Valedictory function of the 10th National Conference on Recent Advances in Chemical and Environmental Sciences (RACES, 2019) held at M. M. Modi College, Patiala
Date: 12 April, 2019
UGC Sponsored two day 10th National Conference on Recent Advances in Chemical and Environmental Sciences (RACES-2019) concluded here today. Dr. B. S. Ghuman, Vice Chancellor, Punjabi University, Patiala presided over the Valedictory Session. He congratulated the college authorities for organizing an all inclusive multidisciplinary conference comprising diverse fields of Chemical and Environmental Sciences. He expressed that good research should not only be published in journals but it should cater to societal needs and the complicated terminological scientific vocabulary should be translated and interpreted in the language of common people.
The Guest of Honour on the second day of the conference, Dr. Pritpal Singh, Vice Chancellor, Sri Guru Granth Sahib World University, Fatehgarh Sahib, said that global warming, population explosion and environmental degradation are the global challenges which the future scientists should try to engage with. He added that this can only be done by use of environmentally clean renewable energy, reduction in carbon emissions, narrowing the knowledge gap between research institutions and farming communities, reduced use of pesticides and fertilizers and improvement of postharvest technologies.
Principal Dr. Khushvinder Kumar said that the college is committed for providing financial and academic support to provide a conducive and research oriented environment for its students. This conference was designed and planned for constructive inter-dialogue between academia, scientific community and students.

 

In the fourth technical session Prof. Inderpal Singh, NIPER, Mohali in his talk focused on the application of advanced analytical techniques for finding chemical fingerprints in selected medicinal plants. Dr. Madhu Chopra, Dr. B. R. Ambedkar Centre for Biomedical Research, University of Delhi spoke about design and synthesis of virtual tools for identification of novel lead compounds useful for enzyme inhibition. Dr. Manmohan Chibber, School of Chemistry and Biochemistry, Thapar Institute of Engineering and Technology talked about development of resistance against drugs by certain pathogens and synthesis and evaluation of Fluoroquinolones against these drug resistant strains.
In the fifth technical session, Dr. Kuldeep Singh, MMU, Mullana delved into the synthesis of macroheterocycles and their utility in tracking biopeptides in biological systems. Dr. Tejwant Singh, GNDU, Amritsar talked about self assembly and synthesis of Surface Active Ionic liquids. The technical sessions were chaired by Dr. Anupama Parmar and Dr. Inderpreet Singh.
The conference was attended by more than 200 delegates from different colleges and universities of eight states and two Union territories. In five technical sessions spread over two days about 80 delegates presented posters and more than 40 delivered oral presentations of their research work. Many budding researchers belonging to various sub-disciplines of science gave their presentations in the young scientist category which drew positive response from all the delegates. Young Scientist Awards were presented to Dr. Sakshi Kaul, Cluster University, Jammu in the Environmental Sciences Category and Ms. Himshveta, Punjabi University, Patiala and Shagun, Thapar Institute of Engineering and Technology, Patiala in the Chemical Sciences category.
 
 
In the poster presentation competition (Research category) first prize was bagged by Gagandeep Kaur, NIT Jalandhar, Second prize was shared by Harpreet Singh, Palwinder Singh, Akshay Kumar and Anup Thakur of Punjabi University, Patiala and Shubham Bansal of M. M. Modi College, Patiala. The third prize in this category was won by Arjun Katal, NIT, Jalandhar.
In the poster presentation competition for postgraduate students (Chemical Sciences) Rajinder Kamboj Singh and Dimple Sethi Chopra from Punjabi University, Patiala stood first, Second prize was shared by Ruhani Thakur, Anjali, Sapna, Romi and Sarabjot Kaur, Aarzoo all from M. M. Modi College, Patiala. Third prize was bagged by Harpreet Kaur, Vinit Prakash and Manoj Kumar of M.M.U, Sadopur, Ambala.
