ਮੁਲਤਾਨੀ ਮੱਲ ਮੋਦੀ ਕਾਲਜ ਵਿੱਚ ਵਿਸਵ ਵਾਤਾਵਰਨ ਦਿਵਸ ਨਾਲ ਸੰਬੰਧਤ ਪ੍ਰੋਗਰਾਮ ਆਯੋਜਿਤ

ਪਟਿਆਲਾ: 10 ਜੂਨ, 2015

ਸਥਾਨਕ ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਐਨ.ਐਸ.ਐਸ. ਵਲੰਟੀਅਰਾਂ ਵੱਲੋ “ਵਿਸ.ਵ ਵਾਤਾਵਰਨ ਦਿਵਸ” ਦੇ ਮਨੋਰਥ ਨੂੰ ਮੁੱਖ ਰੱਖਦਿਆਂ ਕੁਦਰਤੀ ਵਾਤਾਵਰਨ ਨੂੰ ਬਣਾਉਣ ਦੀ ਚੇਤਨਤਾ ਪੈਦਾ ਕਰਨ ਸੰਬੰਧੀ ਸਰਗਰਮੀਆਂ ਅਤੇ ਪ੍ਰੋਗਰਾਮ ਆਯੋਜਿਤ ਕੀਤੇ ਗਏ| ਇਸ ਅਵਸਰ ਤੇ ਵਲੰਟੀਅਰਾਂ ਦੇ ਇੱਕਠ ਨੂੰ ਸੰਬੋਧਨ ਕਰਦਿਆਂ ਕਾਲਜ ਦੇ ਪ੍ਰਿੰਸੀਪਲ ਡਾ. ਖੁਸ.ਵਿੰਦਰ ਕੁਮਾਰ ਨੇ ਕਿਹਾ ਕਿ ਸਾਡੀ ਧਰਤੀ ਉਪਰਲਾ ਵਾਤਾਵਰਨ ਅਤੇ ਸਾਡਾ ਆਲਾ-ਦੁਆਲਾ ਸੱਚਮੁਚ ਮਨੁੱਖੀ }ਿੰਦਗੀ ਲਈ ਕੁਦਰਤ ਦੀ ਅਨਮੋਲ ਦਾਤ ਹੈ| ਉਚੇ ਪਹਾੜ, ਡੂੰਘੀਆਂ ਘਾਟੀਆਂ, ਗਹਿਰੇ ਸਮੰਦਰ, ਵੰਨਸੁਵੰਨੇ ਪੂੱ ਪੰਛੀ ਅਤੇ ਕੀੜੇ ਮਕੌੜੇ, ਹਰੀਆਂ ਭਰੀਆਂ ਫਸਲਾਂ ਨਾਲ ਲਹਿ-ਲਹਾਉ[ਦੇ ਖੇਤ, ਸੰਘਣੇ ਜੰਗਲ ਅਤੇ ਮਨੁੱਖੀ ਅਬਾਦੀਆਂ ਦੇ ਸਮੁੱਚੇ ਸਮੂਹ ਵਿਚਲੇ ਸਮਤੋਲ ਨਾਲ ਹੀ ਪ੍ਰਿਥਵੀ ਗ੍ਰਹਿ, ਬ੍ਰਹਿਮੰਡ ਦੇ ਹੋਰ ਗ੍ਰਹਿਆਂ ਨਾਲੋ[ ਸਭ ਤੋ[ ਵੱਧ ਰਮਣੀਕ ਅਤੇ }ਿੰਦਗੀ ਲਈ ਅਨੁਕੂਲ ਸਥਾਨ ਹੈ| ਉਨ੍ਹਾਂ ਕਿਹਾ ਕਿ ਅਫ.ਸੋਸ ਹੈ ਕਿ ਮਨੁੱਖ ਨੇ ਵਿਕਾਸ ਦੇ ਨਾਂ ਤੇ ਕੁਦਰਤ ਦੇ ਅਮੀਰ ਸੋਮਿਆਂ ਨੂੰ ਅੰਨ੍ਹੇਵਾਹ ਲੁੱਟਿਆ ਹੈ| ਜੰਗਲ ਲਗਾਤਾਰ ਕੱਟੇ ਜਾ ਰਹੇ ਹਨ, ਦਰਿਆਵਾਂ ਦੇ ਵਹਿਣ ਬਦਲ ਕੇ ਡੈਮ ਬਣਾਏ ਜਾ ਰਹੇ ਹਨ, ਸ.