M M Modi College wins Maharaja Yadvindra Singh Trophy General Sports Championship (Boys) sixth time and Rajkumari Amrit Kaur General Sports Championship (Girls) – 2016-17

M M Modi College wins Maharaja Yadvindra Singh Trophy General Sports Championship (Boys) sixth time and Rajkumari Amrit Kaur General Sports Championship (Girls) – 2016-17

Patiala: May 13, 2019
 
M M Modi College wins Maharaja Yadvindra Singh Trophy General Sports Championship (Boys) sixth time and Rajkumari Amrit Kaur General Sports Championship (Girls) – 2016-17
Multani Mal Modi College has won two General Sports Championship Trophies entitled ‘Maharaja Yadvindra Singh Trophy’ (Boys) and ‘Rajkumari Amrit Kaur Trophy’ (Girls) for 2016-17. The trophies were awarded by Dr. B. S. Ghuman, Vice Chancellor, Punjabi University, Patiala to the College Principal, Dr. Khushvinder Kumar at Sunny Oberoi Arts Auditorium, Punjabi University, Patiala during its Annual Sports Prize Distribution Function. Modi College won these trophies for maximum participation and top most scores in various Inter-College Sports Competitions.
The College and its sports officials gave the winning sports persons a rousing welcome. On this occasion, Dr. Khushvinder Kumar congratulated as well as appreciated Prof. Nishan Singh, Head of the Sports Department and his entire team comprising Prof. Harneet Singh and Madam Mandeep Kaur for their tireless efforts. He also praised the winning sports persons for their various contribution and achievements and assured them that the college will provide them with every possible help required to sustain their performance. He ecstatically expressed to the entire faculty that the college has won ‘Maharaja Yadvindra Singh Trophy’ six times and has thrice won the ‘Rajkumari Amrit Kaur Trophy’. He revealed that Punjabi University, Patiala has awarded Rs. 3,52,000/- cash prize to college for obtaining highest scores, maximum wins in Inter-College Championships and maximum participation in various kinds of sports.
In the congratulatory speech, Dr. Gurdeep Singh Sandhu, Dean Sports said that these kinds of achievements are only possible through the collective efforts of the college administration and the entire faculty.
 
 
ਪਟਿਆਲਾ: 13 ਮਈ, 2019

ਮੋਦੀ ਕਾਲਜ ਨੇ ਛੇਵੀਂ ਵਾਰ ਜਿੱਤੀ ਮਹਾਰਾਜਾ ਯਾਦਵਿੰਦਰ ਸਿੰਘ ਟ੍ਰਾਫ਼ੀ – ਜਰਨਲ ਸਪੋਰਟਸ ਚੈਂਪੀਅਨਸ਼ਿਪ (ਲੜਕੇ) ਅਤੇ ਤੀਜੀ ਵਾਰ ਜਿੱਤੀ ਰਾਜਕੁਮਾਰੀ ਅੰਮ੍ਰਿਤ ਕੌਰ ਜਰਨਲ ਸਪੋਰਟਸ ਚੈਂਪੀਅਨਸ਼ਿਪ (ਲੜਕੀਆਂ)
 
