ਮੋਦੀ ਕਾਲਜ ਦੀ ਜੂਡੋ (ਲੜਕੇ) ਟੀਮ ਨੇ ਪੰਜਾਬੀ ਯੂਨੀਵਰਸਿਟੀ ਅੰਤਰ ਕਾਲਜ ਚੈਂਪੀਅਨਸ਼ਿਪ ਜਿੱਤੀ

ਮੋਦੀ ਕਾਲਜ ਦੀ ਜੂਡੋ (ਲੜਕੇ) ਟੀਮ ਨੇ ਪੰਜਾਬੀ ਯੂਨੀਵਰਸਿਟੀ ਅੰਤਰ ਕਾਲਜ ਚੈਂਪੀਅਨਸ਼ਿਪ ਜਿੱਤੀ

ਮੁਲਤਾਨੀ ਮੱਲ ਮੋਦੀ ਕਾਲਜ ਦੀ ਜੂਡੋ (ਲੜਕੇ) ਦੀ ਟੀਮ ਨੇ ਇਸ ਵਰੇ ਦੀ ਪੰਜਾਬੀ ਯੂਨੀਵਰਸਿਟੀ ਅੰਤਰ ਕਾਲਜ ਚੈਂਪੀਅਨਸ਼ਿਪ ਜਿੱਤ ਲਈ ਹੈ। ਇਹ ਚੈਂਪੀਅਨਸ਼ਿਪ ਸਰਕਾਰੀ ਰਾਜਿੰਦਰਾ ਕਾਲਜ, ਬਠਿੰਡਾ ਵਿਖੇ 10 ਤੋਂ 11 ਜਨਵਰੀ 2014 ਨੂੰ ਆਯੋਜਿਤ ਕੀਤੀ ਗਈ ਸੀ। ਇਸ ਟੀਮ ਦੇ ਮੈਂਬਰ ਵਸ਼ਿਸ਼ਟ ਗਿੱਲ ਨੇ 70 ਕਿਲੋਗ੍ਰਾਮ ਅਤੇ ਓਪਨ ਵਰਗ ਵਿਚ ਸੋਨੇ ਦੇ ਦੋ ਤਮਗ਼ੇ ਹਾਸਲ ਕੀਤੇ ਜਦ ਕਿ ਪਵਨ ਪਾਂਡੇ ਨੇ 60 ਕਿਲੋ ਗ੍ਰਾਮ ਵਰਗ ਵਿਚ ਸੋਨੇ ਦਾ ਇਕ ਤਮਗ਼ਾ ਜਿੱਤਿਆ। ਇਸ ਟੀਮ ਦੇ ਦਵਿੰਦਰ ਨੇ 56 ਕਿਲੋਗ੍ਰਾਮ ਵਰਗ ਵਿਚ ਚਾਂਦੀ ਦਾ ਤਮਗ਼ਾ ਪ੍ਰਾਪਤ ਕੀਤਾ।
ਮੋਦੀ ਕਾਲਜ ਦੀ ਜੂਡੋ (ਲੜਕੀਆਂ) ਦੀ ਟੀਮ ਨੇ ਇਸ ਅੰਤਰ ਕਾਲਜ ਮੁਕਾਬਲੇ ਵਿੱਚ ਦੂਜਾ ਸਥਾਨ ਹਾਸਲ ਕੀਤਾ। ਵਿਅਕਤੀਗਤ ਤੌਰ ਤੇ ਪੂਜਾ ਚੌਧਰੀ ਨੇ 57 ਕਿਲੋਗ੍ਰਾਮ ਅਤੇ ਓਪਨ ਵਰਗ ਵਿਚ ਸੋਨੇ ਦੇ ਦੋ ਤਮਗ਼ੇ, ਅਨੂ ਰਾਣੀ ਨੇ 44 ਕਿਲੋਗ੍ਰਾਮ ਵਰਗ ਵਿੱਚ ਚਾਂਦੀ ਦਾ ਇੱਕ ਤਮਗ਼ਾ ਅਤੇ ਮਿਸ ਜੋਤੀ ਤੇ ਮਿਸ ਪ੍ਰਨੀਤ ਕੌਰ ਨੇ ਕ੍ਰਮਵਾਰ 63 ਕਿਲੋਗ੍ਰਾਮ ਤੇ 73 ਕਿਲੋਗ੍ਰਾਮ ਵਰਗ ਵਿੱਚ ਕਾਂਸੀ ਦਾ ਤਮਗ਼ਾ ਜਿੱਤਿਆ।
judo-girlsਜੇਤੂ ਟੀਮਾਂ ਦੇ ਕਾਲਜ ਪਰਤਣ ਤੇ ਉਹਨਾ ਦੇ ਸਵਾਗਤ ਵਿਚ ਇਕ ਸਾਦੇ ਸਮਾਰੋਹ ਦਾ ਆਯੋਜਨ ਕੀਤਾ ਗਿਆ। ਕਾਲਜ ਦੇ ਪ੍ਰਿੰਸੀਪਲ ਡਾ. ਖੁਸ਼ਵਿੰਦਰ ਕੁਮਾਰ ਅਤੇ ਕਾਲਜ ਸਪੋਰਟਸ ਕਮੇਟੀ ਦੇ ਚੇਅਰਮੈਨ ਡਾ. ਗੁਰਦੀਪ ਸਿੰਘ ਨੇ ਜੇਤੂ ਖਿਡਾਰੀਆਂ ਦਾ ਪੁਰਜ਼ੋਰ ਸਵਾਗਤ ਕੀਤਾ ਤੇ ਖੁਸ਼ੀ ਦਾ ਇਜ਼ਹਾਰ ਕੀਤਾ। ਉਹਨਾ ਨੇ ਟੀਮ ਇੰਚਾਰਜ ਪ੍ਰੋ. ਨਿਸ਼ਾਨ ਸਿੰਘ ਅਤੇ ਮਿਸ ਮਨਦੀਪ ਕੌਰ ਦੀ ਕਰੜੀ ਮਿਹਨਤ ਅਤੇ ਅਗਵਾਈ ਦਾ ਸ਼ਲਾਘਾ ਕੀਤੀ। ਇਸ ਮੌਕੇ ਕਾਲਜ ਪ੍ਰਿੰਸੀਪਲ ਨੇ ਇਹ ਜਾਣਕਾਰੀ ਵੀ ਦਿੱਤੀ ਕਿ ਮਿਸ ਪੂਜਾ ਚੌਧਰੀ ਨੇ ਹਨਾਨ (ਚੀਨ) ਵਿਖੇ 10-11 ਦਸੰਬਰ 2013 ਨੂੰ ਹੋਈ ਜੂਨੀਅਰ ਏਸ਼ੀਅਨ ਜੂਡੋ ਚੈਂਪੀਅਨਸ਼ਿਪ ਵਿੱਚੋਂ 5ਵਾਂ ਸਥਾਨ ਹਾਸਲ ਕਰਕੇ ਕਾਲਜ ਦਾ ਨਾਂ ਰੌਸ਼ਨ ਕੀਤਾ ਹੈ।

Similar News
Modi College, Patiala wins Punjabi University Inter-College E-Sports Championships (Men and Women)
Modi College, Patiala wins Punjabi University Inter-College E-Sports Championships (Men and Women)
Patiala: March 19, 2019 Modi College, Patiala wins Punjabi University Inter-College E-Sports Championships (Men and Women) Two day Punjabi University...
Multani Mal Modi College won overall Inter-College Gatka Championship
Multani Mal Modi College won overall Inter-College Gatka Championship
Patiala: March 1, 2019 Multani Mal Modi College won overall Inter-College Gatka Championship Multani Mal Modi College, Patiala has won...
MODI COLLEGE WINS PUNJABI UNIVERSITY Wrestling (Men) INTER COLLEGE CHAMPIONSHIP
MODI COLLEGE WINS PUNJABI UNIVERSITY Wrestling (Men) INTER COLLEGE CHAMPIONSHIP
Date: 9th Nov., 2017 Multani Mal Modi College has won the Punjabi University Inter-College Wrestling Championship (Men). College Wrestling (Men) team...
Shares