ਹਿਰਾਂ ਦੇ ਨਿਰਮਾਣ ਦੇ ਨਾਂ ਤੇ ਕੰਕਰੀਟ ਦੇ ਜੰਗਲ ਉਸਾਰੇ ਜਾ ਰਹੇ ਹਨ| ਧਰਤੀ ਹੇਠਲੇ ਪੀਣ ਯੋਗ ਪਾਣੀ ਦਾ ਪੱਧਰ ਨੀਵਾਂ ਹੁੰਦਾ ਜਾ ਰਿਹਾ ਹੈ| ਕਾਰਬਨ ਗੈਸਾਂ ਦੀ ਬਹੁਤਾਤ ਕਾਰਨ ਆਲਮੀ ਤਪਸ. ਵੱਧ ਰਹੀ ਹੈ, ਜੰਗਲੀ ਜੀਵਾਂ ਅਤੇ ਪੂੱ ਪੰਛੀਆਂ ਦੀਆਂ ਅਨੇਕਾਂ ਪ੍ਰਜਾਤੀਆਂ ਅਲੋਪ ਹੋ ਰਹੀਆਂ ਹਨ| ਅਜਿਹੀ ਸਥਿਤੀ ਮਾਨਵਜਾਤੀ ਦੀ ਹੋ[ਦ ਲਈ ਖਤਰੇ ਦੀ ਘੰਟੀ ਹੈ| ਇਸ ਸਥਿਤੀ ਨੇ ਸੰਸਾਰ ਭਰ ਵਿਚਲੇ ਬੁੱਧੀਜੀਵੀਆਂ ਅਤੇ ਕੁਦਰਤ-ਪ੍ਰੇਮੀਆਂ ਨੂੰ ਚਿੰਤਤ ਕੀਤਾ ਹੈ| ਸੰਯੁਕਤ ਰਾਸ.ਟਰ (ਯੂ.ਐਨ.) ਨੇ ਵੀ ਕੁਦਰਤੀ ਵਾਤਾਵਰਨ ਨੂੰ ਬਚਾਈ ਰੱਖਣ ਲਈ ਅਤੇ ਲੋਕਾਂ ਨੂੰ ਜਾਗਰੂਕ ਕਰਨ ਲਈ ਪੰਜ ਜੂਨ ਨੂੰ ਉਂਵਿਸ.ਵ ਵਾਤਾਵਰਨ ਦਿਵਸਲੁ ਵਜੋ[ ਮਨਾਉਣ ਦਾ ਫੈਸਲਾ ਕੀਤਾ ਹੈ|
ਡਾ. ਖੁੱਵਿੰਦਰ ਕੁਮਾਰ ਨੇ ਇਹ ਵੀ ਦੱਸਿਆ ਕਿ ਇਸ ਸਿਲਸਿਲੇ ਵਿਚ ਸਮੁੱਚੇ ਸਟਾਫ. ਅਤੇ ਸਮੂਹ ਵਿਦਿਆਰਥੀਆਂ ਨੂੰ ਮੋਬਾਇਲ ਐਪ ਦੇ ਸੰਦੇਸ. ਰਾਹੀ[ ਕਿਹਾ ਗਿਆ ਹੈ ਕਿ ਉਹ ਜੂਨ ਮਹੀਨੇ ਦੌਰਾਨ ਆਪਣੀ-ਆਪਣੀ ਥਾਂ ਤੇ ਵਾਤਾਵਰਣ ਨੂੰ ਬਚਾਉਣ ਸੰਬੰਧੀ ਕੋਈ ਨਾ ਕੋਈ ਸਰਗਰਮੀ }ਰੂਰ ਕਰਨ|
ਕਾਲਜ ਦੇ ਐਨ.ਐਸ.ਐਸ. ਪ੍ਰੋਗਰਾਮ ਅਫ.ਸਰ ਡਾ. ਰਾਜੀਵ ਸ.ਰਮਾ ਨੇ ਦੱਸਿਆ ਕਿ ਇਸ ਦਿਨ ਦੇ ਮਹੱਤਵ ਨੂੰ ਮੁੱਖ ਰੱਖਦਿਆਂ ਕਾਲਜ ਦੇ ਵਿਦਿਆਰਥੀ ਅਤੇ ਸਟਾਫ. ਮੈਬਰ ਹਰ ਵਰ੍ਹੇ ਵਾਤਾਵਰਨ ਬਚਾਉਣ ਦੇ ਮਕਸਦ ਨਾਲ ਕੋਈ ਨਾ ਕੋਈ ਸਰਗਰਮੀ }ਰੂਰ ਕਰਦੇ ਹਨ| ਇਸ ਵਾਰ ਕਾਲਜ ਦੇ ਐਨ.