In the poster presentation competition for postgraduate students (Environmental Sciences) first prize was won by Yogesh Kumar, Harpreet Kaur and Manoj Kumar from M. M. Modi College, Patiala. Second prize was bagged by Gurinder Singh from Khalsa College, Patiala. The third prize was won by Komal Bansal, Ritu Rani and Maninder Kaur from M.M.Modi College, Patiala.
For these competitions, Dr. Diwakar Aggarwal, MMU, Mullana, Dr. Neelam Verma, Punjabi University, Patiala judged the posters of Environmental Sciences category while Dr. Harsh Manchanda, NIT, Jalandhar and Dr. Poonam Patyar, Punjabi University Patiala judged the posters for Research and Chemical Sciences categories.
Prof. Surindra Lal, Member Modi Education Society, said that a true research scholar never complains of the scarcity of resources to pursue quality research. He also stressed upon the need to inculcate scientific temperament among young minds. Dr. Rajeev Sharma, Convener of the conference presented a brief report of the conference. Dr. Ashwani Sharma, coordinator of the conference thanked the guests and delegates on behalf of the organizing committee of the conference.
Dr. Ashwani Sharma and Dr. Sanjay Kumar were the coordinators and Dr. Harjinder Singh and Dr. Sanjeev Kumar worked as the organizing secretaries of the conference.

 

ਮੋਦੀ ਕਾਲਜ ਵਿਖੇ ‘ਰਸਾਇਣਕ ਅਤੇ ਵਾਤਾਵਰਨ ਵਿਗਿਆਨਾਂ ਵਿੱਚ ਉੱਭਰ ਰਹੇ ਨਵੇਂ ਰੁਝਾਨ’ ਵਿਸ਼ੇ ਤੇ 10ਵੀਂ ਦੋ-ਰੋਜਾ ਕੌਮੀ ਕਾਨਫਰੰਸ ਦਾ ਸਮਾਪਨ ਸਮਾਰੋਹ

12 ਅਪ੍ਰੈਲ, 2019
ਸਥਾਨਕ ਮੁਲਤਾਨੀ ਮੱਲ ਮੋਦੀ ਕਾਲਜ, ਪਟਿਆਲਾ ਵਿਖੇ ਅੱਜ ਯੂ.ਜੀ.ਸੀ. ਦੇ ਸਹਿਯੋਗ ਨਾਲ ਕਰਵਾਈ ਜਾ ਰਹੀ ‘ਰਸਾਇਣਕ ਅਤੇ ਵਾਤਾਵਰਨ ਵਿਗਿਆਨਾਂ ਵਿੱਚ ਉੱਭਰ ਰਹੇ ਨਵੇਂ ਰੁਝਾਨ’ ਵਿਸ਼ੇ ਤੇ 10ਵੀਂ ਦੋ ਰੋਜਾ ਕਾਨਫਰੰਸ ਅੱਜ ਸਮਾਪਤ ਹੋ ਗਈ। ਇਸ ਕਾਨਫਰੰਸ ਦੇ ਸਮਾਪਤੀ ਸਮਾਰੋਹ ਦੀ ਪ੍ਰਧਾਨਗੀ ਡਾ. ਬੀ. ਐਸ. ਘੁੰਮਣ, ਵਾਈਸ ਚਾਂਸਲਰ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਨੇ ਕੀਤੀ। ਉਨ੍ਹਾਂ ਨੇ ਇਸ ਮੌਕੇ ਤੇ ਕਾਲਜ ਨੂੰ ਅਜਿਹੀ ਅੰਤਰ-ਵਿਸ਼ਾ ਕਾਨਫਰੰਸ ਆਯੋਜਿਤ ਕਰਨ ਤੇ ਵਧਾਈ ਦਿੱਤੀ। ਉਨ੍ਹਾਂ ਨੇ ਕਾਨਫਰੰਸ ਨੂੰ ਸੰਬੋਧਿਤ ਹੁੰਦਿਆਂ ਕਿਹਾ ਕਿ ਵਿਗਿਆਨਕ ਖੋਜ ਦਾ ਮੂਲ ਮੰਤਵ ਸਿਰਫ਼ ਅਕਾਦਮਿਕ ਹਲਕਿਆਂ ਵਿੱਚ ਪ੍ਰਕਾਸ਼ਿਤ ਹੋਣ ਤੱਕ ਸੀਮਿਤ ਨਹੀਂ ਹੋਣਾ ਚਾਹੀਦਾ, ਸਗੋਂ ਇਸ ਨੂੰ ਸਮਾਜ ਦੇ ਪਿਛੜੇ ਅਤੇ ਅਣਗੌਲੇ ਵਰਗਾਂ ਦੀ ਜ਼ਿੰਦਗੀ ਵਿੱਚ ਗੁਣਾਤਮਿਕ ਤਬਦੀਲੀ ਲਿਆਉਣ ਵੱਲ ਸੇਧਿਤ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸਿੱਖਿਆ-ਸੰਸਥਾਵਾਂ ਅਤੇ ਸਿੱਖਿਆ-ਪ੍ਰਬੰਧਕਾਂ ਦੀ ਇਹ ਜ਼ਿੰਮੇਵਾਰੀ ਹੈ ਕਿ ਉਹ ਗੁੰਝਲਦਾਰ ਵਿਗਿਆਨਕ ਸ਼ਬਦਾਵਲੀ ਦੀ ਵਿਆਖਿਆ ਆਮ ਲੋਕਾਂ ਦੀ ਭਾਸ਼ਾ ਵਿੱਚ ਕਰਨ। ਇਸ ਮੌਕੇ ਤੇ ਵਿਸ਼ੇਸ਼ ਮਹਿਮਾਨ ਵਜੋਂ ਪ੍ਰੋ. ਪ੍ਰਿਤਪਾਲ ਸਿੰਘ, ਵਾਈਸ ਚਾਂਸਲਰ, ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ, ਫਤਿਹਗੜ੍ਹ ਸਾਹਿਬ ਨੇ ਸ਼ਿਰਕਤ ਕੀਤੀ। ਉਨ੍ਹਾਂ ਨੇ ਇਸ ਮੌਕੇ ਤੇ ਵਿਗਿਆਨਕਾਂ, ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਸੰਬੋਧਿਤ ਹੁੰਦਿਆਂ ਕਿਹਾ ਕਿ ਆਲਮੀ ਤਪਸ਼, ਜਨਸੰਖਿਆ ਧਮਾਕਾ ਅਤੇ ਵਾਤਾਵਰਨ ਦਾ ਵਿਨਾਸ਼ ਤਿੰਨ ਅਜਿਹੇ ਮੁੱਦੇ ਹਨ ਜਿਨ੍ਹਾਂ ਨੂੰ ਤਤਕਾਲੀ ਤੌਰ ਤੇ ਸੰਬੋਧਿਤ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਅਜਿਹਾ ਕਰਨ ਲਈ ਸਾਨੂੰ ਊਰਜਾ ਦੇ ਨਵਿਆਉਣ ਯੋਗ ਸਾਧਨਾਂ ਦੀ ਵਰਤੋਂ, ਕਾਰਬਨ ਨਿਕਾਸੀ ਵਿੱਚ ਕਮੀ, ਖੋਜ ਸੰਸਥਾਵਾਂ ਅਤੇ ਕਿਸਾਨਾਂ ਵਿੱਚ ਸੰਚਾਰ ਦੇ ਖੱਪੇ ਪੂਰਨ, ਖਾਦਾਂ ਅਤੇ ਕੀਟਨਾਸ਼ਕਾਂ ਦੀ ਸੁਚੱਜੀ ਵਰਤੋਂ ਅਤੇ ਖੇਤੀ ਦੀ ਰਹਿੰਦ-ਖੂਹੰਦ ਸਾਂਭਣ ਦੀਆਂ ਤਕਨੀਕਾਂ ਦੀ ਵਰਤੋਂ ਤੇ ਜ਼ੋਰ ਦੇਣ ਦੀ ਲੋੜ ਹੈ।
