Patiala: March 19, 2019
Modi College, Patiala wins Punjabi University Inter-College E-Sports Championships (Men and Women)
Two day Punjabi University Inter-College E-Sports Championship successfully concluded at Multani Mal Modi College, Patiala. Teams from different colleges participated in this tournament. College Principal Dr. Khushvinder Kumar was the chief guest of the tournament. He congratulated the participants of this special event which was included two years in the sports calendar by Punjabi University, Patiala. Modi College has organized and won this event three times in a row. He also encouraged the students to adopt technology in their lives and persuaded them to make good use of it. He also apprised them of the special importance of these games.
On this occasion, Dean, Sports Dr. Gurdeep Singh Sandhu said that in these competitions, Modi College (Women) team secured first position by defeating the team of University College, Mirapur. In the Men competition, Modi College team defeated the team of Punjabi University Campus, Patiala and got 1st place. In this tournament Kunal Sharma, Abhisaar Sharma, Navendu Sharma, Shubham Sikand, Harshdeep, Manoj, Yogesh, Palak Sharma, Nansi Bawa, Dupinder Kaur, Manpreet Kaur and Muskan Rattan students performed well.
Upon successful completion of this championship, Principal Dr. Khushvinder Kumar appreciated the hard work of Prof. Nishan Singh, Head, Sports Department of the College, Prof. Harneet Singh and Prof. (Miss) Mandeep Kaur. S. Prince Inder Singh, Punjabi University Coach played key role in conducting this tournament successfully.

ਪਟਿਆਲਾ: 19 ਮਾਰਚ, 2019
