Patiala: May 7, 2021

Online Webinar on Indian Freedom Struggle Organised at M.M.Modi College

National Service Scheme of Multani Mal Modi College, Patiala today organized a webinar to commemorate the 75th anniversary of Indian Freedom struggle in collaboration with NSS department, Punjabi University Patiala and according to guidelines of Directorate of Youth Services, Punjab. This webinar was conducted through online mode on the topic of, ‘Contextualizing Indian Freedom Movement: Some Critical reflections’. This webinar was based on some alternative narratives against imperialism and narratives of anti-colonial traditions of resistance in India. This lecture was delivered by Prof. Ronki Ram, Shaheed Bhagat Singh Chair, Punjab University Chandigarh and Visiting professor Centre for Sikh and Punjabi Studies, University of Wolverhampton (UK).

College Principal Dr. Khushvinder Kumar welcomed the speaker and said that from the historical period of bhakti-sufi movements of resistance against religious fundamentalism and undemocratic states there are glorious tales of struggles by common Indians. NSS Programme Officer, Dr. Harmohan Sharma formally introduced the speaker. He said that this lecture is organized to bring awareness among NSS volunteers and other students about the ideas and brains behind the transformation of India from a medieval society to a modern and democratic country.

Prof. Ronki Ram in his lecture demonstrated that Indian freedom struggle was in the continuity of different resistance movements and struggles by marginalized and non-privileged sections of Indian society. He said that the unique history of engagement with concepts of freedom, equality and justice are woven in the inter-cultural and social history of India. He also explored the genealogy of consciousness generated through reformist movements and social-religious reformers.

Dr. Paramvir Singh, Progamme, Co-ordinator, NSS, Punjabi University asked the students to know the facts how Indians struggled to achieve the freedom. He said Prof. Ronki Ram has convinced the audience that everyone should proud to be an Indian.

In this programme, the vote of thanks was presented by Dr. Rajeev Sharma. This programme was technically managed by Dr. Rohit Sachdeva, Department of Computer Science. NSS Officers Dr. Rajeev Sharma, Prof. Jagdeep Kaur Patiala was also present in this webinar. Large numbers of students and teachers participated in this webinar.

Principal

ਪਟਿਆਲਾ: 7 ਮਈ, 2021

ਮੋਦੀ ਕਾਲਜ ਵਿਖੇ ਭਾਰਤੀ ਸੁਤੰਤਰਤਾ ਸੰਗਰਾਮ ਬਾਰੇ ਵੈਬੀਨਾਰ ਦਾ ਆਯੋਜਨ
ਸਥਾਨਕ ਮੁਲਤਾਨੀ ਮੱਲ ਮੋਦੀ ਕਾਲਜ ਦੇ ਐੱਨ ਐੱਸ ਐੱਸ ਵਿਭਾਗ ਵੱਲੋਂ ਯੁਵਕ ਭਲਾਈ ਵਿਭਾਗ, ਪੰਜਾਬ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਅਤੇ ਐੱਨ ਐੱਸ ਐੱਸ ਵਿਭਾਗ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਸਹਿਯੋਗ ਨਾਲ, ਭਾਰਤੀ ਸੁਤੰਤਰਤਾ ਸੰਗਰਾਮ ਦੀ 75ਵੀਂ ਵਰ੍ਹੇਗੰਢ ਨੂੰ ਸਮਰਪਿਤ ਇੱਕ ਵੈਬੀਨਾਰ ਦਾ ਆਯੋਜਨ ਕੀਤਾ ਗਿਆ।ਇਸ ਆਨਲਾਈਨ ਵੈਬੀਨਾਰ ਦਾ ਵਿਸ਼ਾ ਭਾਰਤੀ ਸੁਤੰਤਰਤਾ ਸੰਗਰਾਮ ਵਿੱਚ ਸ਼ਾਮਿਲ ਵੱਖੋ-ਵੱਖਰੀਆਂ ਵਿਚਾਰਧਰਾਵਾਂ ਤੇ ਲਹਿਰਾਂ ਬਾਰੇ ਆਲੋਚਨਾਤਮਿਕ ਸਵਾਲਾਂ ਤੇ ਝਾਤ ਪਾਉਣਾ ਸੀ। ਇਸ ਵੈਬੀਨਾਰ ਨੂੰ ਆਯੋਜਿਤ ਕਰਨ ਦਾ ਉਦੇਸ਼ ਸਾਮਰਾਜਵਾਦੀ ਮੁਲਕਾਂ ਖਿਲਾਫ ਸਰਗਰਮ ਰਹੀਆਂ ਧਾਰਮਿਕ, ਸਮਾਜਿਕ, ਆਰਥਿਕ ਤੇ ਰਾਸ਼ਟਰਵਾਦੀ ਤਾਕਤਾਂ ਤੇ ਬਸਤੀਵਾਦ ਖਿਲਾਫ ਸਥਾਨਿਕ ਬਿਰਤਾਤਾਂ ਦੀ ਸਿਰਜਣਾ ਬਾਰੇ ਵਿਦਿਆਰਥੀਆਂ ਨੂੰ ਜਾਣੂ ਕਰਵਾਉਣਾ ਸੀ।ਇਸ ਵੈਬੀਨਾਰ ਵਿੱਚ ਮੁੱਖ ਵਕਤਾ ਵੱਜੋਂ ਡਾ.ਰੌਣਕੀ ਰਾਮ, ਸ਼ਹੀਦ ਭਗਤ ਸਿੰਘ ਚੇਅਰ, ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਸ਼ਾਮਿਲ ਹੋਏ ਜੋ ਕਿ ਇਸ ਸਮੇਂ ਵੁਲਰਹੈਂਪਟਨ ਯੂਨੀਵਰਸਿਟੀ, ਇੰਗਲੈਂਡ ਵਿੱਚ ਵਿਜ਼ਟਿੰਗ ਪ੍ਰਫੈਸਰ ਹਨ।