ਕਾਲਜ ਪ੍ਰਿੰਸੀਪਲ ਡਾ. ਖੁਸ਼ਵਿੰਦਰ ਕੁਮਾਰ ਜੀ ਨੇ ਇਸ ਮੌਕੇ ਤੇ ਆਏ ਮੁੱਖ ਮਹਿਮਾਨ ਅਤੇ ਵਿਸ਼ੇਸ਼ ਮਹਿਮਾਨ ਦਾ ਸਵਾਗਤ ਕਰਦਿਆਂ ਕਿ ਮੋਦੀ ਕਾਲਜ ਸਾਇੰਸ ਅਤੇ ਬਾਕੀ ਵਿਸ਼ਿਆਂ ਵਿੱਚ ਵਿਦਿਆਰਥੀਆਂ ਨੂੰ ਖੋਜ ਨਾਲ ਸਬੰਧਿਤ ਲੋੜੀਂਦੀਆਂ ਸਹੂਲਤਾਂ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ। ਇਸ ਕਾਨਫਰੰਸ ਦਾ ਮੁੱਖ ਮੰਤਵ ਵੀ ਵਿਦਿਆਰਥੀਆਂ, ਅਧਿਆਪਕਾਂ ਅਤੇ ਵਿਗਿਆਨਕਾਂ ਵਿੱਚ ਅੰਤਰ-ਸੰਵਾਦ ਕਰਵਾਉਣਾ ਸੀ।
ਕਾਨਫਰੰਸ ਦੇ ਚੌਥੇ ਤਕਨੀਕੀ ਸ਼ੈਸਨ ਦੀ ਪ੍ਰਧਾਨਗੀ ਕਰਦਿਆਂ ਪ੍ਰੋ. ਇੰਦਰਪਾਲ ਸਿੰਘ, ਨਾਈਪਰ, ਮੋਹਾਲੀ ਨੇ ਕਿਹਾ ਕਿ ਲੋਕਧਾਰਾ ਵਿੱਚ ਜੜ੍ਹੀ-ਬੂਟੀਆਂ ਵਜੋਂ ਪ੍ਰਚਲਿਤ ਪੌਦਿਆਂ ਵਿੱਚ ਰਸਾਇਣਕ ਫਿੰਗਰਪ੍ਰਿੰਟਾਂ ਦੀ ਭਾਲ ਲਈ ਆਧੁਨਿਕ ਵਿਸ਼ਲੇਸ਼ਨ ਤਕਨੀਕਾਂ ਦੀ ਵਰਤੋਂ ਲਾਹੇਵੰਦ ਹੈ। ਦਿੱਲੀ ਯੂਨੀਵਰਸਿਟੀ ਦੇ ਡਾ. ਬੀ. ਆਰ. ਅੰਬੇਦਕਰ ਸੈਂਟਰ ਫ਼ਾਰ ਬਾਇਓਮੈਡੀਕਲ ਰਿਸਰਚ ਤੋਂ ਪਹੁੰਚੇ ਡਾ. ਮਧੂ ਚੋਪੜਾ ਨੇ ਆਪਣੀ ਖੋਜ ਦੇ ਸਿੱਟਿਆਂ ਬਾਰੇ ਵਿਚਾਰ ਵਟਾਂਦਰਾ ਕਰਦਿਆਂ ਕਿਹਾ ਕਿ ਅੰਜ਼ਾਇਮ ਕੰਟਰੋਲ ਲਈ ਸਿੱਕੇ (ਧਾਤ) ਤੇ ਅਧਾਰਿਤ ਰਸਾਇਣਾ ਦੀ ਵਰਤੋਂ ਸਬੰਧੀ ਵਿਰਚੁਅਲ ਤਕਨੀਕਾਂ ਦੇ ਖੇਤਰ ਵਿੱਚ ਕਾਫੀ ਸੰਭਨਾਵਾਂ ਹਨ। ਥਾਪਰ ਇੰਸਟੀਚਿਊਟ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ, ਪਟਿਆਲਾ ਦੇ ਕੈਮਿਸਟਰੀ ਅਤੇ ਬਾਇਓਕੈਮਿਸਟਰੀ ਵਿਭਾਗ ਦੇ ਡਾ. ਮਨਮੋਹਨ ਛਿਬਰ ਨੇ ਐਂਟੀਬਾਇਓਟਿਕ ਰਜ਼ਿਸਟੈਂਸ ਬਾਰੇ ਨਵੀਨਤਮ ਖੋਜਾਂ ਬਾਰੇ ਦੱਸਿਆ। ਪੰਜਵੇਂ ਤਕਨੀਕੀ ਸ਼ੈਸਨ ਦੌਰਾਨ ਐਮ. ਐਮ. ਯੂਨੀਵਰਸਿਟੀ ਅੰਬਾਲਾ ਤੋਂ ਪਹੁੰਚੇ ਡਾ. ਕੁਲਦੀਪ ਸਿੰਘ ਨੇ ਆਪਣੀ ਖੋਜ ਪੱਤਰ ‘ਸਿੰਥੇਸਿਸ ਆਫ਼ ਮੈਕਰੋ ਹੈਟਰੋ ਸਾਈਕਲਸ ਐਂਡ ਦੇਅਰ ਯੂਟੀਲਿਟੀ ਇੰਨ ਟ੍ਰੈਕਿੰਗ ਬਾਇਓਪੇਪਟਾਈਡਜ਼’ ਰਾਹੀਂ ਜੈਵਿਕ ਵਿਗਿਆਨ ਦੇ ਖੇਤਰ ਵਿੱਚ ਨਵੀਆਂ ਤਕਨੀਕਾਂ ਬਾਰੇ ਜਾਣਕਾਰੀ ਦਿੱਤੀ।
ਡਾ. ਤੇਜਵੰਤ ਸਿੰਘ, ਗੁਰੂ ਨਾਨਕ ਦੇਵ ਯੂਨੀਵਰਸਿਟੀ, ਅਮ੍ਰਿੰਤਸਰ ਨੇ ਇਸ ਮੌਕੇ ਤੇ ‘ਸੈਲਫ਼ ਅਸੈਂਬਲੀ ਐਂਡ ਸਿੰਥੇਸਿਸ ਆਫ਼ ਸਰਫੇਸ ਐਕਟੀਵ ਆਈਯੋਨਿਕ ਲਿਕਵਿਡਸ’ ਤੇ ਆਪਣੀ ਖੋਜ ਸਾਂਝੀ ਕੀਤੀ। ਇਸ ਤਕਨੀਕੀ ਸ਼ੈਸਨ ਦੀ ਪ੍ਰਧਾਨਗੀ ਡਾ. ਅਨੁਪਮਾ ਪਰਮਾਰ ਅਤੇ ਡਾ. ਇੰਦਰਪ੍ਰੀਤ ਸਿੰਘ ਨੇ ਕੀਤੀ। ਇਸ ਕਾਨਫਰੰਸ ਵਿੱਚ ਭਾਰਤ ਦੇ ਅੱਠ ਪ੍ਰਾਂਤਾਂ ਅਤੇ ਦੋ ਕੇਂਦਰ ਸ਼ਾਸਤ ਪ੍ਰਦੇਸ਼ਾਂ ਤੋਂ 200 ਦੇ ਕਰੀਬ ਡੈਲੀਗੇਟਾਂ ਨੇ ਭਾਗ ਲਿਆ। ਪੰਜ ਤਕਨੀਕੀ ਸ਼ੈਸਨਾਂ ਵਿੱਚ 80 ਡੈਲੀਗੇਟਾਂ ਨੇ ਪੋਸਟਰ ਪ੍ਰਦਰਸ਼ਨੀ ਵਿੱਚ ਭਾਗ ਲਿਆ ਅਤੇ 40 ਡੈਲੀਗੇਟਾਂ ਨੇ ਆਪਣੇ ਖੋਜ-ਪੱਤਰ ਪੇਸ਼ ਕੀਤੇ। ਯੰਗ ਸਾਇੰਟਿਸਟ ਵਰਗ ਵਿੱਚ ਨਵੇਂ ਉਭਰ ਰਹੇ ਵਿਗਿਆਨਕਾਂ ਨੇ ਵੱਧ-ਚੜ੍ਹ ਕੇ ਭਾਗ ਲਿਆ। ਇਸ ਮੌਕੇ ਕਾਨਫਰੰਸ ਦਾ ਯੰਗ ਸਾਇੰਟਿਸਟ ਐਵਾਰਡ ਵਾਤਾਵਰਨ ਵਿਗਿਆਨ ਸ਼੍ਰੇਣੀ ਵਿੱਚ ਡਾ. ਸਾਕਸ਼ੀ ਕੌਲ, ਕਲਸਟਰ ਯੂਨੀਵਰਸਿਟੀ, ਜੰਮੂ ਨੇ ਜਿੱਤਿਆ, ਜਦਕਿ ਰਸਾਇਣਿਕ ਵਿਗਿਆਨ ਸ਼੍ਰੇਣੀ ਦਾ ਐਵਾਰਡ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੀ ਹਿਮਸ਼ਵੇਤਾ ਅਤੇ ਥਾਪਰ ਇੰਸਟਿਚਿਊਟ ਆਫ਼ ਇੰਜਿਨੀਅਰਿੰਗ ਐਂਡ ਟੈਕਨਾਲੋਜੀ, ਪਟਿਆਲਾ ਦੀ ਵਿਦਿਆਰਥਣ ਸ਼ਗੁਨ ਨੇ ਪ੍ਰਾਪਤ ਕੀਤਾ।
