਖ-ਲਿਖਣ ਮੁਕਾਬਲੇ ਦਾ ਆਯੋਜਨ ਅੰਗਰੇਜ਼ੀ, ਹਿੰਦੀ ਅਤੇ ਪੰਜਾਬੀ ਭਾਸ਼ਾਵਾਂ ਵਿੱਚ ਕੀਤਾ ਗਿਆ। ਇਸ ਮੁਕਾਬਲੇ ਦੇ ਨਤੀਜੇ ਇਸ ਪ੍ਰਕਾਰ ਰਹੇ:
ਅੰਗ੍ਰੇਜ਼ੀ ਭਾਸ਼ਾ ਦੇ ਲੇਖ-ਲਿਖਣ ਮੁਕਾਬਲੇ ਵਿੱਚ ਸਰਕਾਰੀ ਕਾਲਜ, ਰੋਪੜ, ਪੰਜਾਬ ਦੀ ਅਵਨੀਤ ਕੌਰ ਨੇ ਪਹਿਲਾ, ਰਾਜੀਵ ਗਾਂਧੀ ਨੈਸ਼ਨਲ ਯੂਨੀਵਰਸਿਟੀ ਆਫ਼ ਲਾਅ, ਪਟਿਆਲਾ, ਪੰਜਾਬ ਦੀ ਪ੍ਰਿਅੰਕਾ ਅਤੇ ਸ਼ਹੀਦ ਉਧਮ ਸਿੰਘ ਸਰਕਾਰੀ ਕਾਲਜ, ਸੁਨਾਮ ਦੀ ਬੇਅੰਤ ਕੌਰ ਨੇ ਦੂਜਾ ਅਤੇ ਚਿਤਕਾਰਾ ਯੂਨੀਵਰਸਿਟੀ, ਬੱਦੀ, ਹਿਮਾਚਲ ਪ੍ਰਦੇਸ਼ ਦੇ ਅਭੇ ਅਤੇ ਨੈਸ਼ਨਲ ਸੰਸਕ੍ਰਿਤ ਯੂਨੀਵਰਸਿਟੀ, ਤਿਰੁਪਤੀ, ਆਂਧਰਾ ਪ੍ਰਦੇਸ਼ ਦੇ ਆਰ. ਪ੍ਰਿਅੰਮਵਦਾ ਨੇ ਤੀਜਾ ਸਥਾਨ ਹਾਸਿਲ ਕੀਤਾ। ਅੰਗਰੇਜ਼ੀ ਭਾਸ਼ਾ ਮੁਕਾਬਲੇ ਵਿੱਚ ਸਪੈਸ਼ਲ ਪੁਰਸਕਾਰ ਵੀ ਦਿੱਤੇ ਗਏ ਇਸ ਵਿੱਚ ਡੀ.ਏ.ਵੀ. ਕਾਲਜ, ਅਮ੍ਰਿੰਤਸਰ ਦੀ ਜਸਕੀਰਤ ਕੌਰ, ਡੀ.ਏ.ਵੀ. ਕਾਲਜ, ਬਠਿੰਡਾ ਦੇ ਚਿਕਸ਼ੁ ਗਰਗ, ਯੂਨੀਵਰਸਿਟੀ ਕਾਲਜ, ਚੁਨੀ ਕਲਾਂ, ਫਤਿਹਗੜ੍ਹ ਸਾਹਿਬ ਦੀ ਮੁਸਕਾਨ ਸਿਆਨ ਅਤੇ ਪਿਲੱਈ ਕਾਲਜ ਆਫ਼ ਇੰਜਿਨੀਅਰਿੰਗ, ਨਿਊ ਪਨਵੇਲ, ਜ਼ਿਲਾ ਰਾਏਗੜ, ਮਹਾਰਾਸ਼ਟਰਾ ਦੇ ਅਥਰਵਾ ਵਿਦਿਆਧਰ ਗੋਡਬੋਲੇ ਨੂੰ ਸਪੈਸ਼ਲ ਇਨਾਮ ਦਿੱਤੇ ਗਏ।
ਇਸੇ ਤਰ੍ਹਾਂ ਹਿੰਦੀ ਭਾਸ਼ਾ ਦੇ ਲੇਖ-ਲਿਖਣ ਮੁਕਾਬਲਿਆਂ ਵਿੱਚ ਨੈਸ਼ਨਲ ਸੰਸਕ੍ਰਿਤ ਯੂਨੀਵਰਸਿਟੀ, ਤਿਰੁਪਤੀ, ਆਂਧਰਾ ਪ੍ਰਦੇਸ਼ ਦੇ ਬ੍ਰਹਮਨੰਦ ਪ੍ਰਧਾਨ ਨੇ ਪਹਿਲਾ, ਮਾਤਾ ਸਾਹਿਬ ਕੌਰ ਖਾਲਸਾ ਗਰਲਜ਼ ਕਾਲਜ ਆਫ਼ ਐਜੂਕੇਸ਼ਨ, ਪਟਿਆਲਾ ਦੀ ਪੂਜਾ ਰਾਣੀ ਅਤੇ ਸਰਕਾਰੀ ਬਿਕਰਮ ਕਾਲਜ ਆਫ਼ ਕਾਮਰਸ, ਪਟਿਆਲਾ ਦੇ ਹਰਵਿੰਦਰ ਗੋਇਲ ਨੇ ਦੂਜਾ ਅਤੇ ਪਬਲਿਕ ਕਾਲਜ, ਸਮਾਣਾ ਦੀ ਰਿਆ ਰਾਣੀ ਅਤੇ ਮਨੋਹਰ ਮੈਮੋਰੀਅਲ ਪੀ.