Patiala: Feb. 02, 2019
NSS volunteers visited Shelter for urban homeless to mark ‘Shehri Samridhi Utsav’ under DAY-NULM with Municipal Corporation Patiala
Multani Mal Modi College today added warmth and sunshine to the lives of poor and homeless people, living in Shelter for Urban homeless made with the help of DAY-NULM under Municipal Corporation, Patiala by donating them blankets, quilts, bedsheets and warm cloths at Shelter for Urban homeless to mark the ‘Shehri Samridhi Utsav’ fortnight under Deen Dayal Antyodaya Yojana, a flagship programme of National Urban Livehoods Mission of Ministry of Housing and Urban Poverty Alleviation, Government of India.
College principal Dr Khushvinder Kumar while inaugurating the charity drive told that this shelter is being adopted by Multani Mal Modi College so that our students may get engaged with the marginalized and deprived sections of the society. He appreciated the efforts of NSS wing of the college for concentrating on the needs and problems of residents of the shelter for urban homeless. He also ensured that college will continue to provide every possible support and help for this shelter. Under the able guidance of Dr Harmohan Sharma, NSS Programme officer of the college NSS volunteers visited the shelter for urban homeless. Addressing the students, Dr Harmohan Sharma said that our volunteers are committed for upliftment of the homeless and helpless people and NSS wing of the college is working tirelessly in this direction.