ਮੁਲਤਾਨੀ ਮੱਲ ਮੋਦੀ ਕਾਲਜ, ਪਟਿਆਲਾ ਨੇ ਸਾਲ 2016-17 ਲਈ ਪੰਜਾਬੀ ਯੂਨੀਵਰਸਿਟੀ ਦੀਆਂ ‘ਮਹਾਰਾਜਾ ਯਾਦਵਿੰਦਰਾ ਸਿੰਘ ਟ੍ਰਾਫ਼ੀ’ (ਜਰਨਲ ਸਪੋਰਟਸ ਚੈਂਪੀਅਨਸ਼ਿਪ (ਲੜਕੇ)) ਅਤੇ ‘ਰਾਜਕੁਮਾਰੀ ਅੰਮ੍ਰਿਤ ਕੌਰ’ (ਜਰਨਲ ਸਪੋਰਟਸ ਚੈਂਪੀਅਨਸ਼ਿਪ (ਲੜਕੀਆਂ)) ਜਿੱਤ ਲਈਆਂ ਹਨ। ਇਹ ਦੋਵੇਂ ਟ੍ਰਾਫ਼ੀਆਂ ਮਿਤੀ 12 ਮਈ, 2019 ਨੂੰ ਸਨੀ ਓਬਰਾਏ ਆਰਟਸ ਆਡੀਟੋਰੀਅਮ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਵਿਖੇ ਹੋਏ ਸਾਲਾਨਾ ਖੇਡ ਇਨਾਮ ਵੰਡ ਸਮਾਰੋਹ ਵਿੱਚ ਡਾ. ਬੀ. ਐੱਸ. ਘੁੰਮਣ, ਵਾਈਸ ਚਾਂਸਲਰ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਵੱਲੋਂ ਕਾਲਜ ਪ੍ਰਿੰਸੀਪਲ ਡਾ. ਖੁਸ਼ਵਿੰਦਰ ਕੁਮਾਰ ਜੀ ਨੂੰ ਪ੍ਰਦਾਨ ਕੀਤੀਆਂ ਗਈਆਂ। ਕਾਲਜ ਨੂੰ ਇਹ ਟ੍ਰਾਫ਼ੀਆਂ ਸਭ ਤੋਂ ਵੱਧ ਅੰਤਰ-ਕਾਲਜ (ਲੜਕੇ ਅਤੇ ਲੜਕੀਆਂ) ਚੈਂਪੀਅਨਸ਼ਿਪਸ਼ ਜਿੱਤਣ, ਸਭ ਤੋਂ ਵੱਧ ਅੰਕ ਲੈਣ ਅਤੇ ਸਭ ਤੋਂ ਵੱਧ ਖੇਡਾਂ ਵਿੱਚ ਭਾਗ ਲੈਣ ਦੇ ਆਧਾਰ ‘ਤੇ ਪ੍ਰਾਪਤ ਹੋਈਆਂ ਹਨ।
ਇਹ ਮਾਣ-ਮੱਤੀਆਂ ਪ੍ਰਾਪਤੀਆਂ ਕਰਨ ਉਪਰੰਤ ਕਾਲਜ ਵਿਖੇ ਖਿਡਾਰੀਆਂ ਅਤੇ ਸਪੋਰਸਟਸ ਵਿਭਾਗ ਦੇ ਅਧਿਕਾਰੀਆਂ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ ਗਿਆ। ਇਸ ਅਵਸਰ ਤੇ ਪ੍ਰਿੰਸੀਪਲ ਡਾ. ਖੁਸ਼ਵਿੰਦਰ ਕੁਮਾਰ ਜੀ ਨੇ ਸਪੋਰਟਸ ਵਿਭਾਗ ਦੇ ਮੁਖੀ ਪ੍ਰੋ. ਨਿਸ਼ਾਨ ਸਿੰਘ ਅਤੇ ਉਨ੍ਹਾਂ ਦੀ ਸਮੁੱਚੀ ਟੀਮ; ਪ੍ਰੋ. ਹਰਨੀਤ ਸਿੰਘ, ਮੈਡਮ ਮਨਦੀਪ ਕੌਰ ਦੀ ਸਖਤ ਮਿਹਨਤ ਦੀ ਭਰਪੂਰ ਪ੍ਰਸੰਸਾ ਵੀ ਕੀਤੀ। ਉਨ੍ਹਾਂ ਨੇ ਖਿਡਾਰੀਆਂ ਨੂੰ ਉਨ੍ਹਾਂ ਦੇ ਬਹੁਮੁੱਲੇ ਯੋਗਦਾਨ ਅਤੇ ਪ੍ਰਾਪਤੀਆਂ ਲਈ ਮੁਬਾਰਕਬਾਦ ਦਿੱਤੀ ਅਤੇ ਖੇਡਾਂ ਦੇ ਖੇਤਰ ਵਿੱਚ ਵਿਸ਼ੇਸ਼ ਮੱਲਾਂ ਮਾਰਨ ਵਾਲੇ ਵਿਦਿਆਰਥੀਆਂ ਨੂੰ ਕਾਲਜ ਵੱਲੋਂ ਹਰ ਸੰਭਵ ਮਦਦ ਦੇਣ ਦਾ ਯਕੀਨ ਦਵਾਇਆ। ਪ੍ਰਿੰਸੀਪਲ ਸਾਹਿਬ ਨੇ ਸਮੂਹ ਸਟਾਫ਼ ਨਾਲ ਇਹ ਖੁਸ਼ੀ ਸਾਂਝੀ ਕਰਦਿਆਂ ਇਹ ਵੀ ਦੱਸਿਆ ਕਿ ਕਾਲਜ ਵੱਲੋਂ ‘ਮਹਾਰਾਜਾ ਯਾਦਵਿੰਦਰਾ ਸਿੰਘ ਟ੍ਰਾਫ਼ੀ’ ਛੇ ਵਾਰ ਜਿੱਤੀ ਗਈ ਹੈ ਅਤੇ ‘ਰਾਜਕੁਮਾਰੀ ਅੰਮ੍ਰਿਤ ਕੌਰ ਟ੍ਰਾਫ਼ੀ’ ਤਿੰਨ ਵਾਰ ਜਿੱਤੀ ਗਈ ਹੈ। ਕਾਲਜ ਨੂੰ ਸਭ ਤੋਂ ਵੱਧ ਅੰਕ ਪ੍ਰਾਪਤ ਕਰਨ, ਸਭ ਤੋਂ ਵੱਧ ਅੰਤਰ-ਕਾਲਜ ਚੈਂਪੀਅਨਸ਼ਿਪ ਜਿੱਤਣ ਅਤੇ ਸਭ ਤੋਂ ਵੱਧ ਖੇਡਾਂ ਵਿੱਚ ਭਾਗ ਲੈਣ ਲਈ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੁਆਰਾ ਤਿੰਨ ਲੱਖ ਬਵੰਜਾ ਹਜ਼ਾਰ ਰੁਪਏ ਦਾ ਨਕਦ ਇਨਾਮ ਵੀ ਪ੍ਰਦਾਨ ਕੀਤਾ ਗਿਆ ਹੈ।
