Patiala: 28.02.2018
 
Block level youth parliament was organized by Nehru Yuva Kendra at M M Modi College, Patiala
 
A block level youth parliament was organized by Nehru Yuva Kendra, Patiala in collaboration with Multani Mal Modi College, Patiala. The youth parliament was sponsored by Ministry of Youth Affairs and Sports, Government of India. It was organized to provide a platform for thought provoking discussion and debate on contemporary societal issues.
Principal Dr. Khushvinder Kumar welcomed this unique initiative and congratulated Nehru Yuva Kendra and participants. He said that such programs are must for creating a democratic space for healthy debates and discussions regarding critical issues faced by our nation.
A speaker was selected among the students to coordinate the session. The whole house was divided between government and opposition on the model of real functioning of Indian parliament. Four motions were passed in the parliament which were Entrepreneurship and Education, Building Healthy India, Culture and Civilization and New Ideas for Youth development and to bring Governmental change.
In the concluding address Mr. Manish Mittal, District Youth Coordinator told that such youth parliaments are crucial for involving the youth in the developmental process. College N.C.C Nodal Officer and Dean Students’ Welfare Prof Ved Parkash Sharma and representatives of Nehru Yuva Kendra, Patiala Mr. Manish Mittal, District Youth Coordinator, Ms. Amarjit Kaur (Accountant) and volunteers Harinder Singh, Manpret Singh and Inderjit Singh worked hard to make this event a success. Dr. Neeraj Goyal, Head, Dept of Management, Modi College also played a key role in conducting this program.
A large number of students from Punjabi University Patiala, M.M. Modi College Patiala, Govt. Mohindra College and Youth Club, Sanaur were present to witness the proceedings of the parliament.
 
ਪਟਿਆਲਾ: 28.02.2018
ਨਹਿਰੂ ਯੁਵਾ ਕੇਂਦਰ ਵੱਲੋਂ ਮੋਦੀ ਕਾਲਜ ਵਿਖੇ ਆਯੋਜਿਤ ਕਰਵਾਈ ਗਈ ਬਲਾਕ ਪੱਧਰ ਦੀ ਯੂਥ ਪਾਰਲੀਮੈਂਟ
 
