Patiala: February 12, 2019

MODI COLLEGE WINS PUNJABI UNIVERSITY WUSHU (Women) INTER COLLEGE CHAMPIONSHIPS

Multani Mal Modi College has won the Punjabi University Inter-College Wushu Championship (Women). College team won the Championship by winning both the events ‘Tallu’ and ‘Sanshu’. In Tallu Event the college women team defeated Guru Nanak College, Budhladha in Final Competition. The College team players Priyanka, Jasmeet Kaur won Gold Medals, Kajal, Komal and Dupinder won silver medals, Madhu, Muskan and Simranpreet won Bronze medals in this competition. The college Wushu (Men) ‘Tallu’ team stood second in Inter-College competition.
The overall Wushu Championships (Women) were bagged by Multani Mal Modi College, Patiala. The college Principal, Dr. Khushvinder Kumar and Dr. Gurdeep Singh, Dean, Sports of the College congratulated the winning team. The Principal also applauded the sincere efforts of the teachers-in-charge of sports activities of S. Nishan Singh, Head, Sports Dept., Prof. Harneet Singh and Prof. (Ms.) Mandeep Kaur. The Principal said that these sportspersons will be duly rewarded during the Annual Prize Distribution Function of the College.

ਪਟਿਆਲਾ: 12 ਫਰਵਰੀ, 2019
ਪੰਜਾਬੀ ਯੂਨੀਵਰਸਿਟੀ ਅੰਤਰ-ਕਾਲਜ ਵੁਸ਼ੂ ਚੈਂਪੀਅਨਸ਼ਿਪ (ਲੜਕੀਆਂ) ਮੋਦੀ ਕਾਲਜ ਪਟਿਆਲਾ ਨੇ ਜਿੱਤੀ

ਮੁਲਤਾਨੀ ਮੱਲ ਮੋਦੀ ਕਾਲਜ, ਪਟਿਆਲਾ ਦੀਆਂ ਖਿਡਾਰਨਾ ਨੇ ਪੰਜਾਬੀ ਯੂਨੀਵਰਸਿਟੀ ਅੰਤਰ ਕਾਲਜ ਵੁਸ਼ੂ ਚੈਂਪੀਅਨਸ਼ਿਪ (ਲੜਕੀਆਂ) ਜਿੱਤ ਲਈ ਹੈ। ਇਸ ਚੈਂਪੀਅਨਸ਼ਿਪ ਦਾ ਆਯੋਜਨ ਯੂਨੀਵਰਸਿਟੀ ਕੈਂਪਸ ਵਿਖੇ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੁਆਰਾ ਕੀਤਾ ਗਿਆ। ਸਖ਼ਤ ਮੁਕਾਬਲਿਆਂ ਦੌਰਾਨ ਵੁਸ਼ੂ ਦੇ ਦੋਵੇਂ ਇਵੇਂਟ ਤਾਲੂ ਅਤੇ ਸਾਂਸ਼ੂ ਵਿਚ ਮੋਦੀ ਕਾਲਜ ਦੀਆਂ ਲੜਕੀਆਂ ਨੇ ਗੁਰੂ ਨਾਨਕ ਕਾਲਜ, ਬੁਢਲਾਡਾ ਦੀ ਟੀਮ ਨੂੰ ਹਰਾ ਕੇ ਜਿੱਤ ਪ੍ਰਾਪਤ ਕੀਤੀ। ਕਾਲਜ ਦੀਆਂ ਖਿਡਾਰਨਾ ਪ੍ਰਿਅੰਕਾ ਅਤੇ ਜਸਮੀਤ ਕੌਰ ਨੇ ਗੋਲਡ ਮੈਡਲ, ਕਾਜਲ, ਕੋਮਲ ਅਤੇ ਦੁਪਿੰਦਰ ਨੇ ਸਿਲਵਰ ਮੈਡਲ ਅਤੇ ਮਧੂ, ਮੁਸਕਾਨ ਅਤੇ ਸਿਮਰਨ ਨੇ ਕਾਂਸੀ ਦਾ ਤਗਮਾ ਜਿੱਤਿਆ। ਇਸ ਖੇਡ ਵਿਚ ਲੜਕਿਆਂ ਦੇ ਤਾਲੂ ਦੇ ਮੁਕਾਬਲੇ ਵਿਚ ਮੋਦੀ ਕਾਲਜ ਦੀ ਟੀਮ ਨੇ ਦੂਜਾ ਸਥਾਨ ਪ੍ਰਾਪਤ ਕੀਤਾ।
ਇਸ ਪ੍ਰਕਾਰ ਲੜਕੀਆਂ ਦੀ ਓਵਰਆਲ ਵੁਸ਼ੂ ਚੈਂਪੀਅਨਸ਼ਿਪ ਤੇ ਮੋਦੀ ਕਾਲਜ ਦੀ ਟੀਮ ਨੇ ਕਬਜ਼ਾ ਕੀਤਾ। ਕਾਲਜ ਦੇ ਪ੍ਰਿੰਸੀਪਲ ਡਾ. ਖੁਸ਼ਵਿੰਦਰ ਕੁਮਾਰ ਤੇ ਕਾਲਜ ਡੀਨ, ਸਪੋਰਟਸ ਡਾ. ਗੁਰਦੀਪ ਸਿੰਘ ਸੰਧੂ ਨੇ ਜੇਤੂ ਖਿਡਾਰੀਆਂ ਨੂੰ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਕਾਲਜ ਵੱਲੋਂ ਖਿਡਾਰੀਆਂ ਨੂੰ ਹਰ ਪ੍ਰਕਾਰ ਦੀਆਂ ਸਹੂਲਤਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ ਤੇ ਅੱਗੇ ਤੋਂ ਵੀ ਜਾਰੀ ਰਹਿਣਗੀਆਂ। ਡਾ. ਖੁਸ਼ਵਿੰਦਰ ਕੁਮਾਰ ਨੇ ਕਾਲਜ ਦੇ ਖੇਡ ਵਿਭਾਗ ਦੇ ਮੁਖੀ ਸ. ਨਿਸ਼ਾਨ ਸਿੰਘ, ਪ੍ਰੋ. ਹਰਨੀਤ ਸਿੰਘ ਅਤੇ ਪ੍ਰੋ. (ਮਿਸ) ਮਨਦੀਪ ਕੌਰ ਦੀ ਸਖਤ ਮਿਹਨਤ ਤੇ ਯੋਗ ਅਗਵਾਈ ਦੀ ਸਰਾਹਨਾ ਕੀਤੀ।