ਕਾਨਫਰੰਸ ਦੌਰਾਨ ਕਰਵਾਏ ਗਏ ਖੋਜ ਅਧਾਰਿਤ ਪੋਸਟਰ ਪ੍ਰਦਰਸ਼ਨੀ ਮੁਕਾਬਲੇ ਵਿੱਚ ਪਹਿਲਾ ਇਨਾਮ ਗਗਨਦੀਪ ਕੌਰ (ਐਨ.ਆਈ.ਟੀ., ਜਲੰਧਰ) ਨੇ ਜਿੱਤਿਆ, ਜਦਕਿ ਦੂਜਾ ਇਨਾਮ ਸਾਂਝੇ ਤੌਰ ਤੇ ਹਰਪ੍ਰੀਤ ਸਿੰਘ, ਪਲਵਿੰਦਰ ਸਿੰਘ, ਅਕਸ਼ੇ ਕੁਮਾਰ ਅਤੇ ਅਨੂਪ ਠਾਕੁਰ (ਪੰਜਾਬੀ ਯੂਨੀਵਰਸਿਟੀ, ਪਟਿਆਲਾ) ਅਤੇ ਸ਼ੁਭਮ ਬਾਂਸਲ (ਮੁਲਤਾਨੀ ਮੱਲ ਮੋਦੀ ਕਾਲਜ, ਪਟਿਆਲਾ) ਨੇ ਜਿੱਤਿਆ। ਇਸ ਸ਼੍ਰੇਣੀ ਵਿੱਚ ਤੀਜਾ ਇਨਾਮ ਕਟਲ (ਐਨ.ਆਈ.ਟੀ., ਜਲੰਧਰ) ਨੇ ਪ੍ਰਾਪਤ ਕੀਤਾ।
ਪੋਸਟ-ਗ੍ਰੈਜੂਏਟ ਵਿਦਿਆਰਥੀਆਂ ਲਈ ਆਯੋਜਿਤ ਕੀਤੇ ਪੋਸਟਰ ਪ੍ਰਦਰਸ਼ਨੀ ਮੁਕਾਬਲੇ (ਰਸਾਇਣਕ ਵਿਗਿਆਨ) ਵਿੱਚ ਪਹਿਲਾ ਇਨਾਮ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਵਿਦਿਆਰਥੀਆਂ ਰਜਿੰਦਰ ਕੰਬੋਜ ਸਿੰਘ ਅਤੇ ਡਿੰਪਲ ਸੇਤੀ ਚੋਪੜਾ ਨੇ ਪ੍ਰਾਪਤ ਕੀਤਾ। ਦੂਜਾ ਇਨਾਮ ਮੁਲਤਾਨੀ ਮੱਲ ਮੋਦੀ ਕਾਲਜ, ਪਟਿਆਲਾ ਦੇ ਵਿਦਿਆਰਥੀਆਂ ਦੀ ਟੀਮ ਜਿਸ ਵਿੱਚ ਰੁਹਾਨੀ ਠਾਕੁਰ, ਅੰਜਲੀ, ਰੋਮੀ, ਸਰਬਜੋਤ ਕੌਰ ਅਤੇ ਆਰਜ਼ੂ ਨੇ ਜਿੱਤਿਆ। ਤੀਜਾ ਇਨਾਮ ਐਮ.ਐਮ.ਯੂਨੀਵਰਸਿਟੀ, ਸਾਧੋਪੁਰ, ਅੰਬਾਲਾ ਦੇ ਵਿਦਿਆਰਥੀਆਂ ਹਰਪ੍ਰੀਤ ਕੌਰ, ਵਿਨਿਤ ਪ੍ਰਕਾਸ਼ ਅਤੇ ਮਨੋਜ ਕੁਮਾਰ ਨੇ ਪ੍ਰਾਪਤ ਕੀਤਾ।
ਪੋਸਟ-ਗ੍ਰੈਜੂਏਟ ਵਿਦਿਆਰਥੀਆਂ ਲਈ ਆਯੋਜਿਤ ਕੀਤੇ ਪੋਸਟਰ ਪ੍ਰਦਰਸ਼ਨੀ ਮੁਕਾਬਲੇ (ਵਾਤਾਵਰਨ ਵਿਗਿਆਨ) ਵਿੱਚ ਪਹਿਲਾ ਇਨਾਮ ਮੁਲਤਾਨੀ ਮੱਲ ਮੋਦੀ ਕਾਲਜ ਦੇ ਵਿਦਿਆਰਥੀਆਂ ਯੋਗੇਸ਼ ਕੁਮਾਰ, ਹਰਪ੍ਰੀਤ ਕੌਰ ਅਤੇ ਮਨੋਜ ਕੁਮਾਰ ਨੇ ਪ੍ਰਾਪਤ ਕੀਤਾ। ਦੂਜਾ ਇਨਾਮ ਖਾਲਸਾ ਕਾਲਜ, ਪਟਿਆਲਾ ਦੇ ਵਿਦਿਆਰਥੀ ਗੁਰਿੰਦਰ ਸਿੰਘ ਨੇ ਜਿੱਤਿਆ। ਤੀਜਾ ਇਨਾਮ ਮੁਲਤਾਨੀ ਮੱਲ ਮੋਦੀ ਕਾਲਜ ਦੇ ਵਿਦਿਆਰਥੀਆਂ ਕੋਮਲ ਬਾਂਸਲ, ਰਿਤੂ ਰਾਣੀ ਅਤੇ ਮਨਿੰਦਰ ਕੌਰ ਨੇ ਜਿੱਤਿਆ। ਇਨ੍ਹਾਂ ਮੁਕਾਬਲਿਆਂ ਲਈ ਵਾਤਾਵਰਨ ਵਿਗਿਆਨ ਸ਼੍ਰੇਣੀ ਵਿੱਚ ਜੱਜਾਂ ਦੀ ਭੂਮਿਕਾ ਡਾ. ਦਿਵਾਂਕਰ ਅਗਰਵਾਲ, ਐਮ.ਐਮ.ਯੂਨੀਵਰਸਿਟੀ, ਮੁਲਾਨਾ, ਅੰਬਾਲਾ ਅਤੇ ਡਾ. ਨੀਲਮ ਵਰਮਾ ਪੰਜਾਬੀ ਯੂਨੀਵਰਸਿਟੀ, ਪਟਿਆਲਾ ਨੇ ਅਦਾ ਕੀਤੀ। ਜਦਕਿ ਰਸਾਇਣਕ ਸ਼੍ਰੇਣੀ ਦੇ ਮੁਕਾਬਲਿਆਂ ਲਈ ਡਾ. ਹਰਸ਼ ਮਨਚੰਦਾ, ਐਨ.ਆਈ.ਟੀ., ਜਲੰਧਰ ਅਤੇ ਡਾ. ਪੂਨਮ ਪਟਿਆਰ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਨੇ ਕੀਤੀ।
ਕਾਲਜ ਦੀ ਪ੍ਰਬੰਧਕੀ ਕਮੇਟੀ ਦੇ ਮੈਂਬਰ ਪ੍ਰੋ. ਸੁਰਿੰਦਰ ਲਾਲ ਨੇ ਇਸ ਮੌਕੇ ਤੇ ਵਿਦਿਆਰਥੀਆਂ ਨੂੰ ਸੰਬੋਧਿਤ ਹੁੰਦਿਆਂ ਕਿਹਾ ਕਿ ਗੁਣਾਤਮਿਕ ਖੋਜ ਲਈ ਇੱਕ ਸੱਚਾ ਵਿਗਿਆਨਕ ਫੰਡਾਂ ਦੇ ਅਭਾਵ ਤੋਂ ਪ੍ਰਭਾਵਿਤ ਨਹੀਂ ਹੁੰਦਾ। ਕਾਨਫਰੰਸ ਦੇ ਕਨਵੀਨਰ ਡਾ. ਰਾਜੀਵ ਸ਼ਰਮਾ ਨੇ ਕਾਨਫਰੰਸ ਦੀ ਇੱਕ ਸੰਖੇਪ ਰਿਪੋਰਟ ਪੇਸ਼ ਕੀਤੀ। ਕਾਨਫਰੰਸ ਕੋਆਰਡੀਨੇਟਰ ਡਾ. ਅਸ਼ਵਨੀ ਸ਼ਰਮਾ ਨੇ ਇਸ ਮੌਕੇ ਧੰਨਵਾਦ ਦੇ ਸ਼ਬਦ ਕਹੇ।
ਇਸ ਕਾਨਫਰੰਸ ਨੂੰ ਸੰਚਾਲਿਤ ਕਰਨ ਵਿੱਚ ਡਾ. ਅਸ਼ਵਨੀ ਸ਼ਰਮਾ ਅਤੇ ਡਾ. ਸੰਜੇ ਕੁਮਾਰ ਦੀ ਕੋਆਰਡੀਨੇਟਰ ਵਜੋਂ ਅਹਿਮ ਭੂਮਿਕਾ ਰਹੀ, ਜਦਕਿ ਡਾ. ਹਰਜਿੰਦਰ ਸਿੰਘ ਅਤੇ ਡਾ. ਸੰਜੀਵ ਕੁਮਾਰ ਦਾ ਪ੍ਰਬੰਧਕੀ ਸਕੱਤਰਾਂ ਵਜੋਂ ਵੱਡਮੁੱਲਾ ਯੋਗਦਾਨ ਰਿਹਾ।