ਪਟਿਆਲਾ: 3 ਜੂਨ, 2020

ਆਨਲਾਈਨ ਸਿਰਜਨਾਤਮਕ ਲੇਖਣ ਮੁਕਾਬਲੇ ਵਿੱਚ ਮੋਦੀ ਕਾਲਜ ਦੇ ਵਿਦਿਆਰਥੀ ਦੀ ਸ਼ਾਨਦਾਰ ਪ੍ਰਾਪਤੀ

ਸ਼੍ਰੀ ਗੁਰੂ ਗ੍ਰੰਥ ਸਾਹਿਬ ਵਰਲਰਡ ਯੂਨੀਵਰਸਿਟੀ, ਫਤਿਹਗੜ੍ਹ ਸਾਹਿਬ ਵੱਲੋਂ ਆਯੋਜਿਤ ਆਨਲਾਈਨ ਸਿਰਜਨਾਤਮਕ ਲੇਖਣ ਮੁਕਾਬਲਿਆਂ ਵਿੱਚ ਮੁਲਤਾਨੀ ਮੱਲ ਮੋਦੀ ਕਾਲਜ ਦੇ ਦੋ ਵਿਦਿਆਰਥੀਆਂ ਸਤਿਨਾਮ ਸਿੰਘ (ਐਮ.ਏ.-।। ਪੰਜਾਬੀ) ਅਤੇ ਮਨਜੋਤ ਸਿੰਘ (ਬੀ.ਏ.-।।।) ਨੇ ਭਾਗ ਲਿਆ। ਇਨ੍ਹਾਂ ਮੁਕਾਬਲਿਆਂ ਵਿੱਚ ਵਿਦਿਆਰਥੀ ਸਤਿਨਾਮ ਸਿੰਘ ਦੁਆਰਾ ਪ੍ਰਸਤੁਤ ਕਵਿਤਾ ‘ਅਸੀਂ ਕਪੜੇ ਨਹੀਂ ਪਾਉਂਦੇ’ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਕਾਲਜ ਪ੍ਰਿੰਸੀਪਲ ਡਾ. ਖੁਸ਼ਵਿੰਦਰ ਕੁਮਾਰ ਜੀ ਨੇ ਜੇਤੂ ਵਿਦਿਆਰਥੀਆਂ ਅਤੇ ਇਨ੍ਹਾਂ ਮੁਕਾਬਲਿਆਂ ਲਈ ਵਿਦਿਆਰਥੀਆਂ ਦੀ ਤਿਆਰੀ ਕਰਾਉਣ ਵਾਲੇ ਅਧਿਆਪਕਾਂ ਨੂੰ ਮੁਬਾਰਕਬਾਦ ਦਿੱਤੀ। ਇਸ ਮੌਕੇ ਤੇ ਉਨ੍ਹਾਂ ਕਿਹਾ ਕਿ ਵਰਤਮਾਨ ਕਰੋਨਾ ਸੰਕਟ ਦੇ ਸਮੇਂ ਵਿਦਿਆਰਥੀਆਂ ਨੂੰ ਸਿਰਜਣਾਤਮਕ ਅਮਲ ਨਾਲ ਜੁੜੇ ਰਹਿਣ ਅਤੇ ਇਸ ਸਮੇਂ ਦੀ ਪ੍ਰਮੁੱਖ ਲੋੜ ਆਨ-ਲਾਈਨ ਪ੍ਰਕਿਰਿਆ ਨਾਲ ਬਾਵਸਤਾ ਹੋਣਾ ਬੜਾ ਉਸਾਰੂ ਉਪਰਾਲਾ ਹੈ। ਪੰਜਾਬੀ ਵਿਭਾਗ ਦੇ ਮੁਖੀ ਡਾ. ਗੁਰਦੀਪ ਸਿੰਘ ਨੇ ਜਾਣਕਾਰੀ ਦਿੱਤੀ ਕਿ ਵਿਦਿਆਰਥੀ ਸਤਿਨਾਮ ਸਿੰਘ ਦੀ ਕਵਿਤਾ ਪੋਸਟ-ਗ੍ਰੈਜੂਏਟ ਮੁਕਾਬਲਿਆਂ ਵਿੱਚ ਤੀਸਰੇ ਸਥਾਨ ਤੇ ਰਹੀ। ਉਨ੍ਹਾਂ ਨੇ ਇਨ੍ਹਾਂ ਵਿਦਿਆਰਥੀਆਂ ਦੀ ਤਿਆਰੀ ਕਰਵਾਉਣ ਲਈ ਲਈ ਡਾ. ਦਵਿੰਦਰ ਸਿੰਘ, ਡਾ. ਰੁਪਿੰਦਰ ਸਿੰਘ ਅਤੇ ਵਿਭਾਗ ਦੇ ਸਮੂਹ ਅਧਿਆਪਕਾਂ ਦੇ ਭਰਪੂਰ ਸਹਿਯੋਗ ਦੀ ਪ੍ਰਸੰਸਾ ਕਰਦਿਆਂ ਉਨ੍ਹਾਂ ਦਾ ਵਿਸ਼ੇਸ਼ ਧੰਨਵਾਦ ਕੀਤਾ।

Patiala: 3 June, 2020

Outstanding achievement of Modi College students in online creative writing competition

Two students of Multani Mall Modi College, Satnam Singh (MA-II, Punjabi) and Manjot Singh (BA-III) participated in the Online Creative Writing Competition organized by Sri Guru Granth Sahib World University, Fatehgarh Sahib. In these competitions the poem ‘Asin Kapade Nahi Paunde’ presented by student Satnam Singh got third place. College Principal Dr. Khushvinder Kumar congratulated the winning students and the teachers who prepared the students for these competitions. Speaking on the occasion, he said that it was a very constructive initiative to keep the students engaged in the creative process during the current Corona Crisis and to get involved in the online process. Head of Punjabi Department Dr. Gurdeep Singh informed that the poem of student Satnam Singh secured third position in the post-graduate competitions. He thanked Dr. Devinder Singh, Dr. Rupinder Singh and all the teachers of the department for their full cooperation.