ਮੋਦੀ ਕਾਲਜ ਨੇ ਪੰਜਾਬੀ ਯੂਨੀਵਰਸਿਟੀ ਅੰਤਰ-ਕਾਲਜ ਸਾਈਕਲਿੰਗ (ਲੜਕੇ) ਚੈਂਪੀਅਨਸ਼ਿਪ ਜਿੱਤੀ

ਮੋਦੀ ਕਾਲਜ ਨੇ ਪੰਜਾਬੀ ਯੂਨੀਵਰਸਿਟੀ ਅੰਤਰ-ਕਾਲਜ ਸਾਈਕਲਿੰਗ (ਲੜਕੇ) ਚੈਂਪੀਅਨਸ਼ਿਪ ਜਿੱਤੀ

ਮੁਲਤਾਨੀ ਮੱਲ ਮੋਦੀ ਕਾਲਜ ਦੀ ਸਾਈਕਲਿੰਗ ਟੀਮ (ਲੜਕੇ) ਨੇ ਇਸ ਸਾਲ ਦੀ ਪੰਜਾਬੀ ਯੂਨੀਵਰਸਿਟੀ ਅੰਤਰ ਕਾਲਜ ਚੈਂਪੀਅਨਸ਼ਿਪ ਜਿੱਤ ਲਈ ਹੈ। ਇਹ ਚੈਂਪੀਅਨਸ਼ਿਪ ਪੰਜਾਬੀ ਯੂਨੀਵਰਸਿਟੀ, ਪਟਿਆਲਾ ਵਿਖੇ 15-10-2014 ਨੂੰ ਆਯੋਜਿਤ ਕੀਤੀ ਗਈ ਸੀ। ਇਸ ਟੀਮ ਦੇ ਮੈਂਬਰ ਰਾਜਬੀਰ ਸਿੰਘ, ਮੋਹਿਤ ਕੁਮਾਰ, ਪ੍ਰਭਦੀਪ ਸਿੰਘ ਅਤੇ ਗਗਨਬੀਰ ਸਿੰਘ ਸਨ। ਇਥੇ ਇਹ ਵੀ ਵਿਸ਼ੇਸ਼ ਵਰਨਣਯੋਗ ਹੈ ਕਿ ਟੀਮ ਮੈਂਬਰ ਰਾਜਬੀਰ ਸਿੰਘ ਏਸ਼ੀਅਨ ਚੈਂਪੀਅਨਸ਼ਿਪ ਖੇਡਣ ਵਾਲੀ ਭਾਰਤੀ ਟੀਮ ਦਾ ਮੈਂਬਰ ਵੀ ਰਿਹਾ ਹੈ।

ਕਾਲਜ ਦੀ ਸਾਇਕਲਿੰਗ ਟੀਮ (ਲੜਕੀਆਂ) ਵੀ ਦੂਸਰੇ ਸਥਾਨ ਤੇ ਰਹੀ ਹੈ। ਜੇਤੂ ਟੀਮਾਂ ਦਾ ਕਾਲਜ ਪਹੁੰਚਣ ਤੇ ਗਰਮਜੋਸ਼ੀ ਨਾਲ ਸਵਾਗਤ ਕੀਤਾ ਗਿਆ। ਇਸ ਅਵਸਰ ਤੇ ਕਾਲਜ ਦੇ ਪ੍ਰਿੰਸੀਪਲ ਡਾ. ਖੁਸ਼ਵਿੰਦਰ ਕੁਮਾਰ ਅਤੇ ਕਾਲਜ ਸਪੋਰਟਸ ਕਮੇਟੀ ਦੇ ਚੇਅਰਮੈਨ ਡਾ. ਗੁਰਦੀਪ ਸਿੰਘ ਸੰਧੂ ਨੇ ਖਿਡਾਰੀਆਂ ਦੀ ਸ਼ਾਨਦਾਰ ਜਿੱਤ ਤੇ ਖਿਡਾਰੀਆਂ ਨੂੰ ਮੁਬਾਰਕਬਾਦ ਦਿੱਤੀ। ਉਨ੍ਹਾਂ ਨੇ ਟੀਮ ਇੰਚਾਰਜ ਪੋz. ਨਿਸ਼ਾਨ ਸਿੰਘ ਤੇ ਪ੍ਰੋ. (ਮਿਸ) ਮਨਦੀਪ ਕੌਰ ਦੀ ਕਰੜੀ ਮਿਹਨਤ ਅਤੇ ਅਗਵਾਈ ਦੀ ਸ਼ਲਾਘਾ ਕੀਤੀ। ਪ੍ਰਿੰਸੀਪਲ ਡਾ. ਖੁਸ਼ਵਿੰਦਰ ਕੁਮਾਰ ਨੇ ਕਿਹਾ ਕਿ ਕਾਲਜ ਵੱਲੋਂ ਖਿਡਾਰੀਆਂ ਦੀ ਕੇਵਲ ਅਕਾਦਮਿਕ ਅਤੇ ਖੇਡ ਖੇਤਰ ਵਿਚ ਯੋਗ ਅਗਵਾਈ ਅਤੇ ਮਦਦ ਹੀ ਨਹੀਂ ਕੀਤੀ ਜਾਂਦੀ ਸਗੋਂ ਉਹਨਾਂ ਨੂੰ ਮਾਇਕ ਸਹਾਇਤਾ ਵੀ ਪ੍ਰਦਾਨ ਕੀਤੀ ਜਾਂਦੀ ਹੈ।

ਡਾ. ਖੁਸ਼ਵਿੰਦਰ ਕੁਮਾਰ
ਪ੍ਰਿੰਸੀਪਲ

Similar News
Dengue and Chikungunya are Curable
...
5th International Day of Yoga celebrated at Modi College
5th International Day of Yoga celebrated at Modi College
Patiala: 21st June, 2019  5th International Day of Yoga celebrated at Modi College National Service Scheme (NSS) Units of Multani...
M M Modi College wins Maharaja Yadvindra Singh Trophy General Sports Championship (Boys) sixth time and Rajkumari Amrit Kaur General Sports Championship (Girls) – 2016-17
M M Modi College wins Maharaja Yadvindra Singh Trophy General Sports Championship (Boys) sixth time and Rajkumari Amrit Kaur General Sports Championship (Girls) – 2016-17
Patiala: May 13, 2019   M M Modi College wins Maharaja Yadvindra Singh Trophy General Sports Championship (Boys) sixth time...
Shares