ਇਸ ਮੌਕੇ ‘ਤੇ ਕਾਲਜ ਦੇ ਡੀਨ ਸਪੋਰਟਸ ਡਾ. ਗੁਰਦੀਪ ਸਿੰਘ ਸੰਧੂ ਨੇ ਪ੍ਰਿੰਸੀਪਲ ਡਾ. ਖੁਸ਼ਵਿੰਦਰ ਕੁਮਾਰ ਅਤੇ ਸਮੂਹ ਸਟਾਫ਼ ਦਾ ਧੰਨਵਾਦ ਕਰਦਿਆਂ ਕਿਹਾ ਕਿ ਅਜਿਹੀਆਂ ਪ੍ਰਾਪਤੀਆਂ ਸਮੂਹਿਕ ਯਤਨਾਂ ਸਦਕਾ ਹੀ ਸੰਭਵ ਹੋ ਸਕਦੀਆਂ ਹਨ। ਕਾਲਜ ਪ੍ਰਸ਼ਾਸਨ ਅਤੇ ਸਮੂਹ ਸਟਾਫ਼ ਦੇ ਭਰਵੇਂ ਸਹਿਯੋਗ ਸਦਕਾ ਹੀ ਕਾਲਜ ਦਾ ਸਪੋਰਟਸ ਵਿਭਾਗ ਇਹ ਪ੍ਰਾਪਤੀਆਂ ਕਰਨ ਦੇ ਸਮਰੱਥ ਹੋਇਆ ਹੈ।

 

 

Similar News
M M Modi College releases prospectus for 2019-20 session
M M Modi College releases prospectus for 2019-20 session
Patiala: April 30, 2019 M M Modi College releases prospectus for 2019-20 session            Multani Mal Modi College Patiala today...
Multani Mal Modi College releases ‘Ruminations’: A Book of Reviews
Multani Mal Modi College releases ‘Ruminations’: A Book of Reviews
Patiala: April 22, 2019 Multani Mal Modi College releases ‘Ruminations’: A Book of Reviews             In order to observe the...
Valedictory function of the 10th National Conference on Recent Advances in Chemical and Environmental Sciences (RACES, 2019) held
Valedictory function of the 10th National Conference on Recent Advances in Chemical and Environmental Sciences (RACES, 2019) held
Valedictory function of the 10th National Conference on Recent Advances in Chemical and Environmental Sciences (RACES, 2019) held at M....
Shares