ਸਥਾਨਕ ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਅੱਜ ਨਹਿਰੂ ਯੁਵਾ ਕੇਂਦਰ, ਪਟਿਆਲਾ ਨੇ ਬਲਾਕ ਪੱਧਰ ਦੀ ਇੱਕ ਯੂਥ ਪਾਰਲੀਮੈਂਟ ਦਾ ਆਯੋਜਨ ਕੀਤਾ। ਇਸ ਪ੍ਰੋਗਰਾਮ ਨੂੰ ਭਾਰਤ ਸਰਕਾਰ ਦੇ ਯੁਵਕ ਭਲਾਈ ਅਤੇ ਖੇਡ ਮੰਤਰਾਲੇ ਦਾ ਸਹਿਯੋਗ ਪ੍ਰਾਪਤ ਸੀ। ਕਾਲਜ ਪ੍ਰਿੰਸੀਪਲ ਡਾ. ਖੁਸ਼ਵਿੰਦਰ ਕੁਮਾਰ ਜੀ ਨੇ ਇਸ ਵਿਲੱਖਣ ਤਜਰਬੇ ਲਈ ਨਹਿਰੂ ਯੁਵਾ ਕੇਂਦਰ ਅਤੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ। ਉਨ੍ਹਾਂ ਨੇ ਇਸ ਮੌਕੇ ਤੇ ਬੋਲਦਿਆਂ ਕਿਹਾ ਕਿ ਅਜਿਹੇ ਪ੍ਰੋਗਰਾਮ ਨੌਜਵਾਨ ਵਿਦਿਆਰਥੀਆਂ ਨੂੰ ਸੰਵੇਦਨਸ਼ੀਲ ਅਤੇ ਚਲੰਤ ਮੁੱਦਿਆਂ ਤੇ ਆਜ਼ਾਦ ਰਾਏ ਬਣਾਉਣ ਅਤੇ ਵਿਚਾਰਾਂ ਦੇ ਆਦਾਨ ਪ੍ਰਦਾਨ ਲਈ ਢੁੱਕਵਾਂ ਮੰਚ ਮੁਹੱਈਆ ਕਰਵਾਉਂਦੇ ਹਨ। ਇਸ ਨਾਲ ਨੌਜਵਾਨਾਂ ਨੂੰ ਵਿਕਾਸ ਸਬੰਧਿਤ ਨੀਤੀਆਂ ਬਣਾਉਣ ਦੀ ਪ੍ਰਕਿਰਿਆ ਅਤੇ ਤਜਰਬੇ ਸਬੰਧੀ ਲੋੜੀਂਦਾ ਗਿਆਨ ਪ੍ਰਾਪਤ ਹੁੰਦਾ ਹੈ।
ਇਸ ਪਾਰਲੀਮੈਂਟ ਦੀ ਸ਼ੁਰੂਆਤ ਵਿੱਚ ਵਿਦਿਆਰਥੀਆਂ ਨੂੰ ‘ਸਰਕਾਰੀ ਧਿਰ’ ਅਤੇ ‘ਵਿਰੋਧੀ ਧਿਰ’ ਵਿੱਚ ਵੰਡਿਆ ਗਿਆ। ਉਨ੍ਹਾਂ ਵਿੱਚੋਂ ਇੱਕ ਵਿਦਿਆਰਥੀ ਨੂੰ ਪਾਰਲੀਮੈਂਟ ਸੁਚਾਰੂ ਰੂਪ ਵਿੱਚ ਚਲਾਉਣ ਲਈ ਸਪੀਕਰ ਚੁਣਿਆ ਗਿਆ। ਪਾਰਲੀਮੈਂਟ ਦੀ ਕਾਰਵਾਈ ਦੌਰਾਨ ਚਾਰ ਮੁੱਖ ਮਤਿਆਂ ਤੇ ਬਹਿਸ ਕਰਵਾਈ ਗਈ। ਉਹ ਚਾਰ ਮਤੇ ਸਨ ‘ਉੱਦਮ ਅਤੇ ਸਿੱਖਿਆ’, ‘ਤੰਦਰੁਸਤ ਭਾਰਤ ਦਾ ਨਿਰਮਾਣ’, ‘ਸਭਿਆਚਾਰ ਅਤੇ ਸਭਿਅਤਾ’ ਅਤੇ ‘ਨੌਜਵਾਨਾਂ ਦੀ ਤਰੱਕੀ ਅਤੇ ਸਰਕਾਰੀ ਪ੍ਰਬੰਧਨ ਵਿੱਚ ਸੁਧਾਰ ਲਈ ਨਵੇਂ ਵਿਚਾਰ’। ਮੌਜੂਦ ਵਿਦਿਆਰਥੀਆਂ ਨੇ ਇਨ੍ਹਾਂ ਮਤਿਆਂ ਤੇ ਹੋਈ ਬਹਿਸ ਵਿੱਚ ਉਤਸ਼ਾਹ ਨਾਲ ਹਿੱਸਾ ਲਿਆ।
ਪਾਰਲੀਮੈਂਟ ਦੀ ਕਾਰਵਾਈ ਦੀ ਸਮਾਪਤੀ ਮੌਕੇ ਸ੍ਰੀ ਮੁਨੀਸ਼ ਮਿੱਤਲ, ਜ਼ਿਲਾ ਯੂਥ ਕਾਰਡੀਨੇਟਰ, ਨਹਿਰੂ ਯੂਵਾ ਕੇਂਦਰ ਨੇ ਦੱਸਿਆ ਕਿ ਸਰਕਾਰ ਵੱਲੋਂ ਨੌਜਵਾਨਾਂ ਨੂੰ ਪਾਰਲੀਮੈਂਟ ਦੀਆਂ ਗਤੀਵਿਧਿਆਂ ਬਾਰੇ ਵਿਸਥਾਰਤ ਜਾਣਕਾਰੀ ਦੇਣ ਲਈ ਸਾਰੇ ਭਾਰਤ ਵਿੱਚ ਅਜਿਹੀਆਂ ਪਾਰਲੀਮੈਂਟਾਂ ਦਾ ਆਯੋਜਨ ਕੀਤਾ ਜਾ ਰਿਹਾ ਹੈ। ਕਾਲਜ ਦੇ ਐਨ.ਸੀ.ਸੀ. ਨੋਡਲ ਅਫ਼ਸਰ ਅਤੇ ਡੀਨ, ਵਿਦਿਆਰਥੀ ਭਲਾਈ ਨੇ ਇਸ ਮੌਕੇ ਤੇ ਬੋਲਦਿਆਂ ਕਿਹਾ ਕਿ ਇਸ ਪਾਰਲੀਮੈਂਟ ਰਾਹੀਂ ਦੇਸ਼ ਸਾਹਮਣੇ ਦਰਪੇਸ਼ ਮੁੱਦੇ ਉੱਭਰ ਕੇ ਸਾਹਮਣੇ ਆਏ ਹਨ, ਜਿਨ੍ਹਾਂ ਵਿਚੋਂ ਔਰਤਾਂ ਦੀ ਸੁਰੱਖਿਆ ਅਤੇ ਨਸ਼ਾ ਮੁਕਤੀ ਦੇ ਮੁੱਦੇ ਪ੍ਰਮੁੱਖ ਹਨ। ਇਸ ਪ੍ਰੋਗਰਾਮ ਦੀ ਸਫ਼ਲਤਾ ਲਈ ਸ੍ਰੀ ਮੁਨੀਸ਼ ਮਿੱਤਲ, ਜ਼ਿਲਾ ਯੂਥ ਕਾਰਡੀਨੇਟਰ, ਸ੍ਰੀਮਤੀ ਅਮਰਜੀਤ ਕੌਰ (ਅਕਾਉਂਟੈਂਟ), ਹਰਿੰਦਰ ਸਿੰਘ, ਮਨਪ੍ਰੀਤ ਸਿੰਘ ਅਤੇ ਇੰਦਰਜੀਤ ਸਿੰਘ ਵਲੰਟੀਅਰ, ਨਹਿਰੂ ਯੁਵਾ ਕੇਂਦਰ, ਪਟਿਆਲਾ ਨੇ ਸਹਿਯੋਗ ਦਿੱਤਾ। ਇਸ ਪ੍ਰੋਗਰਾਮ ਦੇ ਸੰਚਾਲਨ ਵਿੱਚ ਡਾ. ਨੀਰਜ ਗੋਇਲ, ਮੁਖੀ, ਮੈਨੇਜਮੈਂਟ ਵਿਭਾਗ, ਮੋਦੀ ਕਾਲਜ ਨੇ ਅਹਿਮ ਭੂਮਿਕਾ ਨਿਭਾਈ।
ਇਸ ਪਾਰਲੀਮੈਂਟ ਵਿੱਚ ਮੁਲਤਾਨੀ ਮਲ ਮੋਦੀ ਕਾਲਜ, ਪਟਿਆਲਾ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਸਰਕਾਰੀ ਮਹਿੰਦਰਾ ਕਾਲਜ, ਪਟਿਆਲਾ ਦੇ ਵਿਦਿਆਰਥੀਆਂ ਅਤੇ ਯੂਥ ਕਲੱਬ, ਸਨੌਰ ਦੇ ਮੈਂਬਰਾਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ।