ਮੁਲਤਾਨੀ ਮੱਲ ਮੋਦੀ ਕਾਲਜ, ਪਟਿਆਲਾ ਦੇ ਖਿਡਾਰੀਆਂ ਨੇ ਪੰਜਾਬੀ ਯੂਨੀਵਰਸਿਟੀ ਅੰਤਰ-ਕਾਲਜ ਬੈਸਟ ਫਿਜ਼ੀਕ ਚੈਂਪੀਅਨਸ਼ਿਪ ਜਿੱਤ ਲਈ ਹੈ। ਇਸ ਚੈਂਪੀਅਨਸ਼ਿਪ ਦਾ ਆਯੋਜਨ ਸ੍ਰੀ ਗੁਰੂ ਤੇਗ ਬਹਾਦਰ ਖਾਲਸਾ ਕਾਲਜ, ਅਨੰਦਪੁਰ ਸਾਹਿਬ ਵਿਖੇ ਕੀਤਾ ਗਿਆ ਸੀ। ਮਾਤਾ ਗੁਜਰੀ ਕਾਲਜ, ਫਤਿਹਗੜ੍ਹ ਸਾਹਿਬ ਦੀ ਟੀਮ ਦੂਜੇ ਸਥਾਨ ਤੇ ਰਹੀ।
ਮੋਦੀ ਕਾਲਜ ਦੀ ਜੇਤੂ ਟੀਮ ਵਿਚ ਸੁਮੀਤ ਕੁਮਾਰ, ਨਰੇਸ਼, ਰਵੀ, ਦਿਲਪ੍ਰੀਤ ਸਿੰਘ, ਮੋਹਿਤ ਕੁਮਾਰ, ਰਾਜੀਵ ਗਿੱਲ ਅਤੇ ਅਮਨਦੀਪ ਸਿੰਘ ਖਿਡਾਰੀ ਸ਼ਾਮਲ ਸਨ। ਇਸ ਮੁਕਾਬਲੇ ਵਿਚ ਸੁਨੀਲ ਕੁਮਾਰ, ਮੋਹਿਤ ਕੁਮਾਰ, ਦਿਲਪ੍ਰੀਤ ਸਿੰਘ ਨੇ ਸੋਨੇ ਦਾ ਅਤੇ ਨਰੇਸ਼ ਅਤੇ ਅਮਨਦੀਪ ਸਿੰਘ ਨੇ ਕਾਂਸੀ ਦਾ ਤਮਗਾ ਹਾਸਲ ਕਰਕੇ ਕਾਲਜ ਦਾ ਨਾਂ ਉਂਚਾ ਕੀਤਾ।
ਕਾਲਜ ਦੇ ਪ੍ਰਿੰਸੀਪਲ ਡਾ. ਖੁਸ਼ਵਿੰਦਰ ਕੁਮਾਰ ਤੇ ਕਾਲਜ ਖੇਡ ਕਮੇਟੀ ਦੇ ਚੇਅਰਮੈਨ ਡਾ. ਗੁਰਦੀਪ ਸਿੰਘ ਨੇ ਜੇਤੂ ਖਿਡਾਰੀਆਂ ਨੂੰ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਕਾਲਜ ਵੱਲੋਂ ਖਿਡਾਰੀਆਂ ਨੂੰ ਹਰ ਪ੍ਰਕਾਰ ਦੀਆਂ ਸਹੂਲਤਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ ਤੇ ਅੱਗੇ ਤੋਂ ਵੀ ਜਾਰੀ ਰਹਿਣਗੀਆਂ। ਡਾ. ਖੁਸ਼ਵਿੰਦਰ ਕੁਮਾਰ ਨੇ ਖੇਡ ਵਿਭਾਗ ਦੇ ਪ੍ਰੋ. ਨਿਸ਼ਾਨ ਸਿੰਘ ਅਤੇ ਮਿਸ ਮਨਦੀਪ ਕੌਰ ਦੀ ਸਖਤ ਮਿਹਨਤ ਤੇ ਯੋਗ ਅਗਵਾਈ ਦੀ ਸਰਾਹਨਾ ਕੀਤੀ।
ਡਾ. ਖੁਸ਼ਵਿੰਦਰ ਕੁਮਾਰ
ਪ੍ਰਿੰਸੀਪਲ