The Nodal officer of DAY-NULM Sh Jatinderpal Singh and city mission manager Sh Avinash Singla welcomed the students and appreciated their efforts. Shelter for urban homeless Incharge, Xen Sh. Dalip Kumar told the volunteers that there is separate arrangement of 50 beds for male and female in the shelter for urban homeless. He also thanked NSS wing of Modi College for their support and kindness and appealed to the students to spread awareness about shelter for urban homeless among the poor and helpless people of the city so that they may avail the facilities provided by the government. Sh. Gora Lal and Day-NULM Community Organiser Sh Yashpal Sharma and Dr Ajit Kumar were also present.
 
ਪਟਿਆਲਾ: 2 ਫਰਵਰੀ, 2019
ਮੋਦੀ ਕਾਲਜ ਦੇ ਐਨ.ਐਸ.ਐਸ. ਵਲੰਟੀਅਰਾਂ ਵੱਲੋਂ ਡੇ-ਲੂਨਮ ਦੇ ਅੰਤਰਗਤ ਮਿਉਂਸਿਪਲ ਕਾਰਪੋਰੇਸ਼ਨ ਦੇ ਸਹਿਯੋਗ ਨਾਲ ‘ਅਰਬਨ ਸ਼ੈਲਟਰ ਹੋਮ’ ਵਿਖੇ ਮਨਾਇਆ ਗਿਆ ‘ਸ਼ਹਿਰੀ ਸਮਰਿਧੀ ਉਤਸਵ’
ਸਥਾਨਕ ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਮਿਉਂਸਿਪਲ ਕਾਰਪੋਰੇਸ਼ਨ, ਪਟਿਆਲਾ ਦੁਆਰਾ ਬੇਸਹਾਰਾ ਅਤੇ ਬੇਘਰੇ ਲੋਕਾਂ ਲਈ ਸੰਚਾਲਿਤ ‘ਅਰਬਨ ਸ਼ੈਲਟਰ ਹੋਮ’ ਦੇ ਬਾਸ਼ਿੰਦਿਆਂ ਲਈ ਡੇ-ਲੂਨਮ ਸਕੀਮ ਦੇ ਤਹਿਤ ਕਾਲਜ ਦੇ ਐਨ.ਐਸ.ਐਸ. ਵਿੰਗ ਦੇ ਸਹਿਯੋਗ ਨਾਲ ਕੰਬਲ, ਰਜਾਈਆਂ, ਚਾਦਰਾਂ ਅਤੇ ਗਰਮ ਕੱਪੜੇ ਭੇਂਟ ਕੀਤੇ ਗਏ। ਇਸ ਚੈਰਿਟੀ ਡਰਾਇਵ ਦਾ ਸੰਚਾਲਣ ਐਨ.ਐਸ.ਐਸ. ਦੇ ਪ੍ਰੋਗਰਾਮ ਅਫ਼ਸਰ ਡਾ. ਹਰਮੋਹਨ ਸ਼ਰਮਾ ਨੇ ਕੀਤਾ। ਇਹ ਆਯੋਜਨ ਭਾਰਤ ਸਰਕਾਰ ਦੇ ਅਵਾਸ ਅਤੇ ਸ਼ਹਿਰੀ ਗਰੀਬੀ ਅਨਮੂਲਣ ਮੰਤਰਾਲੇ ਦੇ ਅੰਤਰਗਤ ਚੱਲ ਰਹੇ ‘ਰਾਸ਼ਟਰੀ ਸ਼ਹਿਰੀ ਅਜਿਵਿਕਾ ਮਿਸ਼ਨ’ ਦੇ ਤਹਿਤ ‘ਦੀਨ ਦਿਆਲ ਅੰਤੋਦਯਾ ਯੋਜਨਾ’ ਹੇਠ ਮਨਾਏ ਜਾ ਰਹੇ ‘ਸ਼ਹਿਰੀ ਸਮਰਿਧੀ ਉਤਸਵ’ ਦੀ ਲੜ੍ਹੀ ਦਾ ਹਿੱਸਾ ਸੀ।