ਕਾਲਜ ਪਿੰਸੀਪਲ ਡਾ. ਖੁਸ਼ਵਿੰਦਰ ਕੁਮਾਰ ਜੀ ਨੇ ਇਸ ਮੌਕੇ ਤੇ ਮੁੱਖ ਵਕਤਾ ਦਾ ਸਵਾਗਤ ਕਰਦਿਆਂ ਕਿਹਾ ਕਿ ਮੱਧ-ਕਾਲੀਨ ਭਾਰਤ ਵਿੱਚ ਸ਼ੁਰੂ ਹੋਈਆਂ ਭਗਤੀ-ਸੂਫੀ ਲਹਿਰਾਂ ਤੋਂ ਲੈਕੇ ਭਾਰਤੀ ਸੁਤੰਤਰਤਾ ਸੰਗਰਾਮ ਤੱਕ ਭਾਰਤ ਦੇ ਸਾਧਾਰਣ ਲੋਕਾਂ ਦਾ ਧਾਰਮਿਕ ਫਿਰਕਪ੍ਰਸਤੀ ਤੇ ਗੈਰ-ਜਮਹੂਰੀਅਤ ਖਿਲਾਫ ਲੜਣ ਦਾ ਸ਼ਾਨਦਾਰ ਇਤਿਹਾਸ ਹੈ।ਇਸ ਮੌਕੇ ਤੇ ਐੱਨ ਐੱਸ ਐੱਸ ਵਿਭਾਗ ਦੇ ਪ੍ਰੋਗਰਾਮ ਅਫਸਰ ਡਾ.ਹਰਮੋਹਣ ਸ਼ਰਮਾ ਨੇ ਵਕਤਾ ਨਾਲ ਰਸਮੀ ਜਾਣ-ਪਛਾਣ ਕਰਵਾਉਂਦਿਆਂ ਕਿਹਾ ਕਿ ਇਸ ਭਾਸ਼ਣ ਨੂੰ ਆਯੋਜਿਤ ਕਰਨ ਦਾ ਉਦੇਸ਼ ਐੱਨ ਐੱਸ ਐੱਸ ਵਲੰਟੀਅਰਾਂ ਤੇ ਵਿਦਿਆਰਥੀਆਂ ਨੂੰ ਭਾਰਤੀ ਸਮਾਜ ਦੇ ਇੱਕ ਮੱਧ-ਕਾਲੀਨ ਸਮਾਜ ਤੋਂ ਆਧੁਨਿਕ ਤੇ ਲੋਕਤੰਤਰੀ ਸਮਾਜ ਵਿੱਚ ਤਬਦੀਲ ਹੋਣ ਦੇ ਵੱਖ-ਵੱਖ ਪੜ੍ਹਾਵਾਂ ਬਾਰੇ ਜਾਣੂ ਕਰਵਾਉਣਾ ਹੈ।

