Patiala : 29th January, 2020
 
M. M. Modi College Wins Punjabi University Cycling (Road) Women Championship
Multani Mal Modi College has won the Inter-College Cycling (Road) Women Championships held at Rajpura Byepass Road on Jan. 26, 2020. The winning team comprised of Bristi Kongkona Gogoi and Tarwinder Kaur. It is also mentionable here that college sportsperson Brishti has also won Silver Medal in Kehlo India Games held at Guwahati, Assam.
The college Principal, Dr. Khushvinder Kumar appreciated the sports persons and said that these sportspersons will be duly rewarded during the Annual Prize Distribution Function of the College. Dr. Gurdeep Singh, Dean, Sports Committee of the College, congratulated the winning teams. The Principal also applauded the sincere efforts of Head of Sports Department Dr. Nishan Singh, Dr. Harneet Singh and Prof (Ms) Mandeep Kaur for providing guidance and other facilities needed for regular practice of sports persons.
ਪਟਿਆਲਾ: 29 ਜਨਵਰੀ, 2020
ਮੋਦੀ ਕਾਲਜ ਨੇ ਪੰਜਾਬੀ ਯੂਨੀਵਰਸਿਟੀ ਅੰਤਰ-ਕਾਲਜ ਰੋਡ ਸਾਈਕਲਿੰਗ (ਲੜਕੀਆਂ) ਚੈਂਪੀਅਨਸ਼ਿਪ ਜਿੱਤੀ
ਮੁਲਤਾਨੀ ਮੱਲ ਮੋਦੀ ਕਾਲਜ ਦੀ ਰੋਡ ਸਾਈਕਲਿੰਗ ਟੀਮ (ਲੜਕੀਆਂ) ਨੇ ਇਸ ਸਾਲ ਦੀ ਪੰਜਾਬੀ ਯੂਨੀਵਰਸਿਟੀ ਅੰਤਰ-ਕਾਲਜ ਚੈਂਪੀਅਨਸ਼ਿਪ ਜਿੱਤ ਲਈ ਹੈ। ਇਹ ਚੈਂਪੀਅਨਸ਼ਿਪ ਰਾਜਪੁਰਾ ਬਾਈਪਾਸ ਰੋਡ, ਪਟਿਆਲਾ ਵਿਖੇ 26 ਜਨਵਰੀ, 2020 ਨੂੰ ਆਯੋਜਿਤ ਕੀਤੀ ਗਈ ਸੀ। ਇਸ ਟੀਮ ਵਿਚ ਮੈਂਬਰ ਬਰਿਸ਼ਟੀ ਕੋਂਗਕੋਣਾ ਗੋਗੋਈ ਅਤੇ ਤਰਵਿੰਦਰ ਕੌਰ ਸ਼ਾਮਲ ਸਨ। ਇੱਥੇ ਇਹ ਵੀ ਵਿਸ਼ੇਸ਼ ਵਰਨਣਯੋਗ ਹੈ ਕਿ ਕਾਲਜ ਦੀ ਖਿਡਾਰਣ ਬਰਿਸ਼ਟੀ ਨੇ ਪਿਛਲੇ ਦਿਨੀਂ ਅਸਾਮ ਵਿੱਚ ਹੋਈਆਂ ‘ਖੇਲੋ ਇੰਡੀਆ ਖੇਡਾਂ’ ਵਿੱਚ ਵੀ ਸਿਲਵਰ ਮੈਡਲ ਹਾਸਿਲ ਕੀਤਾ ਹੈ।
ਜੇਤੂ ਟੀਮ ਦਾ ਕਾਲਜ ਪਹੁੰਚਣ ਤੇ ਗਰਮਜੋਸ਼ੀ ਨਾਲ ਸਵਾਗਤ ਕੀਤਾ ਗਿਆ। ਇਸ ਅਵਸਰ ਤੇ ਕਾਲਜ ਦੇ ਪ੍ਰਿੰਸੀਪਲ ਡਾ. ਖੁਸ਼ਵਿੰਦਰ ਕੁਮਾਰ ਕਿਹਾ ਕਿ ਕਾਲਜ ਵੱਲੋਂ ਖਿਡਾਰੀਆਂ ਨੂੰ ਕੇਵਲ ਅਕਾਦਮਿਕ ਅਤੇ ਖੇਡ-ਖੇਤਰ ਵਿਚ ਯੋਗ ਅਗਵਾਈ ਅਤੇ ਮਦਦ ਹੀ ਨਹੀਂ ਕੀਤੀ ਜਾਂਦੀ, ਸਗੋਂ ਉਹਨਾਂ ਨੂੰ ਕਾਲਜ ਦੇ ਵਿਸ਼ੇਸ਼ ਸਮਾਗਮ ਵਿਚ ਪੁਰਸਕਾਰਾਂ ਨਾਲ ਵੀ ਸਨਮਾਨਿਤ ਕੀਤਾ ਜਾਵੇਗਾ। ਕਾਲਜ ਸਪੋਰਟਸ ਕਮੇਟੀ ਦੇ ਡੀਨ, ਡਾ. ਗੁਰਦੀਪ ਸਿੰਘ ਸੰਧੂ ਨੇ ਖਿਡਾਰੀਆਂ ਦੀ ਸ਼ਾਨਦਾਰ ਜਿੱਤ ਤੇ ਉਨ੍ਹਾਂ ਨੂੰ ਮੁਬਾਰਕਬਾਦ ਦਿੱਤੀ। ਉਨ੍ਹਾਂ ਨੇ ਖੇਡ ਵਿਭਾਗ ਦੇ ਮੁਖੀ ਡਾ. ਨਿਸ਼ਾਨ ਸਿੰਘ, ਡਾ. ਹਰਨੀਤ ਸਿੰਘ ਤੇ ਪ੍ਰੋ. (ਮਿਸ) ਮਨਦੀਪ ਕੌਰ ਦੀ ਕਰੜੀ ਮਿਹਨਤ ਅਤੇ ਅਗਵਾਈ ਦੀ ਸ਼ਲਾਘਾ ਵੀ ਕੀਤੀ।
https://www.facebook.com/mmmcpta/posts/1438479309660188
#mhrd #hrdministry #ugc #mmmcpta #multanimalmodicollegepatiala #modi #modicollege #modicollegepatiala #punjabiuniversity #pup #punjabiuniversitypatiala #intercollege #cycling #roadcycling #winner