ਐਸ.ਐਸ. ਵਲੰਟੀਅਰਾਂ ਨੇ ਕਾਲਜ ਵਿਚ ਪੰਛੀਆਂ ਦੇ ਪੀਣ ਵਾਲੇ ਪਾਣੀ ਲਈ ਮਿੱਟੀ ਦੇ ਕਟੋਰੇ ਰਖਵਾਉਣ, ਪੰਛੀਆਂ ਦੀ ਚੋਗ ਲਈ ਦਾਣੇ ਪਾਉਣ ਅਤੇ ਉਨ੍ਹਾਂ ਲਈ ਮਸਨੂਈ (ਬਨਾਵਟੀ) ਆਲ੍ਹਣੇ ਬਣਾ ਕੇ ਦਰਖਤਾਂ ਵਿਚ ਲਟਕਾਉਣ ਆਦਿ ਜਿਹੀਆਂ ਸਰਗਰਮੀਆਂ ਅਪਣਾਈਆਂ ਹਨ|
ਪ੍ਰੋਗਰਾਮ ਅਫ.ਸਰ ਪ੍ਰੋ. ਹਰਮੋਹਨ ਸ.ਰਮਾ ਨੇ ਇਸ ਮੌਕੇ ਕਿਹਾ ਕਿ ਅਜਿਹੇ ਕਾਰਜਾਂ ਨਾਲ ਵਿਦਿਆਰਥੀ ਪ੍ਰਕਿਰਤੀ ਬਾਰੇ ਚੇਤਨਤਾ, ਪੰਛੀਆਂ ਦੇ ਰੌਚਕ ਵਿਵਹਾਰ ਦੀ ਜਾਣਕਾਰੀ ਅਤੇ ਕੁਦਰਤ ਦੇ ਅਨੇਕਾਂ ਸਰੂਪਾਂ ਵਿਚੋ[ ਸੁਹਜ ਅਨੰਦ ਪ੍ਰਾਪਤ ਕਰਨ ਦੇ ਅਨੁਭਵ ਗ੍ਰਹਿਣ ਕਰਦੇ ਹਨ| ਇਕ ਸੰਪੂਰਨ ਸ.ਖ.ਸੀਅਤ ਲਈ ਗਿਆਨਵਾਨ ਅਤੇ ਹੁਨਰਮੰਦ ਹੋਣ ਦੇ ਨਾਲ-ਨਾਲ ਕੁਦਰਤ-ਪ੍ਰੇਮੀ ਹੋਣਾ ਵੀ ਲਾ}ਮੀ ਹੈ| ਕਾਲਜ ਦੇ ਐਨ.ਐਸ.ਐਸ. ਵਿਭਾਗ ਦੇ ਅਜਿਹੇ ਉਪਰਾਲੇ ਜਿੱਥੇ ਵਿਦਿਆਰਥੀਆਂ ਅੰਦਰ ਕੁਦਰਤ ਪ੍ਰੇਮ ਦਾ ਜ}ਬਾ ਪੈਦਾ ਕਰਕੇ ਉਨ੍ਹਾਂ ਦੀ ਵਿਅਕਤਿਤਵ-ਉਸਾਰੀ ਵਿਚ ਯੋਗਦਾਨ ਪਾਉ[ਦੇ ਹਨ, ਉਥੇ ਨਾਲ ਹੀ ਵਾਤਾਵਰਨ ਨੂੰ ਬਚਾਈ ਰੱਖਣ ਲਈ ਚਲ ਰਹੀ ਲੋਕ-ਲਹਿਰ ਨੂੰ ਵੀ ਮ}ਬੂਤ ਕਰਦੇ ਹਨ| ਕਾਲਜ ਦੀ ਪ੍ਰੋਗਰਾਮ ਅਫ.ਸਰ ਪ੍ਰੋ. ਜਗਦੀਪ ਕੌਰ ਨੇ ਵੀ ਵਿਦਿਆਰਥੀਆਂ ਵੱਲੋ[ ਕੀਤੇ ਇਸ ਉਪਰਾਲੇ ਦੀ ਸ.ਲਾਘਾ ਕੀਤੀ ਅਤੇ ਪ੍ਰਿੰਸੀਪਲ ਸਾਹਿਬ ਵੱਲੋ[ ਮਿਲੀ ਅਗਵਾਈ ਅਤੇ ਪ੍ਰੇਰਨਾ ਲਈ ਉਨ੍ਹਾਂ ਦਾ ਧੰਨਵਾਦ ਕੀਤਾ|