ਪੰਜਾਬੀ ਯੂਨੀਵਰਸਿਟੀ ਅੰਤਰ-ਕਾਲਜ ਈ-ਸਪੋਰਟਸ ਓਵਰਆਲ ਚੈਂਪੀਅਨਸ਼ਿਪਸ (ਲੜਕੇ ਤੇ ਲੜਕੀਆਂ) ਮੋਦੀ ਕਾਲਜ ਪਟਿਆਲਾ ਨੇ ਜਿੱਤੀ
ਅੱਜ ਮੁਲਤਾਨੀ ਮੱਲ ਮੋਦੀ ਕਾਲਜ, ਪਟਿਆਲਾ ਵਿਖੇ ਦੋ ਰੋਜਾ ਪੰਜਾਬੀ ਯੂਨੀਵਰਸਿਟੀ ਅੰਤਰ-ਕਾਲਜ ਈ-ਸਪੋਰਟਸ ਚੈਂਪੀਅਨਸ਼ਿਪ ਸਫ਼ਲਤਾਪੂਰਵਕ ਸੰਪੰਨ ਹੋਈ। ਇਸ ਚੈਂਪੀਅਨਸ਼ਿਪ ਵਿਚ ਪੰਜਾਬੀ ਯੂਨੀਵਰਸਿਟੀ, ਪਟਿਆਲਾ ਨਾਲ ਸਬੰਧਤ ਵੱਖੱਵੱਖ ਕਾਲਜਾਂ ਦੀਆਂ ਟੀਮਾਂ ਨੇ ਭਾਗ ਲਿਆ। ਇਸ ਚੈਂਪੀਅਨਸ਼ਿਪ ਦੇ ਸਮਾਪਤੀ ਸਮਾਰੋਹ ਵਿੱਚ ਮੁੱਖ ਮਹਿਮਾਨ ਵਜੋਂ ਕਾਲਜ ਦੇ ਪ੍ਰਿੰਸੀਪਲ ਡਾ. ਖੁਸ਼ਵਿੰਦਰ ਕੁਮਾਰ ਜੀ ਸ਼ਾਮਲ ਹੋਏ। ਉਨ੍ਹਾਂ ਨੇ ਪੰਜਾਬੀ ਯੂਨੀਵਰਸਿਟੀ ਦੇ ਖੇਡ ਕਲੰਡਰ ਵਿੱਚ ਦੋ ਸਾਲ ਪਹਿਲਾਂ ਸ਼ੁਰੂ ਹੋਈ ਇਸ ਵਿਸ਼ੇਸ਼ ਖੇਡ ਪ੍ਰਤਿਯੋਗਿਤਾ ਵਿਚ ਭਾਗ ਲੈਣ ਵਾਲੇ ਵਿਦਿਆਰਥੀਆਂ ਨੂੰ ਮੁਬਾਰਕਬਾਦ ਦਿੱਤੀ। ਉਨ੍ਹਾਂ ਨੇ ਇਹਨਾਂ ਖੇਡਾਂ ਦੇ ਵਿਸ਼ੇਸ਼ ਮਹੱਤਵ ਤੋਂ ਜਾਣੂ ਕਰਵਾਉਂਦਿਆਂ ਵਿਦਿਆਰਥੀਆਂ ਨੂੰ ਤਕਨਾਲੋਜੀ ਨੂੰ ਅਪਣਾਉਣ ਅਤੇ ਆਪਣੀ ਜ਼ਿੰਦਗੀ ਵਿੱਚ ਇਸ ਦੀ ਸੁਯੋਗ ਵਰਤੋਂ ਕਰਨ ਸਬੰਧੀ ਪ੍ਰੇਰਿਤ ਵੀ ਕੀਤਾ। ਉਨ੍ਹਾਂ ਇਹ ਵੀ ਦੱਸਿਆ ਕਿ ਮੋਦੀ ਕਾਲਜ ਲਗਾਤਾਰ ਤਿੰਨ ਸਾਲ ਤੋਂ ਇਹ ਪ੍ਰਤਿਯੋਗਿਤਾ ਆਯੋਜਿਤ ਕਰਵਾ ਰਿਹਾ ਹੈ ਅਤੇ ਜਿੱਤ ਰਿਹਾ ਹੈ।
ਇਸ ਮੌਕੇ ਕਾਲਜ ਦੇ ਡੀਨ, ਸਪੋਰਟਸ ਡਾ. ਗੁਰਦੀਪ ਸਿੰਘ ਸੰਧੂ ਨੇ ਦੱਸਿਆ ਕਿ ਇਹਨਾਂ ਮੁਕਾਬਲਿਆਂ ਵਿੱਚ ਮੋਦੀ ਕਾਲਜ ਦੀਆਂ ਖਿਡਾਰਣਾਂ ਨੇ ਪਹਿਲਾ ਸਥਾਨ ਹਾਸਲ ਕੀਤਾ ਅਤੇ ਯੂਨੀਵਰਸਿਟੀ ਕਾਲਜ, ਮੀਰਾਪੁਰ ਦੀ ਟੀਮ ਦੂਜੇ ਸਥਾਨ ਤੇ ਰਹੀ। ਲੜਕਿਆਂ ਦੇ ਮੁਕਾਬਲਿਆਂ ਵਿੱਚ ਵੀ ਮੋਦੀ ਕਾਲਜ ਦੀ ਟੀਮ ਨੇ ਪੰਜਾਬੀ ਯੂਨੀਵਰਸਿਟੀ ਕੈਂਪਸ, ਪਟਿਆਲਾ ਦੀ ਟੀਮ ਨੂੰ ਹਰਾ ਕੇ ਪਹਿਲਾ ਸਥਾਨ ਪ੍ਰਾਪਤ ਕੀਤਾ। ਇਸ ਟੂਰਨਾਮੈਂਟ ਵਿੱਚ ਕੁਨਾਲ ਸ਼ਰਮਾ, ਅਭਿਸਾਰ ਸ਼ਰਮਾ, ਨਵੇਂਦੁ ਸ਼ਰਮਾ, ਸ਼ੁਭਮ ਸਿਕੰਦ, ਹਰਸ਼ਦੀਪ, ਮਨੋਜ, ਯੋਗੇਸ਼, ਪਲਕ ਸ਼ਰਮਾ, ਨੈਨਸੀ ਬਾਵਾ, ਦੁਪਿੰਦਰ ਕੌਰ, ਕੋਮਲ ਰਾਣੀ ਅਤੇ ਅਮਨਦੀਪ ਵਿਦਿਆਰਥੀਆਂ ਨੇ ਵਧੀਆ ਖੇਡ ਦਾ ਪ੍ਰਦਰਸ਼ਨ ਕੀਤਾ।
ਇਸ ਚੈਂਪੀਅਨਸ਼ਿਪ ਦੇ ਸਫ਼ਲਤਾ ਪੂਰਵਕ ਸੰਪੰਨ ਹੋਣ ਤੇ ਪ੍ਰਿੰਸੀਪਲ ਡਾ. ਖੁਸ਼ਵਿੰਦਰ ਕੁਮਾਰ ਨੇ ਕਾਲਜ ਦੇ ਖੇਡ ਵਿਭਾਗ ਦੇ ਮੁਖੀ ਪ੍ਰੋ. ਨਿਸ਼ਾਨ ਸਿੰਘ, ਪ੍ਰੋ. ਹਰਨੀਤ ਸਿੰਘ ਅਤੇ ਪ੍ਰੋ. (ਮਿਸ) ਮਨਦੀਪ ਕੌਰ ਦੀ ਸਖਤ ਮਿਹਨਤ ਤੇ ਯੋਗ ਅਗਵਾਈ ਦੀ ਸਰਾਹਨਾ ਕੀਤੀ। ਇਸ ਟੂਰਨਾਮੈਂਟ ਨੂੰ ਸੁਚਾਰੂ ਰੂਪ ਵਿੱਚ ਚਲਾਉਣ ਲਈ ਯੂਨੀਵਰਸਿਟੀ ਦੇ ਨੁਮਾਇੰਦੇ ਸ. ਪ੍ਰਿੰਸਇੰਦਰ ਸਿੰਘ ਦਾ ਭਰਪੂਰ ਸਹਿਯੋਗ ਰਿਹਾ।