ਆਪਣੇ ਵਿਸ਼ੇ ਤੇ ਬੋਲਦਿਆਂ ਡਾ.ਰੌਣਕੀ ਰਾਮ ਨੇ ਕਿਹਾ ਭਾਰਤੀ ਸੁਤੰਤਰਤਾ ਸੰਗਰਾਮ ਦੀ ਸ਼ਾਨਦਾਰ ਇਤਿਹਾਸਕ ਪ੍ਰਸੰਗਤਾ ਤੇ ਲੋਕਤੰਤਰੀ ਚੇਤਨਤਾ ਦੇ ਪਿੱਛੇ ਭਾਰਤ ਦੇ ਪਿੱਛੜੇ ਤਬਕਿਆਂ ਅਤੇ ਅਣਗੌਲੇ ਰਹੇ ਵਰਗਾਂ ਦੁਆਰਾ ਸ਼ੁਰੂ ਕੀਤੀਆਂ ਲਹਿਰਾਂ ਤੇ ਸੰਗਰਾਮਾਂ ਦਾ ਮਹਤੱਵਪੂਰਣ ਰੋਲ ਹੈ।ਉਹਨਾਂ ਦੱਸਿਆ ਕਿ ਆਜ਼ਾਦੀ, ਬਰਾਬਰੀ ਤੇ ਨਿਆਂ ਦੀਆਂ ਧਾਰਨਾਵਾਂ ਤਾਂ ਭਾਰਤ ਦੇ ਬਹੁਰੰਗੇ ਸੱਭਿਆਚਾਰਕ ਤੇ ਸਮਾਜਿਕ ਇਤਿਹਾਸ ਦਾ ਅਟੁੱਟ ਅੰਗ ਹੈ।ਉਹਨਾਂ ਨੇ ਇਸ ਮੌਕੇ ਤੇ ਸਮਾਜ ਸੁਧਾਰਕ ਲਹਿਰਾਂ ਤੇ ਧਾਰਮਿਕ ਲਹਿਰਾਂ ਦੀ ਕਾਰਜ-ਸ਼ੈਲ਼ੀ ਤੇ ਵੀ ਚਰਚਾ ਕੀਤੀ।

ਇਸ ਵੈਬੇਨਾਰ ਵਿੱਚ ਡਾ. ਪਰਮਵੀਰ ਸਿੰਘ, ਕੌਆਰਡੀਨੇਟਰ, ਐੱਨ ਐੱਸ ਐੱਸ ਵਿਭਾਗ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਨੇ ਵਿਦਿਆਰਥੀਆਂ ਨੂੰ ਦੇਸ਼ ਨੂੰ ਆਜ਼ਾਦ ਕਰਾਉਣ ਲਈ ਭਾਰਤੀਆਂ ਦੁਆਰਾ ਕੀਤੇ ਗਏ ਸੰਘਰਸ਼ ਬਾਰੇ ਹੋਰ ਜਾਣਕਾਰੀ ਪ੍ਰਾਪਤ ਕਰਨ ਲਈ ਕਿਤਾਬਾਂ ਪੜ੍ਹਨ ਲਈ ਪ੍ਰੇਰਿਆ। ਉਨ੍ਹਾਂ ਕਿਹਾ ਕਿ ਸਾਨੂੰ ਭਾਰਤ ਦੀ ਧਰਤੀ ਤੇ ਜਨਮ ਲੈਣ ਦਾ ਮਾਣ ਹੋਣਾ ਚਾਹੀਦਾ ਹੈ।

ਇਸ ਪ੍ਰੋਗਰਾਮ ਦੇ ਅੰਤ ਤੇ ਧੰਨਵਾਦ ਦਾ ਮਤਾ ਡਾ. ਰਾਜੀਵ ਸ਼ਰਮਾ ਨੇ ਪੇਸ਼ ਕੀਤਾ।ਇਸ ਪ੍ਰੋਗਰਾਮ ਦਾ ਤਕਨੀਕੀ ਸੰਚਾਲਨ ਡਾ. ਰੋਹਿਤ ਸਚਦੇਵਾ, ਅਸਿਸਟੈਂਟ ਪ੍ਰੋਫੈਸਰ, ਕੰਪਿਊਟਰ ਸਾਇੰਸ ਨੇ ਕੀਤਾ। ਇਸ ਪ੍ਰੋਗਰਾਮ ਵਿੱਚ ਕਾਲਜ ਦੇ ਐੱਨ ਐੱਸ ਐੱਸ ਵਿਭਾਗ ਦੇ ਪ੍ਰੋਗਰਾਮ ਅਫਸਰਾਂ ਡਾ.ਰਾਜੀਵ ਸ਼ਰਮਾ,ਪ੍ਰੋ.ਜਗਦੀਪ ਕੌਰ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਵਿਦਿਆਰਥੀਆਂ ਨੇ ਭਾਗ ਲਿਆ।

List of Attendees