ਕਾਲਜ ਪ੍ਰਿੰਸੀਪਲ ਡਾ. ਖੁਸ਼ਵਿੰਦਰ ਕੁਮਾਰ ਜੀ ਨੇ ਇਸ ਚੈਰਿਟੀ ਡਰਾਇਵ ਨੂੰ ਰਵਾਨਾ ਕਰਦਿਆਂ ਕਿਹਾ ਕਿ ਕਾਲਜ ਨੇ ਇਸ ‘ਅਰਬਨ ਸ਼ੈਲਟਰ ਹੋਮ’ ਨੂੰ ਗੋਦ ਲਿਆ ਹੋਇਆ ਹੈ ਤਾਂ ਕਿ ਸਾਡੇ ਵਿਦਿਆਰਥੀ ਪੜ੍ਹਾਈ ਦੇ ਨਾਲ-ਨਾਲ ਜ਼ਿੰਦਗੀ ਦੀਆਂ ਇਨ੍ਹਾਂ ਤਲਖ਼ ਹਕੀਕਤਾਂ ਦੇ ਰੂ-ਬ-ਰੂ ਹੋ ਸਕਣ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਸਮਾਜ ਦੇ ਪੱਛੜੇ ਅਤੇ ਲਤਾੜੇ ਵਰਗਾਂ ਦੀ ਭਲਾਈ ਵਿੱਚ ਆਪਣਾ ਲੋੜੀਂਦਾ ਯੋਗਦਾਨ ਪਾਉਣ ਦਾ ਸੱਦਾ ਦਿੱਤਾ। ਕਾਲਜ ਦੇ ਐਨ.ਐਸ.ਐਸ. ਵਿੰਗ ਦੀ ਪ੍ਰਸੰਸਾ ਕਰਦਿਆਂ ਉਨ੍ਹਾਂ ਕਿਹਾ ਕਿ ਸਾਡੇ ਵਲੰਟੀਅਰ ਇਸ ‘ਅਰਬਨ ਸ਼ੈਲਟਰ ਹੋਮ’ ਦੇ ਬਾਸ਼ਿੰਦਿਆਂ ਨਾਲ ਲਗਾਤਾਰ ਰਾਬਤਾ ਰੱਖ ਰਹੇ ਹਨ ਅਤੇ ਨੇੜ੍ਹ ਭਵਿੱਖ ਵਿੱਚ ਕਾਲਜ ਇਨ੍ਹਾਂ ਗਤੀਵਿਧੀਆਂ ਲਈ ਬਣਦਾ ਸਹਿਯੋਗ ਜਾਰੀ ਰੱਖੇਗਾ।
ਕਾਲਜ ਦੇ ਐਨ.ਐੈਸ.ਐਸ. ਪ੍ਰੋਗਰਾਮ ਅਫ਼ਸਰ ਡਾ. ਹਰਮੋਹਨ ਸ਼ਰਮਾ ਦੀ ਅਗੁਵਾਈ ਵਿੱਚ ਐਨ.ਐਸ.ਐਸ. ਵਲੰਟੀਅਰਾਂ ਨੇ ‘ਅਰਬਨ ਸ਼ੈਲਟਰ ਹੋਮ’ ਦੇ ਬਾਸ਼ਿੰਦਿਆਂ ਦੀਆਂ ਤਕਲੀਫਾਂ ਸੁਣੀਆਂ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਸੰਬੋਧਨ ਹੁੰਦਿਆਂ ਕਿਹਾ ਕਿ ਅਜਿਹੇ ਬੇਸਹਾਰਾ ਅਤੇ ਬੇਘਰੇ ਲੋਕਾਂ ਦੀ ਇਮਦਾਦ ਲਈ ਕਾਲਜ ਦਾ ਐਨ.ਐਸ.ਐਸ. ਵਿੰਗ ਲਗਾਤਾਰ ਕਾਰਜਸ਼ੀਲ ਹੈ। ਡੇ-ਲੂਨਮ ਦੇ ਨੋਡਲ ਅਫ਼ਸਰ ਸ੍ਰੀ ਜਤਿੰਦਰਪਾਲ ਸਿੰਘ ਅਤੇ ਮਿਸ਼ਨ ਦੇ ਸਿਟੀ ਮੈਨੇਜਰ ਸ੍ਰੀ ਅਵਿਨਾਸ਼ ਸਿੰਗਲਾ ਨੇ ‘ਅਰਬਨ ਸ਼ੈਲਟਰ ਹੋਮ’ ਵਿੱਚ ਪਹੁੰਚਣ ਤੇ ਐਨ.ਐਸ.ਐਸ. ਵਲੰਟੀਅਰਾਂ ਦਾ ਸਵਾਗਤ ਕੀਤਾ। ਇਸ ਅਰਬਨ ਸ਼ੈਲਟਰ ਹੋਮ ਦੇ ਇੰਚਾਰਜ ਐਕਸ.ਈ.ਐਨ. ਸ੍ਰੀ ਦਲੀਪ ਕੁਮਾਰ ਨੇ ਦੱਸਿਆ ਕਿ ਇਸ ‘ਅਰਬਨ ਸ਼ੈਲਟਰ ਹੋਮ’ ਵਿੱਚ ਔਰਤਾਂ ਅਤੇ ਮਰਦਾਂ ਲਈ ਵੱਖੋ ਵੱਖਰੇ ਤੌਰ ਤੇ ਕੁੱਲ 50 ਬਿਸਤਰੇ ਉਪਲਬਧ ਹਨ। ਉਨ੍ਹਾਂ ਨੇ ਮੋਦੀ ਕਾਲਜ ਦਾ ਇਸ ਚੈਰਿਟੀ ਡਰਾਇਵ ਲਈ ਧੰਨਵਾਦ ਕਰਦਿਆਂ ਕਿਹਾ ਕਿ ਵਲੰਟੀਅਰਾਂ ਨੂੰ ਚਾਹੀਦਾ ਹੈ ਕਿ ਉਹ ਸ਼ਹਿਰ ਵਿੱਚ ਇਸ ‘ਅਰਬਨ ਸ਼ੈਲਟਰ ਹੋਮ’ ਬਾਰੇ ਬੇਘਰਿਆਂ ਅਤੇ ਗਰੀਬਾਂ ਵਿੱਚ ਲੋੜੀਂਦੀ ਜਾਗਰੂਕਤਾ ਪੈਦਾ ਕਰਨ ਤਾਂ ਕਿ ਉਹ ਇਨ੍ਹਾਂ ਸੁਵਿਧਾਵਾਂ ਦਾ ਉਚਿਤ ਫਾਇਦਾ ਚੁੱਕ ਸਕਣ। ਇਸ ਮੌਕੇ ਡੀ-ਲੂਨਮ ਦੇ ਕਮਿਊਨਿਟੀ ਆਰਗੇਨਾਈਜ਼ਰ ਸ੍ਰੀ ਯਸ਼ਪਾਲ ਸ਼ਰਮਾ, ਸ੍ਰੀ ਗੋਰਾ ਲਾਲ ਅਤੇ ਡਾ. ਅਜੀਤ ਕੁਮਾਰ ਵੀ ਹਾਜ਼ਰ ਸਨ।