ਜੀ. ਕਾਲਜ, ਫਤਿਹਾਬਾਦ ਦੀ ਦਿਕਸ਼ਾ ਰਾਣੀ ਨੇ ਤੀਜਾ ਸਥਾਨ ਪ੍ਰਾਪਤ ਕੀਤਾ।
ਇਸ ਤੋਂ ਇਲਾਵਾ ਪੰਜਾਬੀ ਭਾਸ਼ਾ ਦੇ ਮੁਕਾਬਲਿਆਂ ਵਿੱਚ ਸਰਕਾਰੀ ਸਟੇਟ ਕਾਲਜ ਆਫ਼ ਐਜੂਕੇਸ਼ਨ, ਪਟਿਆਲਾ ਦੀ ਨਵਜੋਤ ਕੌਰ ਨੇ ਪਹਿਲਾ, ਯੂਨੀਵਰਸਿਟੀ ਕਾਲਜ, ਚੁਨੀ ਕਲਾਂ, ਫਤਿਹਗੜ੍ਹ ਸਾਹਿਬ ਦੇ ਅਮਰਜੋਤ ਸਿੰਘ ਅਤੇ ਪਬਲਿਕ ਕਾਲਜ, ਸਮਾਣਾ ਦੀ ਸਿਮਰਜੀਤ ਕੋਰ ਨੇ ਦੂਜਾ ਅਤੇ ਹਿੰਦੂ ਕੰਨਿਆ ਕਾਲਜ, ਕਪੂਰਥਲਾ ਦੀ ਪ੍ਰਿਆ ਅਤੇ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਨਵੀਨ ਕੁਮਾਰ ਨੇ ਤੀਜਾ ਸਥਾਨ ਹਾਸਿਲ ਕੀਤਾ।
ਐਨ.ਸੀ.ਸੀ. (ਲੜਕੇ ਅਤੇ ਲੜਕੀਆਂ) ਅਤੇ ਭਾਰਤ ਸਕਾਉਟਸ ਐਂਡ ਗਾਇਡਸ ਸ਼ਾਖਾ ਦੇ ਕੈਡੇਟਸ ਨੇ ਆਪਣੇ ਘਰ ਯੋਗ ਕਰਕੇ ਉਸ ਦੀਆਂ ਕਲਿੱਪਸ ਵਿਰਚੁਅਲ ਮੀਡੀਆ ਤੇ ਸਭ ਨਾਲ ਸਾਂਝੀਆਂ ਕੀਤੀਆਂ। ‘ਘਰ ਤੋਂ ਪਰਿਵਾਰ ਸਹਿਤ ਯੋਗ’ ਈਵੇਂਟ ਵਿੱਚ ਅਧਿਆਪਕਾਂ ਅਤੇ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਹਿੱਸਾ ਲਿਆ ਅਤੇ ਆਨ-ਲਾਈਨ ਮਾਧਿਅਮਾਂ ਰਾਹੀਂ ਲਾਈਵ ਵੀਡੀਓਜ਼ ਅਤੇ ਆਪਣੇ ਤਜਰਬੇ ਆਪਸ ਵਿੱਚ ਸਾਂਝੇ ਕੀਤੇ।
 
#internationalyogaday #essaywritingcompetition #modicollege #multanimalmodiCollegePatiala #modicollegePatiala #NSS #NCC #BharatScoutsandGuides